ਪੀਜੀਆਈ ਚੰਡੀਗੜ੍ਹ ’ਚ ਜਾਣ ਵਾਲੇ ਮਰੀਜ਼ਾਂ ਲਈ ਆਈ ਵੱਡੀ ਖ਼ਬਰ, ਧਿਆਨ ਨਾਲ ਦੇਖੋ

PGI Chandigarh

ਚੰਡੀਗੜ੍ਹ। ਪੀਜੀਆਈ ਚੰਡੀਗੜ੍ਹ (PGI Chandigarh) ’ਚ ਕਮਰਾ ਲੈਣ ਲਈ ਮਰਜ਼ਾਂ ਦੀ ਲੰਬੀ ਵੇਟਿੰਗ ਲਿਸਟ ਰਹਿੰਦੀ ਹੈ। ਮਰੀਜ਼ ਵਾਰਡ ਜਾਂ ਆਈਸੀਯੂ ’ਚ ਹਾਲੇ ਦਾਖਲ ਹੁੰਦਾ ਹੈ ਕਿ ਪ੍ਰਾਈਵੇਟ ਕਮਰੇ ਲਈ ਅਪਲਾਈ ਕਰ ਦਿੱਤਾ ਜਾਂਦਾ ਹੈ। ਕਈ ਵਾਰ ਮਰੀਜ ਹਾਲੇ ਵਾਰਡ ਤੋਂ ਡਿਸਚਾਰਜ ਵੀ ਨਹੀਂ ਹੁੰਦਾ ਕਿ ਮਰੀਜ਼ ਨੂੰ ਪ੍ਰਾਈਵੇਟ ਕਮਰਾ ਮਿਲ ਜਾਂਦਾ ਹੈ। ਇਸ ਤਰ੍ਹਾਂ ਮਰੀਜ ਦ ਮਰੀਜਾਂ ਦੀ ਜਗ੍ਹਾ ਨੂੰ ਪਹਿਲਾਂ ਹੀ ਰਿਜ਼ਰਵ ਕਰ ਕੇ ਰੱਖਦਾ ਹੈ ਪਰ ਹੁਣ ਅਜਿਹਾ ਨਹੀਂ ਹੋ ਸਕੇਗਾ। ਪੀਜੀਆਈ ਪ੍ਰਸ਼ਾਸਨ ਨੇ ਹੁਕਮ ਦਿੱਤਾ ਹੈ ਕਿ ਹਸਪਤਾਲ ’ਚ ਦਾਖਲ ਮਰੀਜ਼ ਹੁਣ ਪ੍ਰਾਈਵੇਟ ਕਮਰੇ ਲਈ ਪਹਿਲਾਂ ਅਪਲਾਈ ਨਹੀਂ ਕਰ ਸਕਣਗੇ।

ਹਾਲ ਹੀ ’ਚ ਪੀਜੀਆਈ ਪ੍ਰਸ਼ਾਸਨ ਦੇ ਧਿਆਨ ’ਚ ਆਇਆ ਹੈ ਕਿ ਮਰੀਜ਼ ਇਕੱਠੇ ਦੋ ਬੈੱਡ ਰਿਜ਼ਰਵ ਕਰ ਰਹੇ ਹਨ, ਇਸ ਨਾਲ ਵੇਟਿੰਗ ਸੂਚੀ ਵਧ ਰਹੀ ਹੈ, ਜਿਸ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਇਸ ਅਨੁਸਾਰ ਮਰੀਜ਼ ਨੂੰ ਆਈਸੀਯੂ, ਵਾਰਡ, ਸੀਸੀਯੂ, ਲੇਬਰ ਰੂਮ ’ਚ ਦਾਖਲ ਕੀਤਾ ਜਾਵੇਗਾ ਅਤੇ ਜੇ ਉਸ ਨੇ ਪ੍ਰਾਈਵੇਟ ਕਮਰੇ ਲਈ ਅਪਲਾਈ ਕੀਤਾ ਹੈ ਅਤੇ ਜੇ ਉਸ ਦਾ ਨੰਬਰ ਅਉਂਦਾ ਹੈ ਤਾਂ ਉਸ ਨੂੰ 12 ਘੰਟਿਆਂ ਅੰਦਰ ਸਿਫ਼ਟ ਕਰਨਾ ਹੋਵੇਗਾ। ਜੇ ਉਹ ਸ਼ਿਫਟ ਨਹੀਂ ਹੋਇਆ ਤਾਂ ਪ੍ਰਾਈਵੇਟ ਰੂਮ ਰੱਦ ਕਰ ਦਿੱਤਾ ਜਾਵੇਗਾ। (PGI Chandigarh)

ਲੋਕ ਤਿੰਨ ਮਹੀਨੇ ਪਹਿਲਾਂ ਹੀ ਕਰ ਰਹੇ ਨੇ ਕਮਰੇ ਲਈ ਅਪਲਾਈ | PGI Chandigarh

ਸਟਾਫ਼ ਅਨੁਸਾਰ ਮਰੀਜ਼ ਤੇ ਉਸ ਦੇ ਅਟੈਂਡੈਂਟ ਵਾਰਡ ’ਚ ਦਾਖਲ ਹੋਣ ਦੇ ਨਾਲ ਹੀ ਪ੍ਰਾਈਵੇਟ ਕਮਰੇ ਨੂੰ ਵੀ ਆਪਣੇ ਕੋਲ ਰੱਖਦੇ ਹਨ। ਪੀਜੀਆਈ ’ਚ ਮਰੀਜ ਵਧਣ ਦੇ ਨਾਲ ਹੀ ਬੈੱਡਾਂ ਦੀ ਘਾਟ ਰਹਿੰਦੀ ਹੈ, ਜਿਸ ਕਾਰਨ ਲੋੜਵੰਦ ਮਰੀਜ਼ ਨੂੰ ਕਮਰਾ ਨਹੀਂ ਮਿਲਦਾ। ਕਈ ਵਾਰ ਦੇਖਿਆ ਗਿਆ ਹੈ ਕਿ ਮਰੀਜ਼ ਦੀ ਬਾਏ ਉਸ ਦੇ ਅਟੈਂਡੈਂਟ ਕਮਰੇ ਦੀ ਵਰਤੋਂ ਕਰਦੇ ਹਨ। ਲੋ ਤਿੰਨ ਮਹੀਨੇ ਪਹਿਲਾਂ ਹੀ ਪ੍ਰਾਈਵੇਟ ਕਮਰੇ ਲਈ ਅਪਲਾਈ ਕਰ ਦਿੰਦੇ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਵੇਟਿੰਗ ਲਿਸਟ ਬਹੁਤ ਲੰਬਬੀ ਹੈ। ਇਸ ਕਾਰਨ ਕਈ ਮਹੀਨਿਆਂ ਤੰਕ ਕਮਰਾ ਖਾਲੀ ਨਹੀਂ ਹੁੰਦਾ ਅਤੇ ਵੇਟਿੰਗ ਲਿਸਟ ਵਧਦੀ ਜਾਂਦੀ ਹੈ। ਇਯ ਸਮੇਂ 20 ਤੋਂ 25 ਦਿਨ ਤੇ ਕਈ ਵਾਰ ਇੱਕ ਮਹੀਨਾ ਵੇਟਿੰਗ ’ਚ ਲੱਗਦਾ ਹੈ।

Also Read : ਔਰਤਾਂ ਨੂੰ ਹਜ਼ਾਰ ਨਹੀਂ, 1100 ਰੁਪਏ ਦੇਵਾਂਗੇ ਛੇਤੀ : ਭਗਵੰਤ ਮਾਨ

LEAVE A REPLY

Please enter your comment!
Please enter your name here