Punjab News: ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ। ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਮੁੜ ਸ਼ੁਰੂ ਹੋ ਗਈ ਹੈ। ਸਦਨ ਅੰਦਰ ਪ੍ਰਸ਼ਨਕਾਲ ਚੱਲ ਰਿਹਾ ਹੈ ਅਤੇ ਇਸ ਤੋਂ ਬਾਅਦ ਸਿਫ਼ਰਕਾਲ ਹੋਵੇਗਾ।
Read Also : Kisan Andolan: ਕਿਸਾਨਾਂ ਦੇ ਦਿੱਲੀ ਮਾਰਚ ਦਾ ਫੈਸਲਾ ਮੁਲਤਵੀ, ਪੰਧੇਰ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ
ਇਸੇ ਤਰ੍ਹਾਂ ਸਦਨ ਅੰਦਰ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀਆਂ ਦੀਆਂ ਰਿਪੋਰਟਾਂ ਪੇਸ਼ ਹੋਣਗੀਆਂ। ਸਦਨ ਅੰਦਰ ਅੱਜ ਹੀ ਸਲਾਨਾ ਰਿਪੋਰਟਾਂ ਅਤੇ ਪ੍ਰਬੰਧਕੀ ਰਿਪੋਰਟਾਂ ਵੀ ਪੇਸ਼ ਹੋਣਗੀਆਂ। ਇਸ ਦੌਰਾਨ ਇਕ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਨਵਾਂਸ਼ਹਿਰ ਦੇ 6 ਪਿੰਡਾਂ ‘ਚੋਂ ਅਸੀਂ ਛੱਪੜ ਬਾਹਰ ਨਹੀਂ ਕੱਢ ਰਹੇ ਕਿਉਂਕਿ ਇਹ ਛੱਪੜ ਕੁਦਰਤੀ ਵਹਾਅ ਅਨੁਸਾਰ ਹੋਂਦ ‘ਚ ਆਏ ਹੋਏ ਹਨ।
ਮੁੱਢ ਕਦੀਮ ਤੋਂ ਪਿੰਡਾਂ ਦੇ ਘਰਾਂ ਦਾ ਪਾਣੀ ਅਤੇ ਹੋਰ ਪਾਣੀ ਇਨ੍ਹਾਂ ਛੱਪੜਾਂ ‘ਚ ਇਕੱਠਾ ਹੁੰਦਾ ਹੈ। ਇਨ੍ਹਾਂ ਨੂੰ ਸਲਾਨਾ ਸਫ਼ਾਈ ਨਾਲ ਹੀ ਸੁਧਾਰਿਆ ਜਾ ਸਕਦਾ ਹੈ। ਗੈਲਰੀ ਵਿੱਚ ਸ਼ਾਮਲ ਸ਼ਾਮਲ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ਸਦਨ ਮੰਗਲਵਾਰ 25 ਫਰਵਰੀ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। Punjab News