Water Wastage: ਉੱਤਰ ਭਾਰਤ ’ਚ ਪਾਣੀ ਦੀ ਬਰਬਾਦੀ ਦਾ ਸਿਖ਼ਰ

Water Wastage

Water Wastage: ਸਾਡੇ ਦੇਸ਼ ’ਚ ਬੀਤੇ 77 ਸਾਲਾਂ ਅੰਦਰ ਜਿਸ ਤੇਜ਼ੀ ਨਾਲ ਬਨਾਉਟੀ, ਭੌਤਿਕ ਤੇ ਉਪਭੋਗਤਾਵਾਦੀ ਸੰਸਕ੍ਰਿਤੀ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਚੀਜ਼ਾਂ ਦੀ ਪੈਦਾਵਾਰ ਵਧੀ ਹੈ, ਓਨੀ ਹੀ ਤੇਜ਼ੀ ਨਾਲ ਕੁਦਰਤੀ ਵਸੀਲਿਆਂ ਦਾ ਜਾਂ ਤਾਂ ਘਾਣ ਹੋਇਆ ਹੈ ਉਨ੍ਹਾਂ ਦੀ ਉਪਲੱਬਧਤਾ ਘਟੀ ਹੈ ਅਜਿਹੇ ਕੁਦਰਤੀ ਵਸੀਲਿਆਂ ’ਚੋਂ ਇੱਕ ਹੈ ‘ਪਾਣੀ’! ‘ਜਲ ਹੀ ਜੀਵਨ ਹੈ’ ਦੀ ਅਸਲੀਅਤ ਤੋਂ ਜਾਣੂ ਹੋਣ ਦੇ ਬਾਵਜੂਦ ਪਾਣੀ ਦੀ ਉਪਲੱਬਧਤਾ ਜ਼ਮੀਨ ਦੇ ਹੇਠਾਂ ਤੇ ਉੁਪਰ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ ਨਤੀਜੇ ਵਜੋਂ ਭਾਰਤ ਤੇਜ਼ੀ ਨਾਲ ਜ਼ਮੀਨੀ ਪਾਣੀ ਦੀ ਕਮੀ ਦੇ ਸਿਖਰ ਵੱਲ ਵਧ ਰਿਹਾ ਹੈ ਕੁਝ ਖੇਤਰ ਪਹਿਲਾਂ ਤੋਂ ਹੀ ਇਸ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਤੇ ਕੁਝ ’ਚ 2025 ਤੱਕ ਇਸ ਦਾ ਅਸਰ ਦਿਸਣਾ ਸ਼ੁਰੂ ਹੋ ਜਾਵੇਗਾ ਹਾਲ ਹੀ ’ਚ ਜਾਰੀ ਆਈਆਈਟੀ ਗਾਂਧੀਨਗਰ ਦੇ ਖੋਜਕਾਰਾਂ ਦਾ ਅਧਿਐਨ ਦੱਸਦਾ ਹੈ।

ਉੱਤਰ ਭਾਰਤ ਨੇ ਪਿਛਲੇ 20 ਸਾਲਾਂ ’ਚ ਆਪਣੇ ਬਹੁਮੁੱਲ 450 ਘਣ ਕਿ.ਮੀ. ਜ਼ਮੀਨੀ ਪਾਣੀ ਨੂੰ ਬਰਬਾਦ ਕਰ ਦਿੱਤਾ ਹੈ

ਕਿ ਜਲਵਾਯੂ ਬਦਲਾਅ ਦੇ ਚੱਲਦੇ ਖੁਰਾਕ ਦੀ ਖਾਨ ਕਹੇ ਜਾਣ ਵਾਲੇ ਉੱਤਰ ਭਾਰਤ ਨੇ ਪਿਛਲੇ 20 ਸਾਲਾਂ ’ਚ ਆਪਣੇ ਬਹੁਮੁੱਲ 450 ਘਣ ਕਿ.ਮੀ. ਜ਼ਮੀਨੀ ਪਾਣੀ ਨੂੰ ਬਰਬਾਦ ਕਰ ਦਿੱਤਾ ਹੈ ਇਹ ਏਨਾ ਪਾਣੀ ਸੀ ਕਿ ਇਸ ਨਾਲ ਦੇਸ਼ ਦੇ ਸਭ ਤੋਂ ਵੱਡੇ ਪਾਣੀ ਦੇ ਸਰੋਤ ਇੰਦਰਾ ਸਾਗਰ ਬੰਨ੍ਹ ਨੂੰ 37 ਵਾਰ ਨੱਕੋ-ਨੱਕ ਭਰਿਆ ਜਾ ਸਕਦਾ ਸੀ ਇਸ ਹਿੱਸੇ ’ਚ ਮਾਨਸੂਨੀ ਬਰਸਾਤ ਦੀ ਕਮੀ ਤੇ ਸਰਦੀਆਂ ’ਚ ਮੁਕਾਬਲਤਨ ਵਧਦੇ ਗਰਮ ਦਿਨਾਂ ਦੇ ਚੱਲਦਿਆਂ ਫਸਲਾਂ ਦੀ ਸਿੰਚਾਈ ਲਈ ਜ਼ਮੀਨੀ ਪਾਣੀ ਦੀ ਨਿਰਭਰਤਾ ਲਗਾਤਾਰ ਵਧ ਰਹੀ ਹੈ ਇਸ ਲਈ ਜ਼ਮੀਨ ਅੰਦਰਲਾ ਪਾਣੀ ਲਗਾਤਾਰ ਘਟ ਰਿਹਾ ਹੈ ਖੋਜਕਾਰਾਂ ਨੇ ਆਪਣੇ ਅਧਿਐਨ ’ਚ ਪਾਇਆ ਹੈ। Water Wastage

Read This : Liv in Relationship: ਸਮਾਜਿਕ ਰਿਸ਼ਤਿਆਂ ’ਤੇ ਮੋਹਰ

ਕਿ ਸਮੁੱਚੇ ਉੱਤਰ ਭਾਰਤ ’ਚ 1951-2021 ਦੀ ਮਿਆਦ ਦੌਰਾਨ ਬਰਸਾਤ ਦੇ ਮੌਸਮ (ਜੂਨ ਤੋਂ ਸਤੰਬਰ) ’ਚ ਬਰਸਾਤ ’ਚ 8.5 ਫੀਸਦੀ ਦੀ ਕਮੀ ਆਈ ਹੈ ਇਸ ਮਿਆਦ ਦੌਰਾਨ ਇਸ ਖੇਤਰ ’ਚ ਸਰਦੀਆਂ ਦੇ ਮੌਸਮ ’ਚ ਤਾਪਮਾਨ 0.3 ਡਿਗਰੀ ਸੈਲਸੀਅਸ ਵਧ ਗਿਆ ਹੈ ਹੈਦਰਾਬਾਦ ਸਥਿਤ ਰਾਸ਼ਟਰੀ ਭੂ-ਭੌਤਿਕੀ ਖੋਜ ਸੰਸਥਾਨ (ਐਨਜੀਆਰਆਈ) ਦੇ ਖੋਜਕਾਰਾਂ ਦੀ ਟੀਮ ਨੇ ਅਧਿਐਨ ’ਚ ਪਾਇਆ ਹੈ ਕਿ ਮਾਨਸੂਨ ਦੌਰਾਨ ਘੱਟ ਬਰਸਾਤ ਹੋਣ ਤੇ ਸਰਦੀਆਂ ਦੌਰਾਨ ਤਾਪਮਾਨ ਵਧਣ ਕਾਰਨ ਸਿੰਚਾਈ ਲਈ ਪਾਣੀ ਦੀ ਮੰਗ ਵਧੇਗੀ ਤੇ ਇਸ ਕਾਰਨ ਜ਼ਮੀਨੀ ਪਾਣੀ ਰਿਚਾਰਜ਼ ’ਚ ਕਮੀ ਆਵੇਗੀ ਨਤੀਜੇ ਵਜੋਂ ਉੱਤਰ ਭਾਰਤ ’ਚ ਪਹਿਲਾਂ ਤੋਂ ਹੀ ਘੱਟ ਹੋ ਰਹੇ ਜ਼ਮੀਨੀ ਪਾਣੀ ਵਸੀਲੇ ’ਤੇ ਹੋਰ ਜ਼ਿਆਦਾ ਦਬਾਅ ਵਧੇਗਾ ਅਧਿਐਨ ’ਚ ਮਿਲਿਆ। Water Wastage

ਕਿ ਮਾਨਸੂਨ ਦੌਰਾਨ ਬਰਸਾਤ ਘੱਟ ਹੋਣ ਨਾਲ ਜ਼ਮੀਨੀ ਪਾਣੀ ਦੀ ਜਿਆਦਾ ਲੋੜ ਪੈਂਦੀ ਹੈ ਤੇ ਸਰਦੀਆਂ ’ਚ ਤਾਪਮਾਨ ਜ਼ਿਆਦਾ ਹੋਣ ਨਾਲ ਮਿੱਟੀ ਖੁਸ਼ਕ ਹੋ ਜਾਂਦੀ ਹੈ ਇਸ ਲਈ ਵਾਰ-ਵਾਰ ਫਸਲ ਨੂੰ ਸਿੰਚਾਈ ਦੀ ਲੋੜ ਹੁੰਦੀ ਹੈ ਇਸ ਲਈ ਸਾਨੂੰ ਜ਼ਿਆਦਾ ਦਿਨਾਂ ਤੱਕ ਮੱਠੀ ਬਰਸਾਤ ਦੀ ਜ਼ਰੂਰਤ ਹੈ ਪਰ ਵਿਡੰਬਨਾ ਹੈ ਕਿ ਬਰਸਾਤ ’ਤੇ ਅਧਿਕਾਰ ਆਦਮੀ ਦਾ ਨਹੀਂ ਹੈ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ 70 ਫੀਸਦੀ ਪਾਣੀ ਦੀ ਵਰਤੋਂ ਖੇਤੀ ਲਈ ਹੁੰਦੀ ਹੈ ਦੁਨੀਆ ਦੀਆਂ ਛੇ ਵਾਤਾਵਰਨੀ ਪ੍ਰਣਾਲੀਆਂ ਪਾਣੀ ਦਾ ਪੱਧਰ ਹੇਠਾਂ ਡਿੱਗਣ ਅਤੇ ਜਲਵਾਯੂ ਬਦਲਾਅ ਦੇ ਪ੍ਰਭਾਵ ਦੇ ਚੱਲਦਿਆਂ ਸੰਕਟ ਦੇ ਸਿਖਰ ਬਿੰਦੂ ’ਤੇ ਹਨ। Water Wastage

ਜੇਕਰ ਹਾਲਾਤ ਨਾ ਬਦਲੇ ਤਾਂ ਜੀਵ-ਜੰਤੂ ਅਲੋਪ ਹੋਣਗੇ, ਜ਼ਮੀਨੀ ਪਾਣੀ ਘਟੇਗਾ, ਬਰਫ਼ ਪਿਘਲੇਗੀ ਤੇ ਪੁਲਾੜ ’ਚ ਕਚਰਾ ਵਧਦਾ ਰਿਹਾ ਤਾਂ ਅਸਹਿ ਗਰਮੀ ਪਵੇਗੀ ਜੋ ਜੀਵ ਜਗਤ ਦੇ ਭਵਿੱਖ ਲਈ ਚਿੰਤਾਜਨਕ ਹੈ ਕੁਦਰਤੀ ਸੰਪਦਾ ਦੀ ਵਰਤੋਂ ਤੇ ਉਸ ’ਚ ਬੇਲੋੜੀ ਦਖਲਅੰਦਾਜ਼ੀ ਤਬਾਹਕਾਰੀ ਬਦਲਾਅ ਲਿਆਉਣਗੇ ਇਸ ਦਾ ਵਾਤਾਵਰਨ ਤੰਤਰ, ਜਲਵਾਯੂ ਪ੍ਰਣਾਲੀ ਅਤੇ ਸਮੁੱਚੇ ਵਾਤਾਵਰਨ ’ਤੇ ਗੰਭੀਰ ਅਸਰ ਦਿਸੇਗਾ ਭਾਰਤ ਦੁਨੀਆ ’ਚ ਸਭ ਤੋਂ ਜਿਆਦਾ ਜ਼ਮੀਨੀ ਪਾਣੀ ਦੀ ਵਰਤੋਂ ਕਰਨ ਵਾਲਿਆਂ ’ਚ ਇੱਕ ਹੈ ਇਹ ਅਮਰੀਕਾ ਅਤੇ ਚੀਨ ਦੋਵਾਂ ਦੀ ਕੁੱਲ ਵਰਤੋਂ ਤੋਂ ਕਿਤੇ ਜ਼ਿਆਦਾ ਹੈ ਭਾਰਤ ਦਾ ਉੱਤਰੀ ਪੱਛਮੀ ਇਲਾਕਾ ਦੇਸ਼ ਦੀਆਂ ਖੁਰਾਕੀ ਲੋੜਾਂ ਨੂੰ ਪੂਰਾ ਕਰਨ ਦੇ ਲਿਹਾਜ ਨਾਲ ਅਹਿਮ ਹੈ।

ਪਰ ਇੱਥੇ ਤੇਜੀ ਨਾਲ ਜ਼ਮੀਨੀ ਪਾਣੀ ਦਾ ਪੱਧਰ ਡਿੱਗ ਰਿਹਾ ਹੈ ਨਤੀਜੇ ਵਜੋਂ ਇਸ ਦੇ ਮਾੜੇ ਨਤੀਜੇ 2025 ਤੱਕ ਦਿਸਣੇ ਸ਼ੁਰੂ ਹੋ ਜਾਣਗੇ ਪਾਣੀ ਦੇ ਸਰੋਤ ਸੁੱਕਣ ਲੱਗ ਜਾਣਗੇ, ਜਿਸ ਦਾ ਅਸਰ ਖੇਤੀ ’ਤੇ ਪਵੇਗਾ ਖੁਰਾਕ ਮੁਹੱਈਆ ਹੋਣ ਦੇ ਅੰਕੜਿਆਂ ਨੂੰ ਪਿਛਲੇ 77 ਸਾਲ ਦੀ ਇੱਕ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ, ਪਰ ਇਸ ਖੁਰਾਕ ਪੈਦਾਵਾਰ ਲਈ ਜਿਸ ਹਰੀ ਕ੍ਰਾਂਤੀ ਪੈਦਾਵਾਰ ਲਈ ਜਿਸ ਹਰੀ ਕ੍ਰਾਂਤੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਉਸ ਕਾਰਨ ਟਿਊਬਵੈਲਾਂ ਦੀ ਗਿਣਤੀ ਬਹੁਤ ਵਧੀ, ਇਸ ਦੇ ਬਾਵਜੂਦ ਓਨੀ ਹੀ ਤੇਜ਼ੀ ਨਾਲ ਜ਼ਮੀਨੀ ਪਾਣੀ ਦੀ ਉਪਲੱਬਧਤਾ ਘਟੀ ਕੇਂਦਰੀ ਭੂ-ਜਲ ਬੋਰਡ ਅਨੁਸਾਰ ਬੋਰ ਪੁਟਾਈ ਦੀ ਆਮ ਤੌਰ ਨਾਲ ਪ੍ਰਚੱਲਿਤ ਤਕਨੀਕ ਗਲਤ ਹੈ। Water Wastage

ਇਸ ਲਈ ਜ਼ਮੀਨ ਅੰਦਰ ਤੀਹ ਮੀਟਰ ਤੱਕ ਵਿਧੀਵਤ ਸੀÇਲੰਗ ਹੋਣੀ ਚਾਹੀਦੀ ਹੈ ਤਾਂ ਕਿ ਜ਼ਮੀਨ ਦੀ ਇਸ ਡੂੰਘਾਈ ਵਾਲੇ ਹਿੱਸੇ ਦਾ ਪਾਣੀ ਆਪਣੇ ਖੇਤਰ ’ਚ ਸੁਰੱਖਿਅਤ ਰਹੇ ਇਸ ਤੋਂ ਬਾਅਦ ਹੇਠਾਂ ਦੀ ਪੁਟਾਈ ਜਾਰੀ ਰੱਖਣੀ ਚਾਹੀਦੀ ਹੈ ਇਸ ਤਕਨੀਕ ਨੂੰ ਅਪਣਾਉਣ ਨਾਲ ਖਰਚ ’ਚ 30 ਹਜ਼ਾਰ ਰੁਪਏ ਦਾ ਵਾਧਾ ਜ਼ਰੂਰ ਹੁੰਦਾ ਹੈ, ਪਰ ਜ਼ਮੀਨੀ ਪਾਣੀ ਦੇ ਪੱਧਰ ’ਚ ਗਿਰਾਵਟ ਨਹੀਂ ਆਉਂਦੀ ਪਰ ਇਸ ਤਕਨੀਕ ਅਨੁਸਾਰ ਬੋਰਾਂ ਦੀ ਪੁਟਾਈ ਦੇਸ਼ ’ਚ ਨਹੀਂ ਕੀਤੀ ਗਈ ਅਧਿਐਨ ਅਨੁਸਾਰ 1947 ’ਚ ਕੋਈ ਇੱਕ ਹਜ਼ਾਰ ਦੇ ਕਰੀਬ ਟਿਊਬਵੈੱਲ ਪੂਰੇ ਦੇਸ਼ ’ਚ ਸਨ, ਜਿਨ੍ਹਾਂ ਦੀ ਗਿਣਤੀ ਹੁਣ ਕਈ ਕਰੋੜ ਹੋ ਗਈ ਹੈ।

ਸਸਤੀ ਅਤੇ ਮੁਫ਼ਤ ਬਿਜਲੀ ਦੇਣ ਨਾਲ ਬੋਰਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ ਪੰਜਾਬ ਅਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇ ਕੇ ਟਿਊਬਵੈਲਾਂ ਨੂੰ ਬੇਵਜ੍ਹਾ ਉਤਸ਼ਾਹਿਤ ਕੀਤਾ ਹੈ ਪੰਜਾਬ ਦੇ 12, ਹਰਿਆਣਾ ਦੇ 3, ਮੱਧ ਪ੍ਰਦੇਸ਼ ਦੇ 15 ਜਿਲ੍ਹਿਆਂ ’ਚੋਂ ਪਾਣੀ ਜ਼ਿਆਦਾ ਕੱਢਿਆ ਜਾ ਰਿਹਾ ਹੈ ਜਦੋਂ ਕਿ ਬਰਸਾਤ ਦੇ ਪਾਣੀ ਨਾਲ ਉਸ ਦੀ ਭਰਪਾਈ ਨਹੀਂ ਹੋ ਰਹੀ ਹੈ ਗੁਜਰਾਤ ਦੇ ਮੇਹਸਾਣਾ ਅਤੇ ਤਮਿਲਨਾਡੂ ਦੇ ਕੋਇੰਬਟੂਰ ਜਿਲ੍ਹਿਆਂ ’ਚ ਤਾਂ ਜ਼ਮੀਨੀ ਪਾਣੀ ਇੱਕਦਮ ਖਤਮ ਹੀ ਹੋ ਗਿਆ ਹੈ ਹਰਿਆਣਾ ਦੇ ਕੁਰੂਕਸ਼ੇਤਰ ਅਤੇ ਮਹਿੰਦਰਗੜ੍ਹ, ਮੱਧ ਪ੍ਰਦੇਸ਼ ਦੇ ਖੰਡਵਾ, ਪਰਗੋਨ ਅਤੇ ਭਿੰਡ ਜਿਲ੍ਹਿਆਂ ’ਚ ਹਰ ਸਾਲ ਪਾਣੀ ਦਾ ਪੱਧਰ ਅੱਧਾ ਮੀਟਰ ਹੇਠਾਂ ਜਾ ਰਿਹਾ ਹੈ ਭੂਮੀ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਇਸ ਸਿਲਸਿਲੇ ’ਚ ਕਹਿਣਾ ਹੈ।

ਕਿ ਜ਼ਮੀਨ ’ਚ 210 ਤੋਂ ਲੈ ਕੇ 330 ਫੁੱਟ ਤੱਕ ਸੁਰਾਖ (ਬੋਰ) ਕਰ ਦਿੱਤੇ ਜਾਣ ਨਾਲ ਧਰਤੀ ਦੀਆਂ ਪਰਤਾਂ ’ਚ ਵਗ ਰਹੀਆਂ ਜਲ ਧਾਰਾ ਹੇਠਾਂ ਜਾਂਦੀਆਂ ਹਨ ਇਸ ਨਾਲ ਜਲ ਪੱਧਰ ਵੀ ਹੇਠਾਂ ਚਲਾ ਜਾਂਦਾ ਹੈ ਅੰਨ੍ਹੇਵਾਹ ਟਿਊਬਵੈਲਾਂ ਦੇ ਡੂੰਘਾ ਕਰਨ ’ਤੇ ਤੁਰੰਤ ਕੰਟਰੋਲ ਕਰ ਕੇ ਇਸ ਦੇ ਬਦਲਵੇਂ ਉਪਾਅ ਨਾ ਲੱਭੇ ਗਏ ਤਾਂ ਆਉਣ ਵਾਲੇ ਸਮੇਂ ’ਚ ਜਬਰਦਸਤ ਸੰਕਟ ਪਾਣੀ ਦੀ ਕਮੀ ਅਤੇ ਪਾਣੀ ਪ੍ਰਦੂਸ਼ਣ ਹੋਵੇਗਾ ਇਸ ਸਮੰੱਸਿਆ ਦੇ ਹੱਲ ਦੇ ਸਾਰਥਕ ਉਪਾਅ ਵੱਡੀ ਮਾਤਰਾ ’ਚ ਰਿਵਾÇੲਤੀ ਪਾਣੀ ਸੰਭਾਲ ਦੇ ਭੰਡਾਰ ਮੁੜ ਤਿਆਰ ਕਰਨਾ ਹੈ ਜਿਨ੍ਹਾਂ ਦੀ ਅਸੀਂ ਪਿਛਲੇ 77 ਸਾਲਾਂ ’ਚ ਘੋਰ ਅਣਦੇਖੀ ਕੀਤੀ ਹੈ।

ਪ੍ਰਮੋਦ ਭਾਰਗਵ
(ਇਹ ਲੇਖਕ ਦੇ ਆਪਣੇ ਵਿਚਾਰ ਹਨ)