ਮੁੰਬਈ। ਮਹਾਰਾਸ਼ਟਰ ’ਚ ਸਰਕਾਰ ਦੇ ਗਠਨ ਦੀ ਕੋਸ਼ਿਸ਼ ਫੇਲ ਹੋਣ ਤੋਂ ਬਾਅਦ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਨਾਮਨਾਥ ਕੋਵਿੰਦ ਨੇ ਆਪਣੀ ਮੋਹਰ ਲਾ ਦਿੱਤੀ ਹੈ। ਮਹਾਰਾਸ਼ਟਰ ’ਚ ਰਾਜਪਾਲ ਭਗਤ ਸਿੰਘ ਕਸ਼ੋਯਾਰੀ ਨੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਸੀ। ਉਨ੍ਹਾਂ ਨੇ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਸੀ। ਮੋਦੀ ਕੈਬਨਿਟ ਦੀ ਬੈਠਕ ’ਚ ਸ਼ਾਸਨ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। Maharashtra
ਕੈਬਨਿਟ ਦੇ ਫੈਸਲੇ ਮਗਰੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੋਹਰ ਲਾ ਦਿੱਤੀ। ਪੰਜਾਬ ਦੌਰੇ ’ਤੇ ਰਾਸ਼ਟਰਪਤੀ ਜਿਵੇਂ ਹੀ ਦਿੱਲੀ ਪਰਤੇ ਤਾਂ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਵੱਲੋਂ ਭੇਜੀ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਸਿਫਾਰਿਸ਼ ’ਤੇ ਆਪਣੀ ਮੋਹਰ ਲਾ ਦਿੱਤੀ। ਇਸ ਦੇ ਨਾਲ ਹੀ ਮਹਾਰਾਸ਼ਟਰ ’ਚ 24 ਅਕਤੂਬਰ ਤੋਂ ਬਰਕਰਾਰ ਸਸਪੈਂਸ ਖਤਮ ਹੋ ਗਿਆ। ਰਾਜਪਾਲ ਨੇ ਭਾਜਪਾ, ਸ਼ਿਵ ਸੈਨਾ ਅਤੇ ਰਾਕਾਂਪਾ (ਐੱਨ.ਸੀ. ਪੀ.) ਨੂੰ ਸਰਕਾਰ ਬਣਾਉਂਣ ਦਾ ਮੌਕਾ ਦਿੱਤਾ ਸੀ। ਮਹਾਰਾਸ਼ਟਰ ’ਚ 288 ਮੈਂਬਰੀ ਵਿਧਾਨ ਸਭਾ ਸੀਟਾਂ ’ਤੇ 21 ਅਕਤੂਬਰ ਨੂੰ ਵੋਟਾਂ ਹੋਈਆਂ ਸਨ।
ਵੋਟਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਗਏ। ਇਸ ਚੋਣਾਂ ’ਚ ਭਾਜਪਾ ਅਤੇ ਸ਼ਿਵ ਸੈਨਾ ਦੇ ਗਠਜੋੜ ਨੂੰ 161 ਸੀਟਾਂ ਮਿਲੀਆਂ ਸਨ, ਜੋ ਕਿ ਸਰਕਾਰ ਬਣਾਉਣ ਲਈ ਜ਼ਰੂਰੀ 145 ਦੇ ਅੰਕੜੇ ਤੋਂ ਜ਼ਿਆਦਾ ਸੀ ਪਰ ਮੁੱਖ ਮੰਤਰੀ ਕਿਸ ਪਾਰਟੀ ਦਾ ਹੋਵੇਗਾ, ਇਸ ਸਬੰਧੀ ਗਤੀਰੋਧ ਚੱਲਦਾ ਰਿਹਾ ਅਤੇ ਨਵੀਂ ਸਰਕਾਰ ਦਾ ਗਠਨ ਨਹÄ ਹੋ ਸਕਿਆ। ਚੋਣਾਂ ’ਚ ਭਾਜਪਾ ਦੇ ਖਾਤੇ 105, ਸ਼ਿਵ ਸੈਨਾ ਨੂੰ 56, ਰਾਕਾਂਪਾ ਨੂੰ 54 ਅਤੇ ਕਾਂਗਰਸ ਨੂੰ 44 ਸੀਟਾਂ ਮਿਲੀਆਂ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।