ਜਾਨ ਦੇ ਦਿਆਂਗੇ ਪਰ ਛੱਡਾਂਗੇ ਨਹੀਂ, ਜੰਮੂ ‘ਚ ਦੂਜੇ ਦਿਨ ਵੀ ਧਾਰਾ 144 ਲਾਗੂ
- ਕਸ਼ਮੀਰ ‘ਚ 3 ਖਤਰਿਆਂ ਸਬੰਧੀ ਸਰਕਾਰ ਅਲਰਟ, ਡੋਭਾਲ ਵੀ ਪਹੁੰਚੇ
- ਫਾਰੂਕ ਅਬਦੁੱਲਾ ਬੋਲੇ, ਅਸੀਂ ਗ੍ਰੇਨੇਡਬਾਜ਼ ਜਾਂ ਪੱਥਰਬਾਜ਼ ਨਹੀਂ, 370 ਸਬੰਧੀ ਕੋਰਟ ਜਾਵਾਂਗੇ
ਨਵੀਂ ਦਿੱਲੀ (ਏਜੰਸੀ) ਰਾਜ ਸਭਾ ‘ਚ ਜੰਮੂ-ਕਸ਼ਮੀਰ ਮੁੜ ਗਠਨ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਲੋਕ ਸਭਾ ‘ਚ ਵੀ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ ਲੋਕ ਸਭਾ ‘ਚ ਜੰਮੂ ਕਸ਼ਮੀਰ ਸਬੰਧੀ ਸੰਵਿਧਾਨਿਕ ਮਤਿਆਂ ਤੇ ਸਬੰਧਿਤ ਬਿੱਲਾਂ ਨੂੰ ਪੇਸ਼ ਕੀਤੇ ਜਾਣ ਦੇ ਸਮੇਂ ਸੱਤਾ ਧਿਰ ਤੇ ਵਿਰੋਧੀ ਕਾਂਗਰਸ ਤੇ ਦ੍ਰਵਿੜ ਮੁਨੇਤਰ ਕਸ਼ਗਮ (ਦਰਮੁਕ) ਦੇ ਮੈਂਬਰ ਦਰਮਿਆਨ ਜ਼ੋਰਦਾਰ ਤਕਰਾਰ ਹੋ ਗਈ ਸਦਨ ‘ਚ ਇਸ ਤਿੱਖੀ ਤਕਰਾਰ ਦਰਮਿਆਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੇ ਭਾਰਤ ਸਰਕਾਰ ਲਈ ਜੰਮੂ ਕਸ਼ਮੀਰ ਦਾ ਸੰਦਰਭ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਤੇ ਅਕਸਾਈ ਚਿਨ ਨੂੰ ਸ਼ਾਮਲ ਕਰਨ ਦੇ ਨਾਲ ਆਉਂਦਾ ਹੈ ਸ਼ਾਹ ਨੇ ਇਹ ਟਿੱਪਣੀ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਦੇ ਉਸ ਬਿਆਨ ਸਵਾਲ ਦੇ ਜਵਾਬ ‘ਚ ਆਈ ਕਿ ਕੀ ਸਰਕਾਰ ਅਜਿਹੇ ਸੰਵਿਧਾਨਿਕ ਮਤੇ ਤੇ ਬਿੱਲਾਂ ਨੂੰ ਲਿਆਉਣ ਲਈ ਸਮਰੱਥ ਹੈ ਜਦੋਂ ਸਰਕਾਰ ਸਮੇਂ-ਸਮੇਂ ‘ਤੇ ਕਹਿੰਦੀ ਰਹੀ ਹੈ ਕਿ ਜੰਮੂ ਕਸ਼ਮੀਰ ਭਾਰਤ ਤੇ ਪਾਕਿਸਤਾਨ ਦਰਮਿਆਨ ਦੁਵੱਲਾ ਮੁੱਦਾ ਹੈ
ਕਸ਼ਮੀਰ ਸਬੰਧੀ ਦੋਵੇਂ ਪੱਖ ਸ਼ਾਂਤੀ ਬਣਾਈ ਰੱਖਣ : ਅਮਰੀਕਾ
ਅਮਰੀਕੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੋਰਗਨ ਓਰਾਤਗਸ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਦੇ ਮਾਮਲੇ ਸਬੰਧੀ ਭਾਰਤ ਤੇ ਪਾਕਿਸਤਾਨ ਸ਼ਾਂਤੀ ਕਾਇਮ ਰੱਖਣ ਓਰਾਤਗਸ ਨੇ ਕਿਹਾ, ‘ਅਸੀਂ ਦੋਵਾਂ ਪੱਖਾਂ ਨੂੰ ਕੰਟਰੋਲ ਰੇਖਾ ‘ਤੇ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣ ਦੀ ਅਪੀਲ ਕਰਦੇ ਹਾਂ ਓਰਾਤਗਸ ਨੇ ਕਿਹਾ ਕਿ ਅਮਰੀਕਾ ਜੰਮੂ-ਕਸ਼ਮੀਰ ਦੇ ਤਾਜ਼ਾ ਹਾਲਾਤ ‘ਤੇ ਆਪਣੀ ਨਜ਼ਰ ਰੱਖ ਰਿਹਾ ਹੈ ਅਮਰੀਕੀ ਵਿਦੇਸ਼ ਮੰਤਰਾਲਾ ਨੇ ਹਾਲਾਂਕਿ ਭਾਰਤ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਜਾਂ ਆਲੋਚਨਾ ਨਹੀਂ ਕੀਤੀ ਹੈ
ਸ਼ਕਤੀਆਂ ਦੀ ਦੁਰਵਰਤੋਂ ਨਾਲ ਕੌਮੀ ਸੁਰੱਖਿਆ ਨੂੰ ਖਤਰਾ : ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕੀਤੇ ਜਾਣ ਦੇ ਪਰਿਪੱਖ ‘ਚ ਮੰਗਲਵਾਰ ਨੂੰ ਕਿਹਾ ਕਿ ਕਾਰਜਪਾਲਿਕਾ ਸ਼ਕਤੀਆਂ ਦੀ ਦੁਰਵਰਤੋਂ ਨਾਲ ਕੌਮੀ ਸੁਰੱਖਿਆ ਲਈ ਗੰਭੀਰ ਖਤਰਾ ਹੋਵੇਗਾ ਗਾਂਧੀ ਨੇ ਆਪਣੇ ਟਵੀਟ ‘ਚ ਕਿਹਾ, ਇੱਕ ਪਾਸੜ ਤਰੀਕੇ ਨਾਲ ਜੰਮੂ-ਕਸ਼ਮੀਰ ਨੂੰ ਤੋੜ ਕੇ, ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਕੈਦ ਕਰਕੇ ਤੇ ਸਾਡੇ ਸੰਵਿਧਾਨ ਦੀ ਉਲੰਘਣਾ ਕਰਕੇ ਕੌਮੀ ਅਤਾ ਮਜ਼ਬੂਤ ਨਹੀਂ ਹੋਵੇਗੀ ਇਹ ਦੇਸ਼ ਆਪਣੇ ਲੋਕਾਂ ਨਾਲ ਬਣਿਆ ਹੈ, ਜ਼ਮੀਨ ਦੇ ਟੁੱਕੜਿਆਂ ਨਾਲ ਨਹੀਂ ਕਾਰਜਪਾਲਿਕਾ ਸ਼ਕਤੀਆਂ ਦੀ ਇਸ ਦੁਰਵਰਤੋਂ ਦਾ ਸਾਡੀ ਕੌਮੀ ਸੁਰੱਖਿਆ ‘ਤੇ ਗੰਭੀਰ ਖਤਰਾ ਹੋਵੇਗਾ ਇਸ ਤੋਂ ਪਹਿਲਾਂ ਕਾਂਗਰਸ ਆਗੂ ਗੁਲਾਮ ਨਬੀ ਅਜ਼ਾਦ, ਪੀ. ਚਿਦੰਬਰਮ ਤੇ ਮਨੀਸ਼ ਤਿਵਾੜੀ ਸੰਵਿਧਾਨ ਦੀ ਧਾਰਾ 370 ਹਟਾਏ ਜਾਣ ਸਬੰਧੀ ਵਿਰੋਧ ਪ੍ਰਗਟਾਅ ਚੁੱਕੇ ਹਨ
ਰੰਜਨ ਚੌਧਰੀ ਦੇ ਵਿਵਾਦਿਤ ਬਿਆਨ ਤੋਂ ਨਰਾਜ਼ ਹੋਈ ਸੋਨੀਆ
ਦਰਅਸਲ ਅਧੀਰ ਰੰਜਨ ਚੌਧਰੀ ਨੇ ਇਸ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅੰਦਰੂਨੀ ਮਸਲਾ ਕਿਵੇਂ ਹੋ ਸਕਦਾ ਹੈ ਕਿਉਂਕਿ ਇਹ ਤਾਂ ਸੰਯੁਕਤ ਰਾਸ਼ਟਰ ‘ਚ ਪੈਂਡਿੰਗ ਹੈ ਅਧੀਰ ਰੰਜਨ ਜਦੋਂ ਬਿਆਨ ਦੇ ਰਹੇ ਸਨ ਤਾਂ ਸੋਨੀਆ ਉਨ੍ਹਾਂ ਨੂੰ ਹੈਰਾਨੀ ਨਾਲ ਦੇਖ ਰਹੀ ਸੀ ਜਾਣਕਾਰੀ ਅਨੁਸਾਰ ਅਧੀਰ ਰੰਜਨ ਚੌਧਰੀ ਦੇ ਇਸ ਬਿਆਨ ਤੋਂ ਸੋਨੀਆ ਗਾਂਧੀ ਨਾਰਾਜ਼ ਹਨ ਉਨ੍ਹਾਂ ਨੇ ਨਾਲ ਹੀ ਅਧੀਰ ਨੂੰ ਪਾਰਟੀ ਲਾਈਨ ਸਮਝਣ ਦੀ ਵੀ ਸਲਾਹ ਦਿੱਤੀ ਸੋਨੀਆ ਨੇ ਕਿਹਾ ਕਿ ਚਰਚਾ ਦੌਰਾਨ ਸਾਂਸਦ ਮਨੀਸ਼ ਤਿਵਾੜੀ ਦੀ ਲਾਈਨ ਹੀ ਪਾਰਟੀ ਲਾਈਨ ਹੈ