ਰਾਫੇਲ ਮੁੱਦੇ ‘ਤੇ ਕਰਜਮਾਫੀ ਬਾਰੇ ਬੋਲੇ ਮੋਦੀ
ਰਾਏਬਰੇਲੀ। ਕਾਂਗਰਸ ਨੂੰ ਉਸਦੇ ਹੀ ਕਿਲੇ ਰਾਏਬਰੇਲੀ ਤੋਂ ਲਲਕਾਰਦੇ ਹੋਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਦੀ ਸੁਰਿੱਖਆ ਨਾਲ ਜੁੜੇ ਮਾਮਲਿਆਂ ‘ਚ ਬਾਧਾ ਖੜੀ ਕਰ ਕਾਂਗਰਸ ਨੇ ਸੇਨਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਲਾਲਗੰਜ ਸਥਿੱਤ ਰੇਲ ਕੋਚ ਫੈਕਟਰੀ ‘ਚ ਜਿਲ੍ਹੇ ਲਈ 1100 ਕਰੋੜ ਰੁਪਏ ਦੀ ਯੋਜਨਾਵਾਂ ਦਾ ਨੀਂਹ ਪੱਥਰ ਅਤੇ ਲੋਕ ਅਰਪਣ ਕਰਨ ਤੋਂ ਬਾਅਦ ਇੱਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਕਮਜੋਰ ਕਰਨ ਵਾਲੀ ਤਾਕਤਾਂ ਦੇ ਨਾਲ ਖੜੀ ਕਾਂਗਰਸ ਨੇ ਰਾਫੇਲ ਵਿਮਾਨ ਸੌਦੇ ਤੇ ਬਖੇੜਾ ਖੜਾ ਕਰ ਇੱਕ ਵਾਰ ਫਿਰ ਸੇਨਾਂ ਦੇ ਮਨੋਬਲਾਂ ਨੂੰ ਤੋੜਣ ਦਾ ਯਤਨ ਕੀਤਾ ਹੈ। ਕਾਂਗਰਸ ਦੇ ਨੇਤਾ ਬਿਆਨ ਇੱਥੇ ਦਿੰਦੇ ਹਨ ਤੇ ਤਾੜੀਆਂ ਪਾਕਿਸਤਾਨ ਵੱਜਦੀਆਂ ਹਨ। ਕਾਂਗਰਸ ਨੂੰ ਦੱਸਣਾ ਚਾਹੀਦਾ ਹੈ ਕਿ ਦੇਸ਼ ਦੀ ਸੁਰੱਖਿਆ ਦੇ ਨਾਲ ਖਿਲਵਾੜ ਕਰਨ ਲਈ ਉਨ੍ਹਾਂ ਨੂੰ ਕਿਨ੍ਹਾਂ ਦੇਸ਼ਾਂ ਦਾ ਸਮਰਥਨ ਮਿਲ ਰਿਹਾ ਹੈ। ਦੇਸ਼ ਦੀ ਸੁਰਖਿੱਆ ਨੂੰ ਵੀ ਤਾਕ ਤੇ ਰੱਖ ਦਿੱਤਾ ਹੈ। ਐਸੇ ਲੋਕਾਂ ਨੂੰ ਸੈਨਾ ਰਖਿੱਆ ਮੰਤਰਾਲਾ, ਫਰਾਂਸ ਦੀ ਸਰਕਾਰ ਸਭ ਝੂਠੇ ਲੱਗ ਰਹੇ ਹਨ। ਅਤੇ ਸੁਪਰੀਮ ਕੋਰਟ ਨੇ ਵੀ ਫੈਸਲਾ ਸੁਣਾਇਆ ਤਾਂ ਉਨ੍ਹਾਂ ਨੇ ਅਦਾਲਤ ਨੂੰ ਹੀ ਕਟਹਰੇ ‘ਚ ਖੜਾ ਕਰ ਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਨਹੀਂ ਪਤਾ ਕਿ ਝੂਠ ਬੋਲਣ ਵਾਲਿਆਂ ਤੇ ਸੱਤਵਾਦੀ ਤਾਕਤਾਂ ਹਮੇਸ਼ਾਂ ਹਾਵੀ ਰਹੀਆਂ ਹਨ ਤੇ ਰਹਿਣਗੀਆਂ। ਤਿੰਨ ਰਾਜ਼ਾਂ ‘ਚ ਵਿਭਾਨਸਭਾ ਚੁਣਾਵ ‘ਚ ਕÂਗਰਸ ਕਰਜਮਾਫੀ ਦੇ ਵਾਦੇ ਤੇ ੋਮੋਦੀ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਦੀ ਕਰਜਮਾਫੀ ਦੀ ਗੱਲਾਂ ਕਰਦੀ ਹੈ ਪਰ ਸੱਚਾਈ ਕੁੱਝ ਹੋਰ ਹੈ। ਕਰਨਾਟਕ ਦੇ ਕਿਸਾਨਾਂ ਨਾਲ ਉਨ੍ਹਾਂ ਨੇ ਇਸ ਤਰ੍ਹਾਂ ਦਾ ਦਾਅਵਾ ਕੀਤਾ ਸੀ ਪਰ ਅੱਜ ਤੱਕ ਅੰਜਾਮ ਨਹੀਂ ਪਹੁੰਚਾਇਆ ਜਾ ਸਕਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।