ਮੀਡੀਆ ਤੇ ਸਿਆਸੀ ਗੰਢਤੁੱਪ

ਮੀਡੀਆ ਤੇ ਸਿਆਸੀ ਗੰਢਤੁੱਪ

ਮੁੰਬਈ ‘ਚ ਇੱਕ ਨਿਜੀ ਟੀਵੀ ਚੈਨਲ ਸੰਪਾਦਕ ਵੱਲੋਂ ਕਾਂਗਰਸ ਆਗੂ ਸੋਨੀਆ ਗਾਂਧੀ ‘ਤੇ ਕੀਤੀ ਵਿਵਾਦਿਤ ਟਿੱਪਣੀ ਕਰਨੀ ਅਤੇ ਇਸ ਘਟਨਾ ਮਗਰੋ ਸੰਪਾਦਕ ‘ਤੇ ਹਮਲਾ ਦੋਵੇਂ ਘਟਨਾਵਾਂ ਹੀ ਚਿੰਤਾਜਨਕ ਹਨ ਵਿਵਾਦਤ ਟਿੱਪਣੀ ਰਾਹੀਂ ਨਜਿੱਠਣ ਲਈ ਜਵਾਬੀ ਟਿੱਪਣੀ ਜਾਂ ਕਾਨੂੰਨੀ ਤਰੀਕੇ ਨਾਲ ਹੀ ਸਹੀ ਹੈ ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ ਇਹ ਮਾਮਲਾ ਮੀਡੀਆ ਤੇ ਸਿਆਸਤ ਦਰਮਿਆਨ ਖ਼ਤਮ ਹੁੰਦੀ ਰੇਖਾ ਦੇ ਨਤੀਜਿਆਂ ਨੂੰ ਜ਼ਾਹਿਰ ਕਰਦਾ ਹੈ

ਸਿਆਸੀ ਪਾਰਟੀਆਂ ਤੇ ਮੀਡੀਆ ਸੰਸਥਾਨਾਂ ਦੀ ਗੰਢਤੁੱਪ ਕੋਈ ਨਵੀਂ ਗੱਲ ਨਹੀਂ  ਪਰ ਬਹੁਤੇ ਸਵਾਰਥੀ ਮੀਡੀਆ ਅਦਾਰਿਆਂ ਨੇ ਆਪਣੀ ਨਿਰਪੱਖਤਾ ਨੂੰ ਰਸਮੀ ਤੌਰ ‘ਤੇ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੱਚਾਈ ਇਹ ਹੈ ਕਿ ਮੀਡੀਆ ਤੇ ਸਿਆਸਤ ਦੀ ਗੰਢਤੁੱਪ ਇੰਨੀ ਪੱਕੀ ਹੋ ਗਈ ਕਿ ਲੋਕਾਂ ਨੇ ਟੀਵੀ ਚੈਨਲਾਂ ਦੇ ਨਾਂਅ ਨਾਲ ਪਾਰਟੀਆਂ ਦਾ ਨਾਂਅ ਲਾਉਣਾ ਸ਼ੁਰੂ ਕਰ ਦਿੱਤਾ

ਦੇਸ਼ ਦੇ ਸਿੱਧੇ ਸਾਦੇ ਜਿਹੇ ਦਰਸ਼ਕ ਵੀ ਇਹ ਸਮਝਣ ‘ਚ ਦੇਰ ਨਹੀਂ ਲਾਉਂਦੇ ਕਿ ਕਿਹੜਾ ਚੈਨਲ ਕਿਹੜੀ ਪਾਰਟੀ ਦੇ ਹੱਕ ‘ਚ ਤੇ ਕਿਸ ਦੇ ਖਿਲਾਫ਼ ਭੁਗਤ ਰਿਹਾ ਹੈ ਲੋਕਾਂ ਦਾ ਟੀਵੀ ਚੈਨਲਾਂ ਦੀਆਂ ਖ਼ਬਰਾਂ ਤੋਂ ਭਰੋਸਾ ਵੀ ਉਠਦਾ ਜਾ ਰਿਹਾ ਹੈ  ਕਈ ਦਰਸ਼ਕ ਇਹ ਕਹਿ ਦਿੰਦੇ ਹਨ ਕਿ ਟੀਵੀ ਬੰਦ ਕਰੋ ਇਸ ਨੇ ਤਾਂ ਸਰਕਾਰ ਦੇ ਗੁਣ ਹੀ ਗਾਉਣੇ ਹਨ ਜਾਂ ਭੰਡਣਾ ਹੈ ਚੋਣਾਂ ਵੇਲੇ ਤਾਂ ਇਹ ਗੰਢਤੁੱਪ ਸਿਖ਼ਰ ‘ਤੇ ਪਹੁੰਚ ਜਾਂਦੀ ਹੈ ਸਿਆਸੀ ਪੰਡਤ ਤਾਂ ਇਹ ਵੀ ਕਹਿਣ ਲੱਗੇ ਹਨ ਕਿ ਹੁਣ ਚੋਣਾਂ ਹੀ ਮੀਡੀਆ ਦੇ ਮੋਰਚੇ ਤੋਂ ਲੜੀਆਂ ਜਾਂਦੀਆਂ ਹਨ ਪਰ ਹੱਦ ਤਾਂ ਉਦੋਂ ਹੋ ਜਾਂਦੀ ਹੈ

ਜਦੋਂ ਕੋਈ ਚੈਨਲ ਕਿਸੇ ਤਰ੍ਹਾਂ ਦਾ ਮਾੜਾ ਮੋਟਾ ਪਰਦਾ ਰੱਖਣ ਦੀ ਬਜਾਇ ਇੱਕ ਸਿਆਸੀ ਪਾਰਟੀ ਵਾਂਗ ਹੀ ਨਜ਼ਰ ਆਉਣ ਲੱਗਦਾ ਹੈ ਤੇ ਕਿਸੇ ਪਾਰਟੀ ਵਿਸ਼ੇਸ਼ ਨੂੰ ਭੰਡਦਾ ਹੈ ਪਹਿਲਾਂ ਦੇਸ਼ ਦੇ ਬੁੱਧੀਜੀਵੀ ਇਸ ਕਰਕੇ ਪ੍ਰੇਸ਼ਾਨ ਸਨ ਕਿ ਸਿਆਸੀ ਪਾਰਟੀਆਂ ‘ਚ ਆਦਰਸ਼ ਖ਼ਤਮ ਹੁੰਦੇ ਜਾ ਰਹੇ ਹਨ ਰਾਜਨੀਤੀ ਰਾਜ ਕਰਨ ਦੀ ਨੀਤੀ ਬਜਾਇ ਸੱਤਾ ਪ੍ਰਾਪਤ ਕਰਨ ਦੀ ਬਣ ਗਈ ਹੈ ਹੁਣ ਮੀਡੀਆ ਵੀ ਮੀਡੀਆ ਨਾ ਰਹਿ ਕੇ ਪਾਰਟੀਆਂ ਦਾ ਇੱਕ ਵਿੰਗ ਬਣਦਾ ਜਾ ਰਿਹਾ ਹੈ ਮੀਡੀਆ ਸਟੂਡੀਓ ‘ਚ ਐਂਕਰ ਮੁਲਾਕਾਤ ਦੌਰਾਨ ਕਿਸੇ ਆਗੂ ਤੋਂ ਸਵਾਲ ਪੁੱਛਣ ਦੀ ਬਜਾਇ ਉਸ ਲੀਡਰ ਨੂੰ ਘੇਰਨ ਦੀ ਕੋਸਿਸ਼ ਕਰਦਾ ਹੈ ਅਤੇ ਜਦੋਂ ਉਹ ਲੀਡਰ ਨੂੰ ਘੇਰ ਲੈਂਦਾ ਹੈ

ਤਾਂ ਆਪਣੀ ਪਾਰਟੀ ਦੇ ਆਗੂ ਤੋਂ ਸ਼ਾਬਾਸ਼ ਦੇ ਫੋਨ ਦੀ ਆਸ ਕਰਦਾ ਹੈ  ਜਵਾਬ ਤਾਂ ਆਗੂ ਵੀ ਗੋਲਮੋਲ ਦਿੰਦੇ ਹਨ ਪਰ ਮੀਡੀਆ ਕਰਮੀ ਵੀ ਲੀਡਰ ਦੇ ਮੂੰਹੋਂ ਉੂਹੀ ਕੁਝ ਹੀ ਕਹਾਉਣਾ ਚਾਹੁੰਦਾ ਹੈ ਜੋ ਐਂਕਰ ਦੇ ਪਸੰਦ ਦਾ ਹੋਣਾ ਜ਼ਰੂਰੀ ਹੈ ਜਦੋਂ ਇਸ ਤਰ੍ਹਾਂ ਦੇ ਮਕਸਦ ਮੀਡੀਆ ‘ਤੇ ਭਾਰੂ ਹੋਣਗੇ ਤਾਂ ਟੀਵੀ ਚੈਨਲਾਂ ਸਟੂਡੀਓ  ਸਿਆਸੀ ਪਾਰਟੀ ਦੇ ਦਫ਼ਤਰਾਂ ਵਾਂਗ ਹੀ ਨਜ਼ਰ ਆਉਣਗੇ ਜਨਤਾ ਨੂੰ ਚਾਹੀਦਾ ਹੈ ਕਿ ਕਾਲੀ ਕਮਾਈ ਕਰਨ ਵਾਲੇ ਅਤੇ ਸਿਆਸੀ ਪੱਖਪਾਤ ਵਾਲੇ ਮੀਡੀਆ ਤੋਂ ਪਾਸਾ ਵੱਟ ਲਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।