ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਸ਼ਰਮਨਾਕ
ਏਜੰਸੀ, ਨਵੀਂ ਦਿੱਲੀ
ਦਿੱਲੀ ਦੇ ਮੁਖਰਜੀ ਨਗਰ ‘ਚ ਸਿੱਖ ਗ੍ਰਾਮੀਣ ਟੈਂਪੋ ਡਰਾਇਵਰ ਤੇ ਉਸ ਦੇ ਪੁੱਤਰ ਦੇ ਨਾਲ ਕੁੱਟਮਾਰ ਦੀ ਘਟਨਾ ਨੇ ਸਿਆਸੀ ਰੰਗ ਲੈ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਵਿਅਕਤੀਆਂ ਨੇ ਇਸ ਘਟਨਾਂ ਦੀ ਸਖ਼ਤ ਨਿੰਦਾ ਕੀਤੀ ਹੈ। ਪੁਲਿਸ ਵੱਲੋਂ ਟੈਂਪੋ ਡਰਾਇਵਰ ਨੂੰ ਕੁੱਟੇ ਜਾਣ ਦੀ ਘਟਨਾ ਨੂੰ ਉਨ੍ਹਾਂ ਸ਼ਰਮਨਾਕ ਦੱਸਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਸਰਬਜੀਤ ਸਿੰਘ ਤੇ ਬਲਵੰਤ ਸਿੰਘ ਦੇ ਨਾਲ ਕੁੱਟਮਾਰ ਦੀ ਘਟਨਾ ਸ਼ਰਮਨਾਕ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੈਂ ਮੰਗ ਕਰਦਾ ਹਾਂ ਕਿ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ। ਪੀੜਤ ਸਰਬਜੀਤ ਸਿੰਘ ਤੇ ਉਨ੍ਹਾਂ ਦੇ 15 ਸਾਲਾ ਦੇ ਪੁੱਤਰ ਬਲਵੰਤ ਸਿੰਘ ਪੁਲਿਸ ‘ਤੇ ਗੰਭੀਰ ਦੋਸ਼ ਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾ ਸੀਸੀਟੀਵੀ ਵਾਲੇ ਕਮਰੇ ‘ਚ ਲੈ ਕੇ ਜਾਂਦੇ ਹਾਂ ਜਿੱਥੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੇ ਪੁੱਤਰ ‘ਤੇ ਪੁਲਿਸ ਨੇ ਰਿਵਾਲਵਰ ਤਾਣੀ ਰੱਖੀ ਕੁੱਟਮਾਰ ਦੀ ਘਟਨਾ ਤੋਂ ਨਾਰਾਜ਼ ਗ੍ਰਾਮੀਣ ਸੇਵਾ ਡਰਾਇਵਰਾਂ ਨੇ ਹੜਤਾਲ ‘ਤੇ ਜਾਣ ਦੀ ਧਮਕੀ ਦਿੱਤੀ ਹੈ। ਇਸ ਘਟਨਾ ਸਬੰਧੀ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।