ਸਾਡੇ ਆਧੁਨਿਕ ਦੌਰ ਅੰਦਰ ਮਿੰਨੀ ਕੰਪਿਊਟਰ ਦੇ ਤੌਰ ’ਤੇ ਜਾਣੇ ਜਾਂਦੇ ਮੋਬਾਇਲ ਦਾ ਜਾਦੂ ਅੱਜਕੱਲ ਬੱਚਿਆਂ ਅਤੇ ਵੱਡਿਆਂ ਦੇ ਸਿਰ ਚੜ੍ਹ ਕੇ ਬੋਲਣ ਲੱਗਾ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਰੋਟੀ ਕੱਪੜਾ ਅਤੇ ਮਕਾਨ ਹੀ ਮਨੁੱਖ ਦੀਆਂ ਜ਼ਰੂਰੀ ਲੋੜਾਂ ਸਨ ਪਰ ਅੱਜਕੱਲ ਦੇ ਬੱਚਿਆਂ ਨੂੰ ਜਦੋਂ ਜਰੂਰੀ ਲੋੜਾਂ ਦੀ ਗੱਲ ਕਰੋ ਤਾਂ ਮੋਬਾਇਲ ਫੋਨ ਦਾ ਨਾਂਅ ਪਹਿਲੇ ਨੰਬਰ ਤੇ ਲੈਂਦੇ ਹਨ। ਨੌਜੁਆਨ ਤੇ ਵੱਡੀ ਉਮਰੇ ਲੋਕਾਂ ਦੀ ਗੱਲ ਛੱਡੋ ਹੁਣ ਤਾਂ ਛੋਟੇ ਬੱਚਿਆਂ ਨੂੰ ਵੀ ਰੋਟੀ ਖੁਆਉਣ ਜਾਂ ਦੁੱਧ ਪਿਆਉਣ ਲਈ ਮੋਬਾਇਲ ਦਾ ਸਹਾਰਾ ਲੈਣਾ ਪੈਂਦਾ ਹੈ।ਛੋਟੇ ਬੱਚਿਆਂ ਦੇ ਮਾਪੇ ਅਕਸਰ ਆਪਣੇ ਛੋਟੇ ਬੱਚੇ ਨੂੰ ਰਿਝਾਉਣ ਲਈ ਮੋਬਾਇਲ ਨੂੰ ਹੀ ਪਹਿਲ ਦੇਣ ਲੱਗੇ ਹਨ। (Mobile Phone)
ਬੱਚੇ ਨੂੰ ਦੁੱਧ ਪਿਆਉਣਾ ਹੈ ਤਾਂ ਮੋਬਾਇਲ ਤੇ ਕਾਰਟੂਨ ਚਲਾਉਣੇ ਜਰੂਰੀ ਹਨ, ਬੱਚਾ ਰੋਂਦਾ ਹੈ ਤਾਂ…ਮੋਬਾਇਲ, ਮਾਂਪਿਓ ਕੋਲ ਕੋਈ ਰੁਝੇਂਵਾਂ ਹੈ ਤਾਂ …ਮੋਬਾਇਲ। ਗੱਲ ਕੀ ਮੋਬਾਇਲ ਜਿਹੀ ਛੋਟੇ ਅਕਾਰ ਦੀ ਵਸਤੂ ਸਾਡੇ ਐਨੇ ਵੱਡੇ ਸਮਾਜਕ ਤਾਣੇ ਬਾਣੇ ਨੂੰ ਤਹਿਸ ਨਹਿਸ ਕਰਕੇ ਰੱਖ ਦੇਵੇਗੀ, ਸਾਇਦ ਇਹ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਇਸ ਦੀ ਉਦਾਹਰਨ ਅੱਜਕੱਲ ਰਹ ਇੱਕ ਘਰ ਵਿੱਚ ਸ਼ਰੇ੍ਹਆਮ ਦੇਖੀ ਜਾ ਸਕਦੀ ਹੈ। ਹੈਰਾਨੀ ਦੀ ਗੱਲ ਤਾਂ ਉਦੋਂ ਹੁੰਦੀ ਹੈ ਕਿ ਜਦੋਂ ਸਾਰੇ ਪਰਿਵਾਰ ਦੇ ਮੈਂਬਰ ਕਿਸੇ ਵੇਲੇ ਇਕੱਠੇ ਵੀ ਬੈਠੇ ਹੋਣ ਤਾਂ ਉਦੋਂ ਵੀ ਮੋਬਾਇਲ ਵਿੱਚ ਐਨੇ ਖੁੱਭੇ ਹੁੰਦੇ ਹਨ ਕਿ ਇਕੱਠੇ ਬੈਠੇ ਵੀ ਇਕੱਲੇ ਹੀ ਹੁੰਦੇ ਹਨ।ਇਸ ਤੋਂ ਵੀ ਵੱਡੀ ਹੈਰਾਨੀ ਇਹ ਵੀ ਹੁੰਦੀ ਹੈ। (Mobile Phone)
Read this : Shambhu Border: ਧਰਨੇ ਦਾ ਅਧਿਕਾਰ ਤੇ ਜਨਤਾ ਪ੍ਰਤੀ ਫਰਜ਼
ਕਿ ਇਕੱਠੇ ਬੈਠੇ ਇੱਕੋ ਪਰਿਵਾਰ ਦੇ ਸਾਰੇ ਮੈਂਬਰ ਆਪਸੀ ਸਾਂਝਾਂ ਪਾਉਣ ਦੀ ਬਜਾਏ ਆਪਣਾ ਮਨੋਰੰਜਨ ਮੋਬਾਇਲ ਵਿੱਚੋਂ ਲੱਭ ਰਹੇ ਹੁੰਦੇ ਹਨ। ਸੱਚ ਪੁੱਛੋ ਤਾਂ ਮੋਬਾਇਲ ਨੇ ਸਾਡੇ ਸਮਾਜ ਦੀਆਂ ਆਪਸੀ ਮੋਹ ਪਿਆਰ ਦੀਆਂ ਤੰਦਾਂ ਨੂੰ ਬੁਰੀ ਤਰ੍ਹਾਂ ਕੁਚਲ ਕੇ ਰੱਖ ਦਿੱਤਾ ਹੈ।ਅੱਜਕੱਲ ਚਾਹੇ ਕਿਸੇ ਉਮਰ ਦੇ ਵਿਅਕਤੀ ਨੂੰ ਦੇਖ ਲਵੋ, ਹਰ ਪੰਜਪੰਜ ਮਿੰਟ ਬਾਅਦ ਵਾਰੀ ਵਾਰੀ ਆਪਣੇ ਸੋਸਲ ਐਪਸ ਨੂੰ ਇਸ ਤਰ੍ਹਾਂ ਚੈੱਕ ਕਰ ਰਿਹਾ ਹੁੰਦਾ ਹੈ, ਜਿਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਨਵਜਾਤ ਬੱਚੇ ਦੇ ਬੰਨੇ ਪੋਤੜੇ ਨੂੰ ਵਾਰ ਵਾਰ ਚੈੱਕ ਕਰਨਾ ਪੈਂਦਾ ਸੀ ਕਿ ਬੱਚੇ ਨੇ ਕਿਤੇ ਕੱਪੜਾ ਗਿੱਲਾ ਤਾਂ ਨਹੀਂ ਕਰ ਦਿੱਤਾ। (Mobile Phone)
ਸਮਾਜਿਕ ਕਦਰਾਂ ਕੀਮਤਾਂ ਦੇ ਟੁੱਟਣ ਦੀ ਸੁਰੂਆਤ ਭਾਂਵੇ ਸੰਯੁਕਤ ਪਰਿਵਾਰਕ ਢਾਂਚਾ ਟੁੱਟਣ ਨਾਲ ਹੋ ਗਈ
ਸਮਾਜਿਕ ਕਦਰਾਂ ਕੀਮਤਾਂ ਦੇ ਟੁੱਟਣ ਦੀ ਸੁਰੂਆਤ ਭਾਂਵੇ ਸੰਯੁਕਤ ਪਰਿਵਾਰਕ ਢਾਂਚਾ ਟੁੱਟਣ ਨਾਲ ਹੋ ਗਈ ਸੀ। ਪਰ ਵੱਡੇ ਪਰਿਵਾਰਾਂ ਵਿੱਚ ਵੀ ਇੱਕੋ ਘਰ ਵਿੱਚ ਹੁੰਦਿਆਂ ਸਾਰੇ ਮੈਂਬਰਾਂ ਨੂੰ ਇਕੱਲਾ-ਇਕੱਲਾ ਕਰਨ ਵਿੱਚ ਮੋਬਾਇਲ ਨਾਮ ਦੀ ਆਧੁਨਿਕ ਮਸ਼ੀਨ ਅੱਗ ’ਤੇ ਤੇਲ ਪਾਉਣ ਵਾਲੀ ਗੱਲ ਕੀਤੀ ਹੈ ਮੋਬਾਇਲ ਸਿਰਫ ਸਮਾਜਿਕ ਰਿਸ਼ਤਿਆਂ ਲਈ ਹੀ ਘਾਤਕ ਨਹੀਂ ਸਗੋਂ ਨਾਲ ਨਾਲ ਸੜਕੀ ਹਾਦਸਿਆਂ, ਦੁਰਘਟਨਾਵਾਂ, ਪੈਸੇ ਤੇ ਸਮੇਂ ਦੀ ਵੱਡੀ ਬਰਬਾਦੀ ਲਈ ਵੀ ਵੱਡੀ ਪੱਧਰ ਤੇ ਜਿੰਮੇਵਾਰ ਹੈ। ਸੋਸ਼ਲ ਸਾਈਟਾਂ ਤੇ ਫੈਲ ਰਹੇ ਕ੍ਰਾਈਮ ਦੀ ਸਭ ਤੋਂ ਵੱਡੀ ਵਜ੍ਹਾ ਤੇ ਪੁਆੜੇ ਦੀ ਜੜ੍ਹ ਮੋਬਾਇਲ ਹੀ ਹਨ। (Mobile Phone)
ਜਿਸਦੇ ਰਾਹੀਂ ਕਿ੍ਰਮੀਨਲ ਕਿਸਮ ਦੇ ਲੋਕ ਭੋਲੇ ਭਾਲੇ ਲੋਕਾਂ ਨੂੰ ਭਰਮਾਂ ਕੇ ਉਨ੍ਹਾਂ ਦੀ ਲੁੱਟ ਕਰਦੇ ਹਨ।ਮੋਬਾਇਲ ਦੇ ਨਾਲ ਨਾਲ ਬੇਲਗਾਮ ਇੰਟਰਨੈੱਟ ਸੋਸਲ ਸਾਈਟਾਂ ਵੀ ਸਾਡੇ ਸਮਾਜਿਕ ਢਾਂਚੇ ਦੇ ਨਿਘਾਰ ਵਿੱਚ ਕੋ ਪਾਰਟਨਰ ਦਾ ਰੋਲ ਅਦਾ ਕਰ ਰਿਹਾ ਹੈ। ਵੱਡੀ ਗਿਣਤੀ ਮਾਪੇ ਆਪਣੇ ਬੱਚਿਆਂ ਦੇ ਹੱਥਾਂ ਵਿੱਚ ਮੋਬਾਇਲ ਦੇ ਕੇ ਇਸ ਗੱਲ ਤੋਂ ਵੀ ਅਣਜਾਣ ਹੁੰਦੇ ਹਨ ਕਿ ਬੱਚੇ ਆਖਿਰ ਮੋਬਾਇਲ ਦੀ ਵਰਤੋਂ ਕਿਸ ਪੱਧਰ ਤੱਕ ਕਰ ਸਕਦੇ ਹਨ। ਸੋਸ਼ਲ ਮੀਡੀਆ ਤੇ ਪਰੋਸੀ ਜਾ ਰਹੀ ਗੰਦਗੀ ਨੇ ਸਾਡੇ ਬੱਚਿਆਂ ਨੂੰ ਜਵਾਨੀ ਤੋਂ ਪਹਿਲਾਂ ਹੀ ਜਵਾਨ ਕਰ ਛੱਡਿਆ ਹੈ। ਬੱਚਿਆਂ ਨੂੰ ਸਹੀ ਦਿਸ਼ਾ ਦੇਣ ਦੀ ਬਜਾਏ ਨੋਜੁਵਾਨ ਗੰਦਗੀ ਦੀ ਗੁੰਮਨਾਮੀ ਵੱਲ ਧੱਕਣ ਦੇ ਖਤਰੇ ਬਹੁਤ ਤੇਜੀ ਨਾਲ ਵਧ ਰਹੇ ਹਨ।
ਪਹਿਲਾਂ ਲੋਕ ਜਦੋਂ ਮੋਬਾਇਲ ਤੋਂ ਆਜਾਦ ਹੁੰਦੇ ਸਨ ਤਾਂ ਕਿਤਾਬਾਂ ਪੜਦੇ ਸਨ
ਪਹਿਲਾਂ ਲੋਕ ਜਦੋਂ ਮੋਬਾਇਲ ਤੋਂ ਆਜਾਦ ਹੁੰਦੇ ਸਨ ਤਾਂ ਕਿਤਾਬਾਂ ਪੜਦੇ ਸਨ, ਪਿੰਡਾਂ ਦੀਆਂ ਸੱਥਾਂ ਵਿੱਚ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਤੇ ਭਾਈਚਾਰਕ ਸਾਂਝ ਪੈਦਾ ਹੁੰਦੀ ਸੀ, ਪਰ ਮੋਬਾਇਲ ਦੀ ਨੰਬਰ ਸੇਵ ਸੂਚੀ ਨੇ ਸਾਨੂੰ ਇਸ ਕਦਰ ਭੁਲੱਕੜ ਬਣਾ ਛੱਡਿਆ ਹੈ ਕਿ ਸਾਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨੰਬਰ ਦੱਸਣ ਲਈ ਵੀ ਮੋਬਾਇਲ ਡਾਇਰੈਕਟਰੀਆਂ ਸਰਚ ਕਰਨੀਆਂ ਪੈਂਦੀਆਂ ਹਨ। ਸਹੀ ਪੁੱਛੋ ਤਾਂ ਪੁਰਾਣੇ ਸਮੇਂ ਤੋਂ ਚੱਲੇ ਆਉਂਦੇ ਮਨੋਰੰਜਨ ਦੇ ਸਾਧਨ ਟੀਵੀ ਅਤੇ ਰੇਡੀਓ ਨੂੰ ਵੀ ਇਹ ਛੋਟਾ ਜਿਹਾ ਮੋਬਾਇਲ ਕਦੋਂ ਨਿਗਲ ਗਿਆ, ਪਤਾ ਵੀ ਨਹੀਂ ਲੱਗਿਆ। ਹਾਲਾਂਕਿ ਇੱਕ ਹੱਦ ਤੱਕ ਮੋਬਾਇਲ ਇੱਕ ਸੁਰੱਖਿਅਕ ਅਤੇ ਗਿਆਨ ਵਰਧਕ ਔਜਾਰ ਦੇ ਰੂਪ ਵਿੱਚ ਇੱਕ ਚੰਗਾ ਸਹਾਇਕ ਵੀ ਹੈ ਪਰ ਇਸ ਦੀ ਵਰਤੋਂ ਕਰਦਿਆਂ ਹੱਦਾਂ ਨੂੰ ਭੁੱਲ ਜਾਣਾ। (Mobile Phone)
ਇਸ ਦੀ ਅੰਨ੍ਹੀ ਵਰਤੋਂ ਰਾਹੀਂ ਸੋਸਲ ਸਾਈਟਾਂ ਵਿੱਚ ਘੰਟਿਆਂ ਬੱਧੀ ਸਮਾਂ ਬਰਬਾਦ ਕਰਦੇ ਜਾਣਾ ਕਿਸੇ ਵੀ ਪੱਖ ਤੋਂ ਲਾਹੇਵੰਦ ਨਹੀਂ ਹੈ
ਇਸ ਦੀ ਅੰਨ੍ਹੀ ਵਰਤੋਂ ਰਾਹੀਂ ਸੋਸਲ ਸਾਈਟਾਂ ਵਿੱਚ ਘੰਟਿਆਂ ਬੱਧੀ ਸਮਾਂ ਬਰਬਾਦ ਕਰਦੇ ਜਾਣਾ ਕਿਸੇ ਵੀ ਪੱਖ ਤੋਂ ਲਾਹੇਵੰਦ ਨਹੀਂ ਹੈ। ਆਪਣੇ ਬੱਚਿਆਂ ਘਰ ਤੋਂ ਦੂਰ ਪੜ੍ਹਨ ਭੇਜਣ ਮੌਕੇ ਮਾਪਿਆਂ ਦੀ ਸੋਚ ਇਹੀ ਹੁੰਦੀ ਹੈ ਕਿ ਕੋਲ ਮੋਬਾਇਲ ਹੋਵੇ ਤਾਂ ਕਿਸੇ ਸਮੱਸਿਆ ਜਾਂ ਬਿਪਤਾ ਵੇਲੇ ਬੱਚਾ ਫੋਨ ਕਰਕੇ ਦੱਸ ਸਕਦਾ ਹੈ, ਜੋ ਕਿ ਸਹੀ ਵੀ ਸੀ ਪਰ ਅੱਜਕੱਲ ਮਾਪਿਆਂ ਨੂੰ ਨਾਲ ਨਾਲ ਇਸ ਗੱਲ ਲਈ ਵੀ ਸੁਚੇਤ ਹੋਣਾ ਪਵੇਗਾ ਕਿ ਬੱਚਾ ਇਸ ਮੋਬਾਇਲ ਦੀ ਵਰਤੋਂ ਹੋਰ ਕਿਸ ਕਿਸ ਕੰਮ ਲਈ ਕਰ ਰਿਹਾ ਹੈ।ਬੱਚਾ ਇਸ ਮੋਬਾਇਲ ਰਾਹੀਂ ਇੰਟਰਨੈੱਟ ਤੇ ਕੀ ਕੀ ਸਰਚ ਕਰ ਰਿਹਾ ਹੈ।ਕਿਤੇ ਓਹ ਆਪਣਾ ਪੜਾਈ ਦਾ ਸਮਾਂ ਆਪਣੇ ਦੋਸਤਾਂ ਨਾਲ ਫਾਲਤੂ ਤੇ ਬੇਕਾਰ ਚੈਟਿੰਗ ਵਿੱਚ ਤਾਂ ਨਹੀਂ ਬਤਾ ਰਿਹਾ। ਕਿਉਂਕਿ ਬੱਚਿਆਂ ਕੋਲ ਮੋਬਾਇਲ ਦੀ ਮੌਜੂਦਗੀ ਜਿੱਥੇ ਮਾਪਿਆਂ ਨੂੰ ਉਨ੍ਹਾਂ ਦੇ ਸੁਰੱਖਿਆ ਕਵਚ ਦਾ ਅਹਿਸਾਸ ਕਰਵਾਉਂਦੀ ਹੈ। (Mobile Phone)
ਸੋਸਲ ਮੀਡੀਆ ਦੇ ਚੰਗੇ ਤੇ ਮੰਦੇ ਸਾਰੇ ਦਰਵਾਜੇ ਵੀ ਖੋਲ੍ਹ ਕੇ ਰੱਖ ਦਿੰਦੀ ਹੈ
ਨਾਲ ਨਾਲ ਸੋਸਲ ਮੀਡੀਆ ਦੇ ਚੰਗੇ ਤੇ ਮੰਦੇ ਸਾਰੇ ਦਰਵਾਜੇ ਵੀ ਖੋਲ੍ਹ ਕੇ ਰੱਖ ਦਿੰਦੀ ਹੈ। ਇਸ ਲਈ ਮਾਪਿਆਂ ਨੂੰ ਇਹ ਵੀ ਸੋਚਣਾ ਤੇ ਸਮਝਣਾ ਹੋਵੇਗਾ ਬੱਚੇ ਨੂੰ ਗਿਫਟਾਂ ਦੇ ਰੂਪ ਵਿੱਚ ਸੌਂਪੇ ਮਹਿੰਗੇ ਆਈ ਫੋਨਜ ਤੋਂ ਵੀ ਕਿਤੇ ਵੱਧ ਕੀਮਤੀ ਤੁਹਾਡੇ ਆਪਣੇ ਬੱਚੇ ਹਨ, ਜੋ ਇਨ੍ਹਾਂ ਮੋਬਾਇਲਾਂ ਦੀ ਗਲਤ ਵਰਤੋਂ ਕਰਨ ਗੁੰਮਨਾਮੀ ਦੇ ਅਜਿਹੇ ਹਨੇਰੇ ਵਿੱਚ ਭਟਕ ਸਕਦੇ ਹਨ, ਜਿੱਥੇ ਵਾਪਸੀ ਦੇ ਰਾਹ ਔਖੇ ਹੋ ਜਾਂਦੇ ਹਨ।ਸੋ ਆਪਣਿਆਂ ਬੱਚਿਆਂ ਦੇ ਹੱਥਾਂ ਵਿੱਚ ਮੋਬਾਇਲ ਥਮਾਉਣ ਤੋਂ ਪਹਿਲਾਂ ਇਸਦੀ ਸਹੀ ਵਰਤੋ ਕਰਨ ਦੀ ਜਾਂਚ ਬੱਚਿਆਂ ਨੂੰ ਸਿਖਾਉਣੀ ਜਿਆਦਾ ਜਰੂਰੀ ਹੈ।ਸਿਆਣੇ ਕਹਿੰਦੇ ਹਨ ਕਿ ਚੀਜ ਭਾਂਵੇ ਕੋਈ ਵੀ ਕਿਉਂ ਨਾ ਹੋਵੇ ਇਸ ਦੀ ਸੁਯੋਗ ਵਰਤੋਂ ਨਾ ਸਿਰਫ ਵਰਤੋਂ ਕਰਨ ਵਾਲੇ ਦੀ ਜਿੰਦਗੀ ਨੂੰ ਸੰਵਾਰ ਦਿੰਦੀ ਹੈ ਨਾਲ ਹੀ ਦੂਜਿਆ ਲਈ ਵੀ ਪ੍ਰੇਰਣਾਦਾਇਕ ਹੁੰਦੀ ਹੈ। ਪਰ ਦੂਜੇ ਪਾਸੇ ਗੁਲਾਮੀ ਭਾਂਵੇ ਸੋਨੇ ਦੀਆਂ ਬੇੜੀਆਂ ਵਾਲੀ ਵੀ ਕਿਉਂ ਨਾ ਹੋਵੇ ਮਜਾ ਨਹੀਂ ਦੇ ਸਕਦੀ। (Mobile Phone)
ਮੋਬਾਇਲ ਗੁਲਾਮੀ ਦੀਆਂ ਬੇੜੀਆਂ ਨੂੰ ਪੱਕਾ ਤੇ ਮਜਬੂਤ ਬਣਾਉਣ ਲਈ ਕੁਝ ਫ੍ਰੀ ਇੰਟਰਨੈੱਟ ਮੁਹੱਈਆ ਕਰਵਾਉਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਦਾ ਖਾਸਾ ਵੱਡਾ ਰੋਲ ਵੀ ਸਾਹਮਣੇ ਆਉਂਦਾ ਹੈ ਮੋਬਾਇਲ ਅਤੇ ਇੰਟਰਨੈੱਟ ਦੀ ਗੁਲਾਮ ਹੋ ਚੁੱਕੀ ਸਾਡੀ ਆਧੁਨਿਕ ਨੌਜਵਾਨ ਪੀੜ੍ਹੀ ਨੇ ਜੇਕਰ ਅਜਿਹਾ ਵਰਤਾਰਾ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਨਸਾ ਛੁਡਾਊ ਕੇਂਦਰਾਂ ਦੀ ਤਰ੍ਹਾਂ ਮੋਬਾਇਲ ਦੀ ਆਦਤ ਛੁਡਾਉਣ ਵਾਲੇ ਸੈਂਟਰ ਵੀ ਦੇਖਣ ਨੂੰ ਮਿਲ ਸਕਦੇ ਹਨ। ਸੋ ਸਾਨੂੰ ਸੋਚਣਾ ਤੇ ਵਿਚਾਰਨਾ ਪਵੇਗਾ, ਇਸਦੇ ਬਦਲ ਲੱਭਣੇ ਪੈਣਗੇ, ਸਾਵਧਾਨ ਰਹਿਣਾ ਪਵੇਗਾ ਕਿਉਂਕਿ ਜਿਹੜਾ ਮੋਬਾਇਲ ਸਾਡੇ ਟੀਵੀ, ਰੇਡੀਓ, ਅਖਬਾਰ, ਨਿਊਜ ਚੈਨਲ, ਗੀਤਾਂ , ਲੋਰੀਆਂ, ਬੱਚਿਆਂ ਦੀਆਂ ਖੇਡਾਂ, ਅੱਖਾਂ ਦੀ ਨਜਰ , ਸਾਡੀ ਯਾਦਾਸਤ ਸਕਤੀ, ਬੱਚਿਆਂ ਦੀਆਂ ਸਰਾਰਤਾਂ , ਸਮਾਜਿਕ ਤਾਣੇ ਬਾਣੇ ਅਤੇ ਆਪਸੀ ਸਾਂਝਾ ਵਰਗੇੇ ਅਣਗਿਣਤ ਪੱਖ ਨਿਗਲ ਚੁੱਕਾ ਹੈ ਉਹ ਕਿਤੇ ਹੁਣ ਸਾਡੀ ਕੀਮਤੀ ਜਿੰਦਗੀ ਹੀ ਨਾ ਨਿਗਲ ਜਾਵੇ। (Mobile Phone)
ਮਾਸਟਰ ਰਾਜਿੰਦਰ ਸਿੰਘ
ਗੋਨਿਆਣਾ ਮੰਡੀ (ਬਠਿੰਡਾ ) ਸਟੇਟ ਐਵਾਰਡੀ ਅਧਿਆਪਕ , 9463868877