ਸਾਡੇ ਨਾਲ ਸ਼ਾਮਲ

Follow us

12.4 C
Chandigarh
Sunday, February 15, 2026
More
    Home ਵਿਚਾਰ ਪ੍ਰੇਰਨਾ ਹੰਕਾਰ ਹੈ ਤਾਂ ...

    ਹੰਕਾਰ ਹੈ ਤਾਂ ਗਿਆਨ ਨਹੀਂ

    Simran Competition

    ਹੰਕਾਰ ਹੈ ਤਾਂ ਗਿਆਨ ਨਹੀਂ

    ਇਨਸਾਨ ਨੂੰ ਕਦੇ ਆਪਣੀ ਦੌਲਤ ਦੇ ਤਾਕਤ ‘ਤੇ ਗੁਮਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਦੁਨੀਆਂ ‘ਚ ਹਾਸਲ ਕੀਤੀ ਗਈ ਕੋਈ ਵੀ ਦੌਲਤ ਸਥਾਈ ਨਹੀਂ ਹੈ ਸੰਸਾਰ  ਤੋਂ ਮਿਲਿਆ ਅਹੁਦਾ, ਪੈਸਾ ਤੇ ਸ਼ੋਹਰਤ ਕਦੇ ਵੀ ਰੇਤ ਵਾਂਗ ਹੱਥਾਂ ‘ਚੋਂ ਕਿਰ ਸਕਦੀ ਹੈ ਇਸ ਲਈ ਧਰਮ ਸ਼ਾਸਤਰ ‘ਚ ਸੰਸਾਰਿਕ ਦੌਲਤ ਨੂੰ ਮਾਇਆ ਕਿਹਾ ਗਿਆ ਹੈ ਮਾਇਆ ਵਿਅਕਤੀ ਨੂੰ ਬੁੱਧੀਹੀਣ ਕਰ ਦਿੰਦੀ ਹੈ ਤੇ ਬੁੱਧੀਹੀਣ ਲੋਕ ਜੀਵਨ ‘ਚ ਕਦੇ ਸੱਚਾ ਗਿਆਨ ਹਾਸਲ ਨਹੀਂ ਕਰ ਸਕਦੇ ਇੱਕ ਵਾਰ ਇੱਕ ਜਨਰਿਸ਼ੀ ਨਾਂਅ ਦਾ ਰਾਜਾ ਸੀ

    ਉਸ ਨੂੰ ਆਪਣੀ ਦੌਲਤ ‘ਤੇ ਬੜਾ ਘੁਮੰਡ ਸੀ ਇੱਕ ਰਾਤ ਕੁਝ ਹੰਸ ਰਾਜੇ ਦੇ ਕਮਰੇ ਦੀ ਛੱਤ ‘ਤੇ ਆ ਕੇ ਗੱਲਾਂ ਕਰਨ ਲੱਗੇ ਇੱਕ ਹੰਸ ਬੋਲਿਆ ਕਿ ਰਾਜੇ ਦੀ ਚਮਕ ਚਾਰੇ ਪਾਸੇ ਫੈਲੀ ਹੋਈ ਹੈ ਉਸ ਨਾਲੋਂ ਵੱਡਾ ਕੋਈ ਨਹੀਂ ਦੂਜਾ ਹੰਸ ਬੋਲਿਆ ਕਿ ਤੂੰ ਗੱਡੀ ਵਾਲੇ ਰੈੱਕ ਬਾਬਾ ਨੂੰ ਨਹੀਂ ਜਾਣਦਾ ਉਨ੍ਹਾਂ ਦੇ ਮੱਥੇ ਦੀ ਚਮਕ ਦੇ ਸਾਹਮਣੇ ਰਾਜੇ ਦੇ ਮੱਥੇ ਦੀ ਚਮਕ ਕੁਝ ਵੀ ਨਹੀਂ ਹੈ

    ਰਾਜੇ ਨੇ ਸਵੇਰੇ ਉੱਠਦਿਆਂ ਹੀ ਰੈੱਕ ਬਾਬਾ ਨੂੰ ਲੱਭ ਕੇ ਲਿਆਉਣ ਦਾ ਆਦੇਸ਼ ਦਿੱਤਾ ਰਾਜੇ ਦੇ ਸੇਵਕ ਬੜੀ ਮੁਸ਼ਕਲ ਨਾਲ ਰੈੱਕ ਬਾਬਾ ਦਾ ਪਤਾ ਲਾ ਕੇ ਆਏ ਤਾਂ ਰਾਜਾ ਬਹੁਤ ਸਾਰਾ ਧਨ ਲੈ ਕੇ ਸਾਧੂ ਕੋਲ ਪਹੁੰਚਿਆ ਤੇ ਸਾਧੂ ਨੂੰ ਕਹਿਣ ਲੱਗਾ ਕਿ ਇਹ ਸਾਰਾ ਧਨ ਮੈਂ ਤੁਹਾਡੇ ਲਈ ਲਿਆਇਆ ਹਾਂ ਕਿਰਪਾ ਕਰਕੇ ਇਸ ਨੂੰ ਗ੍ਰਹਿਣ ਕਰੋ ਤੇ ਤੁਸੀਂ ਜਿਸ ਦੇਵਤਾ ਦੀ ਪੂਜਾ ਕਰਦੇ ਹੋ ਉਸ ਦਾ ਉਪਦੇਸ਼ ਮੈਨੂੰ ਵੀ ਦੇ ਦਿਓ ਸਾਧੂ ਨੇ ਰਾਜੇ ਨੂੰ ਵਾਪਸ ਭੇਜ ਦਿੱਤਾ

    Unique, Simran, Competition, Haryana, Win

    ਅਗਲੇ ਦਿਨ ਰਾਜਾ ਹੋਰ ਜ਼ਿਆਦਾ ਧਨ ਲੈ ਕੇ ਸਾਧੂ ਕੋਲ ਪਹੁੰਚਿਆ ਤੇ ਬੋਲਿਆ, ”ਹੇ! ਸ੍ਰੇਸ਼ਠ ਮੁਨੀ ਮੈਂ ਇਹ ਸਭ ਤੁਹਾਡੇ ਲਈ ਲਿਆਇਆ ਹਾਂ, ਤੁਸੀਂ ਇਸ ਨੂੰ ਗ੍ਰਹਿਣ ਕਰ ਲਓ ਤੇ ਮੈਨੂੰ ਗਿਆਨ ਪ੍ਰਦਾਨ ਕਰ ਦਿਓ” ਸਾਧੂ ਨੇ ਕਿਹਾ, ”ਹੇ ਮੂਰਖ ਰਾਜਾ! ਤੂੰ ਤੇਰੀ ਇਹ ਧਨ-ਸੰਪੱਤੀ ਆਪਣੇ ਕੋਲ ਰੱਖ, ਗਿਆਨ ਕਦੇ ਖਰੀਦਿਆ ਨਹੀਂ ਜਾ ਸਕਦਾ’ ਰਾਜੇ ਦਾ ਗੁਮਾਨ ਚੂਰ-ਚੂਰ ਹੋ ਗਿਆ ਤੇ ਉਸ  ਨੂੰ ਪਛਤਾਵਾ ਹੋਣ ਲੱਗਾ ਕਥਾ ਦੱਸਦੀ ਹੈ ਕਿ ਜਿੱਥੇ ਹੰਕਾਰ ਹੁੰਦਾ ਹੈ ਉੱਥੇ ਕਦੇ ਗਿਆਨ ਨਹੀਂ ਹੁੰਦਾ ਗਿਆਨ ਨੂੰ ਪਾਉਣ ਲਈ ਇਨਸਾਨ ਨੂੰ ਆਪਣਾ ਹੰਕਾਰ ਛੱਡਣਾ ਪੈਂਦਾ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.