ਸਿਆਸੀ ਸਫ਼ਲਤਾ : ਆਗੂਆਂ ’ਚ ਪੂਰੀ ਨਿਹਚਾ ਨਾਲ ਸਮਾਜ ਕਲਿਆਣ ਦੀ ਭਾਵਨਾ ਪੈਦਾ ਹੋਵੇ
ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਸਥਾਨਕ ਤੋਂ ਲੈ ਕੇ ਕੌਮੀ ਪੱਧਰ ਤੱਕ ਦੀ ਸਿਆਸੀ ਸਰਗਰਮੀ ਇੱਕ ਤਰ੍ਹਾਂ ਅਧਿਕਾਰ ਪ੍ਰਾਪਤੀ ਨੂੰ ਲੈ ਕੇ ਹੁੰਦੀ ਹੈ ਸੱਤਾ ਪ੍ਰਤੀ ਜ਼ਿਆਦਾ ਖਿੱਚ ਕਾਰਨ ਵੱਖ-ਵੱਖ ਸਿਆਸੀ ਗਤੀਵਿਧੀਆਂ ਨੂੰ ਮੂਰਤ ਰੂਪ ਦਿੱਤਾ ਜਾਂਦਾ ਹੈ ਸਿਆਸੀ ਸਰਗਰਮੀ ਘੱਟ ਸਮੇਂ ਲਈ ਵੀ ਹੁੰਦੀ ਹੈ ਤੇ ਪੂਰੇ ਸਮੇਂ ਲਈ ਵੀ ਪਰ ਸਿਆਸਤਦਾਨਾਂ ਦਾ ਉਹ ਵਰਗ ਜੋ ਪੂਰਨ ਸਮੇਂ ਸਿਆਸਤ ਕਰਦਾ ਹੈ, ਉਨ੍ਹਾਂ ਨੂੰ ਆਪਣੇ ਵਾਧੂ ਸਮੇਂ ’ਚ ਆਪਣੀ ਊਰਜਾ ਤੇ ਚੇਤਨਾ ਨੂੰ ਸਮਾਜ ਕਲਿਆਣ ਪ੍ਰਤੀ ਸਮਰਪਿਤ ਕਰ ਦੇਣਾ ਚਾਹੀਦਾ ਹੈ ਇਸ ਦਾ ਪ੍ਰਤੱਖ ਲਾਭ ਉਨ੍ਹਾਂ ਨੂੰ ਇਹ ਪ੍ਰਾਪਤ ਹੋਵੇਗਾ ਕਿ ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਕਿਰਤ ਸ਼ਕਤੀ (ਜੋ ਕਿ ਨਸ਼ਵਰ ਰੂਪ ਦੀ ਹੁੰਦੀ ਹੈ) ਦਾ ਸਾਰਥਿਕ ਇਸਤੇਮਾਲ ਸੰਭਵ ਹੋ ਸਕੇਗਾ ਇਸ ਦੇ ਨਾਲ ਹੀ ਸਿੱਧੇ ਤੌਰ?’ਤੇ ਸਮਾਜਿਕ ਪੱਧਰ ’ਤੇ ਕੀਤਾ ਗਿਆ। (Political)
ਸੇਵਾ ਭਾਵ ਸਿਆਸੀ ਸਫ਼ਲਤਾ ਦਾ ਕਾਰਕ ਸਿੱਧ ਹੋਵੇਗਾ ਉਂਜ ਵੀ ਸਿਧਾਂਤਕ ਤੌਰ ’ਤੇ ਸਰਗਰਮ ਸਿਆਸਤ ਦਾ ਬੁਨਿਆਦੀ ਉਦੇਸ਼ ਜ਼ਿਆਦਾ ਤੋਂ ਜ਼ਿਆਦਾ ਸਮਾਜ ਕਲਿਆਣ ਪ੍ਰਤੀ ਸਮਰਪਿਤ ਹੀ ਰਹਿੰਦਾ ਹੈ ਲੋਕਤੰਤਰਿਕ ਸ਼ਾਸਨ ਪ੍ਰਣਾਲੀ ’ਚ ਸੱਤਾ ਜਨਹਿੱਤ ਦਾ ਸਾਧਨ ਹੈ, ਪਰ ਇਹ ਵੀ ਜ਼ਰੂਰੀ ਨਹੀਂ ਕਿ ਸੱਤਾ ਹਾਸਲ ਕਰਕੇ ਹੀ ਜਨਹਿੱਤ ’ਚ ਕਦਮ ਚੁੱਕੇ ਜਾ ਸਕਦੇ ਹਨ ਦਰਅਸਲ ਸੱਤਾ ਦੀ ਕਮੀ ’ਚ ਵੀ ਸਕਾਰਾਤਮਕ ਦ੍ਰਿਸ਼ਟੀ ਨਾਲ ਸਮਾਜਿਕ ਸਿਸਟਮ ਦਾ ਮਾਰਗ ਰੁਸ਼ਨਾਇਆ ਜਾ ਸਕਦਾ ਹੈ ਇਹ ਹੈਰਾਨੀ ਦਾ ਵਿਸ਼ਾ ਹੈ ਕਿ ਜੋ ਵੱਡੇ ਜਨਹਿੱਤ ਪ੍ਰਤੀ ਸਰਗਰਮ ਸਿਆਸੀ ਹਿੱਸੇਦਾਰੀ ਕਰਦੇ ਹਨ, ਉਨ੍ਹਾਂ ਨੂੰ ਸੱਤਾ ਹੀ ਕਿਉਂ ਚਾਹੀਦੀ ਹੁੰਦੀ ਹੈ? ਸਾਡੇ ਦੇਸ਼-ਪ੍ਰਦੇਸ਼ ’ਚ ਅਜਿਹੇ-ਅਜਿਹੇ ਸਮਾਜਸੇਵੀ ਹਨ, ਜੋ ਸੱਤਾ ਨਾਲ ਕਦੇ ਵੀ ਸਰੋਕਾਰ ਨਹੀਂ ਰੱਖਦੇ। (Political)
ਪਰ ਉਨ੍ਹਾਂ ਨੇ ਸਮਾਜ ਦੀ ਦਸ਼ਾ ਤੇ ਦਿਸ਼ਾ ਨੂੰ ਸਕਾਰਾਤਮਕ ਦਿਸ਼ਾ ਦੇਣ ’ਚ ਮਹੱਤਵਪੂਰਨ ਭੂਮਿਕਾ ਦਾ ਪਾਲਣ ਕੀਤਾ ਹੈ ਤੇ ਕਰ ਵੀ ਰਹੇ ਹਨ ਯਕੀਨਨ ਤੌਰ ’ਤੇ ਜਦੋਂ ਸੱਤਾ ਦੀ ਆਸ ਲੈ ਕੇ ਸਿਆਸਤ ’ਚ ਸਰਗਰਮ ਹੋਇਆ ਜਾਂਦਾ ਹੈ, ਉਦੋਂ ਨਾਗਰਿਕਾਂ ਨੂੰ ਸਿਆਸਤਦਾਨਾਂ ਦੀ ਨੀਤੀ ’ਚ ਖੋਟ ਦਿਖਾਈ ਦਿੰਦੀ ਹੈ ਇਹ ਸੱਚ ਹੈ ਕਿ ਲਗਾਤਾਰ ਨਿੱਘਰਦੀ ਜਾ ਰਹੀ ਸਿਆਸਤ ਦੇ ਦੌਰ ’ਚ ਸਿਆਸੀ ਸਰਗਰਮੀ ਸਵਾਰਥ ਸਿੱਧੀ ਦਾ ਸਮਾਨਾਰਥਕ ਬਣ ਗਈ ਹੈ ਸਾਨੂੰ ਇਸ ਮਿੱਥ ਨੂੰ ਤੋੜਨਾ ਹੋਵੇਗਾ, ਨਹੀਂ ਤਾਂ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਦੀ ਦਿਸ਼ਾ ’ਚ ਅਸੀਂ ਤਰੱਕੀ ਵੀ ਕਰਾਂਗੇ ਤਾਂ ਉਹ ਖੋਖਲੀ ਹੀ ਸਿੱਧ ਹੋਵੇਗੀ ਸਿਆਸਤ ’ਚ ਅਣਗਿਣਤ ਅੰਸ਼ਕਾਲਿਕ ਤੇ ਪੂਰਨਕਾਲਿਕ ਸਿਆਸਤਦਾਨ ਹਨ ਅੰਸ਼ਿਕ ਸਮੇਂ ਦੀ ਸਿਆਸਤ ਦਾ ਦੌਰ ਛੋਟੀਆਂ-ਵੱਡੀਆਂ ਚੋਣਾਂ ’ਚ ਨਜ਼ਰ ਆਉਂਦਾ ਹੈ। (Political)
ਕਿਸਾਨ ਮਸਲਿਆਂ ਦਾ ਹੋਵੇ ਸੁਖਾਵਾਂ ਹੱਲ
ਯਕੀਨਨ ਹੈ ਕਿ ਇਨ੍ਹਾਂ ਦੇ ਮਨ ’ਚ ਵੀ ਸਮਾਜ ਸੇਵਾ ਦਾ ਜਜ਼ਬਾ ਹੁੰਦਾ ਹੈ ਜਿਸ ਨੂੰ ਖਾਲੀ ਸਮੇਂ ’ਚ ਉਹ ਸਮਾਜ ਕਲਿਆਣ ਵੱਲ ਰੁਖ ਕਰ ਸਕਦੇ ਹਨ ਉਂਜ ਹੀ ਪੂਰੇ ਸਮੇਂ ਦੀ ਸਿਆਸਤ ਉਮਰ ਭਰ ਜਨਸੇਵਾ ਦਾ ਟੀਚਾ ਲੈ ਕੇ ਸਮਰਪਿਤ ਭੂਮਿਕਾ ਦਾ ਪਾਲਣ ਕਰਦੀ ਹੈ ਪਰ ਇਸ ਲਈ ਸੱਤਾ ਨੂੰ ਹੀ ਜ਼ਰੂਰੀ ਕਿਉਂ ਮੰਨਿਆ ਜਾਂਦਾ ਹੈ? ਹਾਲਾਂਕਿ ਮੰਨਿਆ ਜਾ ਸਕਦਾ ਹੈ ਕਿ ਸੱਤਾ ਲੋਕਹਿੱਤ ਦਾ ਮਜ਼ਬੂਤ ਜ਼ਰੀਆ ਹੈ, ਪਰ ਕੀ ਬਿਨਾ ਸੱਤਾ ਦੇ ਸਮਾਜਿਕ ਬਦਲਾਅ ਦਾ ਮਾਰਗ ਦਿਸ ਨਹੀਂ ਸਕਦਾ? ਸਮਾਜ ਦੀ ਦਸ਼ਾ ਤੇ ਦਿਸ਼ਾ ’ਚ ਅੱਜ ਵੀ ਲਗਾਤਾਰ ਸੁਧਾਰ ਦੀ ਜ਼ਰੂਰਤ ਹੈ ਅੱਜ ਵੀ ਵੱਖ-ਵੱਖ ਕੁਰੀਤੀਆਂ ਤੇ ਅੰਧਵਿਸ਼ਵਾਸਾਂ ਕਾਰਨ ਨਾਗਰਿਕਾਂ ਦੀ ਸਰੀਰਕ, ਮਾਨਸਿਕ ਤੇ ਆਰਥਿਕ ਦੁਰਗਤੀ ਹੋ ਰਹੀ ਹੈ ਵਿਕਾਸ ਦੀ ਮੁੱਖਧਾਰਾ ’ਚ ਸਮਾਜ ਦੇ ਸਾਰੇ ਵਰਗਾਂ ਦੀ ਹਿੱਸੇਦਾਰੀ ਨਹੀਂ ਦਿਖਾਈ ਦਿੰਦੀ ਵਿਕਸਤ ਅਤੇ ਜ਼ਿਆਦਾ ਵਿਕਸਤ ਹੋ ਰਹੇ ਹਨ।
ਪਿੱਛੜੇ ਹੋਰ ਜਿਆਦਾ ਪਿੱਛੜ ਰਹੇ ਹਨ ਇੱਕ ਤਰ੍ਹਾਂ ਦਾ ਸਮਾਜਿਕ ਅਸੰਤੁਲਨ ਲਗਭਗ ਹਰੇਕ ਸਮਾਜ ’ਚ ਮੌਜ਼ੂਦ ਹੈ ਸਿਆਸਤ ’ਚ ਇੱਕ ਅਜੀਬ ਜਿਹਾ ਵਾਤਾਵਰਨ ਦਿਖਾਈ ਦਿੰਦਾ ਹੈ ਸਮਾਜਿਕ ਕਮੀਆਂ ਦਾ ਹੱਲ ਤੇ ਸਮਾਜ ਦੇ ਵਿਕਾਸ ਲਈ ਸਿਆਸਤਦਾਨਾਂ ਦੀ ਊਰਜਾ ਤੇ ਚੇਤਨਾ ਚਮਤਕਾਰਕ ਨਤੀਜੇ ਦੇ ਸਕਦੀ ਹੈ ਉਂਜ ਵੀ ਸਮਾਜ ਸੁਧਾਰ ਲਈ ਅਗਵਾਈ ਕਰਨ ਦੀ ਕੁਸ਼ਲਤਾ ਜ਼ਰੂਰੀ ਹੁੰਦੀ ਹੈ, ਜੋ ਕਿ ਸੁਭਾਵਿਕ ਤੌਰ?’ਤੇ ਸਿਆਸਤਦਾਨਾਂ ’ਚ ਪਾਈ ਜਾਂਦੀ ਹੈ ਸਮਾਜ ਸੁਧਾਰ ਲਈ ਅਗਵਾਈ ਨੂੰ ਇਕੱਠ ਦੀ ਜ਼ਰੂਰਤ ਹੁੰਦੀ ਹੈ ਤੇ ਸਿਆਸਤੀ ਅਗਵਾਈ ਕੋਲ ਵਰਕਰਾਂ ਦਾ ਇੱਕ ਵੱਡਾ ਸਮੂਹ ਵੀ ਹੁੰਦਾ ਹੈ। (Political)
ਜੇਕਰ ਸਿਆਸੀ ਊਰਜਾ ਤੇ ਚੇਤਨਾ ਦਾ ਪ੍ਰਵਾਹ ਸਮਾਜ ਕਲਿਆਣ ਦੀ ਦਿਸ਼ਾ ’ਚ ਮੋੜ ਦਿੱਤਾ ਜਾਵੇ, ਤਾਂ ਦੇਸ਼-ਪ੍ਰਦੇਸ਼ ਤਰੱਕੀ ਦੀ ਦਿਸ਼ਾ ’ਚ ਬਿਜਲੀ ਦੀ ਰਫ਼ਤਾਰ ਨਾਲ ਅੱਗੇ ਵਧ ਸਕਦਾ ਹੈ ਪਰ ਇਸ ਲਈ ਸਿਆਸਤਦਾਨਾਂ ਨੂੰ ਬਦਲਣਾ ਹੋਵੇਗਾ ਤੇ ਸੱਤਾ ਪ੍ਰਤੀ ਲਾਲਸਾ ਭਾਵ ਨੂੰ ਤਿਆਗਣਾ ਹੋਵੇਗਾ ਬੇਸ਼ੱਕ ਇਹ ਸਭ ਇੰਨਾ ਸੌਖਾ ਨਹੀਂ ਹੈ, ਪਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸਿਆਸਤਦਾਨ ਦੀ ਅੰਤਰ-ਆਤਮਾ ਦੀ ਚੇਤਨਾ ਜਾਗ ਜਾਵੇ, ਤਾਂ ਇਹ ਸਿਲਸਿਲਾ ਰਫ਼ਤਾਰ ਫੜ ਸਕਦਾ ਹੈ ਇਹ ਯਕੀਨੀ ਹੈ ਕਿ ਜਦੋਂ ਸਿਆਸੀ ਊਰਜਾ ਸਮਾਜ ਕਲਿਆਣ ਦੀ ਦਿਸ਼ਾ ’ਚ ਲੱਗੇਗੀ ਉਦੋਂ ਪ੍ਰਤੱਖ ਤੇ ਅਪ੍ਰਤੱਖ ਤੌਰ ’ਤੇ ਇਸ ਦਾ ਸਿਆਸੀ ਲਾਭ ਵੀ ਅਗਵਾਈ ਨੂੰ ਪ੍ਰਾਪਤ ਹੋ ਸਕਦਾ ਹੈ।
ਜ਼ਰੂਰਤ ਇਸ ਗੱਲ ਦੀ ਹੈ ਕਿ ਸੰਪੂਰਨ ਇਕਾਗਰਚਿੱਤ ਅਵਸਥਾ ’ਚ ਪੂਰਨ ਨਿਹਚਾ ਨਾਲ ਸਮਾਜ ਕਲਿਆਣ ਦੀ ਭਾਵਨਾ ਨੂੰ ਸੱਤਾ ਤੋਂ ਪਰ੍ਹੇ ਦੀ ਸਥਿਤੀ ’ਚ ਵੀ ਮੂਰਤ ਰੂਪ ਦਿੱਤਾ ਜਾਵੇ ਯਕੀਨਨ ਹੀ ਅਜਿਹਾ ਸੰਭਵ ਹੋਣ ’ਤੇ ਅਸੀਂ ਆਪਣੀ ਉਸ ਉਪਲੱਬਧੀ ਨੂੰ ਪ੍ਰਾਪਤ ਕਰ ਸਕਦੇ ਹਾਂ, ਜੋ ਕਿ ਸਾਨੂੰ ਭਾਰਤੀ ਹੋਣ ਦਾ ਮਾਣ ਪ੍ਰਦਾਨ ਕਰਦੀ ਰਹੀ ਹੈ ਸਾਨੂੰ ਆਸ ਕਰਨੀ ਚਾਹੀਦੀ ਹੈ ਕਿ ਅੱਜ ਨਹੀਂ ਤਾਂ ਕੱਲ੍ਹ, ਪਰ ਕਦੇ ਅਜਿਹਾ ਕੱਲ੍ਹ ਵੀ ਆਵੇਗਾ ਕਿ ਸਿਆਸੀ ਸਫ਼ਲਤਾ ਦਾ ਪੈਮਾਨਾ ਸਮਾਜ ਕਲਿਆਣ ਦੀ ਦਿਸ਼ਾ ’ਚ ਕੀਤੇ ਗਏ ਕੰਮਾਂ ’ਤੇ ਨਿਰਭਰ ਕਰੇਗਾ ਦਰਅਸਲ ਦੇਸ਼-ਪ੍ਰਦੇਸ਼ ’ਚ ਅਜਿਹਾ ਵਾਤਾਵਰਨ ਬਣਾਇਆ ਜਾਣਾ ਚਾਹੀਦਾ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਆਪਣੀ ਸਮਾਜਿਕ ਵਚਨਬੱਧਤਾ ਦੇ ਅਧਾਰ ’ਤੇ ਚੁਣਾਵੀ ਮੁਕਾਬਲੇਬਾਜ਼ੀ ’ਚ ਹਿੱਸੇਦਾਰੀ ਕਰੇ ਅਜਿਹਾ ਹੋਣ ’ਤੇ ਨਰੋਏ ਸਮਾਜ ਦੇ ਢਾਂਚੇ ਦਾ ਰਸਤਾ ਦਿਖਾਈ ਦੇਵੇਗਾ। (Political)