ਆਖ਼ਰ ਦਿੱਲੀ ਦੇ ਉਪਰਾਜਪਾਲ ਨੇ ਦਿੱਲੀ ਨਗਰ ਨਿਗਮ ਲਈ ਮੇਅਰ ਡਿਪਟੀ ਮੇਅਰ ਤੇ ਛੇ ਹੋਰ ਮੈਂਬਰਾਂ ਦੀ ਚੋਣ ਲਈ 22 ਫਰਵਰੀ ਦੀ ਮੀਟਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਚੋਣ ਵਾਸਤੇ ਰੱਖੀ ਗਈ ਮੀਟਿੰਗ ਦੌਰਾਨ ਹੰਗਾਮਾ ਹੋਣ ਕਾਰਨ ਚੋਣ ਸਿਰੇ ਨਹੀਂ ਚੜ੍ਹੀ ਸੀ। ਚਿੰਤਾ ਵਾਲੀ ਗੱਲ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਹੋਣ ਦੇ 2 ਮਹੀਨੇ ਬਾਅਦ ਵੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨਹੀਂ ਨਹੀਂ ਸਕੀ। ਹੁਣ ਇਹ ਵਿਵਾਦ ਵੀ ਖਤਮ ਹੋ ਗਿਆ ਹੈ ਕਿ ਨਾਮਜ਼ਦ ਕੀਤੇ ਮੈਂਬਰ ਵੋਟ ਪਾਉਣਗੇ ਜਾਂ ਨਹੀਂ ਸੁਪਰੀਮ ਕੋਰਟ ਨੇ ਨਾਮਜ਼ਦ ਮੈਂਬਰ ਲਈ ਵੋਟ ਨਾ ਪਾਉਣ ਦਾ ਫੈਸਲਾ ਸੁਣਾ ਦਿੱਤਾ ਹੈ।
ਜ਼ਿੰਮੇਵਾਰੀ ਨਾਲ ਕੰਮ ਕਰਨ ਦੋਵੇਂ ਧਿਰਾਂ | Political Parties
ਵਿਵਾਦ ਖਤਮ ਹੈ, ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਦੋਵੇਂ ਧਿਰਾਂ ਹੁਣ ਤੈਅ ਮੀਟਿੰਗ ਵਾਲੇ ਦਿਨ ਜਿੰਮੇਵਾਰੀ ਨਾਲ ਕੰਮ ਕਰਨਗੀਆਂ ਨਗਰ ਨਿਗਮ ਦਾ ਮਾਮਲਾ ਇੰਨਾ ਲਟਕਣਾ ਸਹੀ ਨਹੀਂ । ਦੋ ਮਹੀਨਿਆਂ ’ਚ ਬਹੁਤ ਸਾਰੇ ਅਹਿਮ ਫੈਸਲੇ ਲਏ ਜਾਣੇ ਸਨ। ਖਾਸ ਕਰਕੇ ਦੇਸ਼ ਦੀ ਰਾਜਧਾਨੀ ’ਚ ਇੰਨੀ ਦੇਰੀ ਸਹੀ ਨਹੀਂ ਦਿੱਲੀ ਦੇਸ਼ ਦਾ ਦਿਲ ਹੈ ਤੇ ਕੌਮਾਂਤਰੀ ਪੱਧਰ ਦਾ ਸ਼ਹਿਰ ਹੈ। ਦਿੱਲੀ ਮਹਾਂਨਗਰ ਨਮੂਨੇ ਦਾ ਸ਼ਹਿਰ ਹੋਣਾ ਚਾਹੀਦਾ ਹੈ ਸਿਆਸੀ ਟਕਰਾਅ ਮਹਾਂਨਗਰ ਦੇ ਵਿਕਾਸ ’ਚ ਰੁਕਾਵਟ ਬਣ ਸਕਦੇ ਹਨ ਅਸਲ ’ਚ ਚੋਣਾਂ ਦਾ ਆਪਣੇ-ਆਪ ’ਚ ਕੋਈ ਮਕਸਦ ਨਹੀਂ ਤੇ ਨਾ ਹੀ ਮੇਅਰ ਤੇ ਡਿਪਟੀ ਮੇਅਰ ਬਣਾਉਣਾ ਹੀ ਚੋਣਾਂ ਦਾ ਮਕਸਦ ਹੈ।
ਚੋਣਾਂ ਦਾ ਮਕਸਦ ਤਾਂ ਉਦੋਂ ਹੀ ਪੂਰਾ ਹੁੰਦਾ ਹੈ ਜਦੋਂ ਨਗਰ ਨਿਗਮ ਲੋਕਾਂ ਨੂੰ ਸਹੂਲਤਾਂ ਦੇਣ ’ਚ ਸਫਲ ਹੋਵੇ। ਚੋਣ ਨਾ ਹੋਣ ਕਰਕੇ ਦਿੱਲੀ ਦੇ ਬਹੁਤ ਸਾਰੇ ਪ੍ਰਾਜੈਕਟ ਲਟਕ ਰਹੇ ਹਨ ਮਕੈਨੀਕਲ ਰੋਡ ਸਵੀਪਰਾਂ ਦੇ ਮੌਜੂਦਾ ਬੇੜੇ ’ਚ ਵਾਧਾ, ਵੇਸਟ ਟੂ ਥੀਮ ਪਾਰਕ ਸਮੇਤ ਦੋ ਦਰਜਨ ਦੇ ਕਰੀਬ ਅਜਿਹੇ ਪ੍ਰਾਜੈਕਟ ਹਨ ਜਿਨਾਂ ਦੇ ਸ਼ੁੁਰੂ ਹੋਣ ਨਾਲ ਦਿੱਲੀ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਸਫ਼ਾਈ ਹੋਣ ਨਾਲ ਮਹਾਂਨਗਰ ਦੀ ਨੁਹਾਰ ਬਦਲੇਗੀ। ਨਗਰ ਨਿਗਮ ਦਾ ਪ੍ਰਬੰਧ ਅਫ਼ਸਰਸ਼ਾਹੀ ਹੋਣ ਕਰਕੇ ਜਦੋਂ ਤੱਕ ਮੇਅਰ ਅਹੁਦਾ ਨਹੀਂ ਸੰਭਾਲਦੇ ਉਦੋਂ ਤੱਕ ਅਫ਼ਸਰ ਵੀ ਕੰਮ ਵੱਲ ਧਿਆਨ ਨਹੀਂ ਦਿੰਦੇ ਹੋਰ ਤਾਂ ਹੋਰ ਅਫਸਰ ਆਮ ਕੰਮਾਂ ਲਈ ਵੀ ਫੋਨ ਨਹੀਂ ਚੁੱਕਦੇ ਚੋਣਾਂ ਹੋ ਗਈਆਂ ਹਨ ਜਿੱਤ ਹਾਰ ਦਾ ਫੈਸਲਾ ਹੋ ਚੁੱਕਾ ਹੈ।
ਜ਼ਿੰਮੇਵਾਰੀ ਨਾਲ ਕੰਮ ਕਰਨ ਦੋਵੇਂ ਧਿਰਾਂ | Political Parties
ਹੁਣ ਸਾਰੀਆਂ ਧਿਰਾਂ ਨੂੰ ਕੁਰਸੀ ਦੀ ਦੌੜ ਛੱਡ ਕੇ ਅਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਮੇਅਰ ਚੁਣਨ ਦੀ ਪ੍ਰਕਿਰਿਆ ’ਚ ਹਿੱਸਾ ਲੈਣਾ ਚਾਹੀਦਾ ਹੈ। ਉਪਰਾਜਪਾਲ ਤੇ ਮੁੱਖ ਮੰਤਰੀ ਦਾ ਟਕਰਾਅ ਵੀ ਲੰਮੇ ਸਮੇਂ ਤੋਂ ਮੀਡੀਆ ’ਚ ਛਾਇਆ ਰਿਹਾ ਹੈ। ਅਸਲ ’ਚ ਸੰਸਦੀ ਪ੍ਰਣਾਲੀ ਦਾ ਆਪਣਾ ਮਹੱਤਵ ਹੈ ਰਾਜਪਾਲ ਤੇ ਮੰਤਰੀ ਮੰਡਲ ਦਾ ਤਾਲਮੇਲ ਸਰਕਾਰ ਦੇ ਕੰਮਕਾਜ ਨੂੰ ਦਰੁਸਤ ਕਰਨ ਦੇ ਨਾਲ-ਨਾਲ ਰਫ਼ਤਾਰ ਵੀ ਦੇ ਸਕਦਾ ਹੈ ਟਕਰਾਅ ਨਾਲ ਦੇਸ਼ ਅਤੇ ਜਨਤਾ ਦਾ ਨੁਕਸਾਨ ਹੁੰਦਾ ਹੈ। (Political Parties)