ਮੋਦੀ ਮਹਿਲਾ ਦਿਵਸ ‘ਤੇ ਛੱਡਣਗੇ ਸੋਸ਼ਲ ਮੀਡੀਆ

PM Narendra Modi, Quit, Social Media, Women's Day

Modi ਮਹਿਲਾ ਦਿਵਸ ‘ਤੇ ਛੱਡਣਗੇ ਸੋਸ਼ਲ ਮੀਡੀਆ
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਨਵੀਂ ਦਿੱਲੀ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਤੋਂ ਸੰਨਿਆਸ ਲੈਣ ਦਾ ਖੁਲਾਸਾ ਕੀਤਾ ਹੈ। ਉਹਨਾਂ ਸੋਮਵਾਰ ਨੂੰ ਟਵੀਟ ਕਰਕੇ ਕਿਹਾ ਸੀ ਕਿ ਉਹ ਸੋਸ਼ਲ ਮੀਡੀਆ ਛੱਡਣ ਦੀ ਸੋਚ ਰਹੇ ਹਨ। ਹੁਣ ਪ੍ਰਧਾਨ ਮੰਤਰੀ ਨੇ ਫਿਰ ਟਵੀਟ ਕਰਕੇ ਕਿਹਾ ਹੈ ਕਿ ਉਹ 8 ਮਾਰਚ ਨੂੰ ਮਹਿਲਾ ਦਿਵਸ ‘ਤੇ ਆਪਣਾ ਅਕਾਊਂਟ ਮਹਿਲਾਵਾਂ ਨੂੰ ਦੇਣਗੇ, ਜਿਹਨਾਂ ਦਾ ਜੀਵਨ ਸਾਨੂੰ ਪ੍ਰੇਰਿਤ ਕਰਦਾ ਹੋਵੇ। ਮੋਦੀ ਦੁਆਰਾ ਕੀਤੇ ਗਏ ਟਵੀਟ ‘ਚ ਉਹਨਾਂ ਕਿਹਾ ਕਿ ‘ਇਸ ਮਹਿਲਾ ਦਿਵਸ ਦੇ ਦਿਨ ਮੈਂ ਆਪਣਾ ਸੋਸ਼ਲ ਮੀਡੀਆ ਅਕਾਊਂਟ ਅਜਿਹੀਆਂ ਮਹਿਲਾਵਾਂ ਨੂੰ ਦੇਣਾ ਚਾਹੁੰਦਾ ਹਾਂ, ਜਿਹਨਾਂ ਦੀ ਜਿੰਦਗੀ ਅਤੇ ਕੰਮ ਸਾਨੂੰ ਪ੍ਰਭਾਵਿਤ ਕਰਦਾ ਹੋਵੇ। ਇਸ ਨਾਲ ਉਹ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰ ਸਕਣਗੀਆਂ।’ ਪ੍ਰਧਾਨ ਮੰਤਰੀ ਨੇ ਅੱਗੇ ਲਿਖਿਆ ਹੈ ਕਿ ‘ਜੇਕਰ ਤੁਸੀਂ ਅਜਿਹੀ ਮਹਿਲਾ ਹੋ ਜਾਂ ਫਿਰ ਤੁਸੀਂ ਅਜਿਹੀਆਂ ਮਹਿਲਾਵਾਂ ਨੂੰ ਜਾਣਦੇ ਹੋ ਤਾਂ ਤੁਸੀਂ #SheInspiresUs ਦੇ ਨਾਲ ਸਾਨੂੰ ਅਜਿਹੀਆਂ ਕਹਾਣੀਆਂ ਦੱਸੋ।’ Modi

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।