ਸ਼ਰਧਾ ‘ਤੇ ਹੋ ਰਿਹਾ ਜ਼ੁਲਮ | Persecution
ਮੈਂ ਦੋ ਦਿਨਾਂ ਤੱਕ ਇੰਡੀਅਨ ਪੀਨਲ ਕੋਡ ਫਰੋਲਦਾ ਰਿਹਾ ਮੈਨੂੰ ਉਹ ਧਰਾਵਾਂ ਨਹੀਂ ਮਿਲੀਆਂ ਜੋ ਇਹ ਦੱਸਣ ਕਿ ਜੇਲ੍ਹ ‘ਚ ਬੰਦ ਕਿਸੇ ਮਹਾਨ ਹਸਤੀ ਪ੍ਰਤੀ ਆਸਥਾ ਰੱਖਣਾ ਅਪਰਾਧ ਹੈ। ਹੋਰ ਤਾਂ ਹੋਰ ਭਾਰਤੀ ਸੰਵਿਧਾਨ ‘ਚ ਇੱਕ ਵੀ ਅਜਿਹੀ ਧਾਰਾ ਮੈਨੂੰ ਨਹੀਂ ਮਿਲੀ ਜੋ ਦੱਸ ਰਹੀ ਹੋਵੇ ਕਿ ਆਸਥਾ ਤੈਅ ਕਰਨਾ ਸਰਕਾਰ ਜਾਂ ਪੁਲਿਸ ਦਾ ਕੰਮ ਹੈ, ਪਰ ਚੰਦ ਰੋਜ਼ ਪਹਿਲਾਂ ਕੌਮੀ ਰਾਜ ਮਾਰਗ 10 ‘ਤੇ ਸੁਨਾਰੀਆ ਪਿੰਡ (ਰੋਹਤਕ) ਦੇ ਕੋਲ ਪੁਲਿਸ ਨੇ ਅੱਠ ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਲਿਆ ਕਿ ਉਹ ਲੋਕ ਸੁਨਾਰੀਆ ਜੇਲ੍ਹ ਵੱਲ ਮੂੰਹ ਕਰਕੇ ਪ੍ਰਾਰਥਨਾ ਕਰ ਰਹੇ ਸਨ ਤੇ ਨਮਸਕਾਰ ਕਰ ਰਹੇ ਸਨ। (Persecution)
ਪੁਲਿਸ ਨੇ ਆਪਣੀ ਕਾਰਵਾਈ ਨੂੰ ਸਹੀ ਠਹਿਰਾਉਣ ਲਈ ਉਸ ਪ੍ਰਾਰਥਨਾ ਨੂੰ ਮੀਟਿੰਗ ਦਾ ਰੂਪ ਦਿੱਤਾ ਜੋ ਕਿ ਪੁਲਿਸ ਅਕਸਰ ਆਪਣੇ ਗੁਨਾਹਾਂ ‘ਤੇ ਪਰਦਾ ਪਾਉਣ ਲਈ ਕਰਦੀ ਰਹਿੰਦੀ ਹੈ। ਇੱਥੇ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ ਕਿ ਪਹਿਲਾਂ ਕਾਨੂੰਨ ਕੋਲ ਕੀ ਵਿਆਖਿਆ ਜਾਂ ਸ਼ਕਤੀ ਹੈ ਜੋ ਕਿਸੇ ਦੀ ਆਸਥਾ ‘ਚ ਦਖਲ ਦੇਵੇ, ਭਾਵੇਂ ਆਸਥਾ ਵਾਲਿਆਂ ਦਾ ਇਸ਼ਟ ਜੇਲ੍ਹ ‘ਚ ਹੀ ਕਿਉਂ ਨਾ ਹੋਵੇ ਦੂਜਾ, ਜੇਕਰ ਪੁਲਿਸ ਮੰਨਦੀ ਹੈ ਕਿ ਸੜਕ ਕਿਨਾਰੇ ਖੜ੍ਹੇ ਹੋ ਕੇ ਪ੍ਰਾਰਥਨਾ ਨਹੀਂ ਕੀਤੀ ਜਾ ਸਕਦੀ ਜਾਂ ਸੜਕ ਪੂਜਾ-ਪਾਠ ਦਾ ਸਥਾਨ ਨਹੀਂ ਹੈ। ਹਰ ਸਾਲ ਜੁਲਾਈ-ਅਗਸਤ ‘ਚ ਹਜ਼ਾਰਾਂ ਲੱਖਾਂ ਕਾਂਵੜੀਏ ਭਜਨਾਂ ਦੇ ਡੀਜੇ ਵਜਾਉਂਦੇ ਤੇ ਨੱਚਦੇ ਹੋਏ ਜਾਂਦੇ ਹਨ, ਜਿਸ ਨਾਲ ਯੂਪੀ, ਹਰਿਆਣਾ, ਉੱਤਰਾਖੰਡ ਤੇ ਦਿੱਲੀ ‘ਚ ਜਾਮ ਲੱਗਦੇ ਹਨ ਤੇ ਸੜਕ ਹਾਦਸੇ ਵਾਪਰਦੇ ਹਨ, ਉਦੋਂ ਕੀ ਕਾਂਵੜੀਆਂ ਨੂੰ ਵੀ ਜੇਲ੍ਹ ‘ਚ ਭੇਜਿਆ ਗਿਆ?
ਭਾਰਤ ਤੇ ਇਸ ਦਾ ਸਮੂਹ ਭੂ-ਭਾਗ ਲੋਕਤਾਂਤਰਿਕ ਸ਼ਾਸਨ ਨਾਲ ਸੰਚਾਲਿਤ ਹੈ
ਪਿਛਲੇ ਦਿਨੀਂ ਗੁਰੂਗ੍ਰਾਮ ‘ਚ ਮੁਸਲਮਾਨਾਂ ਨੂੰ ਸੜਕ ‘ਤੇ ਨਮਾਜ਼ ਪੜ੍ਹਨ ਤੋਂ ਰੋਕਿਆ ਗਿਆ, ਉਨ੍ਹਾਂ ‘ਚੋਂ ਕਿੰਨੇ ਲੋਕ ਹਿਰਾਸਤ ‘ਚ ਲਏ ਗਏ? ਇੰਨਾ ਹੀ ਨਹੀਂ ਪੂਰਾ ਸਾਲ ਦੇਸ਼ ਭਰ ‘ਚ ਦੁਸਹਿਰਾ, ਦੀਵਾਲੀ, ਮੁਹੱਰਮ ਮੌਕੇ ਪਤਾ ਨਹੀਂ ਕਿੰਨੇ ਪੂਜਾ ਅਨੁਸ਼ਠਾਨ ਸੜਕ ਬੰਦ ਕਰਕੇ ਕੀਤੇ ਜਾਂਦੇ ਹਨ, ਉਦੋਂ ਕਿਉਂ ਪ੍ਰਸ਼ਾਸਨ ਉਨ੍ਹਾਂ ਸਭ ਨੂੰ ਹਿਰਾਸਤ ‘ਚ ਨਹੀਂ ਲੈਂਦਾ? ਦੰਡ ਸੰਹਿਤਾਵਾਂ, ਪੁਲਿਸ, ਸੰਵਿਧਾਨ ਇਹ ਸਭ ਮਨੁੱਖ ਨੇ ਬਣਾਏ ਹਨ, ਜਿਨ੍ਹਾਂ ਨੂੰ ਉਹ ਜਦੋਂ ਚਾਹੁੰਦਾ ਹੈ ਖੇਤਰ, ਭਾਸ਼ਾ, ਜਾਤੀ, ਅਮੀਰੀ-ਗਰੀਬੀ ਦੇ ਹਿਸਾਬ ਨਾਲ ਬਦਲ ਲੈਂਦਾ ਹੈ ਪਰ ਆਸਥਾ ਦਾ ਭਾਵ ਤੇ ਮਨੁੱਖ ਦੋਵੇਂ ਹੀ ਈਸ਼ਵਰ ਜਾਂ ਕਹੋ ਕੁਦਰਤ ਦੀ ਰਚਨਾ ਹਨ। ਉਨ੍ਹਾਂ ਨੂੰ ਕੋਈ ਨਹੀਂ ਬਦਲ ਸਕਦਾ, ਇਹ ਸਭ ਇਸ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੈ ਤੇ ਇਸ ਦੇ ਅੰਤ ਤੱਕ ਰਹੇਗੀ। (Persecution)
ਕਾਨੂੰਨ ਦੀ ਜੇਕਰ ਗੱਲ ਕਰੀਏ ਉਦੋਂ ਇਹ ਕਿਸੇ ਵੀ ਕਾਨੂੰਨ ਜਾਂ ਸੰਹਿਤਾ ‘ਚ ਨਹੀਂ ਲਿਖਿਆ ਹੋਇਆ ਹੈ ਕਿ ਜੇਲ੍ਹ ਨੂੰ ਸ਼ਰਧਾ ਨਾਲ ਸ਼ੀਸ਼ ਝੁਕਾਉਣਾ ਅਪਰਾਧ ਹੈ। ਇਹ ਤਾਂ ਹਰ ਕਿਸੇ ਦਾ ਆਪਣਾ ਵਿਸ਼ਵਾਸ ਜਾਂ ਤਰਕ ਹੈ ਕਿ ਉਹ ਕਿਸੇ ਖਿਆਲ ਨੂੰ ਤੇ ਕਿਉਂ ਪੂਜਨੀਕ ਮੰਨਦੇ ਹਨ, ਪੁਲਿਸ ਤੇ ਪ੍ਰਸ਼ਾਸਨ ਦਾ ਇਸ ‘ਚ ਦਖ਼ਲ ਨਿਹਾਇਤ ਹੀ ਗੈਰ ਲੋਕਤੰਤਰੀ ਤੇ ਦਮਨਕਾਰੀ ਹੈ। ਕੋਈ ਗੱਲ ਉਦੋਂ ਤੱਕ ਅਪਰਾਧ ਨਹੀਂ ਹੈ ਜਦੋਂ ਤੱਕ ਕਿ ਉਸ ‘ਚ ਅਪਰਾਧ ਦੀ ਭਾਵਨਾ, ਤਿਆਰੀ ਤੇ ਅਪਰਾਧਿਕ ਕਾਰਾ ਨਾ ਹੋਵੇ ਮੇਰੀ ਪੁਲਿਸ, ਪ੍ਰਸ਼ਾਸਨ ਤੇ ਸਰਕਾਰ ਨੂੰ ਇਹੀ ਅਪੀਲ ਹੈ ਕਿ ਭਾਰਤ ਤੇ ਇਸ ਦਾ ਸਮੂਹ ਭੂ-ਭਾਗ ਲੋਕਤਾਂਤਰਿਕ ਸ਼ਾਸਨ ਨਾਲ ਸੰਚਾਲਿਤ ਹੈ। ਇਸ ਨੂੰ ਕਿਸੇ ਦੇ ਰਹਿਮ ਦਾ ਮੋਹਤਾਜ ਨਾ ਬਣਾਓ ਨਹੀਂ ਤਾਂ ਇਸ ‘ਚ ਤੁਹਾਡਾ ਵੀ ਦਮ ਘੁੱਟ ਜਾਵੇਗਾ ਜੋ ਮੰਨਦੇ ਹਨ ਕਿ ਅੱਜ ਕਾਨੂੰਨ ਉਨ੍ਹਾਂ ਦੇ ਹੱਥ ‘ਚ ਹੈ। (Persecution)