ਹਿੰਦੀ ਪੱਟੀ ਦੇ ਤਿੰਨ ਸੂਬਿਆਂ ਵਿਚ ਕਾਂਗਰਸ ਨੂੰ ਸੱਤਾ ਮਿਲਣ ਦੇ ਪਿੱਛੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਐਲਾਨ ਨੇ ਅਹਿਮ ਭੂਮਿਕਾ ਨਿਭਾਈ ਚੋਣ ਪ੍ਰਚਾਰ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਸ ਦਿਨਾਂ ਵਿਚ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ ਸਹੁੰ ਚੁੱਕਣ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਐਲਾਨ ਕਰ ਦਿੱਤਾ ਹੈ ਮੱਧ ਪ੍ਰਦੇਸ਼ ਸਰਕਾਰ ਨੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ ਹੈ, ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਦਾ ਅਸਰ ਲਗਭਗ 30 ਲੱਖ ਤੋਂ ਜ਼ਿਆਦਾ ਕਿਸਾਨਾਂ ‘ਤੇ ਪਏਗਾ ਜਿਸ ਤਰ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਮੁੱਦੇ ਖਾਸਕਰ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਨੂੰ ਵਿਧਾਨ ਸਭਾ ਚੋਣਾਂ ਵਿਚ ਚੁੱਕਿਆ ਉਸ ਤੋਂ ਇਹ ਗੱਲ ਮਹਿਸੂਸ ਹੋ ਰਹੀ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਏਜੰਡੇ ਵਿਚ ਕਿਸਾਨ ਕੇਂਦਰੀ ਭੂਮਿਕਾ ਵਿਚ ਰਹਿਣਗੇ ਕਿਸਾਨਾਂ ਦੇ ਮੁੱਦੇ ਨੂੰ ਚੁੱਕਣ ਦਾ ਸਿਆਸੀ ਲਾਹਾ ਕਾਂਗਰਸ ਨੂੰ ਮਿਲਦਿਆਂ ਦੇਖ ਭਾਜਪਾ ਵੀ ਸਰਗਰਮ ਹੋ ਗਈ ਹੈ, ਜਿਸਦੀ ਬਾਨਗੀ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਇਬਰੇਲੀ ਦੀ ਰੈਲੀ ਦੌਰਾਨ ਦੇਖਣ ਨੂੰ ਮਿਲੀ ਪ੍ਰਧਾਨ ਮੰਤਰੀ ਨੇ ਕਾਂਗਰਸ ਅਤੇ ਗਾਂਧੀ ਪਰਿਵਾਰ ਦੇ ਗੜ੍ਹ ਰਾਇਬਰੇਲੀ ਵਿਚ ਫੌਜ ਦੇ ਜਵਾਨ ਅਤੇ ਕਰਜ਼ਦਾਰ ਕਿਸਾਨ ਦੇ ਮੁੱਦੇ ਚੁੱਕਦੇ ਹੋਏ ਤਿੱਖੇ ਹਮਲੇ ਕੀਤੇ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਹਨ ਅਤੇ ਲੋਕ-ਫਤਵੇ ਦੀ ਬੁਨਿਆਦੀ ਵਜ੍ਹਾ ਕਿਸਾਨ ਕਰਜ਼ਾ ਮੁਆਫ਼ੀ ਵੀ ਰਹੀ ਹੈ ਭੁੱਖ, ਗਰੀਬੀ, ਕਰਜ਼ੇ ਥੱਲੇ ਦੱਬੇ ਵਿਅਕਤੀ ਨੂੰ ਹੋਰ ਕੀ ਚਾਹੀਦਾ ਹੈ?
ਲਿਹਾਜ਼ਾ ਬੀਤੇ ਦੋ ਸਾਲਾਂ ਦੇ ਵਕਫ਼ੇ ਵਿਚ ਜਿੰਨੀਆਂ ਵੀ ਚੋਣਾਂ ਹੋਈਆਂ ਹਨ, ਉਨ੍ਹਾਂ ਵਿਚ ਕਰਜ਼ਾ ਮੁਆਫ਼ੀ ਹੀ ਜਿੱਤ ਦਾ ਪਹਿਲਾ ਅਤੇ ਬੁਨਿਆਦੀ ਫਾਰਮੂਲਾ ਸਾਬਤ ਹੋਇਆ ਹੈ ਇਨ੍ਹਾਂ ਚੋਣਾਂ ਵਿਚ ਲਗਭਗ 1.40 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਨ ਦੇ ਐਲਾਨ ਕੀਤੇ ਗਏ, ਪਰ ਲਗਭਗ 80 ਹਜ਼ਾਰ ਕਰੋੜ ਦੇ ਕਰਜ਼ੇ ਹੀ ਹਾਲੇ ਤੱਕ ਮੁਆਫ਼ ਕੀਤੇ ਗਏ ਹਨ ਰਿਜ਼ਰਬ ਬੈਂਕ ਮੁਤਾਬਿਕ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਸਰਕਾਰ ਨੂੰ ਵਾਧੂ 2.20 ਲੱਖ ਕਰੋੜ ਰੁਪਏ ਦੀ ਲੋੜ ਹੈ ਇਹ ਪੈਸਾ ਕਿੱਥੋਂ ਆਵੇਗਾ ਅਤੇ ਬਜਟ ਵਿਚ ਕਿਸ ਮਦ ਵਿਚ ਉਸਨੂੰ ਦਿਖਾਇਆ ਜਾਵੇਗਾ? ਭਾਰਤੀ ਰਿਜ਼ਰਬ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਵੀ ਕਿਹਾ ਕਿ ਚੋਣ ਵਾਅਦਿਆਂ ਵਿਚ ਖੇਤੀ ਕਰਜ਼ਾ ਮੁਆਫ਼ੀ ਦਾ ਐਲਾਨ ਨਹੀਂ ਕਰਨਾ ਚਾਹੀਦਾ ਸੀ ਖ਼ਸਤਾ ਹਾਲ ਆਰਥਿਕ ਹਾਲਤ ਵਿਚ ਇੰਨੀ ਵੱਡੀ ਰਕਮ ਦਾ 10 ਦਿਨਾਂ ਵਿਚ ਇੰਤਜਾਮ ਕਰਨਾ ਔਖਾ ਹੈ ਸਾਲ 2017 ਵਿਚ ਉੱਤਰ ਪ੍ਰਦੇਸ਼ ਸਰਕਾਰ ਦੁਆਰਾ 36,000 ਕਰੋੜ ਦਾ ਕਰਜ਼ਾ ਮੁਆਫ਼ ਕਰਨ ਤੋਂ ਬਾਅਦ ਸਰਕਾਰ ਨੂੰ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ ਅਤੇ ਉਸਨੂੰ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਵਿਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਆਖ਼ਰ ਕਿਸਾਨ ਦੀ ਆਮਦਨੀ ਜਿਉਣ ਲਾਇਕ ਕਦੋਂ ਹੋਵੇਗੀ ਅਤੇ ਉਹ ਸਥਿਰ ਕਿਵੇਂ ਹੋਵੇਗੀ ਕਿ ਕਿਸਾਨ ਨੂੰ ਕਰਜ਼ਾ ਹੀ ਨਾ ਲੈਣਾ ਪਵੇ? ਕਿਸਾਨ ਸਾਲਾਂ ਤੋਂ ਸਿਆਸਤ ਦਾ ਮੋਹਰਾ ਬਣਦਾ ਰਿਹਾ ਹੈ, ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸਾਨਾਂ ਦੀਆਂ ਸਮੱਸਿਆਵਾਂ ‘ਤੇ ਸਿਆਸੀ ਰੌਲ਼ਾ ਜ਼ੋਰਾਂ-ਸ਼ੋਰਾਂ ਨਾਲ ਸੁਣਾਈ ਦੇਵੇਗਾ ਪਰ ਕਿਸਾਨਾਂ ਦੀ ਸਮੱਸਿਆ ਦਾ ਸਥਾਈ ਹੱਲ ਕੌਣ ਕਰੇਗਾ, ਇਹ ਹਾਲੇ ਕਿਤੇ ਨਜ਼ਰ ਨਹੀਂ ਆ ਰਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।