Teacher Day: ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਰਾਜਿੰਦਰ ਸਿੰਘ ਇੰਸਾਂ ਨੂੰ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ

Teacher Day
Teacher Day: ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਰਾਜਿੰਦਰ ਸਿੰਘ ਇੰਸਾਂ ਨੂੰ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। Teacher Day: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਡੇਰਾ ਸ਼ਰਧਾਲੂ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਲਈ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ‘ਕੌਮੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ।

ਇਸ ਪੁਰਸਕਾਰ ਲਈ ਦੇਸ਼ ਭਰ ਦੇ 50 ਅਧਿਆਪਕਾਂ ਦੀ ਚੋਣ ਹੋਈ ਹੈ, ਜਿਨ੍ਹਾਂ ਵਿੱਚ ਰਾਜਿੰਦਰ ਸਿੰਘ ਇੰਸਾਂ ਦਾ ਸ਼ਾਮਲ ਹੋਣਾ ਵੀ ਪੰਜਾਬ ਲਈ ਮਾਣ ਦੀ ਗੱਲ ਹੈ। ਬਠਿੰਡਾ ਜ਼ਿਲ੍ਹੇ ਲਈ ਇਹ ਖੁਸ਼ੀ ਇਸ ਕਰਕੇ ਵੀ ਜ਼ਿਆਦਾ ਹੈ ਕਿ ਰਾਜਿੰਦਰ ਸਿੰਘ ਇੰਸਾਂ ਬਠਿੰਡਾ ਦਾ ਉਹ ਪਹਿਲਾ ਅਧਿਆਪਕ ਹੈ, ਜਿਸ ਨੂੰ ਇਹ ਕੌਮੀ ਪੁਰਸਕਾਰ ਮਿਲਿਆ ਹੈ। ਆਪਣੇ 20 ਸਾਲ ਦੇ ਅਧਿਆਪਨ ਸਫਰ ਦੌਰਾਨ ਹੁਣ ਤੱਕ ਚਾਰ ਸਰਕਾਰੀ ਖਸਤਾਹਾਲ ਸਕੂਲਾਂ ਦੀ ਕਾਇਆ ਕਲਪ ਕਰਕੇ ਉਨ੍ਹਾਂ ਨੂੰ ਸਮਾਰਟ ਰੂਪ ਪ੍ਰਦਾਨ ਕਰਨ ਵਾਲੇ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਦੀ ਮਿਹਨਤ ਤੇ ਕੀਤਾ ਗਿਆ ਕੰਮ ਬੋਲਦਾ ਹੈ। Teachers Day

ਇਹ ਵੀ ਪੜ੍ਹੋ: Rain: ਧੁੱਪ ਦਰਮਿਆਨ ਹੀ ਵਰ੍ਹੇ ਭਾਦੋਂ ਦੇ ਮੀਂਹ ਨੇ ਹੁੰਮਸ ਭਰੀ ਗਰਮੀ ਤੋਂ ਦਿਵਾਈ ਰਾਹਤ

ਉਸ ਦੇ ਚੌਥੇ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਦੀ ਗੱਲ ਕਰੀਏ ਤਾਂ ਇੱਕ ਛੋਟੇ ਪਿੰਡ ਦੇ ਪ੍ਰਾਇਮਰੀ ਸਕੂਲ ਜਿੱਥੇ ਕੁਝ ਸਾਲ ਪਹਿਲਾਂ ਪਿੰਡ ਦੇ ਆਪਣੇ ਬੱਚੇ ਵੀ ਦਾਖਲਾ ਲੈਣਾ ਪਸੰਦ ਨਹੀਂ ਕਰਦੇ ਸਨ। ਸਾਲ 2015 ’ਚ ਰਾਜਿੰਦਰ ਸਿੰਘ ਇੰਸਾਂ ਨੇ ਆਪਣੇ ਚੌਥੇ ਸਕੂਲ ਦੇ ਰੂਪ ’ਚ ਜਦੋਂ ਕੋਠੇ ਇੰਦਰ ਸਿੰਘ ਵਾਲੇ ਸਕੂਲ ਵਿਖੇ ਬਦਲੀ ਉਪਰੰਤ ਜੁਆਇੰਨ ਕੀਤਾ ਤਾਂ ਸਕੂਲ ਦੀ ਹਾਲਤ ਬੇਹਦ ਖਸਤਾ ਹਾਲ ਸੀ, ਸਕੂਲ ਦੀਆਂ ਬੇਰੰਗ ਦੀਵਾਰਾਂ, ਉਖੜਿਆ ਪਲੱਸਤਰ, ਡਿੱਗੂੰ-ਡਿੱਗੂੰ ਕਰਦੀਆਂ ਛੱਤਾਂ, ਕੱਚਾ ਵਿਹੜਾ ਸਕੂਲ ’ਚ ਸਿਰਫ 33 ਵਿਦਿਆਰਥੀ ਪਿੱਛੇ ਉਹ ਇਕਲੌਤਾ ਅਧਿਆਪਕ ਰਹਿ ਗਿਆ ਸੀ। Teachers Day

ਸਕੂਲ ਬੰਦ ਹੋਣ ਵੱਲ ਵਧ ਰਿਹਾ ਸੀ। ਰਾਜਿੰਦਰ ਸਿੰਘ ਦੀ ਦਿਨ ਰਾਤ ਕੀਤੀ ਮਿਹਨਤ ਨੇ ਸਭ ਨੂੰ ਹੈਰਾਨ ਕਰ ਦਿੱਤਾ, ਜਦੋਂ 16 ਵੱਡੇ-ਵੱਡੇ ਪਿੰਡਾਂ ਦੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਵੈਨਾਂ ਰਾਹੀਂ ਇਸ ਸਕੂਲ ਵਿੱਚ ਦਾਖਲਾ ਲੈਣ ਲੱਗੇ। ਨਰਸਰੀ ਵਿਦਿਆਰਥੀਆਂ ਦੇ ਦਾਖਲੇ ਲਈ ਵੀ ਮਾਪੇ ਸਾਲ-ਸਾਲ ਪਹਿਲਾਂ ਹੀ ਆਪਣੇ ਦਸਤਾਵੇਜ਼ ਸਕੂਲ ਵਿੱਚ ਜਮ੍ਹਾਂ ਕਰਵਾ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਸ ਛੋਟੇ ਜਿਹੇ ਸਕੂਲ ਨੇ ਕੁਝ ਸਾਲਾਂ ਵਿੱਚ ਹੀ 627 ਫੀਸਦੀ ਨਵਾਂ ਦਾਖਲਾ ਕਰਕੇ ਪੂਰੇ ਪੰਜਾਬ ਪੱਧਰ ’ਤੇ ਰਿਕਾਰਡ ਕਾਇਮ ਕਰ ਦਿੱਤਾ ਹੈ। Teachers Day

ਕਲਪਨਾ ਚਾਵਲਾ ਦੇ ਨਾਂਅ ’ਤੇ 6 ਲਾਇਬ੍ਰੇਰੀ ਆਪਣੇ ਹੱਥੀਂ ਕੀਤੀ ਤਿਆਰ

ਕਾਫੀ ਸਾਲ ਪਹਿਲਾਂ ਕਲਪਨਾ ਚਾਵਲਾ ਦੇ ਪਿਤਾ ਬਨਾਰਸੀ ਲਾਲ ਚਾਵਲਾ ਇੱਕ ਸਕੂਲ ਦੇ ਉਦਘਾਟਨ ਲਈ ਗੋਨਿਆਣਾ ਮੰਡੀ ਆਏ ਸਨ ਤਾਂ ਉਹਨਾਂ ਤੋਂ ਕਲਪਨਾ ਚਾਵਲਾ ਦੀ ਜ਼ਿੰਦਗੀ ਦੀਆਂ ਨਿੱਜੀ ਗੱਲਾਂ ਸੁਣ ਕੇ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਕਾਫੀ ਪ੍ਰਭਾਵਿਤ ਹੋਇਆ। ਇਸੇ ਪ੍ਰਭਾਵ ਹੇਠ ਹੀ ਉਸਨੇ ਕਲਪਨਾ ਚਾਵਲਾ ਦੇ ਨਾਂਅ ਸਰਕਾਰੀ ਪ੍ਰਾਇਮਰੀ ਸਕੂਲ ਗਿਆਨਾ, ਦਿਉਣ ਮੇਨ, ਲੱਖੀਜੰਗਲ, ਸ਼ੇਖਪੁਰਾ, ਮੈਹਣਾ ਤੇ ਪਿੰਡ ਕੋਠੇ ਇੰਦਰ ਸਿੰਘ ਵਾਲੇ ਵਿਖੇ ਲੱਕੜੀ ਦੇ ਗੋਲਿਆਂ ਦੀ ਵਰਤੋਂ ਕਰਦਿਆਂ ਆਪਣੇ ਹੱਥੀਂ ਲਾਇਬ੍ਰੇਰੀਆਂ ਤਿਆਰ ਕੀਤੀਆਂ ਜੋ ਕਿ ਅੱਜ ਵੀ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜ ਕੇ ਉਨ੍ਹਾਂ ਅੰਦਰ ਸਾਹਿਤਕ ਚੇਟਕ ਪੈਦਾ ਕਰ ਰਹੀਆਂ ਹਨ।

ਸਕਾਊਟਿੰਗ ਨੂੰ ਸਮਰਪਿਤ | Teachers Day

ਰਾਜਿੰਦਰ ਸਿੰਘ ਇੰਸਾਂ ਆਪ ਭਾਵੇਂ 5 ਸਤੰਬਰ 2024 ਨੂੰ ਨੈਸ਼ਨਲ ਅਵਾਰਡੀ ਬਣਨ ਜਾ ਰਿਹਾ ਹੈ ਪਰ ਹੁਣ ਤੱਕ ਆਪਣੇ 112 ਵਿਦਿਆਰਥੀਆਂ ਨੂੰ ਸਕਾਊਟਿੰਗ ਰਾਹੀਂ ਟ੍ਰੇਂਡ ਕਰਕੇ ਨੈਸ਼ਨਲ ਅਵਾਰਡੀ ਬਣਾ ਚੁੱਕਾ ਹੈ। ਇਸੇ ਕਰਕੇ ਹੀ ਉਸਨੂੰ ਬਠਿੰਡਾ ਅੰਦਰ ਸਕਾਊਟਿੰਗ ਦਾ ਸ਼ੁਦਾਈ ਕਹਿ ਕੇ ਬੁਲਾਇਆ ਜਾਂਦਾ ਹੈ। ਬਠਿੰਡਾ ਦੇ ਇਸ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੇ ਜਿੱਥੇ ਸਕਾਊਟਿੰਗ ਦਾ ਸਭ ਤੋਂ ਵੱਡਾ ਕੋਰਸ ਐੱਚ ਡਬਲਿਯੂ ਬੀ. (ਹਿਮਾਲਿਆ ਵੁੱਡ ਬੈਜ਼) ਪਾਸ ਕੀਤਾ ਹੋਇਆ ਹੈ, ਉੱਥੇ ਆਪਣੇ ਸੈਂਕੜੇ ਵਿਦਿਆਰਥੀਆਂ ਨੂੰ ਸਕਾਊਟਿੰਗ ’ਚ ਭਾਗ ਦਿਵਾਉਂਦਿਆਂ 6 ਵਾਰ ਨੈਸ਼ਨਲ ਮੇਲਿਆਂ ’ਚ ਭਾਗ ਦਿਵਾ ਚੁੱਕਾ ਹੈ ਤੇ ਦੇਸ਼ ਪੱਧਰ ’ਤੇ ਵੀ ਕਈ ਪੁਜੀਸ਼ਨਾਂ ਜਿੱਤ ਚੁੱਕਾ ਹੈ। Teachers Day

ਪੱਲਿਓਂ ਖਰਚ ਕਰਨ ’ਚ ਵੀ ਨਹੀਂ ਕੀਤਾ ਸੰਕੋਚ

ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੇ ਆਪਣੇ ਸਕੂਲ ’ਚ ਵਿਦਿਆਰਥੀਆਂ ਲਈ ਅਤਿ ਆਧੁਨਿਕ ਸਮਾਰਟ ਸਹੂਲਤਾਂ ਜੁਟਾਉਣ ਲਈ ਦਾਨੀ ਸੱਜਣਾਂ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਹੁਣ ਤੱਕ 29 ਲੱਖ ਰੁਪਏ ਖਰਚੇ ਹਨ, ਜਿਸ ਵਿੱਚ ਰਾਜਿੰਦਰ ਸਿੰਘ ਇੰਸਾਂ ਨੇ 270000 ਰੁਪਏ ਆਪਣੀ ਜੇਬ ’ਚੋਂ ਖਰਚੇ ਹਨ। ਸਕੂਲ ਵਿੱਚ ਵਿਦਿਆਰਥੀਆਂ ਦਾ ਵਾਧਾ ਕਰਕੇ ਉਸਨੇ ਸਿੱਖਿਆ ਵਿਭਾਗ ਪੰਜਾਬ ਤੋਂ 40 ਲੱਖ ਤੇ ਰਾਜਨੀਤਿਕ ਪੱਧਰ ’ਤੇ 16 ਲੱਖ ਦੀਆਂ ਗ੍ਰਾਂਟਾਂ ਸਮੇਤ ਹੁਣ ਤੱਕ ਸਕੂਲ ’ਤੇ 85 ਲੱਖ ਦੀ ਰਾਸ਼ੀ ਖਰਚ ਕਰਕੇ ਆਪਣੇ ਖਸਤਾਹਾਲ ਸਕੂਲ ਦਾ ਨਕਸ਼ ਨੁਹਾਰ ਹੀ ਬਦਲ ਕੇ ਰੱਖ ਦਿੱਤਾ ਹੈ।

ਨੈਸ਼ਨਲ ਐਵਾਰਡ ਦਾ ਸਨਮਾਨ ਮੇਰੇ ਗੁਰੂ ਜੀ ਦਾ ਆਸ਼ੀਰਵਾਦ

ਆਪਣੇ ਲਾਮਿਸਾਲ ਅਧਿਆਪਨ ਖੇਤਰ ਵਿੱਚ ਨਵੇਂ ਆਯਾਮ ਸਥਾਪਿਤ ਕਰਨ ਵਾਲੇ ਬਠਿੰਡਾ ਦੇ ਕੌਮੀ ਪੁਰਸਕਾਰ ਜੇਤੂ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੇ ਇਹ ਸਰਵ-ਉੱਚ ਐਵਾਰਡ ਪ੍ਰਾਪਤ ਹੋਣ ਦਾ ਸਿਹਰਾ ਆਪਣੇ ਗੁਰੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦਿਆਂ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਤੇ ਆਪਣੇ ਪੇਸ਼ੇ ਪ੍ਰਤੀ ਇਮਾਨਦਾਰ ਤੇ ਲਗਨ ਨਾਲ ਕੰਮ ਕਰਨ ਦੀ ਸਿੱਖਿਆ ਦਾ ਨਤੀਜਾ ਹੈ।

Read This : Teachers Day: ਨਰੋਏ ਸਮਾਜ ਦਾ ਨਿਰਮਾਤਾ ਹੁੰਦੈ ਇੱਕ ਸੱਚਾ ਅਧਿਆਪਕ

ਅਧਿਆਪਨ ਦੇ ਨਾਲ-ਨਾਲ ਸਮਾਜਸੇਵਾ ’ਚ ਵੀ ਮੋਹਰੀ ਹੈ

ਰਾਜਿੰਦਰ ਸਿੰਘ ਇੰਸਾਂ ਜਿਸ ਦਾ ਪੂਰਾ ਪਰਿਵਾਰ ਹੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਸੰਗਠਨ ਦਾ ਮੈਂਬਰ ਹੈ। ਰਾਜਿੰਦਰ ਸਿੰਘ ਮਾਨਵਤਾ ਦੀ ਸੇਵਾ ਲਈ ਹੁਣ ਤੱਕ 69 ਵਾਰ ਖੂਨਦਾਨ ਕਰ ਚੁੱਕਾ ਹੈ। ਆਪਣੀ ਤੈਰਾਕੀ ਦੇ ਹੁਨਰ ਰਾਹੀਂ ਪਾਣੀ ’ਚ ਡੁੱਬੇ ਲੋਕਾਂ ਦੀ ਜਾਨ ਬਚਾਉਣ, ਹਫਤੇ ’ਚ ਇੱਕ ਦਿਨ ਵਰਤ ਰੱਖ ਕੇ ਲੋੜਵੰਦਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਉਣ, ਕੰਬਲ ਵੰਡਣ ਆਦਿ ਵਰਗੇ ਬਹੁਗਿਣਤੀ ਸਮਾਜਸੇਵਾ ਕੰਮਾਂ ’ਚ ਆਪਣਾ ਯੋਗਦਾਨ ਪਾ ਰਿਹਾ ਹੈ।

ਪ੍ਰਾਪਤੀਆਂ ਤੇ ਇਨਾਮ | Teachers Day

ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੂੰ ਹੁਣ ਤੱਕ ਰਾਜ ਪੱਧਰ ’ਤੇ 9 ਵਾਰ ਸਨਮਾਨ ਹਾਸਲ ਹੋ ਚੁੱਕੇ ਹਨ। ਇਹ ਸਨਮਾਨ ਬਿਨਾਂ ਸਰਕਾਰੀ ਗ੍ਰਾਂਟਾਂ ਦੇ ਖਸਤਾਹਾਲ ਸਕੂਲ ਨੂੰ ਸਮਾਰਟ ਬਣਾਉਣ, ਪੰਜਾਬ ਪੱਧਰ ’ਤੇ ਦੋ ਵਾਰ ਦਾਖਲਾ ਰਿਕਾਰਡ ਕਾਇਮ ਕਰਨ, ਕੋਵਿਡ ਦੌਰਾਨ ਆਨਲਾਈਨ ਸਿੱਖਿਆ ਪ੍ਰਸਾਰ ਵਜੋਂ ਦੂਰਦਰਸ਼ਨ ਲਈ ਟੀਵੀ ਪ੍ਰੋਗਰਾਮ ਤਿਆਰ ਕਰਨ, ਨੰਨ੍ਹੇ ਉਸਤਾਦ ਬਾਲ ਪ੍ਰੋਗਰਾਮ ਦੀ ਐਂਕਰਿੰਗ ਕਰਨ, ਆਪਣੇ ਬੱਚੇ ਸਰਕਾਰੀ ਸਕੂਲ ’ਚ ਪੜ੍ਹਾਉਣ, ਵਿਦਿਆਰਥੀਆਂ ਲਈ ਸਮਾਰਟ ਸਿੱਖਿਆ ਸ਼ੁਰੂ ਕਰਨ।

ਵਿਦਿਆਰਥੀਆਂ ਨੂੰ ਪ੍ਰਾਇਮਰੀ ਪੱਧਰ ’ਤੇ ਅੰਗਰੇਜ਼ੀ ਮਾਧਿਅਮ ਦੀ ਸਹੂਲਤ ਪ੍ਰਦਾਨ ਕਰਨ, ਛੁੱਟੀਆਂ ਦੌਰਾਨ ਸਮਰ ਕੈਂਪ ਲਗਾਉਣ, ਸੂਬਾ ਪੱਧਰ ਦੀਆਂ ਪ੍ਰਾਇਮਰੀ ਖੇਡਾਂ ’ਚ ਭਾਗ ਲੈਣ ਲਈ ਦਿੱਤੇ ਜਾ ਚੁੱਕੇ ਹਨ। ਸਾਲ 2020 ’ਚ ਅਧਿਆਪਕ ਰਾਜਿੰਦਰ ਸਿੰਘ ਦੀਆਂ ਬੇਮਿਸਾਲ ਅਧਿਆਪਨ ਸੇਵਾਵਾਂ ਦੇ ਚਲਦਿਆਂ ਪੂਰੇ ਪੰਜਾਬ ’ਚੋਂ ਪਹਿਲੇ ਰੈਂਕ ’ਤੇ ਆਉਣ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਉਸਨੂੰ ਸਟੇਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। Teachers Day

ਸਭ ਤੋਂ ਛੋਟੇ ਪਿੰਡ ਦਾ ਸਕੂਲ ਦੇ ਰਿਹੈ ਪੂਰੇ ਜ਼ਿਲ੍ਹੇ ਨੂੰ ਅਗਵਾਈ | Teacher Day

ਪਿੰਡ ਕੋਠੇ ਇੰਦਰ ਸਿੰਘ ਜਿਸ ਦੀ ਤੁਲਨਾ ਆਮ ਲੋਕ ਅਕਸਰ ਹਾਥੀ ਦੀ ਪੈੜ ਨਾਲ ਕਰਦੇ ਹਨ, ਪਰ ਪਿੰਡ ਦਾ ਸਕੂਲ ਪੂਰੇ ਬਠਿੰਡਾ ਜ਼ਿਲ੍ਹੇ ਨੂੰ ਅਗਵਾਈ ਦੀਆਂ ਨਵੀਂਆਂ ਸੇਧਾਂ ਦੇਣ ’ਚ ਸਭ ਤੋਂ ਅੱਗੇ ਰਿਹਾ ਹੈ। ਜ਼ਿਲ੍ਹੇ ’ਚ ਅੰਗਰੇਜ਼ੀ ਮਾਧਿਅਮ ਦੀ ਸਿੱਖਿਆ ਸ਼ੁਰੂ ਕਰਨ ਵਾਲਾ ਜ਼ਿਲ੍ਹਾ ਬਠਿੰਡਾ ਦਾ ਇਹੀ ਉਹ ਪਹਿਲਾ ਪ੍ਰਾਇਮਰੀ ਸਕੂਲ ਸੀ, ਜਿਸ ਨੇ ਸਭ ਤੋਂ ਪਹਿਲਾਂ ਅੰਗਰੇਜ਼ੀ ਮਾਧਿਅਮ ਦੀਆਂ ਕਿਤਾਬਾਂ ਅਪਲਾਈ ਕੀਤੀਆਂ ਸਨ ਤੇ ਸਕੂਲ ’ਚ ਅੰਗਰੇਜ਼ੀ ਮਾਧਿਅਮ ਦੀ ਸ਼ੁਰੂਆਤ ਕੀਤੀ ਸੀ।

ਕੋਠੇ ਇੰਦਰ ਸਿੰਘ ਵਾਲੇ ਦੇ ਸਕੂਲ ’ਚ ਜ਼ਿਲ੍ਹੇ ’ਚੋਂ ਸਭ ਤੋਂ ਵੱਧ 75 ਫੀਸਦੀ ਵਿਦਿਆਰਥੀ ਅੰਗਰੇਜ਼ੀ ਮਾਧਿਅਮ ਦੀ ਸਿੱਖਿਆ ਹਾਸਲ ਕਰ ਰਹੇ ਹਨ। ਸਮਾਰਟ ਸਕੂਲ ਪ੍ਰੋਜੈਕਟ ਭਾਵੇਂ ਸਾਲ 2018-19 ’ਚ ਲਾਗੂ ਹੋਇਆ ਪਰ ਕੋਠੇ ਇੰਦਰ ਸਿੰਘ ਵਾਲੇ ਸਕੂਲ ਸਾਲ 2017 ’ਚ ਹੀ ਸਮਾਰਟ ਬਣ ਚੁੱਕਾ ਸੀ। ਪ੍ਰਾਇਮਰੀ ਸਕੂਲਾਂ ’ਚ ਵਿਦਿਆਰਥੀਆਂ ਲਈ ਏਸੀ ਕਲਾਸ ਰੂਮ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਵੀ ਇਸੇ ਸਕੂਲ ਤੋਂ ਹੋਈ। ਸਾਲ 2017 ’ਚ ਨਰਸਰੀ ਵਿਦਿਆਰਥੀਆਂ ਲਈ ਨਰਸਰੀ ਵਿੰਗ ਸਥਾਪਿਤ ਕਰਨ ’ਚ ਵੀ ਇਸੇ ਸਕੂਲ ਨੇ ਹੀ ਸਭ ਤੋਂ ਪਹਿਲਾਂ ਪਹਿਲ ਕੀਤੀ ਸੀ।

ਆਧੁਨਿਕ ਜ਼ਮਾਨੇ ਦਾ ਬਣਾਇਆ ਸਰਕਾਰੀ ਸਕੂਲ

Teachers Day
ਗੋਨਿਆਣਾ ਮੰਡੀ: ਅਧਿਆਪਕ ਰਾਜਿੰਦਰ ਸਿੰਘ ਵੱਲੋਂ ਆਪਣੇ ਹੱਥੀਂ ਸਜਾਇਆ ਗਿਆ ਸਮਾਰਟ ਸਰਕਾਰੀ ਐਲੀਮੈਂਟਰੀ ਸਕੂਲ।
ਗੋਨਿਆਣਾ ਮੰਡੀ: ਅਧਿਆਪਕ ਰਾਜਿੰਦਰ ਸਿੰਘ ਵੱਲੋਂ ਆਪਣੇ ਹੱਥੀਂ ਸਜਾਇਆ ਗਿਆ ਸਮਾਰਟ ਸਰਕਾਰੀ ਐਲੀਮੈਂਟਰੀ ਸਕੂਲ।

ਸਕੂਲ ’ਚ ਫੁਲੀ ਏਸੀ ਸਮਾਰਟ ਐਕਟੀਵਿਟੀ ਹਾਲ, ਸਮਾਰਟ ਕੰਪਿਊਟਰ ਲੈਬ, ਲਿਸਨਿੰਗ ਲੈਬ, ਐਜੂਕੇਸ਼ਨਲ ਪਾਰਕ, ਸਵਿੰਗਜ਼ ਪਾਰਕ, ਐੱਲਈਡੀਜ਼ ਤੋਂ ਲੈ ਕੇ ਇੰਟਰਐਕਟਿਵ ਪੈਨਲਜ਼ ਤੱਕ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਿੱਖਿਆ ਨੂੰ ਕਿਰਿਆ ਅਧਾਰਿਤ ਬਣਾਉਣ ਲਈ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੇ ਆਪਣੇ ਹੱਥੀਂ ਟੀਚਿੰਗ ਲਰਨਿੰਗ ਮਟੀਰੀਅਲ ਦੇ ਕਾਫੀ ਗਿਣਤੀ ਵਰਕਿੰਗ ਮਾਡਲਜ਼ ਤਿਆਰ ਕੀਤੇ ਹਨ ਜਿਨ੍ਹਾਂ ਦੀ ਮਦਦ ਨਾਲ ਨਾ ਸਿਰਫ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਦਾ ਗਿਆਨ ਬੜੀ ਆਸਾਨੀ ਨਾਲ ਪ੍ਰੈਕਟੀਕਲ ਤੌਰ ’ਤੇ ਰੌਚਕ ਢੰਗ ਤਰੀਕੇ ਅਪਣਾ ਕੇ ਦਿੱਤਾ ਜਾ ਸਕਦਾ ਹੈ, ਸਗੋਂ ਇਨ੍ਹਾਂ ਤਰੀਕਿਆਂ ਰਾਹੀਂ ਪ੍ਰਾਪਤ ਕੀਤੀ ਸਿੱਖਿਆ ਵਿਦਿਆਰਥੀ ਦੇ ਗਿਆਨ ਨੂੰ ਵੀ ਜ਼ਿਆਦਾ ਚੰਗੀ ਤਰ੍ਹਾਂ ਪਰਿਪੱਕ ਬਣਾਉਂਦੀ ਹੈ। Teacher Day

LEAVE A REPLY

Please enter your comment!
Please enter your name here