Political Science: ਦੇਸ਼ ਦੀ ਰਾਜਨੀਤੀ ’ਚ ਆਲੋਚਨਾ ਦੀ ਬਜਾਇ ਨਿੰਦਾ ਪ੍ਰਚਾਰ ਏਨਾ ਹਾਵੀ ਹੋ ਗਿਆ ਹੈ ਕਿ ਨਵੀਂ ਪੀੜ੍ਹੀ ਇਸ ਰੁਝਾਨ ਤੋਂ ਬੇਹੱਦ ਨਿਰਾਸ਼ਾ ਹੈ। ਵਿਰੋਧ ਲੋਕਤੰਤਰ ਦਾ ਆਧਾਰ ਹੈ ਪਰ ਵਿਰੋਧ ਸ਼ਬਦ ਏਨਾ ਧੁੰਦਲਾ ਹੋ ਰਿਹਾ ਹੈ ਕਿ ਬਿਨਾਂ ਸਿਰ-ਪੈਰ ਦੀਆਂ ਗੱਲਾਂ ਵੀ ਹੋ ਰਹੀਆਂ ਹਨ। ਬੋਲਣ ਦੀ ਅਜ਼ਾਦੀ ਕਈ ਵਾਰ ਬੇਤੁਕੀਆਂ ਗੱਲਾਂ ਕਾਰਨ ਸਮੇਂ ਤੇ ਮੌਕਿਆਂ ਦੀ ਬਰਬਾਦੀ ਦਾ ਕਾਰਨ ਬਣਦੀ ਹੈ। ਆਰਐੱਸਐੱਸ ਦੇ ਪ੍ਰੋਗਰਾਮ ਦੇ ਪ੍ਰਸੰਗ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਾਨਸ਼ੀਨ ਬਾਰੇ ਸਿਆਸੀ ਬਿਆਨਬਾਜ਼ੀ ਦਾ ਰੁਝਾਨ ਵੇਖਣ ’ਚ ਆਇਆ।
ਵਿਰੋਧੀ ਧਿਰ ਦੀ ਜਿ਼ੰਮੇਵਾਰੀ
ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਵਿਰੋਧ ਦਾ ਪੱਧਰ ਹੁਣ ਇਹੀ ਰਹਿ ਗਿਆ ਹੈ। ਇਹ ਤਾਂ ਸਿਰਫ ਇੱਕ ਹੀ ਉਦਾਹਰਨ ਹੈ। ਵਿਰੋਧੀ ਧਿਰ ਨੇ ਸਰਕਾਰਾਂ ਦੇ ਕੰਮਕਾਜਾਂ ਤੇ ਕੰਮ ਕਰਨ ਦੇ ਢੰਗ-ਤਰੀਕਿਆਂ ’ਚ ਨੁਕਸ ਕੱਢ ਕੇ ਸਰਕਾਰ ਦਾ ਉਸ ਵੱਲ ਧਿਆਨ ਦਿਵਾਉਣਾ ਹੁੰਦਾ ਹੈ। ਵਿਰੋਧੀ ਪਾਰਟੀਆਂ ਸਰਕਾਰਾਂ ਦੇ ਕੰਮਕਾਜ਼ ਦੀ ਬਜਾਇ ਪਾਰਟੀ ਦੇ ਅੰਦਰੂਨੀ ਮਾਮਲਿਆਂ ’ਚ ਹੀ ਸਮਾਂ ਗੁਆ ਦਿੰਦੀਆਂ ਹਨ। ਇਹੀ ਹਾਲ ਧਰਨਾ ਕਲਚਰ ਦਾ ਹੋ ਰਿਹਾ ਹੈ। Political Science
Read Also : Punjab Roadways Bus: ਸਾਵਧਾਨ! ਸਰਕਾਰੀ ਬੱਸਾਂ ’ਤੇ ਸਫ਼ਰ ਕਰਨ ਵਾਲੇ ਮੁਸਾਫਰਾਂ ਲਈ ਅਹਿਮ ਖਬਰ
ਰੋਜ਼ਾਨਾ ਸੜਕਾਂ ਜਾਮ, ਦਫ਼ਤਰ ਬੰਦ, ਕੰਮ ਬੰਦ ਦੀ ਇਸ ਕਲਚਰ ਨਾਲ ਕੀ ਦੇਸ਼ ਅੱਗੇ ਵਧ ਸਕੇਗਾ? ਦੇਸ਼ ਦੇ ਅਜਿਹੇ ਕੌਮੀ ਲੀਡਰ ਵੀ ਹੋਏ ਹਨ ਜਿਨ੍ਹਾਂ ਦੀ ਅਵਾਜ਼ ਕਦੇ ਬਿਨਾਂ ਕਿਸੇ ਧਰਨੇ ਤੋਂ ਲੰਡਨ ਪਹੁੰਚ ਜਾਂਦੀ ਸੀ। ਆਪਣੀ ਗੱਲ ਰੱਖਣ ਦਾ ਸਭ ਨੂੰ ਅਧਿਕਾਰ ਹੈ ਪਰ ਗੱਲ ਰੱਖਣ ਦਾ ਤਰੀਕਾ ਲੋਕਾਂ ਨੂੰ ਸੇਵਾਵਾਂ ਦੇਣ ’ਚ ਰੁਕਾਵਟ ਖੜ੍ਹੀ ਕਰਕੇ ਨਹੀਂ ਹੋਣਾ ਚਾਹੀਦਾ। ਕੰਮ ਹੋਵੇਗਾ ਤਾਂ ਦੇਸ਼ ਚੱਲੇਗਾ। ਮੁਲਾਜ਼ਮ, ਕਿਸਾਨਾਂ, ਮਜ਼ਦੂਰਾਂ ਤੇ ਹੋਰ ਸੰਗਠਨਾਂ ਨੂੰ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ।
ਸੋਸ਼ਲ ਮੀਡੀਆ ਦੇ ਜ਼ਮਾਨੇ ’ਚ ਦੇਸ਼ ਦੇ ਇੱਕ ਕੋਨੇ ਦੀ ਅਵਾਜ਼ ਪੂਰੇ ਦੇਸ਼ ਅੰਦਰ ਸੁਣੀ ਜਾਂਦੀ ਹੈ। ਤਕਨੀਕ ਦਾ ਫਾਇਦਾ ਲੈਣ ਦੀ ਜ਼ਰੂਰਤ ਹੈ। ਇੱਕ ਬੰਦ ਨਾਲ ਕਈ ਕੰਮ 6-6 ਮਹੀਨੇ ਲਟਕ ਜਾਂਦੇ ਹਨ ਤੇ ਅਰਬਾਂ ਰੁਪਏ ਦਾ ਨੁਕਸਾਨ ਵੱਖਰਾ ਹੁੰਦਾ ਹੈ। ਲੋਕਤੰਤਰ ’ਚ ਲੋਕਾਂ ਦੀ ਬਿਹਤਰੀ ਦਾ ਵੀ ਖਿਆਲ ਰੱਖਣਾ ਪਵੇਗਾ।