ਪਰਮਾਤਮਾ ਦੀ ਚਰਚਾ ਕਰਨ ਵਾਲੇ ਹੁੰਦੇ ਹਨ ਭਾਗਾਂ ਵਾਲੇ : Saint Dr MSG

Saint Dr MSG

ਪਰਮਾਤਮਾ ਦੀ ਚਰਚਾ ਕਰਨ ਵਾਲੇ ਹੁੰਦੇ ਹਨ ਭਾਗਾਂ ਵਾਲੇ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਜੀਵ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਮਾਲਕ ਦੀ ਯਾਦ ਵਿੱਚ ਆ ਕੇ ਬੈਠਦੇ ਹਨ, ਉਸ ਪਰਮ ਪਿਤਾ ਪਰਮਾਤਮਾ ਦੀ ਚਰਚਾ ਕਰਦੇ ਹਨ, ਉਹ ਬਹੁਤ ਭਾਗਾਂ ਵਾਲੇ ਹੁੰਦੇ ਹਨ ਜਾਂ ਭਾਗਾਂ ਵਾਲੇ ਬਣ ਜਾਂਦੇ ਹਨ ਜਨਮਾਂ-ਜਨਮਾਂ ਦੇ ਸੰਚਿਤ ਕਰਮ ਕਿੰਨੇ ਹਨ, ਇਸ ਦਾ ਦਾਇਰਾ ਕਿੰਨਾ ਵੱਡਾ ਹੈ, ਇਸ ਬਾਰੇ ਕੁਝ ਵੀ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ ਪਰ ਇਹ ਹਕੀਕਤ ਹੈ। (Saint Dr MSG)

ਕਿ ਜੀਵ ਸਤਿਸੰਗ ਸੁਣ ਕੇ ਅਮਲ ਕਰੇ ਤਾਂ ਆਪਣੇ ਭਿਆਨਕ ਤੋਂ ਭਿਆਨਕ ਪਾਪ-ਕਰਮਾਂ ਤੋਂ ਬਚ ਜਾਂਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਸੁਣ ਕੇ ਅਮਲ ਕਰਨ ਦਾ ਮਤਲਬ ਹੈ ਕਿ ਤੁਸੀਂ ਨਾਮ ਜਪੋ, ਮਾਲਕ ਦੀ ਔਲਾਦ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ।  ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ ਹੰਕਾਰਵੱਸ, ਕਾਮ-ਵਾਸਨਾ, ਕਰੋਧ, ਲੋਭ, ਮੋਹ, ਮਨ-ਮਾਇਆਵੱਸ ਜਦੋਂ ਜੀਵ ਕਿਸੇ ਦਾ ਦਿਲ ਦੁਖਾਉਂਦਾ ਹੈ ਤਾਂ ਉਸ ਦੀ ਭਗਤੀ ਕੱਟੀ ਜਾਂਦੀ ਹੈ। (Saint Dr MSG)

ਉਹ ਖੁਦ ਦੁਖੀ ਹੁੰਦਾ ਹੈ ਅਤੇ ਮਾਲਕ ਤੋਂ ਦੂਰ ਹੁੰਦਾ ਜਾਂਦਾ ਹੈ ਇਸ ਲਈ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ ਜਦੋਂ ਇੰਨੇ ਵੱਡੇ ਮਹਾਂਪੁਰਖ, ਸੰਤ, ਪੀਰ-ਫ਼ਕੀਰਾਂ ਨੇ ਇਹ ਲਿਖ ਦਿੱਤਾ ਕਿ  ‘ਕਬੀਰਾ ਸਬਸੇ ਹਮ ਬੁਰੇ, ਹਮ ਤਜ ਭਲਾ ਸਬ ਕੋਇ ਜਿਨ ਐਸਾ ਕਰ ਮਾਨਿਆ, ਮੀਤ ਹਮਾਰਾ ਸੋਇ’ ਕਹਿਣ ਦਾ ਮਤਲਬ ਹੈ ਕਿ ਕਹਿਣ ਨੂੰ ਕੋਈ ਵੀ ਕਹਿ ਦੇਵੇਗਾ ਕਿ ਮੈਂ ਇਹ ਹਾਂ, ਉਹ ਹਾਂ ਪਰ ਜੋ ਲੋਕ ਅਜਿਹਾ ਮੰਨ ਲੈਂਦੇ ਹਨ ਕਿ ਮੈਂ ਦੂਸਰਿਆਂ ਨੂੰ ਬੁਰਾ ਕਿਉਂ ਕਹਾਂ ਅਤੇ ਉਹ ਵਾਕਈ ਕਿਸੇ ਨੂੰ ਬੁਰਾ ਨਹੀਂ ਕਹਿੰਦਾ, ਸਗੋਂ ਆਪਣੇ-ਆਪ ਨੂੰ ਹੀ ਬੁਰਾ ਕਹਿੰਦਾ ਹੈ ਤਾਂ ਜੋ ਅਜਿਹਾ ਕਹਿ ਕੇ ਮੰਨ ਲੈਂਦੇ ਹਨ, ਉਹ ਮਾਲਕ ਦੇ ਮੀਤ, ਪਿਆਰੇ, ਅਤੀ ਪਿਆਰੇ ਹੋ ਜਾਇਆ ਕਰਦੇ ਹਨ। (Saint Dr MSG)

ਸੰਤਾਂ ਦੇ ਬਚਨ ਮੰਨਣ ਵਾਲੇ ਦੋਵਾਂ ਜਹਾਨਾਂ ‘ਚ ਬਣਦੇ ਨੇ ਖੁਸ਼ੀਆਂ ਦੇ ਹੱਕਦਾਰ : Saint Dr MSG

ਆਪ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿੱਚ ਜੀਵ ਨੂੰ ਸਮਝ ਆਉਂਦੀ ਹੈ ਪਰ ਇਹ ਜ਼ਰੂਰੀ ਹੈ ਕਿ ਆਦਮੀ ਸੁਣ ਕੇ ਅਮਲ ਕਰੇ ਤਾਂ ਹੀ ਖੁਸ਼ੀਆਂ ਹਾਸਲ ਹੁੰਦੀਆਂ ਹਨ ਸੁਣਨਾ ਚੰਗੀ ਗੱਲ ਹੈ ਜਿਵੇਂ ਪੱਥਰ ਗਰਮੀ ਵਿੱਚ ਰਹਿੰਦੇ ਹਨ ਤਾਂ ਕਿਸੇ ਦਾ ਪੈਰ ਸਾੜ ਦਿੰਦੇ ਹਨ ਉਸ ‘ਤੇ ਥੋੜ੍ਹਾ ਪਾਣੀ ਡਿੱਗਦਾ ਰਹੇ ਤਾਂ ਉਹ ਠੰਢੇ ਰਹਿੰਦੇ ਹਨ ਸਤਿਸੰਗ ਸੁਣਨ ਨਾਲ ਜੀਵ ਚਾਹੇ ਅਮਲ ਨਾ ਕਰੇ ਫਿਰ ਵੀ ਨਾ ਸੁਣਨ ਵਾਲਿਆਂ ਤੋਂ ਬਿਹਤਰ ਹੈ ਪਰ ਸੁਣ ਕੇ ਅਮਲ ਕਰਨ ਨਾਲ ਹੀ ਖੁਸ਼ੀਆਂ ਆਉਂਦੀਆਂ ਹਨ। (Saint Dr MSG)

ਨਹੀਂ ਤਾਂ ਕੀਤੇ ਕਰਮਾਂ ਦਾ ਭੁਗਤਾਨ ਕਰਨਾ ਪੈਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿੱਚ ਸੰਤ ਜੀਵਾਂ ਨੂੰ ਸਿੱਖਿਆ ਦਿੰਦੇ ਹਨ ਕਿ ਮੰਨੋ ਭਾਈ, ਅਮਲ ਕਰੋ ਅਤੇ ਜੋ ਸੁਣ ਕੇ ਅਮਲ ਕਰ ਲਿਆ ਕਰਦੇ ਹਨ, ਉਹ ਹੀ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣਦੇ ਹਨ ਉਨ੍ਹਾਂ ਦੇ ਅੰਦਰ ਪਵਿੱਤਰਤਾ ਆਉਂਦੀ ਹੈ, ਚਿਹਰੇ ‘ਤੇ ਨੂਰ ਆਉਂਦਾ ਹੈ ਉਹ ਇੱਕ ਦਿਨ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਜ਼ਰੂਰ ਬਣ ਜਾਇਆ ਕਰਦੇ ਹਨ। (Saint Dr MSG)