ਅਮਰੀਕਾ ‘ਚ ਇਤਿਹਾਸ ਰਚਣ ਦੀ ਤਿਆਰੀ
ਤਿੰਨ ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਦੀ ਬਿਸਾਤ ਵਿਛ ਗਈ ਹੈ ਮੌਜ਼ੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੁਕਾਬਲਾ ਦੋ ਵਾਰ ਉਪ ਰਾਸ਼ਟਰਪਤੀ ਰਹਿ ਚੁੱਕੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਦੇ ਨਾਲ ਹੈ ਹਾਲਾਂਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਚੋਣਾਂ ‘ਚ ਉਹ ਉਤਸ਼ਾਹ ਅਤੇ ਰੋਮਾਂਚ ਦਾ ਮਾਹੌਲ ਦਿਖਾਈ ਨਹੀਂ ਦੇ ਰਿਹਾ ਹੈ, ਜਿਸ ਲਈ ਅਮਰੀਕੀ ਰਾਸ਼ਟਰਪਤੀ ਚੋਣਾਂ ਦੁਨੀਆ ਭਰ ‘ਚ ਜਾਣੀਆਂ ਜਾਂਦੀਆਂ ਹਨ ਪਰ ਇਸ ਦੇ ਬਾਵਜ਼ੂਦ ਦੋਵੇਂ ਪ੍ਰਮੁੱਖ ਉਮੀਦਵਾਰ ਚੋਣ ਮੈਦਾਨ ‘ਚ ਹਰ ਉਸ ਹਥਕੰਡੇ ਦੀ ਅਜ਼ਮਾਇਸ਼ ਕਰ ਰਹੇ ਹਨ, ਜਿਸ ਦੇ ਜਰੀਏ ਉਹ ਆਪਣੇ ਵਿਰੋਧੀ ਨੂੰ ਮਾਤ ਰਹੇ ਸਕਣ, ਹੁਣ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੂਪ ‘ਚ ਭਾਰਤੀ-ਅਫ਼ਰੀਕੀ ਮੂਲ ਦੀ ਸੀਨੇਟਰ ਕਮਲਾ ਹੈਰਿਸ ਨੂੰ ਮੈਦਾਨ ‘ਚ ਉਤਾਰ ਕੇ ਰਿਪਬਲਿਕਨ ਉਮੀਦਵਾਰ ਅਤੇ ਮੌਜ਼ੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਹਮਣੇ ਚੁਣੌਤੀ ਪੇਸ਼ ਕਰ ਦਿੱਤੀ ਹੈ
ਬਿਡੇਨ ਪੁਰਾਣੇ ਅਤੇ ਹੰਢੇ ਹੋਏ ਸਿਆਸਤਦਾਨ ਹਨ ਉਨ੍ਹਾਂ ਕੋਲ ਬਰਾਕ ਓਬਾਮਾ ਵਰਗੇ ਕੁਸ਼ਲ ਅਤੇ ਸਫ਼ਲ ਰਾਸ਼ਟਰਪਤੀ ਨਾਲ ਦੋ ਵਾਰ (ਅੱਠ ਸਾਲ) ਉਪ ਰਾਸ਼ਟਰਪਤੀ ਅਹੁਦੇ ‘ਤੇ ਕੰਮ ਕਰਨ ਦਾ ਵਿਵਹਾਰਕ ਤਜ਼ਰਬਾ ਹੈ ਇਸ ਤਜ਼ਰਬੇ ਦਾ ਲਾਭ ਬਿਡੇਨ ਰਾਸ਼ਟਰਪਤੀ ਚੋਣਾਂ ‘ਚ ਲੈਣਾ ਚਾਹੁੰਦੇ ਹਨ ਉਹ ਇਨ੍ਹਾਂ ਚੋਣਾਂ ‘ਚ ‘ਬਲੈਕ ਐਂਡ ਵਾਈਟ’ ਦੇ ਕੌਂਬੀਨੇਸ਼ਨ ਦੇ ਸਹਾਰੇ ਅੱਗੇ ਵਧਣਾ ਚਾਹੁੰਦੇ ਹਨ ਦਰਅਸਲ, ਅਮਰੀਕਾ ‘ਚ ਪਿਛਲੇ ਦਿਨੀਂ ਕਾਲੇ ਅਮਰੀਕੀ ਨਾਗਰਿਕ ਜਾਰਜ਼ ਫਲਾਈਡ ਦੀ ਪੁਲਿਸ ਹਿਰਾਸਤ ‘ਚ ਹੋਈ ਮੌਤ ਤੋਂ ਬਾਅਦ ਟਰੰਪ ਪ੍ਰਸ਼ਾਸਨ ਦਾ ਜੋ ਰੁਖ਼ ਰਿਹਾ ਉਸ ਨਾਲ ਕਾਲਿਆਂ ‘ਚ ਸਰਕਾਰ ਖਿਲਾਫ਼ ਗੁੱਸਾ ਹੈ
ਬਿਡੇਨ ਕਾਲਿਆਂ ਦੇ ਇਸ ਗੁੱਸੇ ਨੂੰ ਟਰੰਪ ਖਿਲਾਫ਼ ਹਥਿਆਰ ਵਜੋਂ ਗੇਮ ਪਲਾਨ ਮੁਤਾਬਿਕ ਉਨ੍ਹਾਂ ਨੂੰ ਇੱਕ ਅਜਿਹੇ ਚਿਹਰੇ ਦੀ ਭਾਲ ਸੀ, ਜੋ ਕਾਲੇ ਅਮਰੀਕੀ ਨਾਗਰਿਕਾਂ ਦੀਆਂ ਸਰਕਾਰ ਵਿਰੋਧੀ ਭਾਵਨਾਵਾਂ ਦਾ ਲਾਭ ਦਿਵਾਉਣ ਦੇ ਨਾਲ-ਨਾਲ ‘ਹਾਊਡੀ ਮੋਦੀ’ ਅਤੇ ‘ਨਮਸਤੇ ਟਰੰਪ’ ਦੇ ਚੱਲਦਿਆਂ ਭਾਰਤੀ ਸਮੂਹ ਦੇ ਵੋਟਰਾਂ ‘ਚ ਬਣੇ ਟਰੰਪ ਦੇ ਪ੍ਰਭਾਵ ਨੂੰ ਘੱਟ ਕਰ ਸਕੇ ਉਹ ਜਾਣਦੇ ਹਨ ਕਿ ਇਸ ਕੰਮ ਲਈ ਹੈਰਿਸ ਤੋਂ ਵਧ ਕੇ ਦੂਜਾ ਦਮਦਾਰ ਚਿਹਰਾ ਕੋਈ ਹੋਰ ਨਹੀਂ ਹੋ ਸਕਦਾ ਹੈ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾ ਕੇ ਬਿਡੇਨ ਕਾਲੇ ਅਮਰੀਕੀ ਵੋਟਟਾਂ ਅਤੇ ਭਾਰਤੀ ਵੋਟਰਾਂ ਨੂੰ ਤਾਂ ਖਿੱਚਣਗੇ ਹੀ ਨਾਲ ਮਹਿਲਾ ਵੋਟਰਾਂ ਨੂੰ ਲੁਭਾਉਣ ਦਾ ਕੰਮ ਵੀ ਕਰ ਸਕਣਗੇ
ਹਾਲਾਂਕਿ, ਨਸਲੀ ਭੇਦਭਾਵ ਨੂੰ ਲੈ ਕੇ ਹੈਰਿਸ ਅਤੇ ਬਿਡੇਨ ਵਿਚਕਾਰ ਵੀ ਵਿਚਾਰਕ ਮੱਤਭੇਦ ਰਹੇ ਹਨ ਪਾਰਟੀ ਅੰਦਰ ਅਤੇ ਬਾਹਰ ਕਈ ਮੌਕਿਆਂ ‘ਤੇ ਦੋਵੇਂ ਇੱਕ-ਦੂਜੇ ਦੀ ਆਲੋਚਨਾ ਕਰ ਚੁੱਕੇ ਹਨ ਡੈਮੋਕ੍ਰੇਟਿਕ ਕੈਂਡੀਡੇਟ ਦੀ ਇੱਕ ਡਿਬੇਟ ‘ਚ ਵੀ ਉਨ੍ਹਾਂ ਨੇ ਬਿਡੇਨ ‘ਤੇ ਨਸਲਵਾਦ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਲਾਇਆ ਸੀ ਸੱਚ ਤਾਂ ਇਹ ਹੈ ਕਿ ਕਮਲਾ ਹੈਰਿਸ ਬਿਡੇਨ ਦੀਆਂ ਕੁਝ ਨੀਤੀਆਂ ਦੀ ਸ਼ੁਰੂ ਤੋਂ ਹੀ ਵਿਰੋਧੀ ਰਹੀ ਹੈ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਪਹਿਲਾਂ ਹੈਰਿਸ ਨੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਚੋਣਾਂ ਲਈ ਦਾਅਵੇਦਾਰੀ ਪੇਸ਼ ਕੀਤੀ ਸੀ
ਹਾਲਾਂਕਿ ਪ੍ਰਾਇਮਰੀ ਚੋਣਾਂ ‘ਚ ਉਹ ਬਿਡੇਨ ਅਤੇ ਬਰਨੀ ਸੈਂਡਰਸ ਤੋਂ ਪਿੱਛੜਨ ਤੋਂ ਬਾਅਦ ਬਿਡੇਨ ਦੀ ਹਮਾਇਤ ਦਾ ਐਲਾਨ ਕਰਕੇ ਚੋਣ ਮੈਦਾਨ ਤੋਂ ਹਟ ਗਈ ਸੀ 55 ਸਾਲਾ ਕਮਲਾ ਹੈਰਿਸ ਨੂੰ ਅਮਰੀਕਾ ‘ਚ ਭਾਰਤੀ ਅਤੇ ਅਫ਼ਰੀਕੀ-ਅਮਰੀਕੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ਪਾਰਟੀ ਉਨ੍ਹਾਂ ਨੂੰ ਨਸਲੀ ਸਮਾਨਤਾ ਦਾ ਪ੍ਰਤੀਕ ਦੱਸ ਕੇ ਪ੍ਰਚਾਰ ਕਰ ਰਹੀ ਹੈ ਇਹ ਸੱਚ ਵੀ ਹੈ ਉਹ ਜਿੰਨ੍ਹੀ ਭਾਰਤੀ ਮੂਲ ਦੀ ਹਨ, ਓਨੀ ਹੀ ਅਫ਼ਰੀਕੀ ਮੂਲ ਦੀ ਵੀ ਹਨ ਉਨ੍ਹਾਂ ਦੀ ਮਾਂ ਸ਼ਿਆਮਲਾ ਗੋਪਾਲਨ ਭਾਰਤ ਦੇ ਤਾਮਿਲਨਾਡੂ ਰਾਜ ਦੇ ਸਨ ਕਮਲਾ ਦੇ ਕਾਲੇ ਪਿਤਾ ਡੋਨਾਲਡ ਹੈਰਿਸ ਜਮੈਕਾ ਦੇ ਹਨ
ਆਮ ਤੌਰ ‘ਤੇ ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਹਮਾਇਤੀ ਮੰਨਿਆ ਜਾਂਦਾ ਹੈ ਇਹੀ ਕਾਰਨ ਹੈ ਕਿ ਚਾਹੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਰਹੇ ਹੋਣ ਜਾਂ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਸਾਰਿਆਂ ਨੇ ਭਾਰਤੀਆਂ ਨੂੰ ਸਾਧਣ ਵਾਲੀਆਂ ਨੀਤੀਆਂ ਦੀ ਹਮਾਇਤ ਕੀਤੀ ਹੈ ਪਿਛਲੇ ਦਿਨੀਂ ਜਦੋਂ ਟਰੰਪ ਨੇ ਐਚ-1ਬੀ ਵੀਜ਼ਾ ‘ਤੇ ਸਖ਼ਤ ਪਾਬੰਦੀ ਲਾਉਣ ਦਾ ਐਲਾਨ ਕੀਤਾ ਤਾਂ ਡੈਮੋਕ੍ਰੇਟਿਕ ਨੇ ਟਰੰਪ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਆਦੇਸ਼ ਨੂੰ ਬਦਲਣ ਦੀ ਮੰਗ ਸੀ ਹੁਣ ਕਮਲਾ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਾ ਕੇ ਡੈਮੋਕ੍ਰੇਟਸ ਭਾਰਤੀਆਂ ਦੇ ਨਾਲ ਹੀ ਅਫ਼ਰੀਕੀ ਮੂਲ ਦੇ ਨਾਗਰਿਕਾਂ ਨੂੰ ਵੀ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਹਮੇਸ਼ਾ ਘੱਟ-ਗਿਣਤੀ ਅਮਰੀਕੀ ਨਾਗਰਿਕਾਂ ਦੇ ਨਾਲ ਖੜ੍ਹੀ ਰਹੇਗੀ
ਦੂਜੇ ਪਾਸੇ, ਅਮਰੀਕਾ ਦੇ ਅੰਦਰ ਭਾਰਤੀ ਮੂਲ ਦੇ ਵੋਟਰਾਂ ਦਾ ਇੱਕ ਵਰਗ ਅਜਿਹਾ ਵੀ ਹੈ, ਜਿਨ੍ਹਾਂ ਦਾ ਮੰਨਣਾ ਹੈ ਕਿ ਹੈਰਿਸ ਖੁਦ ਨੂੰ ਭਾਰਤੀ ਮੂਲ ਦੀ ਕਹਾਉਣ ਦੀ ਬਜਾਇ ਅਮਰੀਕੀ ਜਾਂ ਅਫ਼ਰੀਕੀ ਮੂਲ ਦੀ ਕਹਾਉਣਾ ਜ਼ਿਆਦਾ ਪਸੰਦ ਕਰਦੀ ਹਨ ਵਿਦੇਸ਼ ਨੀਤੀ ਦੇ ਮੁੱਦਿਆਂ ਦੀ ਸਮਝ ਉਨ੍ਹਾਂ ‘ਚ ਨਹੀਂ ਹੈ ਜੰਮੂ-ਕਸ਼ਮੀਰ ‘ਚੋਂ ਧਾਰਾ-370 ਹਟਾਏ ਜਾਣ ਅਤੇ ਉਸ ਤੋਂ ਬਾਅਦ ਲੱਗੀਆਂ ਪਾਬੰਦੀਆਂ ਨੂੰ ਲੈ ਕੇ ਕਮਲਾ ਹੈਰਿਸ ਦਾ ਭਾਰਤ ਵਿਰੋਧੀ ਰੁਖ਼ ਸਾਹਮਣੇ ਆ ਗਿਆ ਹੈ
ਅਜਿਹੇ ‘ਚ ਲੋਕਾਂ ਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਉਹ ਭਾਰਤ ਨਾਲ ਜੁੜੇ ਮੁੱਦਿਆਂ ਨੂੰ ਨਿਬੇੜਨ ‘ਚ ਸਮਰੱਥ ਹੋਵੇਗੀ! 2015 ਦੀ ਯੂਐਸ ਦੀ ਜਨਗਣਨਾ ਦੇ ਮੁਤਾਬਿਕ ਅਮਰੀਕਾ ‘ਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਦੀ ਗਿਣਤੀ 2.4 ਮਿਲੀਅਨ ਹੈ ਇਹ ਅਮਰੀਕਾ ‘ਚ ਰਹਿਣ ਵਾਲੇ ਪ੍ਰਵਾਸੀਆਂ ਦੀ ਆਬਾਦੀ ਦਾ ਦੂਜਾ ਸਭ ਤੋਂ ਵੱਡਾ ਹਿੱਸਾ ਹੈ ਇੱਥੇ ਭਾਰਤੀ ਮੂਲ ਦੇ ਵੋਟਰਾਂ ਦੀ ਗਿਣਤੀ 15 ਲੱਖ ਦੇ ਕਰੀਬ ਹੈ ਨਿਊਯਾਰਕ, ਸ਼ਿਕਾਗੋ ਵਰਗੇ ਕਈ ਮੈਟ੍ਰੋਪੋਲੀਟਿਨ ਏਰੀਏ ਹਨ, ਜਿੱਥੇ ਭਾਰਤੀ ਮੂਲ ਦੇ ਲੋਕ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਇਹੀ ਵਜ੍ਹਾ ਹੈ ਕਿ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਦੋਵੇਂ ਹੀ ਪਾਰਟੀਆਂ ਦੇ ਉਮੀਦਵਾਰ ਭਾਰਤੀਆਂ ਨੂੰ ਰਿਝਾਉਣ ਦੇ ਯਤਨ ‘ਚ ਲੱਗੇ ਹਨ
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਜਨਤਕ ਤੌਰ ‘ਤੇ ਕਮਲਾ ਦੇ ਨਾਂਅ ਨੂੰ ਪੇਸ਼ ਕਰਦੇ ਹੋਏ ਉਨ੍ਹਾਂ ਨੂੰ ਨਿੱਡਰ ਫਾਈਟਰ ਅਤੇ ਦੇਸ਼ ਦੀ ਬਿਹਤਰੀਨ ਜਨਸੇਵਕ ਦੱਸਿਆ ਸਪੀਕਰ ਨੈਨਸੀ ਪੇਲੋਸੀ ਅਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਵੀ ਕਮਲਾ ਨੂੰ ਬਿਡੇਨ ਦਾ ਮਜ਼ਬੂਤ ਪਾਟਨਰ ਦੱਸਿਆ ਹੈ, ਇਹੀ ਸਹੀ ਵੀ ਹੈ ਬਿਨਾਂ ਸ਼ੱਕ ਹੈਰਿਸ ਕਾਬਿਲ ਹਨ, ਉਹ ਅਮਰੀਕੀ ਸੱਭਿਆਚਾਰ ਦੀ ਡੂੰਘੀ ਜਾਣਕਾਰੀ ਰੱਖਦੀ ਹਨ ਪਰ ਅਮਰੀਕਾ ਦਾ ਰਾਜਨੀਤੀ ਇਤਿਹਾਸ ਕੁਝ ਹੋਰ ਹੀ ਹੈ
ਅਮਰੀਕਾ ਦੇ ਇਤਿਹਾਸ ‘ਚ ਹਾਲੇ ਤੱਕ ਸਿਰਫ਼ ਦੋ ਵਾਰ ਕੋਈ ਮਹਿਲਾ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣੀ ਹੈ 1984 ‘ਚ ਡੈਮੋਕ੍ਰੇਟ ਗੇਰਾਲਡਿਨ ਫੇਰਾਰੋ ਅਤੇ 2008 ‘ਚ ਰਿਪਬਲਿਕਨ ਸਾਰਾ ਪਾਲਿਨ ਨੂੰ ਉਪ ਰਾਸ਼ਟਪਤੀ ਉਮੀਦਵਾਰ ਬਣਾਇਆ ਗਿਆ ਸੀ ਪਰ ਜਿੱਤ ਹਾਲੇ ਤੱਕ ਕਿਸੇ ਵੀ ਉਮੀਦਵਾਰ ਨੂੰ ਨਹੀਂ ਮਿਲੀ ਹੈ ਬਿਨਾਂ ਸ਼ੱਕ, ਡੈਮੋਕ੍ਰੇਟਸ ਨੇ ਭਾਰਤੀ-ਅਮਰੀਕੀ ਵੋਟਾਂ ਨੂੰ ਵੰਡਣ ਲਈ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ
ਹੈਰਿਸ ਦੀ ਉਮੀਦਵਾਰੀ ਨਾਲ ਬਿਡੇਨ ਨੂੰ ਇਨ੍ਹਾਂ ਚੋਣਾਂ ‘ਚ ਕਿੰਨਾ ਲਾਭ ਮਿਲ ਸਕਦਾ ਹੈ, ਇਹ ਤਾਂ ਆਉਣ ਵਾਲੇ ਅਗਲੇ ਕੁਝ ਦਿਨਾਂ ‘ਚ ਸਪੱਸ਼ਟ ਹੋ ਜਾਵੇਗਾ, ਪਰ ਹੈਰਿਸ ਦਾ ਬਿਡੇਨ ਪ੍ਰਤੀ ਜੋ ਰੁਖ ਹੈ, ਉਹ ਕਿਤੇ ਨਾ ਕਿਤੇ ਚਿੰਤਾਜਨਕ ਹੈ ਡੋਨਾਲਡ ਟਰੰਪ ਹੈਰਿਸ ਦੇ ਵਿਹਾਰ ਦੀ ਆਲੋਚਨਾ ਕਰ ਚੁੱਕੇ ਹਨ ਟਰੰਪ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਹੈਰਿਸ ਜਿਸ ਤਰ੍ਹਾਂ ਦਾ ਵਰਤਾਓ ਬਿਡੇਨ ਨਾਲ ਕਰਦੇ ਹਨ, ਉਹ ਬੇਹੱਦ ਖਰਾਬ ਹੈ, ਇਸ ਲਈ ਮੈਂ ਉਨ੍ਹਾਂ ਨੂੰ ਚੁਣੌਤੀ ਦੇ ਤੌਰ ‘ਤੇ ਲੈਂਦਾ ਹੀ ਨਹੀਂ ਟਰੰਪ ਆਪਣੀ ਚੋਣ ਮੁਹਿੰਮ ਅਤੇ ਪ੍ਰੈਸੀਡੈਂਸ਼ੀਅਲ ਬਹਿਸ ‘ਚ ਇਹ ਗੱਲ ਜ਼ਰੂਰ ਉਠਾਉਣਗੇ ਕਿ ਡੈਮੋਕ੍ਰੇਟਿਕ ਪਾਰਟੀ ‘ਚ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਵਿਚਕਾਰ ਵਿਚਾਰਕ ਮੱਤਭੇਦ ਹੈ
ਅਜਿਹੇ ‘ਚ ਜੇਕਰ ਡੈਮੋਕ੍ਰੇਟਸ ਉਮੀਦਵਾਰ ਜਿੱਤਦੇ ਹਨ, ਤਾਂ ਇਨ੍ਹਾਂ ਮੱਤਭੇਦਾਂ ਦਾ ਖਾਮਿਆਜਾ ਅਮਰੀਕਾ ਨੂੰ ਭੁਗਤਣਾ ਪੈ ਸਕਦਾ ਹੈ ਜੇਕਰ ਅਜਿਹਾ ਹੁੰਦਾ ਹੈ, ਤਾਂ ਅਮਰੀਕੀ ਅਬਾਦੀ ‘ਚ 13 ਫੀਸਦੀ ਹਿੱਸੇਦਾਰੀ ਵਾਲੇ ਕਾਲੇ ਭਾਈਚਾਰੇ ਦੇ ਵੋਟਰਾਂ ਦੀ ਰਾਏ ਤਾਂ ਵੰਡੀ ਹੀ ਜਾਵੇਗੀ ਨਾਲ ਹੀ ਅਮਰੀਕੀ ਰਾਜਨੀਤੀ ‘ਚ ਬਣਨ ਵਾਲੇ ਸੁਨਹਿਰੇ ਇਤਿਹਾਸ ਦਾ ਇੱਕ ਹੋਰ ਯਤਨ ਧੁੰਦਲਾ ਪੈ ਸਕਦਾ ਹੈ
ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.