ਮੁਲਾਜਮਾਂ ਤੇ ਪੈਸ਼ਨਰਾਂ ਵੱਲੋਂ ਚੰਡੀਗੜ੍ਹ ਵੱਲ ਮਾਰਚ, ਪੁਲਿਸ ਨੇ ਵਾਈਪੀਐਸ ਚੌਂਕ ‘ਤੇ ਰੋਕੇ

Pensioners march to Chandigarh, police stops at YPS chowk

ਮੁਲਾਜਮਾਂ ਤੇ ਪੈਸ਼ਨਰਾਂ ਵੱਲੋਂ ਚੰਡੀਗੜ੍ਹ ਵੱਲ ਮਾਰਚ, ਪੁਲਿਸ ਨੇ ਵਾਈਪੀਐਸ ਚੌਂਕ ‘ਤੇ ਰੋਕੇ

ਮੋਹਾਲੀ,  (ਕੁਲਵੰਤ ਕੋਟਲ) ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸਾਂਝੇ ਬੈਨਰ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਮੋਹਾਲੀ ਵਿਖੇ ਰੈਲੀ ਕਰਨ ਤੋਂ ਬਾਅਦ ਚੰਡੀਗੜ੍ਹ ਵੱਲ ਮਾਰਚ ਕੀਤਾ ਗਿਆ ਚੰਡੀਗੜ੍ਹ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਵੱਡੀ ਗਿਣਤੀ ‘ਚ ਤੈਨਾਤ ਪੁਲਿਸ ਨੇ ਸੰਘਰਸ਼ਕਾਰੀਆਂ ਨੂੰ ਬੈਰੀਕੇਡ ਲਾ ਕੇ ਰੋਕ ਦਿੱਤਾ ਗਿਆ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਆਪਣਾ ਧਰਨਾ ਲਾ ਦਿੱਤਾ

ਇਸ ਦੌਰਾਨ ਧਰਨਕਾਰੀਆਂ ਵੱਲੋਂ ਕੈਪਟਨ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ ਗਈ ਬਾਅਦ ਵਿੱਚ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਗੁਰਪ੍ਰੀਤ ਸਿੰਘ ਨੇ ਧਰਨਾ ਸਥਾਨ ‘ਤੇ ਪਹੁੰਚ ਕੇ ਮੰਗ ਪੱਤਰ ਲਿਆ ਤੇ ਧਰਨਾਕਾਰੀਆਂ ਦੇ ਆਗੂਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 2 ਮਾਰਚ  ਨੂੰ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਇਸ ਉਪਰੰਤ ਧਰਨਾਕਾਰੀਆਂ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ

ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ, ਸਤੀਸ਼ ਰਾਣਾ, ਸੱਜਣ ਸਿੰਘ, ਮੇਘ ਸਿੰਘ ਸਿੱਧੂ, ਕਰਮ ਸਿੰਘ ਧਨੋਆ, ਠਾਕੁਰ ਸਿੰਘ, ਬਖਸ਼ੀਸ ਸਿੰਘ, ਪ੍ਰੇਮ ਸਾਗਰ ਸ਼ਰਮਾ ਨੇ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ  ਮੰਗਾਂ ਮੰਨਣ ਤੋਂ ਪਾਸਾ ਵਟ ਰਹੀ ਹੈ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਾਂ ਤਾਂ ਉਹ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨਦੇ ਹੋਏ ਬਜਟ ਵਿੱਚ ਲੋੜੀਦੇ ਉਪਬੰਧ ਕਰੇ ਜਾਂ ਇਸ ਰਵੱਈਏ ਦੇ ਨਕਰਾਤਮਕ ਦੂਰ ਅੰਗਾਮੀ ਨਤੀਜੇ ਭੁਗਤਣ ਲਈ ਤਿਆਰ ਰਹੇ

ਉਹਨਾਂ ਕਿਹਾ ਕਿ ਇਕ ਪਾਸੇ ਕੈਪਟਨ ਸਰਕਾਰ ਵੱਲੋਂ ਖਜਾਨਾ ਖਾਲੀ ਹੋਣ ਦੀ  ਦੁਹਾਈ ਦਿੱਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਸਰਕਾਰ ਦੋਗਲੀ ਨੀਤੀ ਤਹਿਤ ਆਪਣੇ ਖਰਚੇ ਅਤੇ ਵਿੱਤੀ ਲਾਭਾਂ ਤੇ ਕੋਈ ਪਾਬੰਦੀ ਨਹੀਂ ਲਗਾ ਰਹੀ ਪਰ  ਮੁਲਾਜ਼ਮ ਵਰਗ ਦਾ ਗਲਾ ਘੁੱਟਣ ਉਤੇ ਤੁਲੀ ਹੋਈ ਹੈ

ਇਸ ਮੌਕੇ ਵੱਖ-ਵੱਖ ਧਿਰਾਂ ਨਾਲ ਸਬੰਧਿਤ ਮੁਲਾਜ਼ਮ ਆਗੂ ਵੇਦ ਪ੍ਰਕਾਸ਼ ਸ਼ਰਮਾ, ਰਣਵੀਰ ਢਿੱਲੋਂ, ਰਾਜਿੰਦਰ ਕੁਮਾਰ ਯੂ.ਟੀ., ਜਗਦੀਸ਼ ਸਿੰਘ ਯੂਟੀ, ਰਣਜੀਤ ਹੰਸ ਯੂ ਟੀ, ਗੁਰਮੇਲ ਸਿੰਘ ਸਿੱਧੂ, ਗੁਰਨਾਮ ਸਿੰਘ ਵਿਰਕ, ਨਛੱਤਰ ਸਿੰਘ ਭਾਈਰੂਪਾ, ਬਖਸ਼ੀਸ਼ ਸਿੰਘ, ਅਜਮੇਰ ਸਿੰਘ, ਬਲਦੇਵ ਸਿੰੰਘ ਬੁੱਟਰ, ਜਗਦੇਵ ਕੌਲ, ਰੰਜੀਵ ਕੁਮਾਰ, ਤੀਰਥ ਸਿੰਘ ਬਾਸੀ, ਦਰਸ਼ਨ ਸਿੰਘ ਲੁਬਾਣਾ, ਬੀ.ਕੇ ਮੋਦਗਿੱਲ, ਹਰਜਿੰਦਰ ਸਿੰਘ ਪਨੂੰ, ਸੁਖਜਿੰਦਰ ਸਿੰਘ ਚਾਹਲ, ਜਗਜੀਤ ਸਿੰਘ ਦੂਆ, ਦਰਸ਼ਨ ਸਿੰਘ ਬੇਲੂਮਾਜਰਾ, ਰਾਜ ਕੁਮਾਰ ਅਰੋੜਾ, ਗੁਰਮੇਲ ਸਿੰਘ ਮੈਂਡਲੇ, ਅਵਿਨਾਸ਼ ਸ਼ਰਮਾ, ਜਸਵੰਤ ਸਿੰਘ ਸੰਧੂ, ਹਰਭਜਨ ਸਿੰਘ ਪਿਲਖਣੀ, ਗੁਰਮੀਤ ਸਿੰਘ ਵਾਲੀਆ, ਸੁਖਜੀਤ ਸਿੰਘ, ਪਰਵਿੰਦਰ ਸਿੰਘ ਖੰਗੂੜਾ, ਜਗਜੀਤ ਸਿੰਘ, ਨਿਰਮਲ ਸਿੰਘ ਸੈਣੀ,ਅਮਿਤ ਕਟੋਚ, ਮਨਜੀਤ ਸਿੰਘ ਸੈਣੀ, ਦਰਸ਼ਨ  ਲੁਬਾਣਾ, ਵਾਸ਼ਿੰਨਟਨ ਸਿੰਘ, ਜਗਦੀਸ਼ ਸਿੰਘ ਚਾਹਿਲ, ਸੁਖਵਿੰਦਰ ਸਿੰਘ ਚਾਹਲ, ਬਲਰਾਜ ਸਿੰਘ ਦਾਊ, ਪਿਆਰਾ ਸਿੰਘ, ਪ੍ਰੇਮ ਚੰਦ ਅਗਰਗਾਲ, ਕੁਲਦੀਪ ਦੌੜਕਾ ਨੇ ਵੀ ਸੰਬੋਧਨ ਕੀਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।