ਪੰਜਾਬ ਭਾਜਪਾ ਨੇ ਪੇਂਡੂ ਖੇਤਰਾਂ ਲਈ ਜਾਰੀ ਕੀਤਾ ਸੰਕਲਪ ਪੱਤਰ
- 5 ਏਕੜ ਤੋਂ ਘੱਟ ਜ਼ਮੀਨ ਵਾਲੇ ਲੋਕਾਂ ਦਾ ਕਰਜ਼ਾ ਮਾਫ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਭਾਜਪਾ ਨੇ ਪੰਜਾਬ ਚੋਣਾਂ ਲਈ ਦਿਹਾਤੀ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਐਨਡੀਏ ਵੱਲੋਂ ਜਾਰੀ ਪੱਤਰ ਵਿੱਚ 11 ਸੰਕਲਪ ਕੀਤੇ ਗਏ ਹਨ। ਮਨੋਰਥ ਪੱਤਰ ਜਾਰੀ ਕਰਨ ਦੌਰਾਨ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਪੰਜਾਬ ਭਾਜਪਾ ਬੁਲਾਰਾ ਸੁਭਾਸ਼ ਸ਼ਰਮਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਢੀਂਡਸਾ ਅਤੇ ਹੋਰ ਹਾਜ਼ਰ ਸਨ। ਚੋਣ ਮਨੋਰਥ ਪੱਤਰ ਵਿੱਚ ਸਰਕਾਰ ਬਣਨ ’ਤੇ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਸਾਰਾ ਖੇਤੀ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਹਰ ਪਿੰਡ ਵਿੱਚ ਪੱਕੀ ਛੱਤ ਹੋਵੇਗੀ। ਪੱਕੀ ਸੜਕ ਹੋਵੇਗੀ ਅਤੇ 24 ਘੰਟੇ ਬਿਜਲੀ ਦਿੱਤੀ ਜਾਵੇਗੀ।
ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਭਾਜਪਾ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ ਅਹਿਮ ਕਦਮ ਚੁੱਕੇ ਹਨ। ਜੇਕਰ ਪੰਜਾਬ ਵਿੱਚ ਸਰਕਾਰ ਬਣੀ ਤਾਂ ਕਿਸਾਨ ਨੂੰ ਉਸਦੀ ਮਿਹਨਤ ਦਾ ਪੱਕਾ ਮੁੱਲ ਮਿਲੇਗਾ। ਕਣਕ-ਝੋਨੇ ਦੇ ਨਾਲ, ਐਮਐਸਪੀ ਫਲਾਂ ਅਤੇ ਸਬਜ਼ੀਆਂ ਲਈ ਲਾਹੇਵੰਦ ਭਾਅ ਵੀ ਪ੍ਰਦਾਨ ਕਰੇਗਾ। ਖੇਤੀ ਵਿਭਿੰਨਤਾ ਲਈ 5 ਹਜ਼ਾਰ ਕਰੋੜ ਰੁਪਏ ਦਾ ਫੰਡ ਬਣਾਇਆ ਜਾਵੇਗਾ।
ਸੰਕਲਪ ਪੱਤਰ ’ਚ ਕੀ ਹਨ ਵਾਅਦੇ
- 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਕੀਤਾ ਜਾਵੇਗਾ ਕਰਜ਼ਾ ਮਾਫ।
- ਸ਼ਾਮਲਾਟ ਵਾਲੀ ਜ਼ਮੀਨ ਖੇਤੀ ਲਈ ਬੇਜ਼ਮੀਨੇ ਕਿਸਾਨਾਂ ਨੂੰ ਦਿੱਤੀ ਜਾਵੇਗੀ।
- ਬੇਜ਼ਮੀਨੇ ਕਿਸਾਨਾਂ ਨੂੰ ਵੀ ਜੋੜਿਆ ਜਾਵੇਗਾ ਕਿਸਾਨ ਸਨਮਾਨ ਯੋਜਨਾ ਨਾਲ।
- ਆਰਗੈਨਿਕ ਖੇਤੀ ਨੂੰ ਉਤਸ਼ਾਹਤ ਕਰਕੇ ਮਾਰਕੀਟਿੰਗ ਵਿੱਚ ਕੀਤੀ ਜਾਵੇਗੀ ਮਦਦ।
- ਪਿੰਡਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ ਅਤੇ ਓਲੰਪਿਕ ਅਤੇ ਏਸ਼ੀਅਨ ਖੇਡਾਂ ਦੇ ਤਮਗਾ ਜੇਤੂਆਂ ਨੂੰ ਦੂਜੇ ਸੂਬਿਆਂ ਦੀ ਤਰਜ਼ ‘ਤੇ ਇਨਾਮ ਰਾਸ਼ੀ ਦਿੱਤੀ ਜਾਵੇਗੀ।
- ਹਰ ਖੇਤ ਵਿੱਚ ਸੋਲਰ ਪੈਨਲ ਲਈ ਦਿੱਤੀ ਜਾਵੇਗੀ ਸਬਸਿਡੀ। ਕਿਸਾਨ ਖੁਦ ਕਰ ਸਕੇਗਾ ਬਿਜਲੀ ਉਤਪਾਦਨ।
- ਹਰ ਖੇਤ ਨੂੰ ਪਾਣੀ ਲਈ ਅਟਲ ਭੂਜਲ ਯੋਜਨਾ ਨਾਲ ਜੋੜਿਆ ਜਾਵੇਗਾ।
- ਐਗਰੋ ਬੇਸਡ ਇੰਡਸਟਰੀ ਲਈ ਪੰਜਾਬ ਵਿੱਚ ਐਫਪੀਓ ਰਾਹੀਂ ਖੇਤਾਂ ਤੱਕ ਸਹੂਲਤ ਲੈ ਕੇ ਜਾਵਾਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ