ਨੇਪਾਲ ’ਚ ਰਾਜਨੀਤਿਕ ਉਤਾਰ-ਚੜ੍ਹਾਅ ਜਾਰੀ
ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇਸ਼ ਦੀ ਸੰਸਦ ਦੇ ਹੇਠਲੇ ਸਦਨ ’ਚ ਬਹੁਮਤ ਸਾਬਤ ਨਹੀਂ ਕਰ ਸਕੇ ਇਸ ਤੋਂ ਬਾਅਦ ਆਪਣੇ-ਆਪ ਉਨ੍ਹਾਂ ਦੇ ਹੱਥੋਂ ਪੀਐੱਮ ਦੀ ਕੁਰਸੀ ਚਲੀ ਗਈ ਦੂਸਰੇ ਪਾਸੇ ਸਰਕਾਰ ਬਣਾਉਣ ਲਈ ਜੁਗਤ ਅਤੇ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਸਾਰੀਆਂ ਪਾਰਟੀਆਂ ਨੂੰ ਬਹੁਮਤ ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਕਿਹਾ ਹੈ ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ ਨੇਪਾਲ ’ਚ ਜਦੋਂ ਕੇ.ਪੀ. ਓਲੀ ਸਰਕਾਰ ਦਾ ਗਠਨ ਹੋਇਆ ਸੀ ਉਦੋਂ ਹੀ ਇਸ ਗੱਲ ਦੀਆਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾਣ ਲੱਗੀਆਂ ਸਨ ਕਿ ਸਰਕਾਰ ’ਚ ਸ਼ਾਮਲ ਮੁੱਖ ਪਾਰਟੀਆਂ ’ਚ ਮੱਤਭੇਦਾਂ ਦੇ ਚੱਲਦੇ ਟਕਰਾਅ ਜ਼ਰੂਰ ਹੋਵੇਗਾ ਅਤੇ ਅਜਿਹੇ ’ਚ ਸੱਤਾ ’ਚ ਬਣੇ ਰਹਿਣ ਲਈ ਸ਼ਕਤੀ ਸੰਤੁਲਨ ਨੂੰ ਲੰਮੇ ਸਮੇਂ ਤੱਕ ਬਣਾਈ ਰੱਖਣਾ ਮੁਸ਼ਕਲ ਹੋਵੇਗਾ।
ਪਿਛਲੇ ਕੁਝ ਮਹੀਨਿਆਂ ਤੋਂ ਜੋ ਸਿਆਸੀ ਤਸਵੀਰ ਬਣ ਰਹੀ ਸੀ ਕਿ ਕੇ.ਪੀ. ਸ਼ਰਮਾ ਓਲੀ ਦੀ ਸਰਕਾਰ ਦਾ ਡਿੱਗਣਾ ਤੈਅ ਹੈ, ਉਹੀ ਹੋਇਆ ਓਲੀ ਨੇਪਾਲ ਸੰਸਦ ’ਚ ਭਰੋਸਗੀ ਵੋਟ ਦਾ ਸਾਹਮਣਾ ਨਹੀਂ ਕਰ ਸਕੇ ਨੇਪਾਲ ਦੇ ਸੰਵਿਧਾਨ ’ਚ ਤਜਵੀਜ਼ ਹੈ ਕਿ ਜੇਕਰ ਵਿਰੋਧੀ ਧਿਰ ਸਰਕਾਰ ਬਣਾਉਣ ’ਚ ਨਾਕਾਮ ਰਹਿੰਦਾ ਹੈ ਤਾਂ ਸੰਸਦ ’ਚ ਸਭ ਤੋਂ ਜ਼ਿਆਦਾ ਗਿਣਤੀ ਵਾਲੀ ਪਾਰਟੀ ਦੇ ਆਗੂ ਨੂੰ ਹੀ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਜਾਵੇਗਾ ਦੇਖਣਾ ਹੋਵੇਗਾ ਕਿ ਪ੍ਰਚੰਡ ਕੀ ਫੈਸਲਾ ਲੈਂਦੇ ਹਨ ਕੇ.ਪੀ. ਸ਼ਰਮਾ ਓਲੀ ਨੂੰ ਚੀਨ ਸਮੱਰਥਕ ਮੰਨਿਆ ਜਾਂਦਾ ਹੈ ਉਨ੍ਹਾਂ ਨੇ ਭਾਰਤ ਵਿਰੋਧੀ ਰੁਖ਼ ਅਪਣਾਇਆ ਅਤੇ ਦੇਸ਼ ’ਚ ਰਾਸ਼ਟਰਵਾਦ ਦੀਆਂ ਭਾਵਨਾਵਾਂ ਨੂੰ ਉਭਾਰ ਕੇ ਪਾਰਟੀ ਅਤੇ ਸਰਕਾਰ ’ਚ ਆਪਣੀ ਸਥਿਤੀ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੇ ਸ੍ਰੀਰਾਮ ਅਤੇ ਅਯੁੱਧਿਆ ਬਾਰੇ ਅਨਾਪ-ਸ਼ਨਾਪ ਬਿਆਨਬਾਜ਼ੀ ਕੀਤੀ ਅਤੇ ਕਿਹਾ ਕਿ ਸ੍ਰੀਰਾਮ ਦਾ ਜਨਮ ਨੇਪਾਲ ’ਚ ਹੋਇਆ ਅਤੇ ਅਯੁੱਧਿਆ ਵੀ ਨੇਪਾਲ ’ਚ ਹੀ ਹੈ ਉਨ੍ਹਾਂ ਨੇ ਭਾਰਤੀ ਖੇਤਰਾਂ ’ਚ ਕਾਲਾ ਪਾਣੀ, ਲਿਪੂਲੇਖ ਆਦਿ ਨੇਪਾਲ ਦੇ ਨਕਸ਼ੇ ’ਚ ਦਿਖਾ ਕੇ ਸਰਹੱਦ ਵਿਵਾਦ ਖੜ੍ਹਾ ਕੀਤਾ ਓਲੀ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ, ਉਦੋਂ ਤੋਂ ਉਹ ਅਕਸਰ ਆਪਣੇ ਉੱਪਰ ਆਏ ਸੰਕਟ ਤੋਂ ਧਿਆਨ ਹਟਾਉਣ ਲਈ ਭਾਰਤ ਵਿਰੋਧੀ ਰਾਜਨੀਤੀ ਦਾ ਸਹਾਰਾ ਲੈਂਦੇ ਆ ਰਹੇ ਹਨ।
ਓਲੀ ਨੂੰ ਜਦੋਂ ਪਹਿਲੀ ਵਾਰ ਅਲਪ ਮਤ ’ਚ ਆਉਣ ’ਤੇ ਅਸਤੀਫਾ ਦੇਣਾ ਪਿਆ ਸੀ, ਉਦੋਂ ਉਨ੍ਹਾਂ ਨੇ ਭਾਰਤ ’ਤੇ ਦੋਸ਼ ਲਾਏ ਸਨ ਇਨ੍ਹਾਂ ਸਾਰੇ ਵਿਵਾਦਾਂ ’ਚ ਚੀਨੀ ਰਾਜਦੂਤ ਯਾਂਗਕੀ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਲੈ ਕੇ ਫੌਜ ਹੈੱਡ ਕੁਆਰਟਰ ਤੱਕ ’ਚ ਯਾਂਗਕੀ ਦੀ ਸਿੱਧੀ ਪਹੁੰਚ ਹੈ 1966 ਤੋਂ ਹੀ ਨੇਪਾਲ ਦੀ ਸਿਆਸਤ ’ਚ ਸਰਗਰਮ ਚੱਲ ਰਹੇ ਓਲੀ ਲਈ ਤੱਤਕਾਲੀ ਅਧਿਨਾਇਕਵਾਦੀ ਪੰਚਾਇਤ ਵਿਵਸਥਾ ਦੇ ਖਿਲਾਫ਼ ਅੰਦੋਲਨ ’ਚ ਸ਼ਾਮਲ ਹੋਣਾ ਟਰਨਿੰਗ ਪੁਆਇੰਟ ਸੀ ਰਾਜਸ਼ਾਹੀ ਲਗਾਤਾਰ ਉਨ੍ਹਾਂ ਦੀ ਪਿੱਠ ਥਾਪੜਦੀ ਰਹੀ ਬਾਅਦ ’ਚ ਉਹ ਕਮਿਊਨਿਸਟ ਅੰਦੋਲਨ ’ਚ ਸ਼ਾਮਲ ਹੋ ਗਏ ਚੀਨ ਉਨ੍ਹਾਂ ਲਈ ਆਦਰਸ਼ ਬਣ ਗਿਆ ਹੁਣ ਦੇਖਣਾ ਹੋਵੇਗਾ ਕਿ ਨੇਪਾਲ ਦੀ ਸਿਆਸਤ ਕੀ ਮੋੜ ਲੈਂਦੀ ਹੈ ਓਲੀ ਅੱਜ ਵੀ ਬੇਫ਼ਿਕਰ ਹੋ ਕੇ ਨੇਪਾਲ ਦੇ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਦੁਨੀਆਂ ਤੋਂ ਮੱਦਦ ਮੰਗ ਰਹੇ ਹਨ ਆਕਸੀਜਨ ਲਈ ਤੈਅ ਸੁਵਿਧਾਵਾਂ ਜੁਟਾਉਣ ਦਾ ਯਤਨ ਕਰ ਰਹੇ ਹਨ ਜਿੱਥੋਂ ਤੱਕ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਦਾ ਸਵਾਲ ਹੈ, ਉਨ੍ਹਾਂ ਨੇ ਹਮੇਸ਼ਾ ਓਲੀ ਦੇ ਪੱਖ ’ਚ ਹੀ ਕੰਮ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।