ਸਾਹਨੇਵਾਲ (ਸਾਹਿਲ ਅਗਰਵਾਲ)। ਹਲਕਾ ਸਾਹਨੇਵਾਲ ਦੇ ਪਿੰਡ ਜਗੀਰਪੁਰ ਵਿੱਖੇ ਬੂਥ ਨੰਬਰ 43-44 ’ਚ ਵੋਟਾਂ ਪਾਉਣ ਪੁੱਜੇ ਲੋਕਾਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਅੱਜ ਜਦੋਂ ਵੋਟਿੰਗ ਸਵੇਰੇ 7 ਬਜੇ ਸ਼ੁਰੂ ਹੋਈ। ਤਾਂ ਲੋਕ ਉਨ੍ਹਾਂ ਤੋਂ ਪਹਿਲਾਂ ਹੀ ਲੰਭਿਆਂ-ਲੰਭੀਆ ਕਤਾਰਾਂ ’ਚ ਖੜ੍ਹੇ ਦੇਖਣ ਨੂੰ ਮਿਲੇ। ਲੋਕ ਬਹੂਤ ਖ਼ੁਸ਼ ਨਜ਼ਰ ਆ ਰਹੇ ਸਨ ਤੇ ਲੋਕਾਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਨਾਲ ਹੀ ਨਵੇਂ ਵੋਟਰ ਅੰਜਲੀ ਅਤੇ ਰੀਆ ਦੋਨੋਂ ਬੱਚਿਆਂ ਨੇ ਪਹਿਲੀ ਵਾਰ ਵੋਟ ਪਾਈ ਅਤੇ ਕਾਫੀ ਖੁਸ਼ ਨਜ਼ਰ ਆ ਰਹੇ ਸਨ।
