Practice: ਨਾਟੋ ਨੇ ਰੂਸ-ਯੂਕਰੇਨ ਜੰਗ ਦੇ ਦੌਰਾਨ ਪਰਮਾਣੂ ਜੰਗੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਰੂਸ ਵੀ ਕੁਝ ਮਹੀਨੇ ਪਹਿਲਾਂ ਅਭਿਆਸ ਕਰ ਚੁੱਕਾ ਹੈ। ਇਹ ਮਨੋਵਿਗਿਆਨਕ ਤੱਥ ਹੈ ਕਿ ਜੋ ਚੀਜ਼ਾਂ ਮਨੁੱਖ ਸੋਚਦਾ ਹੈ ਜਾਂ ਜਿਸ ਦਾ ਅਭਿਆਸ ਕਰਦਾ ਹੈ ਇੱਕ ਦਿਨ ਉਸ ਨੂੰ ਅੰਜਾਮ ਦੇਣ ਦੀ ਵੀ ਇੱਛਾ ਰੱਖਦਾ ਹੈ।
ਭਾਵੇਂ ਤਾਕਤਵਰ ਮੁਲਕ ਪੈਂਤਰਾ ਖੇਡਣ ਜਾਂ ਦਬਾਅ ਬਣਾਉਣ ਲਈ ਵੀ ਅਜਿਹਾ ਕਰਦੇ ਹਨ ਫਿਰ ਵੀ ਇਹ ਤਾਂ ਸਪੱਸ਼ਟ ਹੈ ਕਿ ਦੇਸ਼ਾਂ ਕੋਲ ਪਰਮਾਣੂ ਹਥਿਆਰ ਮੌਜੂਦ ਹਨ ਤੇ ਉਹ ਹਥਿਆਰਾਂ ਦਾ ਫਾਇਦਾ ਲੈਣ ਦੀ ਇੱਛਾ ਵੀ ਰੱਖਦੇ ਹਨ। ਰੂਸ ਤੇ ਨਾਟੋ ਦਰਮਿਆਨ ਪਰਮਾਣੂ ਸ਼ਕਤੀ ਦਾ ਪ੍ਰਦਰਸ਼ਨ ਤੇ ਬਦਲੇ ਦੀ ਕਾਰਵਾਈ ਅਜਿਹੀਆਂ ਸਥਿਤੀਆਂ ਹਨ ਜੋ ਭਾਰੀ ਤਬਾਹੀ ਦਾ ਕਾਰਨ ਬਣ ਸਕਦੀਆਂ ਹਨ। ਅਸਲ ’ਚ ਅਮਰੀਕਾ ਯੂਕਰੇਨ ਦੀ ਪੂਰੀ ਹਮਾਇਤ ਕਰ ਰਿਹਾ ਹੈ, ਦੂਜੇ ਪਾਸੇ ਰੂਸ ਵੀ ਯੂਕਰੇਨ ਨਾਲ ਜੰਗ ਤੋਂ ਪਿਛਾਂਹ ਹਟਣ ਨੂੰ ਤਿਆਰ ਨਹੀਂ। Practice
Read Also : Punjab News: ਪੰਜਾਬ ਦੇ ਪਿੰਡਾਂ ਨੂੰ ਅੱਜ ਮਿਲਣਗੇ ਨਵੇਂ ਸਰਪੰਚ ਤੇ ਪੰਚ, ਪੈ ਰਹੀਆਂ ਨੇ ਵੋਟਾਂ
ਸਾਲਾਂਬੱਧੀ ਚੱਲੀ ਜੰਗ ’ਚ ਜਦੋਂ ਕੋਈ ਨਤੀਜਾ ਨਾ ਨਿੱਕਲੇ ਤਾਂ ਕੋਈ ਮੁਲਕ ਪਰਮਾਣੂ ਹਥਿਆਰਾਂ ਦੀ ਵਰਤੋਂ ਤੱਕ ਪਹੁੰਚ ਸਕਦਾ ਹੈ। ਦੂਜੀ ਸੰਸਾਰ ਜੰਗ ’ਚ ਜਪਾਨ ਵੱਲੋਂ ਵੱਡੇ ਪੱਧਰ ’ਤੇ ਜੰਗ ਕੀਤੀ ਜਾ ਰਹੀ ਸੀ ਤਾਂ ਅਮਰੀਕਾ ਨੇ ਜਪਾਨ ਨੂੰ ਜੰਗ ਰੋਕਣ ਲਈ ਮਜ਼ਬੂਰ ਕਰਨ ਵਾਸਤੇ ਪਰਮਾਣੂ ਹਮਲੇ ਕਰ ਦਿੱਤੇ। ਇਹਨਾਂ ਹਮਲਿਆਂ ਕਾਰਨ ਹੋਏ ਭਾਰੀ ਨੁਕਸਾਨ ਨੂੰ ਵੇਖਦਿਆਂ ਜਪਾਨ ਨੇ ਜੰਗ ਰੋਕ ਦਿੱਤੀ। ਹੁਣ ਰੂਸ ਤੇ ਯੂਕਰੇਨ ਇੱਕ-ਦੂਜੇ ਨੂੰ ਬਰਾਬਰ ਟੱਕਰ ਦੇ ਰਹੇ ਹਨ। ਕਿਤੇ ਦੂਜੀ ਸੰਸਾਰ ਜੰਗ ਵਰਗੀ ਹਰਕਤ ਹੀ ਦੁਬਾਰਾ ਨਾ ਹੋ ਜਾਵੇ। ਚੰਗਾ ਹੋਵੇ, ਜੇਕਰ ਅਜਿਹਾ ਨਾ ਹੀ ਹੋਵੇ।