ਦੇਸ਼ ਲਈ ਖੁਸ਼ਖਬਰ ਹੈ ਕਿ ਪਹਾੜੀ ਇਲਾਕਿਆਂ ’ਚ 718 ਬਰਫ਼ਾਨੀ ਤੇਂਦੂਏ ਮਿਲੇ ਹਨ ਸਭ ਤੋਂ ਵੱਧ ਤੇਂਦੂਏ 477 ਲੱਦਾਖ ’ਚ ਮਿਲੇ ਹਨ ਭਾਰਤੀ ਜੰਗਲੀ ਜੀਵ ਸੰਸਥਾਨ ਵੱਲੋਂ ਕਰਵਾਏ ਗਏ ਸਰਵੇਖਣ ਨੇ 2019-2023 ਤੱਕ ਆਪਣੇ ਪਹਿਲੇ ਸਰਵੇਖਣ ਦੀ ਰਿਪੋਰਟ ਜਾਰੀ ਕੀਤੀ ਹੈ ਇਹ ਰਿਪੋਰਟ ਬੜੀ ਤਸੱਲੀ ਵਾਲੀ ਹੈ ਕਿ ਜੰਗਲੀ ਜੀਵਾਂ ਲਈ ਪੈਦਾ ਹੋ ਰਹੇ ਖਤਰਿਆਂ ਦੇ ਦਰਮਿਆਨ ਉਨ੍ਹਾਂ ਨੂੰ ਬਚਾਉਣ ਦੇ ਯਤਨਾਂ ਨੂੰ ਬੂਰ ਪੈ ਰਿਹਾ ਹੈ ਬਰਫ਼ਾਨੀ ਤੇਂਦੂਏ ਦੀ ਵੱਡੀ ਗਿਣਤੀ ਜਿੱਥੇ ਕੁਦਰਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ, ਉੱਥੇ ਟੂਰਿਜ਼ਮ ਵਿਕਾਸ ਲਈ ਵੀ ਚੰਗਾ ਸੰਕੇਤ ਹੈ। ਦੇਸ਼ ਅੰਦਰ ਜੰਗਲਾਂ ਦੀ ਹੋ ਰਹੀ ਗੈਰ-ਕਾਨੂੰਨੀ ਕਟਾਈ ਤੇ ਬੇਤਰਤੀਬੇ ਵਿਕਾਸ ਕਾਰਨ ਜਿੱਥੇ ਜੰਗਲਾਂ ਹੇਠਲਾ ਕਰਬਾ ਘਟ ਰਿਹਾ ਹੈ। (Snow Leopard)
ਇੰਜੀਨੀਅਰ ਐਨਆਰ ਸਿੰਗਲਾ ਨੇ ਅੰਗੂਰ ਗੇਮ ਜਿੱਤਣ ’ਤੇ ਪੰਜਾਬ ਟੀਮ ਨੂੰ 11000 ਰੁਪਏ ਦਾ ਦਿੱਤਾ ਇਨਾਮ
ਉੱਥੇ ਕੁਦਰਤ ਦਾ ਸ਼ਿੰਗਾਰ ਜੰਗਲੀ-ਜੀਵ ਤੇ ਪੰਛੀਆਂ ਦੀਆਂ ਪ੍ਰਜਾਤੀਆਂ ਅਲੋਪ ਹੋਣ ਦੇ ਖਤਰੇ ਦਾ ਸਾਹਮਣਾ ਕਰ ਰਹੀਆਂ ਸਨ ਬਾਜ ਤੇ ਮੋਰ ਵਰਗੇ ਪੰਛੀਆਂ ਦੀ ਗਿਣਤੀ ਘਟ ਰਹੀ ਹੈ। ਬਾਜ ਪੰਜਾਬ ਦਾ ਰਾਜ ਪੰਛੀ ਹੋਣ ਦੇ ਬਾਵਜ਼ੂਦ ਇਹ ਸੂਬੇ ’ਚ ਆਮ ਨਹੀਂ ਵੇਖਿਆ ਜਾ ਰਿਹਾ ਜੰਗਲੀ ਜਾਨਵਰਾਂ ਦੀ ਸੁਰੱਖਿਆ ਲਈ ਜ਼ਰੂਰੀ ਜੰਗਲ ਬਚਾਏ ਜਾਣ ਜੰਗਲਾਂ ਦੀ ਸੁਰੱਖਿਆ ਤੇ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਵੱਖ-ਵੱਖ ਕਰਕੇ ਨਹੀਂ ਵਿਚਾਰਿਆ ਜਾ ਸਕਦਾ। ਪਹਾੜੀ ਰਾਜਾਂ ’ਚ ਸੜਕਾਂ ਤੇ ਇਮਾਰਤਾਂ ਦੇ ਨਿਰਮਾਣ ਸਬੰਧੀ ਠੋਸ ਨੀਤੀਆਂ ਬਣਾਉਣੀਆਂ ਪੈਣਗੀਆਂ ਇਸੇ ਤਰ੍ਹਾਂ ਕੀਟਨਾਸ਼ਕਾਂ ਦੀ ਵਰਤੋਂ ’ਤੇ ਗੌਰ ਕਰਨ ਦੀ ਸਖ਼ਤ ਜ਼ਰੂਰਤ ਹੈ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਬਹੁਤ ਸਾਰੇ ਪੰਛੀ ਅਲੋਪ ਹੋ ਰਹੇ ਹਨ ਨਵੀਂ ਪੀੜ੍ਹੀ ਕਈ ਪੰਛੀਆਂ ਨੂੰ ਸਿਰਫ਼ ਕਿਤਾਬਾਂ ਅੰਦਰ ਹੀ ਵੇਖੇਗੀ ਜੇਕਰ ਠੋਸ ਫੈਸਲੇ ਲਏ ਜਾਣ ਤਾਂ ਜੰਗਲੀ ਜੀਵਾਂ ਤੇ ਪੰਛੀਆਂ ਨੂੰ ਬਚਾਇਆ ਜਾ ਸਕਦਾ ਹੈ। (Snow Leopard)














