ਸਾਡੇ ਆਸ-ਪਾਸ ਕਈ ਲੋਕ ਹੁੰਦੇ ਹਨ ਅਤੇ ਅਸੀਂ ਉਨ੍ਹਾਂ ਨਾਲ ਮਿਲ ਕੇ ਕਈ ਤਰ੍ਹਾਂ ਦੇ ਕੰਮ ਵੀ ਕਰਦੇ ਹਾਂ ਹਰ ਇੱਕ ਕੰਮ ਲਈ ਲੋਕਾਂ ਦੀ ਵੱਖ-ਵੱਖ ਗਿਣਤੀ ਹੁੰਦੀ ਹੈ। ਕਿਹੜਾ ਕੰਮ ਕਿੰਨੇ ਲੋਕਾਂ ਨਾਲ ਕਰਨਾ ਚਾਹੀਦਾ ਹੈ, ਇਸ ਸਬੰਧ ’ਚ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜੇਕਰ ਧਿਆਨ ਕਰਨਾ ਹੈ ਜਾਂ ਤਪੱਸਿਆ ਕਰਨੀ ਹੈ ਤਾਂ ਵਿਅਕਤੀ ਨੂੰ ਇਕੱਲੇ ਹੀ ਕਰਨਾ ਚਾਹੀਦਾ ਹੈ। ਇਸ ਕਾਰਜ ਵਿਚ ਜ਼ਿਆਦਾ ਲੋਕ ਹੋਣ ਨਾਲ ਸ਼ਾਂਤੀ ਭੰਗ ਹੋਣ ਦੀ ਪੂਰੀ ਸੰਭਾਵਨਾ ਬਣੀ ਰਹਿੰਦੀ ਹੈ। (Motivational Tips)
ਜੇਕਰ ਪੜ੍ਹਾਈ ਜਾਂ ਵਿਚਾਰ ਸਬੰਧੀ ਕੰਮ ਹੈ ਤਾਂ ਦੋ ਲੋਕ ਹੋਣੇ ਚਾਹੀਦੇ ਹਨ ਦੋ ਲੋਕ ਇੱਕ-ਦੂਜੇ ਨਾਲ ਵਿਚਾਰ-ਵਟਾਂਦਰਾ ਕਰਨਗੇ ਤਾਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਸਮਝਣ ’ਚ ਸੌਖ ਰਹੇਗੀ ਗਾਉਣ ਦਾ ਕੰਮ ਹੈ ਤਾਂ ਤਿੰਨ ਲੋਕਾਂ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਜ਼ਿਆਦਾ ਲੋਕ ਹੋਣ ਕਾਰਨ ਸੁਰ-ਤਾਲ ਵਿਗੜਨ ਦੀ ਸੰਭਾਵਨਾ ਰਹਿੰਦੀ ਹੈ। ਕਿਸੇ ਯਾਤਰਾ ’ਤੇ ਜਾਣਾ ਹੈ ਤਾਂ ਚਾਰ ਲੋਕਾਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ ਕਿਉਂਕਿ ਰਸਤੇ ’ਚ ਜੇਕਰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ ਹੈ ਤਾਂ ਉਸ ਨਾਲ ਨਜਿੱਠਣ ’ਚ ਕਾਫੀ ਮੱਦਦ ਮਿਲਦੀ ਹੈ।
ਖੇਤੀ ਦੇ ਕੰਮ ਨੂੰ ਜ਼ਿਆਦਾ ਔਖਾ ਮੰਨਿਆ ਜਾਂਦਾ ਹੈ ਇਸ ਕੰਮ ਲਈ ਪੰਜ ਲੋਕ ਹੋਣਗੇ ਤਾਂ ਕੰਮ ਚੰਗੀ ਤਰ੍ਹਾਂ ਪੂਰਾ ਹੋਵੇਗਾ। ਯੁੱਧ ਵਿੱਚ ਜਿਸ ਪੱਖ ’ਚ ਜਿੰਨੇ ਜ਼ਿਆਦਾ ਲੋਕ ਹੋਣਗੇ ਉਸ ਪੱਖ ਦੀ ਜਿੱਤ ਦੀ ਸੰਭਾਵਨਾ ਕਾਫੀ ਮਜ਼ਬੂਤ ਹੁੰਦੀ ਹੈ। ਕਿਸੇ ਕੰਮ ਲਈ ਵਿਅਕਤੀਆਂ ਦੀ ਗਿਣਤੀ ਕੰਮ ਦੇ ਨਿਯਮ ’ਤੇ ਨਿਰਭਰ ਕਰਦੀ ਹੈ। (Motivational Tips)