ਬਿਜਲੀ ਕਾਮਿਆਂ ਨੇ ਪਟਿਆਲਾ ਸਰਕਲ ’ਚ ਸਬ ਡਵੀਜਨ ਪੱਧਰ ਤੇ ਰੈਲੀਆਂ ਕਰਕੇ ਕੀਤੇ ਰੋਸ ਮੁਜਾਹਰੇ

ਰੈਲੀਆਂ ਕਰਕੇ ਕੀਤੇ ਰੋਸ ਮੁਜਾਹਰੇ

(ਸੱਚ ਕਹੂੰ ਨਿਊਜ) ਪਟਿਆਲਾ। ਟੈਕਨੀਕਲ ਸਰਵਿਸ ਯੂਨੀਅਨ ਰਜਿ. ਨੰ. 49 ਪੰਜਾਬ ਦੇ ਸੱਦੇ ’ਤੇ ਪਟਿਆਲਾ ਸਰਕਲ ਅਧੀਨ ਪੈਂਦੀਆਂ ਸਾਰੀਆਂ ਸਬ ਡਵੀਜਨਾਂ ਵਿੱਚ ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ. ਮੈਨੇਜਮੈਂਟ ਖਿਲਾਫ ਰੋਸ ਰੈਲੀਆਂ ਕੀਤੀਆਂ ਗਈਆਂ ਅਤੇ ਸਬ ਡਵੀਜਨ ਪੱਧਰ ਤੇ ਸਮੂੁਹਕ ਛੁੱਟੀਆਂ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆ ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਅਤੇ ਸਰਕਲ ਸਕੱਤਰ ਬਰੇਸ਼ ਕੁਮਾਰ ਨੇ ਦੱਸਿਆ ਕਿ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਲੋਕ ਹਿੱਤਾਂ ਦਾ ਧਿਆਨ ਰੱਖਦੇ ਹੋਏ ਅੱਜ ਮੁਲਾਜਮਾਂ ਵੱਲੋਂ ਮੰਗ ਕੀਤੀ ਗਈ ਕਿ 11 ਫਰਵਰੀ 2011 ਤੋਂ ਪੇਅ ਬੈਂਡ ਵਿੱਚ ਵਾਧਾ ਕਰਕੇ ਟੀ.ਐਸ.ਯੂ. ਦੇ ਮੰਗ ਪੱਤਰ ਅਨੁਸਾਰ ਪੇਅ ਸਕੇਲਾਂ ਵਿੱਚ ਸੋਧ ਕੀਤੀ ਜਾਵੇ।

ਪਟਿਆਲਾ ਸਰਕਲ ਦੇ ਡਿਸਮਿਸ ਕਾਮਿਆਂ ਨੂੰ ਬਹਾਲ ਕੀਤਾ ਜਾਵੇ ਅਤੇ ਪੈਨਸ਼ਨਾਂ ਵਿੱਚ 33 ਫੀਸਦੀ ਕੀਤੀ ਕਟੋਤੀ ਦਾ ਫੈਸਲਾ ਵਾਪਿਸ ਲਿਆ ਜਾਵੇ। ਹਰ ਕਿਸਮ ਦਾ ਨਿਜੀਕਰਨ ਬੰਦ ਕੀਤਾ ਜਾਵੇ ਅਤੇ ਹਰ ਤਰ੍ਹਾਂ ਦੀ ਭਰਤੀ ਰੈਗੂਲਰ ਤੌਰ ’ਤੇ ਕੀਤੀ ਜਾਵੇ, ਸੀ.ਐਚ.ਵੀ. ਕਾਮਿਆਂ ਨੂੰ ਤੁਰੰਤ ਮਹਿਕਮੇ ਵਿੱਚ ਲੈ ਕੇ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ’ਤੇ ਵੀ ਬਹਾਲ ਕੀਤੀ ਜਾਵੇ, ਇਹ ਰੈਲੀਆਂ ਮਾਡਲ ਟਾਊਨ, ਸਿਵਲ ਲਾਇਨ ਸਬ ਡਵੀਜਨ, ਵਰਕਸ਼ਾਪ, ਈਸਟ ਸਬ ਡਵੀਜਨ, ਤਕਨੀਕੀ ਪਟਿਆਲਾ, ਪੱਛਮ ਉਪ ਮੰਡਲ ਪਟਿਆਲਾ, ਉੱਤਰ ਤਕਨੀਕੀ ਪਟਿਆਲਾ, ਕਲਿਆਣ ਸਬ ਡਵੀਜਨ, ਸਨੌਰ ਸਬ ਡਵੀਜਨ, ਕੈਂਟ ਸਬ ਡਵੀਜਨ, ਬਹਾਦਰਗੜ੍ਹ, ਰੀਠਖੇੜੀ, ਬਲਬੇੜਾ ਵਿਖੇ ਕੀਤੀਆਂ ਗਈਆਂ।

ਇਨ੍ਹਾਂ ਰੈਲੀਆਂ ਨੂੰ ਵੱਖ-ਵੱਖ ਥਾਵਾਂ ਤੇ ਵਿਜੇ ਦੇਵ ਸਾਬਕਾ ਮੀਤ ਪ੍ਰਧਾਨ ਟੀ.ਐਸ.ਯੂ. ਪੰਜਾਬ, ਜਤਿੰਦਰ ਸਿੰਘ ਚੱਢਾ ਪ੍ਰਧਾਨ ਮਾਡਲ ਟਾਊਨ ਪਟਿਆਲਾ, ਦਵਿੰਦਰ ਸਿੰਘ ਪ੍ਰਧਾਨ ਪੱਛਮ ਮੰਡਲ ਪਟਿਆਲਾ ਤੋਂ ਇਲਾਵਾ ਸਬ ਡਵੀਜਨ / ਡਵੀਜਨ ਪੱਧਰ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਇਹ ਵੀ ਦੱਸਣ ਯੋਗ ਹੈ ਕਿ ਟੀ.ਆਰ.ਡਬਲਿਯੂ ਵਰਕਸ਼ਾਪ ਵਿਖੇ ਸਾਰੇ ਕਾਮੇ ਇੰਪਲਾਈਜ਼ ਫੈਡਰੇਸ਼ਨ ਚਹਿਲ ਨੂੰ ਛੱਡ ਕੇ ਟੈਕਨੀਕਲ ਸਰਵਿਸ ਯੂਨੀਅਨ ਦੀ ਮੈਂਬਰਸ਼ਿਪ ਭਰ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ