ਜਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ‘ਚ ਆਰਥਿਕ ਸਹਿਯੋਗ ਦਿੱਤਾ
ਬਠਿੰਡਾ, (ਸੁਖਨਾਮ) | ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਬਠਿੰਡਾ ਦੀ ਸਾਧ ਸੰਗਤ ਵੱਲੋਂ ਇੱਕ ਲੋੜਵੰਦ ਪ੍ਰੀਵਾਰ ਦੀ ਲੜਕੀ ਦੀ ਸ਼ਾਦੀ ‘ਚ ਘਰੇਲੂ ਵਰਤੋਂ ਦਾ ਸਾਮਾਨ ਦੇ ਕੇ ਆਰਥਿਕ ਤੌਰ ‘ਤੇ ਮੱਦਦ ਕੀਤੀ ਗਈ ਇਸ ਸਬੰਧੀ ਜੰਮੇਵਾਰ ਸੁਜਾਨ ਭੈਣ ਸੁਰਿੰਦਰ ਇੰਸਾਂ ਨੇ ਦੱਸਿਆ ਕਿ ਹਰਦੇਵ ਨਗਰ, ਬਠਿੰਡਾ ਵਿਖੇ ਰਹਿਣ ਵਾਲੇ ਪਰਿਵਾਰ ਦੀ ਲੜਕੀ ਦੀਕਸ਼ਾ ਪੁੱਤਰੀ ਸੁਮਈ ਰਾਮ ਦੇ ਪ੍ਰੀਵਾਰ ਦੀ ਘਰੇਲੂ ਆਰਥਿਕ ਹਾਲਤ ਨੂੰ ਦੇਖਦਿਆਂ ਸਾਧ-ਸੰਗਤ ਨੇ ਜਰੂਰਤ ਦਾ ਸਾਮਾਨ ਦੇ ਕੇ ਪ੍ਰੀਵਾਰ ਦੀ ਮੱਦਦ ਕੀਤੀ ਹੈ ਉਨ੍ਹਾਂ ਦੱਸਿਆ ਕਿ ਲੜਕੀ ਦਾ ਪਿਤਾ ਮਿਹਨਤ ਮਜਦੂਰੀ ਕਰਕੇ ਪ੍ਰੀਵਾਰ ਦਾ ਗੁਜਾਰਾ ਮੁਸ਼ਕਿਲ ਨਾਲ ਚਲਾਉਂਦਾ ਹੈ

ਪ੍ਰੀਵਾਰ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਗਏ ਇਸ ਮਾਨਵਤਾ ਭਲਾਈ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਇਸ ਮੌਕੇ 15 ਮੈਂਬਰ ਐਡਵੋਕੇਟ ਗੁਰਪ੍ਰੀਤ ਇੰਸਾਂ, ਸੁਜਾਨ ਭੈਣ ਰੇਖਾ ਇੰਸਾਂ, ਭੰਗੀਦਾਸ ਰਜਿੰਦਰ ਇੰਸਾਂ ਏਰੀਆ ਖੇਤਾ ਸਿੰਘ ਬਸਤੀ, ਪ੍ਰੇਮੀ ਪੰਚਾਇਤ ਸੇਵਾਦਾਰ ਮੁੰਨੂ ਪ੍ਰਸ਼ਾਦ, ਸੇਵਾਦਾਰ ਭੈਣ ਸੁਖਵਿੰਦਰ ਕੌਰ ਇੰਸਾਂ ਅਤੇ ਹੋਰ ਸੇਵਾਦਾਰ ਵੀਰ ਅਤੇ ਭੈਣਾਂ ਹਾਜਰ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.













