Bharti Airtel: ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਠੱਗੀਆਂ ਖਿਲਾਫ ਜਾਗਰੂਕਤਾ ਲਈ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏਆਈ) ਦੀ ਸਫਲਤਾਪੂਰਵਕ ਵਰਤੋਂ ਕੀਤੀ ਹੈ ਕੰਪਨੀ ਦੇ ਇਸ ਯਤਨ ਨਾਲ ਢਾਈ ਸਾਲਾਂ ’ਚ ਅੱਠ ਅਰਬ ਠੱਗੀਬਾਜ਼ ਕਾਲਾਂ ਦੀ ਪਛਾਣ ਕੀਤੀ ਗਈ ਹੈ ਕੰਪਨੀ ਦੀ ਇਸ ਤਕਨੀਕ ਨਾਲ ਖਪਤਕਾਰ ਜਾਗਰੂਕ ਹੋ ਰਹੇ ਹਨ ਤੇ ਠੱਗੀਬਾਜ਼ ਕਾਲਾਂ ਦਾ ਜਵਾਬ ਦੇਣ ਦੀ ਬਜਾਇ ਇਨ੍ਹਾਂ ਨੂੰ ਬਲਾਕ ਕਰ ਰਹੇ ਹਨ ਇਸ ਤਕਨੀਕ ਦਾ ਫਾਇਦਾ ਇਹ ਹੋਇਆ ਹੈ। Bharti Airtel
ਇਹ ਖਬਰ ਵੀ ਪੜ੍ਹੋ : Punjab Education News: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਧਿਆਪਕਾਂ ਨਾਲ ਸੰਵਾ…
ਕਿ ਸਾਈਬਰ ਠੱਗ ਮੋਬਾਇਲ ਫੋਨ ’ਤੇ ਹਾਰ ਕੇ ਲੈਂਡਲਾਈਨ ਕਾਲਾਂ ਦਾ ਸਹਾਰਾ ਲੈਣ ਲੱਗੇ ਹਨ ਇਸ ਤਰ੍ਹਾਂ ਜੀਓ, ਵੋਡਾਫੋਨ-ਆਈਡੀਆ ਵਰਗੀਆਂ ਕੰਪਨੀਆਂ ਵੀ ਸਪੈਮ ਕਾਲਾਂ ਰੋਕਣ ਲਈ ਕੰਮ ਕਰ ਰਹੀਆਂ ਹਨ ਹੁਣ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਲੈਂਡਲਾਈਨ ’ਤੇ ਵੀ ਢਾਲ ਕਾਇਮ ਕਰਨ ਲਈ ਆਧੁਨਿਕ ਕਰਨ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰੇ ਠੱਗਾਂ ਨਾਲ ‘ਤੂੰ ਡਾਲ-ਡਾਲ ਮੈਂ ਪਾਤ-ਪਾਤ’ ਵਾਲੀ ’ ਕਰਨੀ ਚਾਹੀਦੀ ਹੈ ਭਾਰਤੀ ਰਿਜ਼ਰਵ ਬੈਂਕ ਨੇ ਵੀ ਚਾਰਜਿੰਗ ਪੌਟ ਦੇ ਨਾਂਅ ’ਤੇ ਹੋਣ ਵਾਲੀਆਂ ਠੱਗੀਆਂ ਖਿਲਾਫ ਮੁਹਿੰਮ ਚਲਾਈ ਹੈ ਜਾਗਰੂਕਤਾ ਦੀ ਘਾਟ ਕਾਰਨ ਅੱਜ ਆਈਟੀ ਮਾਹਿਰ, ਇੰਜੀਨੀਅਰ, ਵੱਡੇ ਅਹੁਦਿਆਂ ’ਤੇ ਬੈਠੇ ਪ੍ਰਸ਼ਾਸਨਿਕ। Bharti Airtel
ਪੁਲਿਸ ਅਧਿਕਾਰੀ ਅਤੇ ਵਕੀਲ ਵੀ ਸਾਈਬਰ ਠੱਗਾਂ ਦੀ ਮਾਰ ’ਚ ਆ ਰਹੇ ਹਨ ਮੋਬਾਇਲ ਫੋਨ ’ਤੇ ਫਰਜੀ ਅਦਾਲਤੀ ਕਾਰਵਾਈ ਵਿਖਾ ਕੇ ਇੱਕ ਉਦਯੋਗਪਤੀ ਤੋਂ ਕਰੋੜਾਂ ਰੁਪਏ ਲੁੱਟਣ ਦੀ ਘਟਨਾ ਵੀ ਸਾਹਮਣੇ ਆ ਚੁੱਕੀ ਹੈ ਲੋਹੇ ਨੂੰ ਲੋਹਾ ਕੱਟਦਾ ਹੈ, ਤਕਨੀਕ ਨਾਲ ਠੱਗੀ ਕੀਤੀ ਜਾ ਰਹੀ ਹੈ ਤਾਂ ਇਸ ਨੂੰ ਰੋਕਣ ਲਈ ਵੀ ਤਕਨੀਕ ਵਰਤੀ ਜਾਵੇ ਸਾਈਬਰ ਠੱਗੀ ਤੋਂ ਤਾਂ ਬਚਿਆ ਹੀ ਜਾਵੇ , ਇਹ ਵੀ ਜ਼ਰੂਰੀ ਹੈ ਕਿ ਸਾਈਬਰ ਠੱਗਾਂ ਖਿਲਾਫ ਕਰਵਾਈ ਲਈ ਵੱਡਾ ਨੈੱਟਵਰਕ ਖੜ੍ਹਾ ਕੀਤਾ ਜਾਵੇ ਕਿਉਂਕਿ ਇੱਕ ਹਜ਼ਾਰ ਕਿਲੋਮੀਟਰ ਦੂਰ ਬੈਠੇ ਸਾਈਬਰ ਠੱਗ ਖਿਲਾਫ ਪੁਲਿਸ ਕਾਰਵਾਈ ਬਹੁਤ ਘੱਟ ਹੁੰਦੀ ਹੈ। Bharti Airtel