ਯੂਪੀ: ਸ਼ਾਮਲੀ ‘ਚ ਪੁਲਿਸ ਮੁਕਾਬਲੇ ‘ਚ ਜ਼ਖ਼ਮੀ ਦੋ ਬਦਮਾਸ਼ ਗ੍ਰਿਫ਼ਤਾਰ

UP, Police, Encounter, Two, Miscreants, Injured

ਸ਼ਾਮਲੀ: ਉੱਤਰ ਪ੍ਰਦੇਸ਼ ਦੀ ਸ਼ਾਮਲੀ ਜ਼ਿਲ੍ਹਾ ਪੁਲਿਸ ਨੇ ਝਿੰਜਾਨਾ ਇਲਾਕੇ ਵਿੱਚ ਮੁਕਾਬਲੇ ਦੌਰਾਨ ਪੰਜ ਪੰਜ ਹਜ਼ਾਰ ਰੁਪਏਦੇ ਦੋ ਇਨਾਮੀ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਝਿੰਜਾਨਾ ਥਾਣਾ ਇੰਚਾਰਜ ਅਤੇ ਇੱਕ ਸਬ ਇੰਸਪੈਕਟਰ ਅਤੇ ਦੋਵੇਂ ਬਦਮਾਸ਼ ਜ਼ਖ਼ਮੀ ਹੋ ਗਏ।

ਇਨਾਮੀ ਬਦਮਾਸ਼ ਹਨ ਫੜੇ ਗਏ ਵਿਅਕਤੀ

ਪੁਲਿਸ ਮੁਖੀ ਡਾ. ਅਜੈ ਪਾਲ ਸ਼ਰਮਾ ਨੇ ਅੱਜ ਇੱਥੇ ਦੱਸਿਆ ਕਿ ਲੋੜੀਂਦੇ ਬਦਮਾਸ਼ਾਂ ਦੀ ਸੂਚਨਾ ਮਿਲਣ ‘ਤੇ ਝਿੰਜਾਨਾ ਥਾਣਾ ਇੰਚਾਰਜ ਕੱਲ੍ਹ ਸ਼ਾਮ ਜੰਗਲ ਵਿੱਚ ਲੁਕੇ ਬਦਮਾਸ਼ਾਂ ਨੂੰ ਫੜਨ ਲਈ ਪੁਲਿਸ ਬਲ ਦੇ ਨਾਲ ਗਏ। ਜੰਗਲ ਵਿੱਚ ਉਨ੍ਹਾਂ ਨੇ ਬਦਮਾਸ਼ਾਂ ਨੂੰ ਘੇਰ ਲਿਆ। ਇਸ ਦੌਰਾਨ ਬਦਮਾਸ਼ਾਂ ਨੇ ਪੁਲਿਸ ‘ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾਈ ਜਿਸ ਵਿੱਚ ਦੋ ਬਦਮਾਸ਼ ਫੜ ਲਏ। ਉਨ੍ਹਾਂ ਦੇ ਪੈਰ ਵਿੱਚ ਗੋਲੀ ਲੱਗੀ ਹੈ, ਜਦੋਂਕਿ ਇੱਕ ਬਦਮਾਸ਼ ਮੌਕੇ ਤੋਂ ਫਰਾਰ ਹੋ ਗਿਆ। ਗ੍ਰਿਫ਼ਤਾਰ ਬਦਮਾਸ਼ਾਂ ਵਿੱਚ ਪੰਜ ਪੰਜ ਹਜ਼ਾਰ ਦੇ ਇਨਾਮੀ ਇੰਸਾਰ ਅਤੇ ਨਫੀਸ ਸ਼ਾਮਲ ਹਨ।

 

LEAVE A REPLY

Please enter your comment!
Please enter your name here