ਗੁੰਝਲਦਾਰ ਹੋ ਰਹੀ ਰਾਜਨੀਤੀ

Politics getting complicated Sachkahoon

ਗੁੰਝਲਦਾਰ ਹੋ ਰਹੀ ਰਾਜਨੀਤੀ

ਕੁਦਰਤ ਦਾ ਇੱਕ ਅਸੂਲ ਹੁੰਦਾ ਹੈ ਤੇ ਉਹਨਾਂ ਅਸੂਲਾਂ ਅਨੁਸਾਰ ਕੁਦਰਤ ’ਚ ਤਬਦੀਲੀ ਆਉਂਦੀ ਰਹਿੰਦੀ ਹੈ ਪਰ ਰਾਜਨੀਤੀ ਇੱਕ ਅਜਿਹਾ ਖੇਤਰ ਹੈ ਜਿੱਥੇ ਅਣਕਿਆਸੀਆਂ ਤਬਦੀਲੀਆਂ ਆਉਂਦੀਆਂ ਹਨ ਨਵੇਂ-ਨਵੇਂ ਦਾਅ-ਪੇਚ ਸਾਹਮਣੇ ਆਉਂਦੇ ਹਨ ਹੁਸ਼ਿਆਰੀ ਇਸ ’ਚ ਸਭ ਤੋਂ ਜ਼ਰੂਰੀ ਹੈ । ਜੋ ਦੇਰੀ ਕਰ ਗਿਆ ਉਹ ਮਾਰ ਖਾ ਗਿਆ ਰਾਜਨੀਤੀ ਦੀ ਇਸ ਪ੍ਰਯੋਗਸ਼ਾਲਾ ’ਚ ਬੇਹੱਦ ਖਤਰਨਾਕ ਤਜ਼ਰਬੇ ਵੀ ਹੁੰਦੇ ਹਨ। ਜਿਸ ’ਚ ਜਨਤਾ ਦੀ ਬਲੀ ਦੇਣ ਤੋਂ ਵੀ ਸੰਕੋਚ ਨਹੀਂ ਕੀਤਾ ਜਾਂਦਾ।

ਤਾਜ਼ਾ ਮਾਮਲਾ ਪੰਜਾਬ ’ਚ ਕਾਂਗਰਸ ਦੇ ਯੁੱਧ ਦਾ ਹੈ ਸੱਤਾਧਾਰੀ ਕਾਂਗਰਸ ਪਾਰਟੀ ਦੇ ਅੰਦਰ ਘਮਸਾਣ ਹੈ ਇਹ ਘਮਸਾਣ ਸਿਰਫ਼ ਅਗਲੇ ਸਾਲ ਦੇ ਸ਼ੁਰੂ ’ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਕਾਰਨ ਹੀ ਹੋ ਰਿਹਾ ਹੈ ਸਰਕਾਰ ਤੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਜਾ ਰਹੇ ਹਨ ਕੋਈ ਦਾਅਵਾ ਕਰ ਰਿਹਾ ਹੈ । ਕਿ ਜੇ ਕਮਾਨ ਮੁੱਖ ਮੰਤਰੀ ਦੇ ਹੱਥ ਰਹੀ ਤਾਂ ਚੋਣਾਂ ਜਿੱਤਣੀਆਂ ਔਖੀਆਂ ਹੋਣਗੀਆਂ ਪਰ ਅਜਿਹਾ ਰੌਲਾ ਸਰਕਾਰ ਦੇ ਬਣਨ ਦੇ ਸ਼ੁਰੂ ’ਚ 2-3 ਸਾਲਾਂ ’ਚ ਕਦੇ ਨਹੀਂ ਹੋਇਆ ਸੀ ਸਰਕਾਰ ਦਾ ਅਕਸ ਸੁਧਾਰਨ ਦਾ ਖਿਆਲ ਸਰਕਾਰ ਦੇ ਸਿਰਫ਼ ਅਖੀਰਲੇ ਸਾਲ ਹੀ ਕਿਉਂ ਆਇਆ ਅਸਲ ’ਚ ਪਹਿਲੇ ਚਾਰ ਸਾਲ ਮੰਤਰੀ ਬਣਨ ਤੇ ਫਿਰ ਮੰਤਰੀ ਬਣ ਕੇ ਚੰਗਾ ਮਹਿਕਮਾ ਲੈਣ ਲਈ ਜੱਦੋ-ਜਹਿਦ ਹੁੰਦੀ ਹੈ ਜਦੋਂ ਤੱਕ ਮੰਤਰੀ ਦੀ ਕੁਰਸੀ ਜਾਂ ਚੰਗਾ ਮਹਿਕਮਾ ਮਿਲਦਾ ਹੈ, ਸਰਕਾਰ ਦੀਆਂ ਵੱਡੀਆਂ-ਵੱਡੀਆਂ ਖਾਮੀਆਂ ਵੀ ਨਜ਼ਰਅੰਦਾਜ ਕਰ ਦਿੱਤੀਆਂ ਜਾਂਦੀਆਂ ਹਨ।

ਨਿੱਜੀ ਕੁਰਸੀ ਦੀ ਲੜਾਈ ਤੇ ਸਰਕਾਰ ਦਾ ਅਕਸ ਸੰਵਾਰਨ ਦੀ ਲੜਾਈ ਦਰਮਿਆਨ ਬਾਰੀਕ ਰੇਖਾ ਨੂੰ ਨੰਗੀ ਅੱਖ ਨਾਲ ਵੇਖਣਾ ਬੇਹੱਦ ਮੁਸ਼ਕਲ ਹੈ ਸਦਾ ਇੱਕੋ ਜਿਹਾ ਵਿਹਾਰ ਕਰਨਾ ਸੱਚਾਈ ਦੇ ਅਸੂਲ ਦੀ ਵਿਸ਼ੇਸ਼ ਪਛਾਣ ਹੈ ਮੌਕੇ ਵੇਖ ਕੇ ਵਿਹਾਰ ਕਰਨਾ ਸਿਆਸਤ ’ਚ ਮੌਕਾਪ੍ਰਸਤੀ ਦਾ ਨਤੀਜਾ ਹੈ ਸਰਕਾਰ ਨੂੰ ਸੰਵਾਰਨਾ ਜ਼ਰੂਰੀ ਹੈ । ਜੇਕਰ ਸਿਆਸਤ ’ਚ ਸੱਚ ਤੇ ਨੇਕੀ ਨੂੰ ਜਗ੍ਹਾ ਮਿਲੇਗੀ ਤਾਂ ਸਰਕਾਰ ਵੀ ਸੰਵਰ ਜਾਏਗੀ ਸਿਆਸੀ ਘਮਸਾਣ ’ਚ ਕੁਰਸੀ ਲਈ ਜੰਗ ਤੇ ਸੱਚਾਈ ਲਈ ਜੰਗ ਨੂੰ ਪਛਾਣਨਾ ਬੜਾ ਔਖਾ ਹੈ ਆਮ ਜਨਤਾ ਸਰਲ ਦਿਮਾਗ ਹੈ ਸਿਆਸੀ ਪੈਂਤਰੇਬਾਜ਼ੀਆਂ ਨੂੰ ਨਹੀਂ ਸਮਝ ਸਕਦੀ । ਚੰਗੇ ਮਾੜੇ ਨੂੰ ਅੱਜ ਹੀ ਪਰਖਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਇਸ ਪਰਖ ’ਚ ਸਾਢੇ ਚਾਰ ਸਾਲ ਦੀ ਦੇਰੀ ਵੀ ਆਪਣੇ-ਆਪ ’ਚ ਗੁਨਾਹ ਦੀ ਸ਼ੇ੍ਰਣੀ ’ਚ ਹੀ ਆਉਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।