ਸ਼ਾਮਾਂ ਕਤਲ ਕਾਂਡ ਅਤੇ ਲੁੱਟ-ਖੋਹ ਮਾਮਲੇ ’ਚ ਪੁਲਿਸ ਦੇ ਹੱਥ ਲੱਗੀ ਸਫਲਤਾ
(ਸੁਰੇਸ਼ ਗਰਗ) ਸ੍ਰੀ ਮੁੱਕਤਸਰ ਸਾਹਿਬ। ਦੋ ਮਹੀਨੇ ਪਹਿਲਾਂ ਸਤੰਬਰ ਦੇ ਆਖਰੀ ਹਫਤੇ ਸ੍ਰੀ ਮੁਕਤਸਰ ਸਾਹਿਬ ’ਚ ਗੋਨਿਆਣਾ ਰੋਡ ’ਤੇ ਸ਼ਾਮਾਂ ਨਾਮ ਦੇ ਵਿਅਕਤੀ ਦਾ ਚਿੱਟੇ ਦਿਨ ਗੋਲੀਆਂ ਮਾਰ ਕੇ ਕਤਲ ਕਰਨ ਅਤੇ ਫਰਾਰ ਹੋਣ ਦੌਰਾਨ ਪਿੰਡ ਰੁਪਾਣਾਂ ਤੋਂ ਇੱਕ ਕਾਰ ਖੋਹਣ ਦੇ ਦੋ ਵੱਡੇ ਅਪਰਾਧਿਕ ਮਾਮਲਿਆਂ ’ਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਇਸ ਸਬੰਧੀ ਐੱਸਐੱਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਡੀਐੱਸਪੀ ਅਮਰਜੀਤ ਸਿੰਘ ਦੀ ਦੇਖ-ਰੇਖ ’ਚ ਮਾਮਲਿਆਂ ਦੇ ਜਾਂਚ ਅਧਿਕਾਰੀ ਇੰਸਪੈਕਟਰ ਮੋਹਨ ਲਾਲ ਦੀ ਅਗਵਾਈ ‘ਚ ਕੰਮ ਕਰ ਰਹੀ ਵਿਸੇਸ਼ ਜਾਂਚ ਟੀਮ ਨੇ ਹੁਸ਼ਿਆਰਪੁਰ ਜੇਲ੍ਹ ਤੋਂ ਗੁਰਿੰਦਰ ਕੋਟਕਪੂਰਾ ਨਾਮ ਦੇ ਗੈਂਗਸਟਰ ਨੂੰ ਪ੍ਰੋਟੈਕਸਨ ਵਰੰਟ ’ਤੇ ਲਿਆਉਣ ਉਪਰੰਤ ਉਸਦਾ ਰਿਮਾਂਡ ਹਾਸਲ ਕਰਕੇ ਕੀਤੀ ਪੁੱਛਗਿੱਛ ਦੌਰਾਨ ਤਸਦੀਕ ਕੀਤਾ ਹੈ ਕਿ ਕਤਲ ਅਤੇ ਲੁੱਟਖੋਹ ਦੀਆਂ ਵੱਡੀਆਂ ਅਪਰਾਧਿਕ ਵਾਰਦਾਤਾਂ ਕਰਨ ਵਾਲੇ ਸੂਟਰਾਂ ਨੂੰ ਉਕਤ ਗੈਂਗਸਟਰ ਗੁਰਿੰਦਰ ਕੋਟਕਪੂਰਾ ਨੇ ਪਨਾਹ ਦਿਵਾਉਣ ਦਾ ਪ੍ਰਬੰਧ ਕਰਵਾਇਆ ਸੀ।
ਉੱਥੇ ਹੀ ਪ੍ਰੋਟੈਕਸਨ ਵਾਰੰਟ ’ਤੇ ਜੇਲ੍ਹ ਤੋਂ ਲਿਆਂਦੇ ਗੈਂਗਸਟਰ ਦਾ ਪੁਲਿਸ ਰਿਮਾਂਡ ਖਤਮ ਹੋਣ ਉਪਰੰਤ ਉਸਦਾ ਮੈਡੀਕਲ ਕਰਵਾਉਣ ਸਿਵਲ ਹਸਪਤਾਲ ਪਹੁੰਚੇ ਜਾਂਚ ਅਫਸਰ ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਕੜੀਆਂ ਨਾਲ ਕੜੀਆਂ ਜੁੜ ਚੁੱਕੀਆਂ ਹਨ। ਛੇਤੀ ਹੀ ਇਸ ਕਤਲ ਕਾਂਡ ਅਤੇ ਲੁੱਟ-ਖੋਹ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਨੂੰ ਕਲਾਵੇ ’ਚ ਲੈ ਲਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ