ਰਾਸ਼ਟਰਪਤੀ ਚੋਣ : ਐਨਡੀਏ ਬਨਾਮ ਯੂਪੀਏ ਦੀ ਰਣਨੀਤੀ
ਚੋਣ ਕਮਿਸ਼ਨ ਨੇ ਰਾਸ਼ਟਰਪਤੀ ਚੋਣ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ ਦੇਸ਼ ਦੇ ਪਹਿਲੇ ਨਾਗਰਿਕ, ਫੌਜੀਆਂ ਦੇ ‘ਸੁਪਰੀਮ ਕਮਾਂਡਰ ’ ਅਤੇ ਸੰਵਿਧਾਨਕ ਮੁਖੀ ਦੀ ਚੋਣ ਬੇਹੱਦ ਅਹਿਮ ਹੁੰਦੀ ਹੈ ਇਸ ਵਾਰ ਸਿਆਸੀ ਰੂਪ ਨਾਲ ਇਹ ਚੋਣ ਦਿਲਚਸਪ ਵੀ ਹੋਵੇਗੀ ਜਿੱਥੇ ਅਸਲ ਵਿਚ ਰਾਸ਼ਟਰਪਤੀ ਚੋਣ ਨਾਲ ਸੱਤਾਧਾਰੀ ਬੀਜੇਪੀ ਦੀ ਭਵਿੱਖ ਦੀ ਰਾਜਨੀਤੀ ਸਾਹਮਣੇ ਆਵੇਗੀ ਉੱਥੇ ਵਿਰੋਧੀ ਧਿਰ ਦੀ ਸਿਆਸੀ ਦਸ਼ਾ ਅਤੇ ਦਿਸ਼ਾ ਵੀ ਇਹ ਚੋਣ ਤੈਅ ਕਰੇਗੀ ਰਾਸ਼ਟਰਪਤੀ ਚੋਣਾਂ ’ਚ ਐਨਡੀਏ ਦਾ ਪੱਲੜਾ ਖਿੱਲਰੇ ਵਿਰੋਧੀ ਧਿਰ ਦੇ ਸਾਹਮਣੇ ਭਾਰੀ ਹੈl
ਫ਼ਿਲਹਾਲ ਭਾਜਪਾ-ਐਨਡੀਏ ਨੇ ਹਾਲੇ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਹੈ ਅਜਿਹੇ ’ਚ ਵੱਡਾ ਸਵਾਲ ਇਹ ਹੈ ਕਿ ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਕੌਣ ਹੋਵੇਗਾ? ਜਾਣਕਾਰਾਂ ਅਨੁਸਾਰ 2014 ਤੋਂ ਬਾਅਦ ਭਾਜਪਾ ਉਹੀ ਕਰ ਰਹੀ ਹੈ, ਜੋ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਜਿਵੇਂ 2017 ’ਚ ਅਚਾਨਕ ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਅਤੇ ਵੈਂਕੱਈਆ ਨਾਇਡੂ ਨੂੰ ਉਪ ਰਾਸ਼ਟਰਪਤੀ ਚੁਣਿਆ ਗਿਆ ਉਸ ਸਮੇਂ ਇਨ੍ਹਾਂ ਦੋਵਾਂ ਦੇ ਨਾਂਅ ’ਤੇ ਕੋਈ ਚਰਚਾ ਨਹੀਂ ਸੀl
ਇਸ ਵਾਰ ਵੀ ਕੁਝ ਅਜਿਹਾ ਹੀ ਹੋ ਸਕਦਾ ਹੈ ਵਰਤਮਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਉੱਤਰ ਪ੍ਰਦੇਸ਼ ਦੇ ਦਲਿਤ ਅਤੇ ਉਪ ਰਾਸ਼ਟਰਪਤੀ ਐਮ. ਵੈਂਕੱਈਆ ਨਾਇਡੂ ਆਂਧਾਰਾ ਪ੍ਰਦੇਸ਼ ਦੇ ਕਾਇਸਥ ਪਰਿਵਾਰ ਤੋਂ ਆਉਂਦੇ ਹਨ ਜਿਸ ਸਮੇਂ ਰਾਮਨਾਥ ਕੋਵਿੰਦ ਰਾਸ਼ਟਰਪਤੀ ਬਣਾਏ ਗਏ ਸਨ, ਉਸ ਸਮੇਂ ਉਹ ਬਿਹਾਰ ਦੇ ਰਾਜਪਾਲ ਵੀ ਸਨ ਮੌਜੂਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 25 ਜੁਲਾਈ, 2022 ਨੂੰ ਖਤਮ ਹੋ ਰਿਹਾ ਹੈl
ਮੀਡੀਆ ਰਿਪੋਰਟਸ ਮੁਤਾਬਿਕ ਅਜਿਹਾ ਸੰਭਵ ਹੈ ਕਿ ਇਸ ਵਾਰ ਭਾਜਪਾ ਮਹਾਦਲਿਤ ਜਾਂ ਕਿਸੇ ਆਦਿਵਾਸੀ ਨੂੰ ਦੇਸ਼ ਦੇ ਰਾਸ਼ਟਰਪਤੀ ਜਾਂ ਫ਼ਿਰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦੇ ਰੂਪ ’ਚ ਉਤਾਰ ਸਕਦੀ ਹੈ ਖਾਸ ਤੌਰ ’ਤੇ ਦੱਖਣ ਦੇ ਮਹਾਦਲਿਤ ਜਾਂ ਆਦਿਵਾਸੀ ਚਿਹਰੇ ਨੂੰ ਇਹ ਮੌਕਾ ਮਿਲ ਸਕਦਾ ਹੈ ਚਰਚਾ ਇਹ ਵੀ ਹੈl
ਕਿ ਇੱਕ ਵਾਰ ਫ਼ਿਰ ਤੋਂ ਭਾਜਪਾ ਕਿਸੇ ਦਲਿਤ ਚਿਹਰੇ ’ਤੇ ਦਾਅ ਲਾ ਸਕਦੀ ਹੈ ਇਸ ’ਚ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਦੇ ਨਾਂਅ ਦੀ ਸਭ ਤੋਂ ਜਿਆਦਾ ਚਰਚਾ ਹੈ ਮੌਜੂਦਾ ਸਮੇਂ ਭਾਜਪਾ ਦਾ ਪੰਜਾਬ ’ਤੇ ਕਾਫ਼ੀ ਫੋਕਸ ਹੈ ਕਿਸਾਨ ਅੰਦੋਲਨ ਤੋਂ ਬਾਅਦ ਸਿੱਖ ਭਾਈਚਾਰੇ ’ਚ ਭਾਜਪਾ ਖਿਲਾਫ਼ ਨਰਾਜ਼ਗੀ ਵਧ ਗਈ ਸੀ ਅਜਿਹੇ ’ਚ ਸੰਭਵ ਹੈ ਕਿ ਸਿੱਖ ਚਿਹਰੇ ਨੂੰ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ ਕਿਸੇ ਮੁਸਲਿਮ ਚਿਹਰੇ ਨੂੰ ਵੀ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦਾ ਉਮੀਦਵਾਰ ਬਣਾਏ ਜਾਣ ਦੇ ਕਿਆਸ ਲਾਏ ਜਾ ਰਹੇ ਹਨl
ਪਿਛਲੇ ਦਿਨੀਂ ਆਈਆਂ ਵੱਖ-ਵੱਖ ਮੀਡੀਆ ਰਿਪੋਰਟਾਂ ’ਚ ਇਸ ਲਈ ਦੋ ਨਾਵਾਂ ਦੀ ਚਰਚਾ ਵੀ ਹੋ ਰਹੀ ਹੈ ਇਨ੍ਹਾਂ ’ਚ ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਅਤੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਸ਼ਾਮਲ ਹਨ ਬੀਜੇਪੀ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਇੱਕ ਸਿਆਸੀ ਸੰਦੇਸ਼ ਦੇਣਾ ਚਾਹੰੁਦੀ ਹੈ, ਤਾਂ ਉਹ ਇਸ ਵਾਰ ਇੱਕ ਆਦਿਵਾਸੀ ਉਮੀਦਵਾਰ ਨੂੰ ਬਹੁਤ ਚੰਗੀ ਤਰ੍ਹਾਂ ਪੇਸ਼ ਕਰ ਸਕਦੀ ਹੈl
ਅਜਿਹੇ ’ਚ ਜਿਨ੍ਹਾਂ ਨਾਵਾਂ ਦੀ ਚਰਚਾ ਹੋ ਰਹੀ ਹੈ ਉਨ੍ਹਾਂ ’ਚ ਛੱਤੀਸਗੜ੍ਹ ਦੀ ਰਾਜਪਾਲ ਅਨੁਸੂਈਆ ਉਈਕੇ ਅਤੇ ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੋਪਦੀ ਮੁਰਮੂ ਹਨ ਉਈਕੇ ਮੱਧ ਪ੍ਰਦੇਸ਼ ਤੋਂ ਹਨ, ਮੁਰਮੂ ਓਡੀਸ਼ਾ ਦੇ ਇੱਕ ਆਦੀਵਾਸੀ ਜਿਲ੍ਹੇ ਮਯੂਰਭੰਜ ਦੀ ਰਹਿਣ ਵਾਲੇ ਹਨl
ਰਾਜ ਸਭਾ ਦੀ ਚੋਣ ਅਤੇ ਹੋਰ ਉਪ ਚੋਣਾਂ ਵੀ ਹੋ ਚੁੱਕੀਆਂ ਹਨ ਨਤੀਜਾ ਲਗਭਗ ਤੈਅ ਹੈ ਉਨ੍ਹਾਂ ਤੋਂ ਬਾਅਦ ਸਾਂਸਦਾਂ ਦਾ ਅੰਕਗਣਿੱਤ ਕੁਝ ਬਦਲ ਜਾਵੇਗਾ ਅਤੇ ਸੱਤਾਧਾਰੀ ਭਾਜਪਾ ਦਾ ਪੱਖ ਕੁਝ ਭਾਰੀ ਹੋਣਾ ਵੀ ਤੈਅ ਹੈ ਭਾਜਪਾ ਦੀਆਂ ਸੀਟਾਂ ਲੋਕ ਸਭਾ ’ਚ ਕਾਫ਼ੀ ਜ਼ਿਆਦਾ ਹਨ, ਹਾਲਾਂਕਿ ਖੇਤਰੀ ਪਾਰਟੀਆਂ ਨਾਲ ਤਾਲਮੇਲ ਬਦਲਿਆ ਹੈ ਅਤੇ ਕਈ ਰਾਜਾਂ ਦੀਆਂ ਵਿਧਾਨ ਸਭਾਵਾਂ ’ਚ ਸਥਿਤੀ ਕਮਜ਼ੋਰ ਹੋਈ ਹੈl
ਜਿਸ ਕਾਰਨ ਐਨਡੀਏ ਨੂੰ ਖੇਤਰੀ ਪਾਰਟੀਆਂ ਦਾ ਸਹਾਰਾ ਲੈਣਾ ਪਵੇਗਾ ਇਸ ਦਾਇਰੇ ’ਚ ਜਗਨ ਮੋਹਨ ਦੀ ਵਾਈਐਸਆਰਸੀਪੀ ਅਤੇ ਬੀਜਦ ਆਉਂਦੇ ਹਨ ਹੋਰ ਸਹਿਯੋਗੀ ਏਆਈਏਡੀਐਮਕੇ ਦੇ ਮੈਂਬਰ ਤਾਮਿਲਨਾਡੂ ਵਿਧਾਨ ਸਭਾ ’ਚ ਘਟੇ ਹਨ ਭਾਜਪਾ ਨੇ ਯੂਪੀ ਚੋਣਾਂ ’ਚ ਫ਼ਿਰ ਤੋਂ ਸੱਤਾ ਹਾਸਲ ਕਰ ਲਈ ਹੈ ਪਰ ਉਸ ਦੀ ਗਿਣਤੀ ਘਟੀ ਹੈ ਉਸ ਨੂੰ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ’ਚ ਤੁਲਨਾਤਮਕ ਰੂਪ ’ਚ ਵੀ ਨੁਕਸਾਨ ਹੋਇਆ ਹੈl
ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਕੋਲ ਕੁੱਲ 10.79 ਲੱਖ ਵੋਟਾਂ ਦੇ ਅੱਧੇ ਤੋਂ ਥੋੜ੍ਹੀਆਂ ਘੱਟ ਭਾਵ 5,26,420 ਹੈ ਉਸ ਨੂੰ ਵਾਈਐਸਆਰ, ਕਾਂਗਰਸ ਅਤੇ ਬੀਜੂ ਜਨਤਾ ਪਾਰਟੀ ਦੇ ਸਹਿਯੋਗ ਦੀ ਦਰਕਾਰ ਹੈ ਪੀਐਮ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਬੰਧੀ ਆਖਰੀ ਫੈਸਲਾ ਲੈਣਾ ਹੈl
ਪਰ ਇਨ੍ਹਾਂ ਦੋਵਾਂ ਖੇਤਰੀ ਪਾਰਟੀਆਂ ਦੇ ਸਹਿਯੋਗ ਦੀ ਭਗਵਾ ਦਲ ਨੂੰ ਜ਼ਰੂਰਤ ਹੋਵੇਗੀ ਹਾਲੇ ਇਨ੍ਹਾਂ ਦੋਵਾਂ ਪਾਰਟੀਆਂ ਨੇ ਕੋਈ ਸੰਕੇਤ ਤਾਂ ਨਹੀਂ ਦਿੱਤੇ ਪਰ ਪਿਛਲੇ ਦਿਨੀਂ ਵਾਈਐਸਆਰ ਅਤੇ ਓਡੀਸ਼ਾ ਦੇ ਸੀਐਮ, ਦੋਵਾਂ ਆਗੂਆਂ ਨੇ ਦਿੱਲੀ ਆ ਕੇ ਮੋਦੀ ਨਾਲ ਮੁਲਾਕਾਤ ਕੀਤੀ ਸੀ ਦੋਵਾਂ ਨੇ 2017 ਐਨਡੀਏ ਦੇ ਮੈਂਬਰਾਂ ’ਚ ਰਾਮਨਾਥ ਕੋਵਿੰਦ ਨੂੰ ਆਪਣਾ ਸਮਰਥਨ ਦਿੱਤਾ ਸੀl
ਫ਼ਿਲਹਾਲ ਐਨਡੀਏ ਨੂੰ ਕਰੀਬ 13,000 ਵੋਟਾਂ ਘੱਟ ਪੈ ਰਹੀਆਂ ਹਨ ਬੀਜੇਡੀ ਕੋਲ 31 ਹਜ਼ਾਰ ਤੋਂ ਜ਼ਿਆਦਾ ਵੋਟਾਂ ਹਨ ਅਤੇ ਵਾਈਐਸਆਰਸੀਪੀ ਕੋਲ 43000 ਤੋਂ ਜਿਆਦਾ ਵੋਟਾਂ ਹਨ ਅਜਿਹੇ ’ਚ ਇਨ੍ਹਾਂ ’ਚੋਂ ਕਿਸੇ ਇੱਕ ਦੀ ਹਮਾਇਤ ਵੀ ਐਨਡੀਏ ਨੂੰ ਫੈਸਲਾਕੁੰਨ ਸਥਿਤੀ ’ਚ ਪਹੁੰਚਾ ਦੇਵੇਗੀ ਜੇਕਰ ਵਿਰੋਧੀ ਧਿਰ ਵੱਡੇ ਤੌਰ ’ਤੇ ਲਾਮਬੰਦ ਹੁੰਦੀ ਹੈ, ਤਾਂ ਉਸ ਦੀ ਚੁਣਾਵੀ ਤਾਕਤ ਕਰੀਬ 51 ਫੀਸਦੀ ਹੈ ਚੋਣ ਕਮਿਸ਼ਨ ਨੇ ਕੁੱਲ ਵੋਟ ਮੁੱਲ 10,80,131 ਐਲਾਨ ਕੀਤਾ ਹੈl
ਜਿਸ ਉਮੀਦਵਾਰ ਨੂੰ 5.40 ਲੱਖ ਤੋਂ ਜ਼ਿਆਦਾ ਵੋਟ ਮੁੱਲ ਮਿਲੇਗਾ, ਉਹੀ ਜੇਤੂ ਹੋਵੇਗਾ ਭਾਜਪਾ ਐਨਡੀਏ ਇਸ ਚੋਣਾਵੀਂ ਅੰਕੜੇ ਦੇ ਜ਼ਿਆਦਾ ਕਰੀਬ ਹੈ ਵਿਰੋਧੀ ਧਿਰ ਦਾ ਇੱਕ ਹੀ ਉਮੀਦਵਾਰ ਹੋਵੇਗਾ, ਹਾਲੇ ਇਹ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਅਜਿਹੇ ਆਸਾਰ ਪੁਖਤਾ ਹਨ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਗਲੇ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਚੋਣ ਨੂੰ ਵੇਖਦਿਆਂ ਇੱਕ ਵਾਰ ਫ਼ਿਰ ਵਿਰੋਧੀ ਧਿਰ ਨੂੰ ਲਾਮਬੰਦ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈl
ਮਮਤਾ ਨੇ ਇਸ ਬਾਰੇ 22 ਵਿਰੋਧੀ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਅੱਗੇ ਦੀ ਰਣਨੀਤੀ ਤਿਆਰ ਕਰਨ ਲਈ 15 ਜੂਨ ਨੂੰ ਦਿੱਲੀ ’ਚ ਹੋਈ ਵਾਲੀ ਬੈਠਕ ’ਚ ਭਾਗ ਲੈਣ ਲਈ ਸੱਦਾ ਦਿੱਤਾ ਸੀ ਇਨ੍ਹਾਂ ’ਚ ਗੈਰ-ਭਾਜਪਾ ਸ਼ਾਸਿਤ ਰਾਜਾਂ ਦੇ ਜਿਆਦਾਤਰ ਮੁੱਖ ਮੰਤਰੀ ਸ਼ਾਮਲ ਸਨ ਫ਼ਿਲਹਾਲ ਵਿਰੋਧੀ ਧਿਰ ਵੀ ਇੱਕਜੁਟ ਨਹੀਂ ਹੈ ਬਿਖਰਦੀ, ਟੁੱਟਦੀ ਕਾਂਗਰਸ ਦਾ ਦਖਲ ਅਤੇ ਦਾਅਵਾ ਘੱਟ ਹੋਇਆ ਹੈ, ਇਸ ਦਾ ਅਹਿਸਾਸ ਪਾਰਟੀ ਅਗਵਾਈ ਨੂੰ ਹੈ, ਲਿਹਾਜਾ ਚੋਣ-ਪ੍ਰਕਿਰਿਆ ’ਚ ਕੌਣ ਉਮੀਦਵਾਰ ਸਾਹਮਣੇ ਆਵੇਗਾ, ਇਹ ਬਿਲਕੁਲ ਬੇਯਕੀਨੀ ਹੈl
ਅਜਿਹਾ ਵੀ ਦੇਖਿਆ ਗਿਆ ਹੈ ਕਿ ਰਾਸ਼ਟਰਪਤੀ ਕਾਂਗਰਸ ਦਾ ਹੋਵੇ ਅਤੇ ਪ੍ਰਧਾਨ ਮੰਤਰੀ ਵਿਰੋਧੀ ਧਿਰ ਦਾ ਚੁਣਿਆ ਜਾਵੇ ਭਾਵ ਕੇਆਰ ਨਰਾਇਣਨ ਦੇ ਰਾਸ਼ਟਰਪਤੀ ਕਾਲ ’ਚ ਅਟਲ ਬਿਹਾਰੀ ਵਾਜਪਾਈ ਪਹਿਲੀ ਵਾਰ ਪ੍ਰਧਾਨ ਮੰਤਰੀ ਚੁਣੇ ਗਏ ਜਦੋਂ 2014 ’ਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਚੁਣੇ ਗਏ, ਉਦੋਂ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਸਨ ਹਾਲਾਂਕਿ ਦੋਵੇਂ ਹੀ ਸੰਦਰਭਾਂ ’ਚ ਕਿਸੇ ਵੀ ਸੰਵਧਾਨਿਕ ਹਸਤੀ ਨੇ ਮਰਿਆਦਾ ਦਾ ਉਲੰਘਣ ਨਹੀਂ ਕੀਤਾl
ਨਤੀਜੇ ਵਜੋਂ ਕੋਈ ਵਿਵਾਦ ਵੀ ਪੈਦਾ ਨਹੀਂ ਹੋਇਆ ਰਾਸ਼ਟਪਤੀ ਦੇ ਇਤਿਹਾਸ ’ਚ ਨੀਲਮ ਸੰਜੀਵਾ ਰੇੱਡੀ ਹੀ ਇੱਕੋ-ਇੱਕ ਰਾਸ਼ਟਰਪਤੀ ਸਨ, ਜੋ ਨਿਰਵਿਰੋਧ ਚੁਣੇ ਗਏ ਸਾਡੇ ਸੰਘੀ ਢਾਂਚੇ ’ਚ ਰਾਸ਼ਟਰਪਤੀ ਸਰਵਸ਼ਕਤੀਮਾਨ ਹਨ, ਪਰ ਉਨ੍ਹਾਂ ਦੀਆਂ ਸ਼ਕਤੀਆਂ ਦਾ ਇਸਤਮੇਾਲ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਕਰਦਾ ਹੈl
ਸੰਘੀ ਢਾਂਚੇ ਦੀ ਵਿਵਸਥਾ ’ਚ ਰਾਸ਼ਟਰਪਤੀ ਭਵਨ ‘ਅਪੀਲ ਦਾ ਸਰਵਉੱਚ ਸੰਸਥਾਨ’ ਹੰੁਦਾ ਹੈ, ਬੇਸ਼ੱਕ ਫੈਸਲਾ ਮੌਜੂਦਾ ਸਰਕਾਰ ਦੇ ਮੁਤਾਬਿਕ ਲੈਣਾ ਪੈਂਦਾ ਹੈ ਇਸ ਵਿਵਸਥਾ ’ਚ ਕੁਝ ਸੋਧ ਕੀਤੀ ਜਾਣੀ ਚਾਹੀਦੀ ਹੈ ਰਾਸ਼ਟਰਪਤੀ ਨੂੰ ਕੁਝ ਵਿਸੇਸ਼ ਕਾਰਜਕਾਰੀ ਸ਼ਕਤੀਆਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਬੇਸ਼ੱਕ ਉਹ ਆਪਣਾ ਆਖਰੀ ਫੈਸਲਾ ਪ੍ਰਧਾਨ ਮੰਤਰੀ ਨਾਲ ਸਲਾਹ ਤੋਂ ਬਾਅਦ ਹੀ ਲੈਣ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਚੋਣ ਦਾ ਅਸਰ 2024 ਦੀਆਂ ਲੋਕ ਸਭਾ ਚੋਣਾਂ ’ਤੇ ਤਾਂ ਦਿਖਾਈ ਦੇਵੇਗਾ ਹੀ, ੳੱੁਥੇ ਦੇਸ਼ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਵੀ ਪ੍ਰਦਾਨ ਕਰੇਗਾl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ