ਬਿਜਲੀ ਸੰਕਟ: ਬੁਝਾਰਤ ਨਾ ਪਾਓ, ਸਪੱਸ਼ਟ ਕਰੋ
ਦੇਸ਼ ਅੰਦਰ ਬਿਜਲੀ ਸੰਕਟ ਦੇ ਬੱਦਲ ਮੰਡਰਾ ਰਹੇ ਹਨ ਥਰਮਲਾਂ ਕੋਲ ਕੋਲ਼ੇ ਦਾ ਸਟਾਕ ਨਹੀਂ ਹੈ ਪੰਜਾਬ ’ਚ ਕੋਲ਼ੇ ਦੀ ਕਮੀ ਕਾਰਨ ਕਈ ਥਰਮਲਾਂ ਦੇ ਕਈ ਯੂਨਿਟ ਬੰਦ ਹਨ ਬਿਜਲੀ ਦੇ ਕੱਟ ਲੱਗ ਰਹੇ ਹਨ ਪੰਜਾਬ ਦੇ ਕਈ ਥਰਮਲਾਂ ਕੋਲ ਸਿਰਫ਼ ਅੱਜ ਸ਼ਾਮ ਤੱਕ ਦਾ ਕੋਲਾ ਹੈ ਪੰਜਾਬ, ਦਿੱਲੀ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀਆਂ ਵੱਲੋਂ ਕੇਂਦਰ ਨੂੰ ਚਿੱਠੀਆਂ ਲਿਖ ਕੇ ਕੋਲੇ ਦੀ ਲੋੜੀਂਦੀ ਸਪਲਾਈ ਦੇਣ ਲਈ ਜ਼ੋਰ ਪਾਇਆ ਜਾ ਰਿਹਾ ਹੈ ਅਜਿਹੇ ਹਾਲਾਤਾਂ ’ਚ ਕੇਂਦਰੀ ਊਰਜਾ ਮੰਤਰੀ ਆਰ ਕੇ ਸਿੰਘ ਕਹਿ ਰਹੇ ਹਨ ਕਿ ਸਭ ਠੀਕ ਹੈ ਸੰਕਟ ਵਾਲੀ ਕੋਈ ਗੱਲ ਨਹੀਂ, ਜਿੰਨੀ ਕੋਲੇ ਦੀ ਰੋਜ਼ਾਨਾ ਖਪਤ ਹੋ ਰਹੀ ਹੈ
ਓਨਾ ਸਟਾਕ ਹੈ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਕੋਲ 4 ਦਿਨ ਦਾ ਸਟਾਕ ਹੈ ਦੂਜੇ ਪਾਸੇ ਕੋਲਾ ਮੰਤਰੀ 43 ਦਿਨਾਂ ਦੇ ਸਟਾਕ ਦਾ ਦਾਅਵਾ ਕਰ ਰਹੇ ਹਨ ਦੋ ਮੰਤਰੀਆਂ ਦੇ ਬਿਆਨ ਭੰਬਲਭੂਸਾ ਪੈਦਾ ਕਰਦੇ ਹਨ ਜੇਕਰ ਕੋਲਾ ਮੰਤਰੀ ਦੀ ਗੱਲ ਸਹੀ ਹੈ ਤਾਂ ਸਪਲਾਈ ਕਿਉਂ ਨਹੀਂ ਬੜੀ ਹੈਰਾਨੀ ਦੀ ਗੱਲ ਹੈ ਕਿ ਕੋਲੇ ਦਾ ਪੂਰਾ ਸਟਾਕ ਨਾ ਹੋਣ ਦੇ ਬਾਵਜੂਦ ਕੋਈ ਸੰਕਟ ਵਾਲੀ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਝੋਨੇ ਦੀ ਫਸਲ ਪੱਕਣ ਨਾਲ ਭਾਵੇਂ ਬਿਜਲੀ ਦੀ ਮੰਗ ’ਚ ਭਾਰੀ ਕਮੀ ਆਈ ਹੈ ਫਿਰ ਵੀ ਬਿਜਲੀ ਉਤਪਾਦਨ ਲਈ ਸਿਰਫ਼ ਇੱਕ ਦਿਨ ਦਾ ਕੋਲਾ ਸਟਾਕ ’ਚ ਹੋਣਾ ਸੰਤੁਸ਼ਟੀ ਵਾਲੀ ਗੱਲ ਕਿਵੇਂ ਹੋ ਸਕਦੀ ਹੈ
ਬਿਨਾਂ ਸ਼ੱਕ ਬਿਜਲੀ ਤੋਂ ਬਿਨਾਂ ਜ਼ਿੰਦਗੀ ਦੀ ਹੁਣ ਕਲਪਨਾ ਨਹੀਂ ਕੀਤੀ ਜਾ ਸਕਦੀ ਕੋਰੋਨਾ ਕਾਰਨ ਪਹਿਲਾਂ ਹੀ ਬੁਰੇ ਦੌਰ ’ਚੋਂ ਗੁਜ਼ਰ ਚੁੱਕੇ ਉਦਯੋਗਿਕ ਖੇਤਰ ਨੂੰ ਬਿਜਲੀ ਸੰਕਟ ਕਾਰਨ ਵੱਡੀ ਮੁਸ਼ਕਿਲ ਦਾ ਸੰਕਟ ਸਾਹਮਣਾ ਕਰਨਾ ਪੈ ਸਕਦਾ ਹੈ ਸੂਬਿਆਂ ਦੇ ਆਪਣੇ ਸਰਕਾਰੀ ਨਿੱਜੀ ਥਰਮਲਾਂ ਦੇ ਯੂਨਿਟ ਬੰਦ ਹੋਣ ਨਾਲ ਬਾਹਰੋਂ ਖਰੀਦੀ ਬਿਜਲੀ ਮਹਿੰਗੀ ਪੈ ਰਹੀ ਹੈ ਜੋ ਸਰਕਾਰਾਂ ’ਤੇ ਵੀ ਬਿਨਾਂ ਵਜ੍ਹਾ ਬੋਝ ਹੈ ਕੇਂਦਰੀ ਊਰਜਾ ਮੰਤਰੀ ਨੂੰ ਮਸਲੇ ਦਾ ਸਥਾਈ ਹੱਲ ਕੱਢਣ ਲਈ ਕੋਈ ਯੋਜਨਾ ਬਣਾਉਣੀ ਚਾਹੀਦੀ ਹੈ ਹਰ ਥਰਮਲ ਕੋਲ 30 ਦਿਨ ਦਾ ਕੋਲਾ ਹੋਣਾ ਚਾਹੀਦਾ ਹੈ ਇਹ ਜ਼ਰੂਰੀ ਨਹੀਂ ਕਿ ਕੋਲੇ ਦਾ ਉਤਪਾਦਨ ਵਧਾਉਣ ਲਈ ਉਦੋਂ ਹੀ ਸੋਚਿਆ ਜਾਵੇ ਜਦੋਂ, ਸਟਾਕ ਖ਼ਤਮ ਹੋਣ ਕਿਨਾਰੇ ਹੋਵੇ ਇਹ ਯੋਜਨਾਬੰਦੀ ਦਾ ਵਿਸ਼ਾ ਹੈ
ਜੇਕਰ ਅਜਿਹੇ ਹਾਲਾਤ ਝੋਨੇ ਦੀ ਬਿਜਾਈ ਤੇ ਗਰਮੀ ਦੇ ਮੌਸਮ ’ਚ ਹੋਣ ਤਾਂ ਕੀ ਹਾਲ ਹੋਵੇਗਾ ਕੋਲੇ ਦੀ ਘਾਟ ਕਾਰਨ ਸੂਬਾ ਸਰਕਾਰ ਨੂੰ ਭਾਜੜ ਪਈ ਹੋਈ ਹੈ ਤੇ ਉਦਯੋਗਪਤੀ ਵੀ ਡਰੇ ਹੋਏ ਹਨ ਸਰਕਾਰਾਂ ਦੀ ਸਫ਼ਲਤਾ ਇਸੇ ’ਚ ਹੁੰਦੀ ਹੈ ਕਿ ਕਿਸੇ ਵੱਡੇ ਸੰਕਟ ਦਾ ਇੰਤਜ਼ਾਰ ਕਰਨ ਤੋਂ ਪਹਿਲਾਂ ਹੀ ਕਦਮ ਚੁੱਕੇ ਜਾਣ ਬਿਨਾਂ ਸ਼ੱਕ ਬਿਜਲੀ ਉਤਪਾਦਨ ਇੱਕ ਗੰਭੀਰ ਮੁੱਦਾ ਹੈ ਤੇ ਕੋਲੇ ਦੀ ਘਾਟ ਨੂੰ ਕਿਸੇ ਤਰ੍ਹਾਂ ਵੀ ਹਲਕੇ ’ਚ ਨਹੀਂ ਲਿਆ ਜਾਣਾ ਚਾਹੀਦਾ ਬਿਜਲੀ ਦਾ ਬੰਦ ਹੋਣਾ ਵਿਕਾਸ ਦੀ ਰਫ਼ਤਾਰ ਦਾ ਬੰਦ ਹੋਣਾ ਹੈ ਇੱਕ ਪਾਸੇ ਹਾਹਾਕਾਰ ਤੇ ਦੂਜੇ ਪਾਸੇ ਕੋਈ ਗੱਲ ਨਹੀਂ ਬੜੀ ਅਜੀਬੋ-ਗਰੀਬ ਸਥਿਤੀ ਹੈ ਇਹ ਜਨਤਾ ਲਈ ਬੁਝਾਰਤ ਪ੍ਰੇਸ਼ਾਨੀ ਵਾਲੀ ਗੱਲ ਹੈ ਕੋਲੇ ਦੀ ਉਪਲੱਬਧਤਾ ਸਬੰਧੀ ਸਥਿਤੀ ਸਪੱਸ਼ਟ ਹੋਣੀ ਚਾਹੀਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ