ਜ਼ਿਲ੍ਹਾ ਫਾਜ਼ਿਲਕਾ ਨੂੰ ਪਾਣੀ ਦੀ ਘਾਟ ਤੇ ਪ੍ਰਦੂਸ਼ਿਤ ਪਾਣੀ ਦੀ ਦੂਹਰੀ ਮਾਰ | Punjab Water News
- ਲੋਕ ਪੀਣ ਵਾਲਾ ਪਾਣੀ ਟੈਂਕਰਾਂ ਰਾਹੀਂ ਮੁੱਲ ਮੰਗਵਾ ਕੇ ਮੁਸ਼ਕਲ ਨਾਲ ਟਪਾ ਰਹੇ ਨੇ ਡੰਗ | Punjab Water News
- 700 ਤੋਂ 800 ਰੁਪਏ ਦੇਣੇ ਪੈ ਰਹੇ ਨੇ ਇੱਕ ਟੈਂਕਰ ਲਈ
Punjab Water News: ਅਬੋਹਰ (ਮੇਵਾ ਸਿੰਘ)। ਭਾਵੇਂ ਹਰਿਆਣਾ ਦਾਅਵਾ ਕਰ ਰਿਹਾ ਹੈ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਵਾਧੂ ਪਾਣੀ ਹੈ ਪਰ ਇਸ ਮਸਲੇ ਦਾ ਇੱਕ ਹੋਰ ਪਹਿਲੂ ਵੀ ਹੈ, ਜੋ ਇੱਕ ਵੱਖਰੀ ਤਸਵੀਰ ਵੀ ਵਿਖਾਉਂਦਾ ਹੈ। ਪੰਜਾਬ ਦੇ ਜ਼ਿਲ੍ਹੇ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਰਾਜਸਥਾਨ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਪਿੰਡ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਤੇ ਰਾਜਸਥਾਨ ਦੀ ਹੱਦ ’ਤੇ ਪੈਂਦੇ ਪਿੰਡ ਗੁੰਮਜਾਲ, ਕੱਲਰਖੇੜਾ, ਪੰਨੀ ਵਾਲਾ, ਜੰਡ ਵਾਲਾ ਅਤੇ ਓਸਮਾਨ ਖੇੜਾ ਆਦਿ ਪਿੰਡਾਂ ਵਿਚ ਲੋਕਾਂ ਨੂੰ ਪੀਣ ਵਾਲਾ ਪਾਣੀ ਮੁੱਲ ਦੇ ਟੈਂਕਰਾਂ ਰਾਹੀਂ ਮੰਗਵਾਉਣਾ ਪੈਂਦਾ ਹੈ। ਸਰਹੱਦੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਸਰਕਾਰ ਭਾਵੇਂ ਲੱਖ ਦਾਅਵੇ ਕਰਦੀ ਰਹੇ ਪਰ ਖਾਸਕਰ ਸਰਹੱਦੀ ਪਿੰਡਾਂ ਦੀ ਤਰੱਕੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
Punjab Water News
ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਰਾਜਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਾਰੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਤੋਂਂ ਜਾਣੂ ਕਰਾਇਆ ਜਾਂਦਾ, ਪਰ ਉਨ੍ਹਾਂ ਵੱਲੋਂ ਸਮੱਸਿਆ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾਂਦਾ। ਲੋਕਾਂ ਦਾ ਕਹਿਣਾ ਹੈ ਕਿ ਜੋ ਪਾਣੀ ਅੱਜ-ਕੱਲ੍ਹ ਨਹਿਰਾਂ ਵਿਚ ਆ ਰਿਹਾ ਹੈ, ਉਹ ਬਿਲਕੁਲ ਕਾਲਾ ਤੇ ਸੀਵਰੇਜ ਦੇ ਪਾਣੀ ਦਾ ਭੁਲੇਖਾ ਪਾਉਂਦਾ ਤੇ ਇਨ੍ਹਾਂ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਵੀ ਖਾਰਾ ਤੇ ਕੌੜਾ ਹੋਣ ਕਰਕੇ ਪੀਣਯੋਗ ਨਹੀਂ ਹੈ। ਜਿਸ ਕਰਕੇ ਲੋਕਾਂ ਨੂੰ ਮੁੱਲ ਲੈ ਕੇ ਪਾਣੀ ਪੀਣ ਲਈ ਮਜ਼ਬੂਰ ਹੋਣਾ ਪੈ ਰਿਹਾ। Punjab Water News
ਮਜ਼ਬੂਰੀਵੱਸ ਲੋਕਾਂ ਵੱਲੋਂ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਸੂਬੇ ਦੀਆਂ ਨਹਿਰਾਂ ਤੋਂ ਮਹਿੰਗੇ ਮੁੱਲ ਦੇ ਟੈਂਕਰਾਂ ਰਾਹੀਂ ਪਾਣੀ ਮੰਗਵਾਉਣਾ ਪੈਂਦਾ ਹੈ। ਸਰਹੱਦੀ ਪਿੰਡਾਂ ਵਾਲਿਆਂ ਇਹ ਵੀ ਦੱਸਿਆ ਕਿ ਦੂਸ਼ਿਤ ਪਾਣੀ ਪੀਣ ਨਾਲ ਲੋਕ ਲਾ-ਇਲਾਜ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਪਿੰਡਾਂ ਦੇ ਬਹੁਤ ਸਾਰੇ ਲੋਕ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਦਾ ਸ਼ਿਕਾਰ ਹੋਣ ਨਾਲ ਮੰਜਿਆਂ ’ਤੇ ਪੈਣ ਜੋਗੇ ਰਹਿ ਗਏ ਹਨ, ਤੇ ਉਨ੍ਹਾਂ ਦੀ ਕੋਈ ਵੀ ਕੂਕ ਪੁਕਾਰ ਨਹੀਂ ਸੁਣ ਰਿਹਾ।
Punjab Water News
ਆਮ ਲੋਕਾਂ ਜਿਨ੍ਹਾਂ ਵਿੱਚ ਸੋਹਨ ਲਾਲ, ਅਨਿਲ ਕੁਮਾਰ, ਟੇਕ ਚੰਦ, ਕਰਨੈਲ ਸਿੰਘ ਤੇ ਜਗਤਾਰ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਨਹਿਰੀ ਪਾਣੀ ਦੀ ਬੰਦੀ ਹੁੰਦੀ ਹੈ, ਉਸ ਵੇਲੇ ਤਾਂ ਬਹੁਤ ਹੀ ਔਖਾ ਹੋ ਜਾਂਦਾ ਹੈ, ਕਿਉਂਕਿ ਵਾਟਰ ਵਰਕਸ ਦੇ ਟੈਂਕਾਂ ਵਿਚ ਵੀ ਪਾਣੀ ਮੁੱਕ ਜਾਂਦਾ ਹੈ, ਜਿਸ ਕਰਕੇ ਪਾਣੀ ਟੈਂਕਰਾਂ ਰਾਹੀਂ ਸਾਰੇ ਪਿੰਡ ਵਾਸੀਆਂ ਨੂੰ ਮੰਗਵਾਉਣਾ ਪੈਂਦਾ, ਤੇ ਟੈਂਕਰ ਦਾ ਰੇਟ ਕਰੀਬ 700 ਤੋਂ 800 ਰੁਪਏ ਦੇਣਾ ਪੈਂਦਾ।
Read Also : Barnala News: ਅੱਧੀ ਰਾਤੀਂ ਉੱਠੇ ਅੱਗ ਦੇ ਭਾਂਬੜਾਂ ਮੂਹਰੇ ਹਿੱਕ ਡਾਹ ਖੜ੍ਹੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ
ਜਸਪ੍ਰੀਤ ਸਿੰਘ ਤੇ ਗੁਰਮੇਲ ਸਿੰਘ ਦਾ ਕਹਿਣਾ ਕਿ ਪਿੰਡ ਦੇ ਜਿਮੀਂਦਾਰਾਂ ਨੂੰ ਕਈ ਵਾਰ 3-4 ਕੈਂਟਰ ਵੀ ਪਾਣੀ ਦੇ ਮੰਗਵਾਉਂਦੇ ਪੈਂਦੇ ਆ, ਹਾਲਾਂਕਿ ਆਮ ਲੋਕ ਤਾਂ ਸਮੇਂ ਦੀ ਨਜਾਕਤ ਦੇਖਦਿਆਂ ਪਾਣੀ ਦੀ ਘੱਟ ਤੋਂ ਘੱਟ ਵਰਤੋ ਕਰਕੇ ਟਾਈਮ ਟਪਾਉਣ ਦੀ ਕੋਸ਼ਿਸ ਕਰਦੇ ਹਨ। ਅਬੋਹਰ ਹਲਕੇ ਦੇ ਇਨ੍ਹਾਂ ਪਿੰਡਾਂ ਦੇ ਆਗੂ ਜਿਨ੍ਹਾਂ ਵਿਚ ਬਲਾਕ ਖੂਈਆਂ ਸਰਵਰ ਦੇ ਕਾਂਗਰਸ ਪ੍ਰਧਾਨ ਵੇਦ ਪ੍ਰਕਾਸ਼ ਨੇ ਗੱਲ ਕਰਦਿਆਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਤਾਂ ਲੋਕਾਂ ਨੂੰ ਬਣੀ ਹੀ ਹੋਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ‘ਆਪ’ ਆਗੂ ਰਾਮ ਲਾਲ ਨੇ ਕਿਹਾ ਕਿ ਉਪਰੋਕਤ ਸਰਹੱਦੀ ਪਿੰਡਾਂ ਦੇ ਨਿਵਾਸੀਆਂ ਵੱਲੋਂ ਪੀਣ ਵਾਲੇ ਪਾਣੀ ਦੀ ਦੱਸੀ ਜਾ ਰਹੀ ਸਮੱਸਿਆ ਬਿਲਕੁਲ ਸਹੀ ਅਤੇ ਦਰੁਸਤ ਹੈ।
Punjab Water News
ਉਨ੍ਹਾਂ ਦੱਸਿਆ ਕਿ ਸਮੱਸਿਆ ਦਾ ਇੱਕ ਕਾਰਨ ਇਹ ਵੀ ਹੈ ਕਿ ਉਕਤ ਪਿੰਡ ਪੰਜਾਬ ਤੇ ਰਾਜਸਥਾਨ ਦੀ ਹੱਦ ਨਾਲ ਖਹਿੰਦੇ ਟੇਲਾਂ ’ਤੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਮੰਗ ਨੂੰ ਉਹ ਸਰਕਾਰ ਤੱਕ ਪਹੁੰਚਾਉਣਗੇ। ਪਰ ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਆਖਿਆ ਕਿ ਟੇਲਾਂ ਤੋਂ ਪਿਛਲੇ ਪਿੰਡਾਂ, ਜਿੱਥੋਂ ਕੱਸੀਆਂ ਤੇ ਸੂਏ ਲੰਘਦੇ ਹਨ, ਦੇ ਲੋਕ ਘਰਾਂ ਦਾ ਵੇਸਟੇਜ਼ ਪਾਣੀ ਕੱਸੀਆਂ ਸੂਇਆਂ ਵਿੱਚ ਆਮ ਹੀ ਸੁੱਟਦੇ ਹਨ, ਜਾਂ ਕੱਪੜੇ ਵਗੈਰਾ ਧਾਉਂਦੇ ਹਨ, ਉਸ ਨਾਲ ਵੀ ਸਾਫ ਪਾਣੀ ਖਰਾਬ ਹੁੰਦਾ ਹੈ। ਇਸ ਲਈ ਲੋਕਾਂ ਨੂੰ ਵੀ ਸਮਝਣਾ ਪਵੇਗਾ, ਕਿ ਸਾਰੀ ਜਿੰਮੇਵਾਰੀ ਸਰਕਾਰ ’ਤੇ ਨਾ ਸੁੱਟੀਏ, ਕੁਝ ਜਿੰਮੇਵਾਰੀ ਆਪ ਵੀ ਸੰਭਾਲਣੀ ਚਾਹੀਦੀ ਹੈ।
ਸਰਕਾਰ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਵੇ, ਡਰਾਮੇਬਾਜ਼ੀ ਛੱਡੇ ਸੰਦੀਪ ਜਾਖੜ
ਕੱਲਰਖੇੜਾ ਨਿਵਾਸੀ ਰਣਜੀਤ ਰਾਮ ਨੇ ਦੱਸਿਆ ਕਿ ਅਬੋਹਰ ਹਲਕੇ ਦੇ ਮੌਜ਼ੂਦਾ ਵਿਧਾਇਕ ਸੰਦੀਪ ਜਾਖੜ ਜਦੋਂ ਉਕਤ ਪਿੰਡਾਂ ਵਿਚ ਆਏ ਤਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਉਹਨਾਂ ਨੂੰ ਪੀਣ ਵਾਲੇ ਪਾਣੀ ਸਮੱਸਿਆ ਬਾਰੇ ਦੱਸਿਆ ਤੇ, ਉਨ੍ਹਾਂ ਨੂੰ ਦੂਸ਼ਿਤ ਪਾਣੀ ਬੋਤਲ ਵਿਚ ਭਰਕੇ ਵੀ ਦਿਖਾਇਆ।
ਇਸ ਮੌਕੇ ਵਿਧਾਇਕ ਜਾਖੜ ਨੇ ਦੱਸਿਆ ਕਿ ਜਦੋਂ ਵਿਰੋਧੀ ਪਾਰਟੀਆਂ ਵਾਲੇ ਉਨ੍ਹਾਂ ਦੇ ਘਰ ਦੇ ਬਾਹਰ ਬੀਤੀ ਕੱਲ੍ਹ ਪਾਣੀ ਦੇ ਮਸਲੇ ਦਾ ਵਿਰੋਧ ਕਰਨ ਆਏ ਸਨ, ਤਾਂ ਉਨ੍ਹਾਂ ‘ਆਪ’ ਪਾਰਟੀ ਦੇ ਆਗੂਆਂ ਨੁੂੰ ਅੰਦਰ ਸੱਦ ਕੇ ਨਹਿਰਾਂ ਵਿਚ ਆ ਰਹੇ ਪਾਣੀ ਦੀ ਗੁਣਵੱਤਾ ਬਾਰੇ ਪੁੱਛਿਆ, ਜੋ ਕਿ ਸਰਕਾਰ ਦੀ ਆਪਣੀ ਰਿਪੋਰਟ ਅਨੁਸਾਰ ਪਿਛਲੇ ਇਕ ਮਹੀਨੇ ਤੋਂ ਪੀਣਯੋਗ ਨਹੀਂ ਹੈ, ਤਾਂ ਆਪ ਦੇ ਆਗੂਆਂ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪ ਆਗੂਆਂ ਨੂੰ ਕਿਹਾ ਕਿ ਉਹ ਪਿੰਡ ਗੁੰਮਜਾਲ ਦੀ ਟੇਲ ’ਤੇ ਚੱਲਣ ਤੇ ਇਸ ਤੋਂ ਇਲਾਵਾ ਵੱਖ-ਵੱਖ ਨਹਿਰਾਂ ਵਿਚ ਵਗ ਰਹੇ ਪਾਣੀ ਦੀ ਗੁਣਵੱਤਾ ਦੀ ਜਾਂਚ ਲਈ ਸੱਦਾ ਦਿੱਤਾ ਤਾਂ ਉਹ ਭੱਜ ਨਿਕਲੇ।