ਮੈਡੀਕਲ ਸਟੋਰ ’ਚੋਂ 995 ਪਾਬੰਦੀਸ਼ੁਦਾ ਕੈਪਸੂਲ ਕੀਤੇ ਬਰਾਮਦ
- ਮੈਡੀਕਲ ਸਟੋਰ ਨੂੰ ਸੀਲ ਕਰਕੇ ਅਗਲੇਰੀ ਕਾਰਵਾਈ ਕੀਤੀ ਗਈ ਸ਼ੁਰੂ
Police Raid: (ਗੁਰਪ੍ਰੀਤ ਪੱਕਾ) ਫ਼ਰੀਦਕੋਟ । ਡਾ. ਪ੍ਰਗਿਆ ਜੈਨ ਐਸ.ਐਸ.ਪੀ ਫ਼ਰੀਦਕੋਟ ਦੀ ਅਗਵਾਈ ਹੇਠ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਫ਼ਰੀਦਕੋਟ ਪੁਲਿਸ ਪ੍ਰਸ਼ਾਸ਼ਨ ਵੱਲੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਦ੍ਰਿੜ ਸੰਕਲਪਿਤ ਹੋ ਕੇ ਜਿੱਥੇ ਡਰੱਗ ਹੋਟ ਸਪਾਟ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਜ਼ਿਲ੍ਹੇ ਦੇ ਅੰਦਰ ਦੁਕਾਨਾਂ ਅੰਦਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੇ ਦੀ ਵਿਕਰੀ ਉੱਪਰ ਮੁਕੰਮਲ ਤੌਰ ’ਤੇ ਪਾਬੰਧੀ ਲਗਾਈ ਜਾ ਸਕੇ।
ਇਸੇ ਲੜੀ ਤਹਿਤ ਸ਼੍ਰੀ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਦੀ ਰਹਿਨੁਮਾਈ ਹੇਠ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲਕੇ ਮੈਡੀਕਲ ਸਟੋਰਾਂ ’ਤੇ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ਦੌਰਾਨ ਕਾਰਵਾਈ ਕਰਦੇ ਹੋਏ ਨਿਊ ਕਾਸਲ ਮੈਡੀਕਲ ਹਾਲ ਵਿੱਚੋ ਪਾਬੰਧੀਸ਼ੁਦਾ 995 ਕੈਪਸੂਲ ਮਾਰਕਾ ਪ੍ਰੀਗਾਬਾਲਿਨ ਆਈ ਪੀ 300 ਐਮਜੀ ਬਰਾਮਦ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਸ਼੍ਰੀ ਇਕਬਾਲ ਸਿੰਘ ਡੀ.ਐਸ.ਪੀ (ਜੈਤੋ) ਵੱਲੋਂ ਸਾਂਝੀ ਕੀਤੀ ਗਈ।

ਇਹ ਵੀ ਪੜ੍ਹੋ: Anil Ambani: ED ਨੇ ਅਨਿਲ ਅੰਬਾਨੀ ਨੂੰ ਭੇਜਿਆ ਸੰਮਨ ਭੇਜਿਆ, ਜਾਣੋ ਕੀ ਹੈ ਮਾਮਲਾ
ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਮੁੱਖ ਅਫਸਰ ਥਾਣਾ ਜੈਤੋ ਇੰਸਪੈਕਟਰ ਨਵਪ੍ਰੀਤ ਸਿੰਘ ਦੱਸਿਆ ਕਿ ਮਿਤੀ 05 ਨਵੰਬਰ ਨੂੰ ਫ਼ਰੀਦਕੋਟ ਪੁਲਿਸ ਅਤੇ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਹਰਜਿੰਦਰ ਸਿੰਘ ਡਰੱਗ ਇੰਸਪੈਕਟਰ ਨਾਲ ਮੈਡੀਕਲ ਸਟੋਰ ਚੈਕ ਕੀਤੇ ਗਏ ਸਨ। ਚੈਕਿੰਗ ਦੌਰਾਨ ਨਿਊ ਕੈਂਸਲ ਮੈਡੀਕਲ ਹਾਲ ਵਿੱਚੋਂ 995 ਦੇ ਕਰੀਬ ਪਾਬੰਧੀਸ਼ੂਦਾ ਕੈਪਸੂਲ ਮਿਲੇ ਹਨ, ਜਿਸ ਕਾਰਨ ਡਰੱਗ ਇੰਸਪੈਕਟਰ ਵੱਲੋ ਜਬਤ ਕਰਕੇ ਮੈਡੀਕਲ ਸਟੋਰ ਨੂੰ ਸੀਲ ਕੀਤਾ ਗਿਆ ਹੈ। ਜਿਸ ਸਬੰਧੀ ਥਾਣਾ ਜੈਤੋ ਵਿਖੇ ਮੁਕੱਦਮਾ ਨੰਬਰ 169 ਅਧੀਨ ਧਾਰਾ 223 ਬੀ.ਐਨ.ਐਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਫ਼ਰੀਦਕੋਟ ਪੁਲਿਸ ਵੱਲੋਂ ਸਾਰੇ ਮੈਡੀਕਲ ਸਟੋਰ ਮਾਲਕਾਂ ਅਤੇ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਨਸ਼ਿਆਂ ਦੀ ਵਿਕਰੀ ਜਾਂ ਪ੍ਰਤੀਬੰਧਿਤ ਦਵਾਈਆਂ ਦੀ ਸੂਚਨਾ ਮਿਲਣ ‘ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। Police Raid














