Punjab Roadways Strike: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ’ਚ ਸਰਕਾਰੀ ਬੱਸਾਂ ਦਾ ਚੱਕਾ ਬੀਤੇ ਦਿਨ ਤੋਂ ਲੈ ਕੇ ਜਾਮ ਰਿਹਾ। ਅੱਜ ਵੀ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦੋ ਤਿੰਨ ਦਿਨਾਂ ਦੇ ਚੱਕੇ ਜਾਮ ਦੌਰਾਨ ਅੱਜ ਰਾਹਤ ਭਰੀ ਖਬਰ ਆਈ ਹੈ। ਧਰਨਾ ਦੇ ਰਹੇ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਨੇ ਲੈਟਰ ਭੇਜ ਕੇ ਮੀਟਿੰਗ ਦਾ ਸਮਾਂ ਦਿੱਤਾ ਹੈ। ਸਰਕਾਰ ਨਾਲ ਮੀਟਿੰਗ ਦਾ ਸਮਾਂ 15 ਜਨਵਰੀ ਸਵੇਰੇ 11:30 ਵਜੇ ਦਾ ਮਿਲਿਆ ਹੈ। ਇਸ ਸਬੰਧੀ ਲੈਟਰ ਜਾਰੀ ਹੋਣ ਤੋਂ ਬਾਅਦ ਭਲਕ ਤੋਂ ਚੱਕਾ ਜਾਮ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਭਲਕੇ 8 ਜਨਵਰੀ ਤੋਂ ਬੱਸਾਂ ਆਮ ਵਾਂਗ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਤੇ ਯਾਤਰੂ ਆਪਣਾ ਸਫ਼ਰ ਆਸਾਨੀ ਨਾਲ ਤੈਅ ਕਰ ਸਕਣਗੇ।
6 ਤੋਂ 8 ਜਨਵਰੀ ਤੱਕ ਹੋਇਆ ਸੀ ਚੱਕਾ ਜਾਮ ਦਾ ਐਲਾਨ | Punjab Roadways Strike
ਬੀਤੇ ਦਿਨ 6 ਜਨਵਰੀ ਤੋਂ ਲੈ ਕੇ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਕਾਮਿਆਂ ਵੱਲੋਂ ਪੰਜਾਬ ਦੇ 27 ਡਿੱਪੂਆਂ ਅੰਦਰ ਹੜਤਾਲ ਕਰਕੇ ਸੈਂਕੜੇ ਸਰਕਾਰੀ ਬੱਸਾਂ ਦੇ ਪਹੀਏ ਜਾਮ ਰੱਖੇ ਅਤੇ ਆਪਣੀਆਂ ਮੰਗਾਂ ਨਾ ਮੰਨਣ ਸਬੰਧੀ ਸਰਕਾਰ ਖਿਲਾਫ਼ ਧਰਨੇ ਪ੍ਰਦਰਸ਼ਨ ਕੀਤੇ ਗਏ। ਕੱਚੇ ਕਾਮਿਆਂ ਦੀ ਹੜਤਾਲ ਕਾਰਨ ਪੀਆਰਟੀਸੀ ਅਤੇ ਪਨਬਸ ਨੂੰ ਅੱਜ ਕਰੋੜਾਂ ਦਾ ਨੁਕਸਾਨ ਪੁੱਜਿਆ ਹੈ। ਹੜਤਾਲ ਕਾਰਨ ਅੱਜ ਆਮ ਸਵਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ, ਪਰ ਸਰਕਾਰੀ ਛੁੱਟੀ ਹੋਣ ਕਰਕੇ ਬਹੁਤੀ ਭੀੜ ਨਹੀਂ ਦੇਖੀ ਗਈ। Punjab Roadways Strike
Read Also: Income Tax ਵਿਭਾਗ ਨੇ ਜਾਰੀ ਕੀਤੇ ਨਵੇਂ ਨਿਰਦੇਸ਼, ਇਸ ਪੈਨ ਕਾਰਡ ਵਾਲਿਆਂ ਨੂੰ ਲੱਗੇਗਾ 10 ਹਜ਼ਾਰ ਰੁਪਏ ਜ਼ੁਰਮਾਨਾ
ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਅੱਜ ਤਿੰਨ ਦਿਨਾਂ ਹੜਤਾਲ ਦੀ ਸ਼ੁਰੂਆਤ ਕੀਤੀ ਗਈ। ਭਾਵੇਂ ਕਿ ਇਨ੍ਹਾਂ ਕੱਚੇ ਕਾਮਿਆਂ ਵੱਲੋਂ ਬੀਤੇ ਦਿਨੀਂ ਹੀ ਦੁਪਹਿਰ ਬਾਅਦ ਆਪਣੀਆਂ ਬੱਸਾਂ ਬੱਸ ਅੱਡਿਆਂ ਵਿੱਚ ਜ਼ਮ੍ਹਾਂ ਕਰਵਾ ਦਿੱਤੀਆਂ ਗਈਆਂ ਸਨ। ਅੱਜ ਪੀਆਰਟੀਸੀ ਦੇ ਰੈਗੂਲਰ ਮੁਲਾਜ਼ਮਾਂ ਵੱਲੋਂ ਹੀ ਸਰਕਾਰੀ ਬੱਸਾਂ ਚਲਾਈਆਂ ਗਈਆਂ ਪਰ ਇਨ੍ਹਾਂ ਦੀ ਗਿਣਤੀ ਥੋੜ੍ਹੀ ਹੈ।
Punjab Roadways Strike
ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਅੱਜ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਕਿਉਂਕਿ ਬੱਸਾਂ ਦੀ ਘਾਟ ਕਾਰਨ ਜ਼ਿਆਦਾਤਰ ਔਰਤਾਂ ਵੱਲੋਂ ਇਨ੍ਹਾਂ ਬੱਸਾਂ ਵਿੱਚ ਪੈਰ ਜ਼ਰੂਰ ਧਰਿਆ ਗਿਆ। ਪੀਆਰਟੀਸੀ ਦੀਆਂ 1175 ਦੇ ਕਰੀਬ ਬੱਸਾਂ ਹਨ, ਜਿਨ੍ਹਾਂ ਵਿੱਚੋਂ 20-25 ਫੀਸਦੀ ਦੇ ਕਰੀਬ ਹੀ ਬੱਸਾਂ ਸੜਕਾਂ ’ਤੇ ਨਿਕਲੀਆਂ। ਪੀਆਰਟੀਸੀ ਨੂੰ ਅੱਜ ਪਹਿਲੇ ਦਿਨ ਡੇਢ ਕਰੋੜ ਦੇ ਕਰੀਬ ਨੁਕਸਾਨ ਜ਼ਰੂਰ ਹੋਇਆ ਹੈ ਅਤੇ ਜੇਕਰ ਤਿੰਨ ਦਿਨਾਂ ਤੱਕ ਇਹ ਹੜਤਾਲ ਜਾਰੀ ਰਹੀ ਤਾਂ ਪੀਆਰਟੀਸੀ ਨੂੰ ਵੱਡਾ ਨੁਕਸਾਨ ਜ਼ਰੂਰ ਹੋਵੇਗਾ। ਪਟਿਆਲਾ ਬੱਸ ਸਟੈਂਡ ਅੰਦਰ ਵੱਡੀ ਗਿਣਤੀ ਬੱਸਾਂ ਖੜ੍ਹੀਆਂ ਸਨ, ਪਰ ਰੂਟਾਂ ’ਤੇ ਬਹੁਤ ਘੱਟ ਬੱਸਾਂ ਜਾ ਰਹੀਆਂ ਸਨ। ਪੀਆਰਟੀਸੀ ਵੱਲੋਂ ਹੋਰਨਾਂ ਥਾਵਾਂ ’ਤੇ ਲੱਗੇ ਪੱਕੇ ਮੁਲਾਜ਼ਮਾਂ ਨੂੰ ਬੱਸਾਂ ’ਤੇ ਤੋਰਿਆ। ਇਸ ਮੌਕੇ ਹਰਿਆਣਾ ਦੇ ਅੰਬਾਲਾ, ਚੰਡੀਗੜ੍ਹ ਆਦਿ ਥਾਵਾਂ ’ਤੇ ਜਾਣ ਵਲੇ ਲੋਕਾਂ ਨੂੰ ਕਾਫ਼ੀ ਸਮਾਂ ਬੱਸਾਂ ਦਾ ਇੰਤਜ਼ਾਰ ਕਰਨਾ ਪਿਆ।
ਜਥੇਬੰਦੀ ਦੇ ਆਗੂਆਂ ਰੇਸ਼ਮ ਸਿੰਘ ਗਿੱਲ, ਹਰਕੇਸ਼ ਕੁਮਾਰ ਵਿੱਕੀ ਤੇ ਅਤਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਵਿੱਚ ਮੈਨੇਜ਼ਮੈਂਟ ਵੱਡਾ ਅੜਿੱਕਾ ਬਣ ਰਹੀ ਹੈ। ਉਨ੍ਹਾਂ ਕਿਹਾ ਕਿ 2 ਜਨਵਰੀ ਨੂੰ ਟਰਾਂਸਪੋਰਟ ਮੰਤਰੀ ਵੱਲੋਂ ਖ਼ਾਨਾਪੂਰਤੀ ਲਈ ਮੀਟਿੰਗ ਕੀਤੀ ਗਈ ਅਤੇ ਮੁਲਾਜ਼ਮਾਂ ਨੂੰ 10 ਸਾਲ ਵਾਲੀ ਡਾਊਨ ਕੇਡਰ ਦੀ ਪਾਲਸੀ ਨੂੰ ਲਾਗੂ ਕਰਨ ਦੇ ਲਈ ਜ਼ਬਰੀ ਹਾਮੀ ਭਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿੱਚ ਕੋਈ ਵੀ ਟਰਾਂਸਪੋਰਟ ਵਿਭਾਗ ਦੇ ਪੱਕੇ ਮੁਲਾਜ਼ਮ ਨੂੰ ਮਿਲਣ ਵਾਲੀਆਂ ਵਿਸ਼ੇਸ਼ ਸਹੂਲਤ ਨਹੀਂ ਹਨ। Punjab Roadways Strike
ਜੱਥੇਬੰਦੀ ਵੱਲੋਂ ਆਖਿਆ ਗਿਆ ਕਿ ਸਰਵਿਸ ਰੂਲਾਂ ਤਹਿਤ ਪੱਕਾ ਕੀਤਾ ਜਾਵੇ ਨਾ ਕਿ ਇਸ ਕੱਚੀ-ਪਿੱਲੀ ਪਾਲਸੀ ਦੇ ਤਹਿਤ। ਇਸ ਦੇ ਨਾਲ ਹੀ ਆਊਟ ਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨਾ, ਠੇਕੇਦਾਰੀ ਸਿਸਟਮ ਨੂੰ ਖਤਮ ਕਰਨਾ, ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ, ਕਿਲੋਮੀਟਰ ਸਕੀਮ ਬੰਦ ਕਰਨਾ ਆਦਿ ਮੰਗਾਂ ਸਬੰਧੀ ਕੋਈ ਹੱਲ ਨਹੀਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਉਲਟਾ ਸਰਕਾਰ ਪ੍ਰਾਈਵੇਟ ਪਲੇਅਰਾਂ ਨੂੰ ਸਰਕਾਰੀ ਬੱਸ ਅੱਡੇ ਹਵਾਲੇ ਕਰਨ ’ਤੇ ਤੁਲੀ ਹੋਈ ਹੈ।