ਸਾਬਕਾ ਸਰਪੰਚ ਗੁਰਦੀਪ ਦੇ ਕਤਲ ਕੇਸ ਸਮੇਤ ਹੋਰ ਵੱਡੇ ਜੁਰਮਾਂ 3 ਅਤਿ ਲੋੜੀਂਦੇ ਗੈਂਗਸਟਰਾਂ ਸਣੇ 7 ਮੁਲਜਮ ਗ੍ਰਿਫਤਾਰ
ਚੰਡੀਗੜ,(ਅਸ਼ਵਨੀ ਚਾਵਲਾ)। ਅਪਰਾਧਿਕ ਗਿਰੋਹਾਂ ਅਤੇ ਗੈਂਗਸਟਰਾਂ ਵਿਰੁੱਧ ਆਪਣੀ ਕਾਰਵਾਈ ਨੂੰ ਜਾਰੀ ਰੱਖਦਿਆਂ, ਪੰਜਾਬ ਪੁਲਿਸ (Police Achieve) ਨੇ ਜ਼ਿਲਾ ਅੰਮ੍ਰਿਤਸਰ (ਦਿਹਾਤੀ) ਦੇ ਪਿੰਡ ਉਮਰਪੁਰਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦੇ ਕਤਲ ਵਰਗੇ ਕੁਝ ਵੱਡੇ ਜੁਰਮਾਂ ਨੂੰ ਸੁਲਝਾਉਣ ਲਈ ਚਾਰ ਸੂਬਿਆਂ ਵਿੱਚ ਦੋ ਮਹੀਨੇ ਤੋਂ ਵੱਧ ਦੇ ਸਮੇਂ ਤੋਂ 1500 ਕਿਲੋਮੀਟਰ ਦੇ ਪਿੱਛਾ ਕਰਨ ਤੋਂ ਬਾਅਦ, ਤਿੰਨ ਅਤਿ ਲੋੜੀਂਦੇ ਗੈਂਗਸਟਰਾਂ ਸਮੇਤ ਸੱਤ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਸੂਤਰਾਂ ਅਨੁਸਾਰ ਯੋਜਨਾਬੱਧ ਢੰਗ ਨਾਲ ਕੀਤੀ ਗਈ ਖੁਫੀਆ ਅਗਵਾਈ ਵਾਲੀ ਮੁਹਿੰਮ ਦਾ ਵੇਰਵਾ ਦਿੰਦੇ ਹੋਏ, ਜਿਸ ਵਿੱਚ ਪੰਜਾਬ, ਉਤਰਾਖੰਡ, ਉੱਤਰ ਪ੍ਰਦੇਸ ਅਤੇ ਰਾਜਸਥਾਨ ਵਰਗੇ ਸੂਬੇ ਸਾਮਲ ਹਨ, ਡੀਜੀਪੀ ਦਿਨਕਰ ਗੁਪਤਾ ਨੇ ਅੱਜ ਦੱਸਿਆ ਕਿ ਪੰਜਾਬ ਪੁਲਿਸ ਟੀਮ ਵੱਲੋਂ ਰਾਜਸਥਾਨ ਪੁਲਿਸ ਨੂੰ ਦਿੱਤੀ ਸੂਹ ਦੇ ਆਧਾਰ ‘ਤੇ ਇਹਨਾਂ ਤਿੰਨਾਂ ਨੂੰ ਆਖਰਕਾਰ ਰਾਜਸਥਾਨ ਦੇ ਸੋਜਤ, ਜਲਾ ਪਾਲੀ ਤੋਂ ਗ੍ਰਿਫਤਾਰ ਕੀਤਾ ਗਿਆ। ਮੁਲਜਮ ਵੱਖ-ਵੱਖ ਥਾਵਾਂ ਬਦਲ ਰਹੇ ਸਨ ਅਤੇ ਵੱਖ-ਵੱਖ ਜਾਅਲੀ ਪਛਾਣ ਬਣਾ ਕੇ ਰਹਿ ਰਹੇ ਸਨ।
ਡੀਜੀਪੀ ਨੇ ਕਿਹਾ ਕਿ ਇਕ ਹੋਰ ਨਾਮੀ ਗੈਂਗਸਟਰ ਬੁੱਢਾ ਦੀ ਅਰਮੀਨੀਆ ਤੋਂ ਗ੍ਰਿਫਤਾਰੀ ਦੇ ਨਾਲ ਇਨਾਂ ਗ੍ਰਿਫਤਾਰੀਆਂ ਨੇ ਸਾਬਿਤ ਕੀਤਾ ਕਿ ਪੰਜਾਬ ਪੁਲਿਸ ਅਤੇ ਓ.ਸੀ.ਸੀ.ਯੂ. ਦੇ ਸਖਤ ਅਤੇ ਨਿਰੰਤਰ ਦਬਾਅ ਕਾਰਨ ਵੱਡੀ ਗਿਣਤੀ ਵਿਚ ਗੈਂਗਸਟਰ-ਅਪਰਾਧੀ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਅਤੇ ਵਿਦੇਸਾਂ ਵੱਲ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।