ਜਣੇਪੇ ਸਜੇਰੀਅਨ ਆਪ੍ਰੇਸ਼ਨਾਂ ਰਾਹੀਂ ਕਰਨ ਨਾਲ ਪ੍ਰਾਈਵੇਟ ਹਸਪਤਾਲ ਸ਼ੱਕ ਦੇ ਘੇਰੇ ’ਚ

Ludhiana News
ਸਿਵਲ ਸਰਜਨ ਦਫ਼ਤਰ ਲੁਧਿਆਣਾ ਦਾ ਬਾਹਰੀ ਦ੍ਰਿਸ਼।

ਸਿਵਲ ਸਰਜਨ ਨੇ ਸਬੰਧਿਤ ਪ੍ਰਾਈਵੇਟ ਹਸਪਤਾਲ ਦੇ ਮਾਲਕ ਡਾਕਟਰ ਪਾਸੋਂ ਵਿੱਤੀ ਸਾਲ ਦਾ ਮੰਗਿਆ ਰਿਕਾਰਡ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲਖ਼ ਵੱਲੋਂ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਵਿਖੇ ਸਥਿੱਤ ਪ੍ਰਾਈਵੇਟ ਹਸਪਤਾਲ ਪਾਸੋਂ ਰਿਕਾਰਡ ਮੰਗਿਆ ਹੈ। ਵਿਭਾਗ ਨੂੰ ਸ਼ੱਕ ਹੈ ਕਿ ਸਬੰਧਿਤ ਹਸਪਤਾਲ ’ਚ ਗਰਭਵਤੀ ਮਰੀਜ਼ਾਂ ਦੇ ਜ਼ਿਆਦਾਤਰ ਜਣੇਪੇ ਕਥਿੱਤ ਤੌਰ ’ਤੇ ਸੀਜੇਰੀਅਨ ਆਪ੍ਰੇਸ਼ਨਾਂ ਰਾਹੀਂ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ਼ ਵੱਲੋਂ ਬਲਾਕ ਪਾਇਲ ਖੇਤਰ ’ਚ ਸਥਿੱਤ ਭਾਵਰੀ ਹਸਪਤਾਲ ਨੂੰ ਪੱਤਰ ਲਿਖ ਕੇ ਆਪਣੇ ਹਸਪਤਾਲ ਦਾ ਰਿਕਾਰਡ ਪੇਸ਼ ਕਰਨ ਲਈ ਕਿਹਾ ਹੈ। ਡਾ. ਜਸਬੀਰ ਸਿੰਘ ਔਲਖ਼ ਨੇ ਦੱਸਿਆ ਕਿ ਉਕਤ ਮਾਮਲੇ ਦਾ ਖੁਲਾਸ਼ਾ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਹੋਇਆ ਸੀ। (Ludhiana News)

ਇਹ ਵੀ ਪੜ੍ਹੋ : ਚੋਣ ਕਮਿਸ਼ਨ ਦਾ ਬਜ਼ੁਰਗ ਤੇ ਦਿਵਿਆਂਗ ਵੋਟਰਾਂ ਦੇ ਘਰਾਂ ਤੱਕ ਪਹੁੰਚ ਕਰਕੇ ਵੋਟ ਪਵਾਉਣ ਦਾ ਸ਼ਲਾਘਾਯੋਗ ਕਦਮ

ਜਿਸ ਤੋਂ ਬਾਅਦ ਸਬੰਧਿਤ ਹਸਪਤਾਲ ਤੋਂ ਇੱਕ ਸਾਲ ਦਾ ਰਿਕਾਰਡ ਮੰਗ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਬਿਲਾਸਪੁਰ ’ਚ ਸਥਿੱਤ ਹਸਪਤਾਲ ਵਿਖੇ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਅਨੁਸਾਰ ਇੱਕ ਸਾਲ ’ਚ ਕੁੱਲ 229 ਜਣੇਪਾ ਕੇਸ ਹੋਏ ਹਨ। ਜਿੰਨਾਂ ’ਚੋਂ 82.5 ਫੀਸਦੀ ਜਣੇਪੇ ਸਜੇਰੀਅਨ ਆਪ੍ਰੇਸ਼ਨਾਂ ਰਾਹੀਂ ਕੀਤੇ ਗਏ ਹਨ। ਇਸ ਲਈ ਡਾਕਟਰ ਨੂੰ 2023 ਤੋਂ 2024 ਦੇ ਵਿੱਤੀ ਵਰ੍ਹੇ ਦਾ ਰਿਕਾਰਡ ਸੌਮਵਾਰ ਤੱਕ ਪੇਸ਼ ਕਰਨ ਲਈ ਕਿਹਾ ਗਿਆ ਹੈ। ਪਤਾ ਲੱਗਾ ਹੈ ਕਿ ਹਸਪਤਾਲ ’ਚ ਗਾਇਨੀਕੋਲੋਜਿਸਟ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਲੀਨਿਕ ਚਲਾ ਰਹੇ ਡਾਕਟਰ ਕੋਲ ਸਿਰਫ਼ ਬੀਏਐੱਮਐੱਸ ਦੀ ਡਿਗਰੀ ਹੈ। ਡਾ. ਔਲਖ ਨੇ ਕਿਹਾ ਕਿ ਸਿਹਤ ਵਿਭਾਗ ਸਬੰਧਿਤ ਹਸਪਤਾਲ ਤੋਂ ਹਾਸਲ ਰਿਕਾਰਡ ਦਾ ਆਡਿਟ ਕਰਵਾਏਗਾ। (Ludhiana News)