ਬੇਤਰਤੀਬਾ ਵਿਕਾਸ ਤੇ ਪ੍ਰੇਸ਼ਾਨੀਆਂ
ਅੰਮ੍ਰਿਤਸਰ ’ਚ ਹੋਈ ਭਾਰੀ ਵਰਖਾ ਨਾਲ ਸ਼ਹਿਰ ਦੀਆਂ ਸੜਕਾਂ ਨਹਿਰਾਂ ਬਣ ਗਈਆਂ ਜਿਸ ਨਾਲ ਪ੍ਰਸ਼ਾਸਨ ਲਈ ਮੁਸ਼ਕਿਲ ਖੜ੍ਹੀ ਹੋ ਗਈ ਇੱਕ ਥਾਂ ਇੱਕ ਕਾਰ ਤੈਰਦੀ ਵੀ ਵਿਖਾਈ ਦਿੱਤੀ ਸ਼ਹਿਰ ’ਚ ਹੜ੍ਹਾਂ ਜਿਹੇ ਹਾਲਾਤ ਹਨ ਇਸ ਤੋਂ ਪਹਿਲਾਂ ਬਠਿੰਡਾ ਸ਼ਹਿਰ ਮਾੜੇ ਨਿਕਾਸੀ ਪ੍ਰਬੰਧਾਂ ਕਾਰਨ ਚਰਚਾ ’ਚ ਹੈ ਜਦੋਂ ਸਿਆਸਤ ਤੇ ਇਤਿਹਾਸਕ ਪੱਖੋਂ ਮਹੱਤਵਪੂਰਨ ਸ਼ਹਿਰਾਂ ਦਾ ਇਹ ਹਾਲ ਹੈ ਤਾਂ ਆਮ ਸ਼ਹਿਰਾਂ ਦੀ ਹਾਲਤ ਕੀ ਹੋਵੇਗੀ, ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ
ਅਸਲ ’ਚ ਇਹ ਬੇਤਰਤੀਬੇ ਤੇ ਜ਼ਲਦਬਾਜ਼ੀ ’ਚ ਕੀਤੇ ਗਏ ਵਿਕਾਸ ਕਾਰਜਾਂ ਦਾ ਨਤੀਜਾ ਹੈ ਚੋਣਾਂ ਜਾਂ ਕਿਸੇ ਸਰਕਾਰੀ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਰਾਤੋ-ਰਾਤ ਸੜਕਾਂ ਬਣਾਉਣ ਜਾਂ ਸੀਵਰ ਪਾਉਣ ਦੀਆਂ ਖ਼ਬਰਾਂ ਆਮ ਰਹੀਆਂ ਹਨ ‘ਉੁਪਰਲੇ ਸਾਬ੍ਹ’ ਦੇ ‘ਛੇਤੀ ਕਰਵਾਓ ਛੇਤੀ ਕਰਵਾਓ’ ਵਾਲੇ ਫੋਨਾਂ ਕਾਰਨ ਸਹੀ ਢੰਗ ਨਾਲ ਕੰਮ ਕਰਨ ਦੇ ਸਾਰੇ ਮਾਪਦੰਡ ਪਾਸੇ ਰੱਖ ਕੇ ਸਾਰਾ ਜ਼ੋਰ ਇਸ ਗੱਲ ’ਤੇ ਲੱਗ ਜਾਂਦਾ ਹੈ ਕਿ ਕਿਵੇਂ ਨਾ ਕਿਵੇਂਸਮੇਂ ਤੋਂ ਵੀ ਪਹਿਲਾਂ ਕੰਮ ਸਿਰੇ ਚਾੜ੍ਹ ਦਿੱਤਾ ਜਾਵੇ
ਹੈਰਾਨੀ ਦੀ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਪਿਛਲੇ ਸਾਲਾਂ ’ਚ ਜਲਦਬਾਜੀ ’ਚ ਤਿਆਰ ਕੀਤੇ ਗਏ ਸਵੀਮਿੰਗ ਪੁੂਲ ਦਾ ਉਦਘਾਟਨ ਮੌਕੇ ਸਾਰਾ ਪਾਣੀ ਸੜਕ ’ਤੇ ਆ ਗਿਆ ਜਲਦਬਾਜ਼ੀ ’ਚ ਖ਼ਤਰਾ ਹੀ ਮੁੱਲ ਲਿਆ ਜਾਂਦਾ ਹੈ ਇਹੀ ਕਾਰਨ ਹੈ ਕਿ ਕਾਹਲ ’ਚ ਬਣਾਈਆਂ ਸੜਕਾਂ ਕੁਝ ਦਿਨਾਂ ਬਾਅਦ ਹੀ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ
ਅੱਜ ਸਾਰੇ ਸ਼ਹਿਰਾਂ ਦੇ ਲੋਕ ਹੀ ਬੇਤਰਤੀਬੇ ਤੇ ਅਵਿਗਿਅਨਕ ਵਿਕਾਸ ਕਾਰਜਾਂ ਦਾ ਖਾਮਿਆਜ਼ਾ ਭੁਗਤ ਰਹੇ ਹਨ ਅਸਲ ’ਚ ਵਿਕਾਸ ਕਾਰਜਾਂ ਲਈ ਵਧ ਰਹੀ ਅਬਾਦੀ, ਮੌਸਮ ’ਚ ਆ ਰਹੀ ਤਬਦੀਲੀ ਸਮੇਤ ਬਹੁਤ ਸਾਰੇ ਤੱਥਾਂ ਨੂੰ ਵਿਚਾਰਿਆ ਜਾਣਾ ਹੁੰਦਾ ਹੈ ਪਰ ਸਿਆਸੀ ਹਿੱਤਾਂ ਲਈ ਅਜਿਹੇ ਪਹਿਲੂਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਇਹ ਵੀ ਹਕੀਕਤ ਹੈ ਕਿ ਪਹਿਲਾਂ ਸੜਕਾਂ ਧੜਾਧੜ ਬਣਾ ਦਿੱਤੀਆਂ ਜਾਂਦੀਆਂ ਹਨ ਫ਼ਿਰ ਸੀਵਰੇਜ਼ ਬਣਾਉਣ ਲਈ ਸੜਕਾਂ ਪੁੱਟੀਆਂ ਜਾਂਦੀਆਂ ਹਨ ਸਰਕਾਰੀ ਤੇ ਸਿਆਸੀ ਖੇਤਰ ’ਚ ਵਿਗਿਆਨਕ ਨਜ਼ਰੀਏ ਨੂੰ ਬੁਰੀ ਤਰ੍ਹਾਂ ਦਰਕਿਨਾਰ ਕੀਤਾ ਜਾਂਦਾ ਹੈ
ਕਿਸੇ ਯੋਜਨਾ ਨੂੰ ਲੰਮੇ ਸਮੇਂ ਲਈ ਵਿਚਾਰ ਕੇ ਨਹੀਂ ਲਾਗੂ ਕੀਤਾ ਜਾਂਦਾ ਪੰਜ-ਦਸ ਸਾਲ ਬਾਅਦ ਪ੍ਰਾਜੈਕਟ ਛੋਟੇ ਪੈ ਜਾਂਦੇ ਹਨ ਫ਼ਿਰ ਭੰਨ੍ਹ-ਤੋੜ ਤੇ ਮੁੜ ਉਸਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਜੋ ਪੈਸੇ ਦੀ ਬਰਬਾਦੀ ਦੇ ਨਾਲ-ਨਾਲ ਮੁਸ਼ਕਿਲ ਭਰਿਆ ਵੀ ਹੁੰਦਾ ਹੈ ਅਜਿਹੇ ਹਾਲਾਤਾਂ ’ਚ ਜ਼ਰੂਰੀ ਹੈ ਕਿ ਸੜਕਾਂ, ਸੀਵਰੇਜ ਤੇ ਬੁਨਿਆਦੀ ਢਾਂਚੇ ਨਾਲ ਸਬੰਧਿਤ ਕੋਈ ਵੀ ਕੰਮ ਇੰਜੀਨੀਅਰਿੰਗ ਤੇ ਵਿਗਿਆਨਕ ਮਾਪਦੰਡਾਂ ਦੇ ਆਧਾਰ ’ਤੇ ਹੀ ਕੀਤਾ ਜਾਵੇ ਸਹੂਲਤਾਂ ਦੇ ਨਾਂਅ ’ਤੇ ਖਾਨਾਪੂਰਤੀ ਨਹੀਂ ਹੋਣੀ ਚਾਹੀਦੀ ਹੈ ਅਜਿਹਾ ਕਰਨਾ ਆਮ ਜਨਤਾ ਨਾਲ ਧੋਖਾ ਤੇ ਗੁਨਾਹ ਹੈ ਸ਼ਹਿਰਾਂ ਨੂੰ ਆਧੁਨਿਕ ਬਣਾਉਣ ਲਈ ਜਿੰਨ੍ਹਾਂ ਪ੍ਰਚਾਰ ਕੀਤਾ ਜਾਂਦਾ ਹੈ ਓਨਾ ਹਕੀਕਤ ਵਿੱਚ ਵੀ ਹੋਣਾ ਚਾਹੀਦਾ ਹੈ ਸਰਕਾਰਾਂ ਵਿਕਾਸ ਕਾਰਜਾਂ ਦੀ ਗੁਣਵੱਤਾ ’ਤੇ ਵਿਸੇਸ਼ ਧਿਆਨ ਦੇਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ