ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ 35 ਮਿੰਟਾਂ ਦਾ ਭਾਸ਼ਣ | Ram Mandir Pran Prathistha
ਅਯੁੱਧਿਆ (ਏਜੰਸੀ)। ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਸੋਮਵਾਰ ਨੂੰ ਜਨਮ ਭੂਮੀ ਮੰਦਰ ਪਰਿਸਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 35 ਮਿੰਟ ਭਾਸ਼ਣ ਦਿੱਤਾ। ਉਨ੍ਹਾਂ ਕਿਹਾ- ਸਭ ਨੂੰ ਰਾਮ-ਰਾਮ। ਅੱਜ ਸਾਡੇ ਰਾਮ ਆ ਗਏ ਹਨ। ਸਦੀਆਂ ਦੀ ਉਡੀਕ ਤੋਂ ਬਾਅਦ ਸਾਡੇ ਰਾਮ ਆ ਗਏ ਹਨ। ਸਦੀਆਂ ਦੇ ਬੇਮਿਸਾਲ ਸਬਰ, ਅਣਗਿਣਤ ਕੁਰਬਾਨੀਆਂ ਅਤੇ ਤਪੱਸਿਆ ਤੋਂ ਬਾਅਦ, ਸਾਡੇ ਰਾਮ ਆ ਗਏ ਹਨ। ਇਸ ਸ਼ੁਭ ਮੌਕੇ ’ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ। (Ram Mandir Pran Prathistha)
ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਖਾਸ ਗੱਲਾਂ….
ਮੰਦਰ ਬਾਰੇ – ਹਜ਼ਾਰ ਸਾਲ ਬਾਅਦ ਵੀ ਅੱਜ ਦੀ ਤਰੀਕ ਦੀ ਚਰਚਾ ਹੋਵੇਗੀ
ਮੋਦੀ ਨੇ ਕਿਹਾ, ਸਾਡੇ ਰਾਮ ਲੱਲਾ ਹੁਣ ਟੈਂਟ ’ਚ ਨਹੀਂ ਰਹਿਣਗੇ। ਸਾਡੇ ਰਾਮ ਲੱਲਾ ਹੁਣ ਬ੍ਰਹਮ ਮੰਦਰ ’ਚ ਰਹਿਣਗੇ। ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਦੇਸ਼ ਵਾਸੀਆਂ ’ਚ ਨਵਾਂ ਉਤਸ਼ਾਹ ਪੈਦਾ ਹੋ ਰਿਹਾ ਹੈ। ਅੱਜ ਸਾਨੂੰ ਸਦੀਆਂ ਦੀ ਵਿਰਾਸਤ ਮਿਲੀ ਹੈ, ਸ਼੍ਰੀ ਰਾਮ ਦਾ ਮੰਦਰ ਮਿਲਿਆ ਹੈ। ਗੁਲਾਮੀ ਦੀ ਮਾਨਸਿਕਤਾ ਨੂੰ ਤੋੜ ਕੇ ਉੱਠਣ ਵਾਲੀ ਕੌਮ ਨਵਾਂ ਇਤਿਹਾਸ ਸਿਰਜਦੀ ਹੈ। ਅੱਜ ਤੋਂ ਹਜ਼ਾਰ ਸਾਲਾਂ ਬਾਅਦ ਵੀ ਲੋਕ ਅੱਜ ਦੇ ਇਸ ਪਲ ਅਤੇ ਤਰੀਕ ਦੀ ਚਰਚਾ ਕਰਨਗੇ। ਰਾਮ ਦੀ ਕਿੰਨੀ ਵੱਡੀ ਕ੍ਰਿਪਾ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਪਲ ਨੂੰ ਵਾਪਰਦਾ ਵੇਖ ਰਹੇ ਹਾਂ। (Ram Mandir Pran Prathistha)
ਰਾਮ ਜੀ ਤੋਂ ਮੁਆਫੀ ਮੰਗੀ, ਨਿਆਂਪਾਲਿਕਾ ਦਾ ਧੰਨਵਾਦ ਕੀਤਾ
ਮੈਂ ਪਵਿੱਤਰ ਅਯੁੱਧਿਆਪੁਰੀ ਅਤੇ ਸਰਯੂ ਨੂੰ ਵੀ ਸ਼ਰਧਾਂਜਲੀ ਭੇਂਟ ਕਰਦਾ ਹਾਂ। ਮੈਂ ਇਸ ਸਮੇਂ ਬ੍ਰਹਮ ਮਹਿਸੂਸ ਕਰ ਰਿਹਾ ਹਾਂ। ਉਹ ਬ੍ਰਹਮ ਅਨੁਭਵ ਵੀ ਸਾਡੇ ਕੋਲ ਮੌਜ਼ੂਦ ਹਨ, ਮੈਂ ਉਨ੍ਹਾਂ ਨੂੰ ਸ਼ੁਕਰਾਨੇ ਨਾਲ ਪ੍ਰਣਾਮ ਕਰਦਾ ਹਾਂ। ਪ੍ਰਭੁ ਰਾਮ ਤੋਂ ਮੁਆਫੀ ਮੰਗਦਾ ਹਾਂ। ਸਾਡੇ ਤਿਆਗ, ਤਪੱਸਿਆ ਅਤੇ ਭਗਤੀ ’ਚ ਕੋਈ ਨਾ ਕੋਈ ਕਮੀ ਜ਼ਰੂਰ ਹੈ ਜੋ ਅਸੀਂ ਇਨੇਂ ਸਾਲਾਂ ਤੱਕ ਨਹੀਂ ਕਰ ਸਕੇ। ਅੱਜ ਇਹ ਕਮੀ ਪੂਰੀ ਹੋ ਰਹੀ ਹੈ। ਮੈਨੂੰ ਵਿਸ਼ਵਾਸ਼ ਹੈ ਕਿ ਭਗਵਾਨ ਰਾਮ ਸਾਨੂੰ ਜ਼ਰੂਰਤ ਮਾਫ਼ ਕਰਨਗੇ। ਭਾਰਤ ਦੇ ਸੰਵਿਧਾਨ ਦੀ ਪਹਿਲੀ ਕਾਪੀ ’ਚ ਭਗਵਾਨ ਰਾਮ ਮੌਜ਼ੂਦ ਹਨ। ਦਹਾਕਿਆਂ ਤੱਕ ਭਗਵਾਨ ਰਾਮ ਦੀ ਹੋਦ ਨੂੰ ਲੈ ਕੇ ਕਾਨੂੰਨੀ ਲੜਾਈ ਲੜੀ। ਮੈਂ ਨਿਆਂਪਾਲਿਕਾ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਲਾਜ ਰੱਖੀ।
ਦੇਸ਼ ’ਚ ਮਨਾਈ ਜਾ ਰਹੀ ਦੀਵਾਲੀ | Ram Mandir Pran Prathistha
ਅੱਜ ਪਿੰਡ-ਪਿੰਡ ’ਚ ਕੀਰਤਨ-ਸੰਕੀਰਤਨ ਹੋ ਰਹੇ ਹਨ। ਸਫ਼ਾਈ ਮੁਹਿੰਮ ਚੱਲ ਰਹੀ ਹੈ। ਦੇਸ਼ ਦੀਵਾਲੀ ਮਨਾ ਰਿਹਾ ਹੈ। ਅੱਜ ਸ਼ਾਮ ਘਰ-ਘਰ ਰਾਮ ਜੋਤ ਜਗਾਈ ਜਾਵੇਗੀ। ਕੱਲ੍ਹ ਮੈਂ ਧਨੁਸ਼ਕੋਡੀ ’ਚ ਸੀ। ਜਿਸ ਘੜੀ ਰਾਮ ਸਮੁੰਦਰ ਪਾਰ ਕਰਨ ਨਿਕਲੇ ਸਨ, ਉਸ ਨੂੰ ਕਾਲਚਕਰ ਬਦਲਿਆ ਸੀ। ਹੁਣ ਸਮੇਂ ਦਾ ਚੱਕਰ ਫਿਰ ਬਦਲੇਗਾ। ਮੈਂ ਖੁਸ਼ਕਿਸਮਤ ਰਿਹਾ ਕਿ ਸਾਗਰ ਤੋਂ ਸਰਯੂ ਤੱਕ ਦੀ ਰਸਮਾਂ ਦੌਰਾਨ ਸਫ਼ਰ ਕਰਨ ਦਾ ਮੌਕਾ ਮਿਲਿਆ। ਰਾਮ ਭਾਰਤੀਆਂ ਦੇ ਮਨ ’ਚ ਮੌਜ਼ੂਦ ਹਨ। ਕਿਸੇ ਦੇ ਮਨ ਨੂੰ ਵੀ ਛੂਹੋਗੇ ਤਾਂ ਏਕਤਾ ਮਹਿਸੂਸ ਹੋਵੇਗੀ। ਮੈਨੂੰ ਦੇਸ਼ ਦੇ ਹਰ ਕੋਨੇ ’ਚ ਰਾਮਾਇਣ ਸੁਣਨ ਦਾ ਮੌਕਾ ਮਿਲਿਆ। (Ram Mandir Pran Prathistha)
ਰਾਮ ਭਗਤਾਂ ਨੂੰ ਸਲਾਮ ਕੀਤਾ, ਕਾਰਸੇਵਕਾਂ ਨੂੂੰ ਯਾਦ ਕੀਤਾ
ਰਿਸ਼ੀਆਂ ਨੇ ਕਿਹਾ ਹੈ ਕਿ ਜਿਸ ਚੀਜ ’ਚ ਮਨੁੱਖ ਲੀਨ ਹੋ ਜਾਂਦਾ ਹੈ, ਉਸ ’ਚ ਰਾਮ ਹੈ। ਹਰ ਯੁੱਗ ’ਚ ਲੋਕਾਂ ਨੇ ਰਾਮ ਨੂੰ ਯਾਦ ਕੀਤਾ ਹੈ। ਹਰ ਯੁੱਗ ’ਚ ਲੋਕਾਂ ਨੇ ਰਾਮ ਨੂੰ ਆਪਣੇ ਸ਼ਬਦਾਂ ’ਚ, ਆਪਣੇ ਢੰਗ ਨਾਲ ਪ੍ਰਗਟ ਕੀਤਾ ਹੈ। ਇਹ ਰਾਮ ਰਸ ਨਿਰੰਤਰ ਵਗਦਾ ਰਹਿੰਦਾ ਹੈ। ਅੱਜ ਦੇ ਇਤਿਹਾਸਕ ਸਮੇਂ ’ਚ ਦੇਸ਼ ਉਨ੍ਹਾਂ ਸਖਸੀਅਤਾਂ ਨੂੰ ਵੀ ਯਾਦ ਕਰ ਰਿਹਾ ਹੈ, ਜਿਨ੍ਹਾਂ ਦੀ ਬਦੌਲਤ ਅਸੀਂ ਸ਼ੁਭ ਦਿਨ ਵੇਖ ਰਹੇ ਹਾਂ। ਅਸੀਂ ਉਨ੍ਹਾਂ ਅਣਗਿਣਤ ਕਾਰ ਸੇਵਕਾਂ, ਸੰਤਾਂ ਅਤੇ ਮਹਾਤਮਾਵਾਂ ਦੇ ਰਿਣੀ ਹਾਂ। ਅੱਜ ਦਾ ਦਿਨ ਨਾ ਸਿਰਫ ਜਸ਼ਨ ਦਾ ਪਲ ਹੈ, ਸਗੋਂ ਇਹ ਭਾਰਤੀ ਸਮਾਜ ਦੀ ਪਰਿਪੱਕਤਾ ਦਾ ਪਲ ਵੀ ਹੈ। ਇਹ ਸਿਰਫ ਜਿੱਤ ਦਾ ਹੀ ਨਹੀਂ ਸਗੋਂ ਨਿਮਰਤਾ ਦਾ ਵੀ ਪਲ ਹੈ। ਕਈ ਕੌਮਾਂ ਆਪਣੇ ਹੀ ਇਤਿਹਾਸ ’ਚ ਉਲਝ ਜਾਂਦੀਆਂ ਹਨ। (Ram Mandir Pran Prathistha)
ਰਾਮ ਮੰਦਰ ਊਰਜਾ ਨੂੰ ਜਨਮ ਦੇ ਰਿਹਾ ਹੈ | Ram Mandir Pran Prathistha
ਜਦੋਂ ਵੀ ਉਨ੍ਹਾਂ ਨੇ ਇਤਿਹਾਸ ਦੀਆਂ ਗੰਢਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਔਖੇ ਹਾਲਾਤ ਪੈਦਾ ਹੋਏ। ਜੋ ਗੰਢ ਅਸੀਂ ਭਾਵਨਾ ਅਤੇ ਸਿਆਣਪ ਨਾਲ ਖੋਲ੍ਹੀ ਹੈ, ਉਹ ਦਰਸ਼ਾਉਂਦੀ ਹੈ ਕਿ ਭਵਿੱਖ ਬਹੁਤ ਸੁੰਦਰ ਹੋਣ ਵਾਲਾ ਹੈ। ਕੁਝ ਲੋਕ ਕਹਿੰਦੇ ਸਨ ਕਿ ਰਾਮ ਮੰਦਰ ਬਣੇਗਾ ਤਾਂ ਅੱਗ ਲੱਗ ਜਾਵੇਗੀ। ਰਾਮ ਮੰਦਰ ਕਿਸੇ ਅੱਗ ਨੂੰ ਨਹੀਂ, ਊਰਜਾ ਨੂੰ ਜਨਮ ਦੇ ਰਿਹਾ ਹੈ। ਇਸ ਤਾਲਮੇਲ ਨੇ ਸੁਨਹਿਰੇ ਭਵਿੱਖ ਦੇ ਰਾਹ ’ਤੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਹੈ। ਰਾਮ ਅੱਗ ਨਹੀਂ, ਊਰਜਾ ਹਨ। (Ram Mandir Pran Prathistha)
ਰਾਮ ਕੋਈ ਝਗੜਾ ਨਹੀਂ, ਰਾਮ ਹੱਲ ਹੈ। ਰਾਮ ਸਿਰਫ ਸਾਡੇ ਨਹੀਂ ਸਗੋਂ ਸਾਰਿਆਂ ਦੇ ਹਨ। ਰਾਮ ਵਰਤਮਾਨ ਨਹੀਂ ਸਗੋਂ ਸਦੀਵੀ ਹੈ। ਇਹ ਮੰਦਰ ਕੇਵਲ ਭਗਵਾਨ ਦਾ ਮੰਦਰ ਨਹੀਂ ਹੈ, ਸਗੋਂ ਭਾਰਤ ਦੇ ਦਰਸ਼ਨ ਦਾ ਮੰਦਰ ਹੈ। ਰਾਮ ਭਾਰਤ ਦੀ ਵਿਚਾਰਧਾਰਾ ਹੈ। ਰਾਮ ਭਾਰਤ ਦੀ ਸੋਚ, ਚੇਤਨਾ, ਪ੍ਰਵਾਹ, ਪ੍ਰਭਾਵ, ਅਗਵਾਈ ਅਤੇ ਨਿਰੰਤਰਤਾ ਹੈ। ਰਾਮ ਸੰਸਾਰ ਹੈ, ਸਰਬ-ਵਿਆਪਕ ਆਤਮਾ ਹੈ। ਇਸ ਲਈ ਜਦੋਂ ਰਾਮ ਦੀ ਸਥਾਪਨਾ ਹੁੰਦੀ ਹੈ ਤਾਂ ਇਸ ਦਾ ਪ੍ਰਭਾਵ ਹਜਾਰਾਂ ਸਾਲਾਂ ਤੱਕ ਰਹਿੰਦਾ ਹੈ। ਅੱਜ ਦਾ ਯੁੱਗ ਮੰਗ ਕਰਦਾ ਹੈ ਕਿ ਸਾਨੂੰ ਆਪਣੀ ਜਮੀਰ ਦਾ ਪਸਾਰ ਕਰਨਾ ਪਵੇਗਾ। (Ram Mandir Pran Prathistha)