ਫੋਨ ਟੈਪ ਕਰਨਾ ਕਾਂਗਰਸ ਦਾ ਚਰਿੱਤਰ, ਅਸੀਂ ਲੋਕਤੰਤਰ ਤਰੀਕੇ ਨਾਲ ਕੰਮ ਕਰਦੇ ਹਾਂ : ਖੱਟਰ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਲੋਕ ਸਭਾ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਸੰਸਦ ’ਚ ਕਾਂਗਰਸ ਵੱਲੋਂ ਚੁੱਕੇ ਗਏ ਪੇਗਾਸਸ ਫੋਨ ਟੈਪਿੰਗ ਮੁੱਦੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦਿਆਂ ਅੱਜ ਕਿਹਾ ਕਿ ਇਸ ਪਾਰਟੀ ਦਾ ਹਮੇਸ਼ਾ ਇਹ ਟੀਚਾ ਰਿਹਾ ਹੈ ਕਿ ਜਦੋਂ ਵੀ ਦੇਸ਼ ’ਚ ਵਿਕਾਸ ਦੀ ਗੱਲ ਹੋਵੇਗੀ ਤਾਂ ਇਹ ਇਸ ਤਰ੍ਹਾਂ ਦੇ ਬੇਬੁਨਿਆਦੀ ਦੋਸ਼ ਲਾ ਕੇ ਦੇਸ਼ ਦੇ ਲੋਕਤੰਤਰ ’ਤੇ ਪ੍ਰਸ਼ਨ ਚਿੰਨ੍ਹ ਖੜਾ ਕਰਦੀ ਹੈ। ਖੱਟਰ ਨੇ ਇੱਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਕਾਂਗਰਸ ਲੋਕ ਸਭਾ ’ਚ ਵਿਕਾਸ ਦੇ ਮੁੱਦਿਆਂ ’ਤੇ ਚਰਚਾ ਕਰਨ ਦੀ ਬਜਾਇ ਕੌਮਾਂਤਰੀ ਏਜੰਸੀਆਂ ਤੇ ਖੱਬੇਪੱਖੀ ਸੰਗਠਨਾਂ ਵੱਲੋਂ ਦੇਸ਼ ਦੇ ਲੋਕਤੰਤਰ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰ ਰਹੀ ਹੈ ਜੋ ਮੰਦਭਾਗਾ ਹੈ। ਦੇਸ਼ ਦੀ ਖੁਦਮੁਖਤਿਆਰੀ ਤੇ ਸ਼ਾਨ ਨੂੰ ਸੱਟ ਪਹੁੰਚਾਉਣ ਦੇ ਇਸ ਕਾਰੇ ਦੀ ਉਹ ਸਖ਼ਤ ਨਿੰਦਾ ਕਰਦੇ ਹਨ ਉਨ੍ਹਾਂ ਕਿਹਾ ਕਿ ਭਾਜਪਾ ਤੇ ਕੇਂਦਰ ਸਰਕਾਰ ਦਾ ਜਾਸੂਸੀ ਜਾਂ ਫੋਨ ਟੈਪਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਜੇਕਰ ਕਿਸੇ ਨੂੰ ਜਾਸੂਸੀ ਦੀ ਸਾਜਿਸ਼ ਘੜਨ ਤੇ ਸਰਕਾਰਾਂ ਨੂੰ ਡੇਗਣ ਦੀ ਆਦਤ ਹੈ ਤਾਂ ਉਹ ਨਿਸ਼ਚਿਤ ਤੌਰ ’ਤੇ ਕਾਂਗਰਸ ਹੀ ਹੈ। ਐਮਨੇਸ਼ਟੀ ਇੰਟਰਨੈਸ਼ਨਲ ਦੀ ਹਮਾਇਤ ਕਰਨ ਲਈ ਕਾਂਗਰਸ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਹ ਏਜੰਸੀ ਹੈ ਜਿਸ ਨੇ ਪਹਿਲੀ ਵਾਰ ਪੇਗਾਸਸ ਨਾਂਅ ਦੀ ਇਜ਼ਰਾਇਲੀ ਸਪਾਈਵੇਅਰ ਦੀ ਮੱਦਦ ਨਾਲ ਭਾਰਤ ’ਚ ਮੰਤਰੀਆਂ ਤੇ ਪੱਤਰਕਾਰਾਂ ਦੇ ਵਿਅਕਤੀਗਤ ਡਾਟਾ ਦੀ ਜਾਸੂਸੀ ਬਾਰੇ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਉਨ੍ਹਾਂ ਕਿਹਾ ਕਿ ਬੀਤੇ ਸੱਤ ਸਾਲਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਲੋਕਹਿੱਤ ਕਾਂਗਰਸ ਕੋਲ ਕੋਈ ਮੁੱਦਾ ਹੀ ਨਹੀਂ ਬਚਿਆ ਹੈ ਇਸ ਵਾਰ ਵੀ ਕਾਂਗਰਸ ਨੇ ਦੇਸ਼ ਲੋਕਤੰਤਰ ਨੂੰ ਬਦਨਾਮ ਕਰਨ ਦੀ ਸਾਜਿਸ਼ ਘੜੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ