ਮਨੁੱਖਤਾ ਦੇ ਚਾਨਣ ਨਾਲ ਹੀ ਦੁਨੀਆ ’ਚ ਸ਼ਾਂਤੀ ਸੰਭਵ
ਵਿਸ਼ਵ ਮਨੁੱਖਤਾ ਦਿਵਸ ਹਰ ਸਾਲ 19 ਅਗਸਤ ਨੂੰ ਮਨਾਇਆ ਜਾਂਦਾ ਹੈ ਇਸ ਦਿਵਸ ’ਤੇ ਉਨ੍ਹਾਂ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਮਨੁੱਖੀ ਉਦੇਸ਼ਾਂ ਕਾਰਨ ਦੂਜਿਆਂ ਦੀ ਮੱਦਦ ਲਈ ਆਪਣੀ ਜਾਨ ਵਾਰ ਦਿੱਤੀ ਇਸ ਦਿਵਸ ਨੂੰ ਸੰਸਾਰ ਭਰ ’ਚ ਮਨੁੱਖੀ ਕਾਰਜਾਂ ਅਤੇ ਮੁੱਲਾਂ ਨੂੰ ਉਤਸ਼ਾਹਿਤ ਕੀਤੇ ਜਾਣ ਦੇ ਮੌਕੇ ਦੇ ਰੂਪ ’ਚ ਦੇਖਿਆ ਜਾਂਦਾ ਹੈ ਇਸ ਨੂੰ ਮਨਾਉਣ ਦਾ ਫੈਸਲਾ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਸਵੀਡਿਸ਼ ਪ੍ਰਸਤਾਵ ਦੇ ਆਧਾਰ ’ਤੇ ਕੀਤਾ ਗਿਆ ਇਸ ਅਨੁਸਾਰ ਕਿਸੇ ਐਮਰਜੈਂਸੀ ਦੀ ਸਥਿਤੀ ’ਚ ਸੰਯੁਕਤ ਰਾਸ਼ਟਰ ਦੇਸ਼ਾਂ ਵੱਲੋਂ ਆਪਸ ’ਚ ਸਹਾਇਤਾ ਲਈ ਮਨੁੱਖੀ ਆਧਾਰ ’ਤੇ ਪਹਿਲ ਕੀਤੀ ਜਾ ਸਕਦੀ ਹੈ
ਇਸ ਦਿਵਸ ਨੂੰ ਵਿਸ਼ੇਸ਼ ਤੌਰ ’ਤੇ 2003 ’ਚ ਸੰਯੁਕਤ ਰਾਸ਼ਟਰ ਦੇ ਬਗਦਾਦ, ਇਰਾਕ ਸਥਿਤ ਦਫ਼ਤਰ ’ਤੇ ਹੋਏ ਹਮਲੇ ਦੀ ਵਰ੍ਹੇਗੰਢ ਦੇ ਰੂਪ ’ਚ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ ਸੀ ਜੋ ਵਿਸ਼ਵ ’ਚ ਮਨੁੱਖੀ ਕਾਰਜਾਂ ਅਤੇ ਮਨੁੱਖੀ-ਮੁੱਲਾਂ ਨੂੰ ਪ੍ਰੇਰਿਤ ਕਰਨ ਵਾਲੀ ਭਾਵਨਾ ਦਾ ਜਸ਼ਨ ਮਨਾਉਣ ਦਾ ਵੀ ਇੱਕ ਮੌਕਾ ਹੈ ਇਸ ਦਾ ਮਕਸਦ ਉਨ੍ਹਾਂ ਲੋਕਾਂ ਦੀ ਪਛਾਣ ਕਰਨਾ ਹੈ ਜੋ ਦੂਜਿਆਂ ਦੀ ਮੱਦਦ ਕਰਨ ’ਚ ਉਲਟ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਮਨੁੱਖਤਾ ਦੀ ਰੱਖਿਆ ਲਈ ਵਚਨਬੱਧ ਹਨ
ਮਨੁੱਖਤਾਵਾਦ ਨੂੰ ਵਿਕਸਿਤ ਕਰਨ ਦਾ ਮੁੱਖ ਆਧਾਰ ਧਰਮ ਹੈ ਇਸ ਲਈ ਅੱਜ ਵੱਖ-ਵੱਖ ਧਰਮਾਂ ਦੀਆਂ ਮਨੁੱਖਤਾਵਾਦੀ, ਬੁੱਧੀਵਾਦੀ ਅਤੇ ਜਨਵਾਦੀ ਕਲਪਨਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਅਤੇ ਇਨ੍ਹਾਂ ਦੇ ਜ਼ਰੀਏ ਭੇਦਭਾਵਾਂ ਨਾਲ ਭਰੀ ਵਿਵਸਥਾ ’ਤੇ ਜ਼ੋਰਦਾਰ ਵਾਰ ਕੀਤਾ ਜਾ ਸਕਦਾ ਹੈ ਧਾਰਮਿਕ ਵਿਚਾਰਧਾਵਾਂ ਅਤੇ ਸੰਗਠਨ ਅੱਜ ਵੀ ੁਦੁਖੀ, ਪੀੜਤ ਅਤੇ ਅਸ਼ਾਂਤ ਮਨੁੱਖਤਾ ਨੂੰ ਸ਼ਾਂਤੀ ਪ੍ਰਦਾਨ ਕਰ ਸਕਦੇ ਹਨ ਊਚ-ਨੀਚ, ਭੇਦਭਾਵ, ਜਾਤੀਵਾਦ ’ਤੇ ਵਾਰ ਕਰਦੇ ਹੋਏ ਧਰਮ ਹੀ ਲੋਕਾਂ ਦੇ ਮਨ ’ਚ ਏਕਤਾ ਦਾ ਵਿਕਾਸ ਕਰ ਰਿਹਾ ਹੈ ਵਿਸ਼ਵ ਸ਼ਾਂਤੀ ਅਤੇ ਪਰਸਪਰ ਭਾਈਚਾਰੇ ਦਾ ਵਾਤਾਵਰਨ ਨਿਰਮਿਤ ਕਰਕੇ ਕਲਾ, ਸਾਹਿਤ ਅਤੇ ਸੰਸਕ੍ਰਿਤੀ ਦੇ ਵਿਕਾਸ ਦੇ ਰਾਹ ਨੂੰ ਰੌਸ਼ਨ ਕਰਨ ’ਚ ਇਸ ਦੀ ਮਹੱਤਵਪੂਰਨ ਭੂਮਿਕਾ ਹੈ ਕਿਸੇ ਵੀ ਯੁੱਗ ’ਚ ਹੋ ਰਹੇ ਨੈਤਿਕ ਪਤਨ ਨੂੰ ਰੋਕ ਕੇ ਮਨੁੱਖੀ ਚੇਤਨਾ ਦਾ ਝੰਡਾ ਬੁਲੰਦ ਕਰਨ ਲਈ ਗੈਰ-ਮਨੁੱਖਤਾਵਾਦੀ ਦ੍ਰਿਸ਼ਟੀਕੋਣ ਦਾ ਤਿਆਗ ਜ਼ਰੂਰੀ ਹੁੰਦਾ ਹੈ
ਸਮਾਜਿਕ ਮੁੱਲ-ਪਰਿਵਰਤਨ ਅਤੇ ਮਾਪਦੰਡਾਂ ਦੀ ਸਥਾਪਨਾ ਨਾਲ ਲੋਕਚੇਤਨਾ ’ਚ ਵਾਧਾ ਹੋ ਸਕਦਾ ਹੈ ਇਸ ਦ੍ਰਿਸ਼ਟੀ ਨਾਲ ਵਿਸ਼ਵ ਮਨੁੱਖਤਾ ਦਿਵਸ ਦੀ ਉਪਯੋਗਿਤਾ ਵਧ-ਚੜ੍ਹ ਕੇ ਸਾਹਮਣੇ ਆ ਰਹੀ ਹੈ ਇਸ ਲਈ ਆੱਡ੍ਰੇ ਹੇਪਬਰਨ ਨੇ ਕਿਹਾ ਸੀ ਕਿ ਜਦੋਂ ਤੱਕ ਦੁਨੀਆ ਹੋਂਦ ’ਚ ਹੈ, ਅਨਿਆਂ ਅਤੇ ਅੱਤਿਆਚਾਰ ਹੁੰਦੇ ਰਹਿਣਗੇ ਜੋ ਲੋਕ ਸਮਰੱਥ ਹਨ, ਉਨ੍ਹਾਂ ਦੀ ਜਿੰਮੇਵਾਰੀ ਜ਼ਿਆਦਾ ਹੈ ਕਿ ਉਹ ਲੋਕ ਆਪਣੇ ਤੋਂ ਕਮਜ਼ੋਰ ਲੋਕਾਂ ਨੂੰ ਵੀ ਸਹਾਰਾ ਦੇਣ
ਵਿਸ਼ਵ ਮਨੁੱਖਤਾ ਦਿਵਸ ਦੁਨੀਆ ਭਰ ’ਚ ਮਨੁੱਖੀ ਜ਼ਰੂਰਤਾਂ ’ਤੇ ਧਿਆਨ ਆਰਕਸ਼ਿਤ ਕਰਨ ਦੀ ਮੰਗ ਕਰਦਾ ਹੈ ਅਤੇ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ’ਚ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ ਦੀ ਜ਼ਰੂਰਤ ਨੂੰ ਪ੍ਰਗਟ ਕਰਦਾ ਹੈ ਹਰ ਸਾਲ, ਆਫਤਾਂ ਅਤੇ ਮਨੁੱਖੀ ਗਲਤੀਆਂ ਨਾਲ ਲੱਖਾਂ ਲੋਕਾਂ ਖਾਸ ਕਰਕੇ ਦੁਨੀਆ ਦੇ ਸਭ ਤੋਂ ਗਰੀਬ, ਸਭ ਤੋਂ ਹਾਸ਼ੀਏ ’ਤੇ ਆ ਗਏ ਲੋਕ ਅਤੇ ਕਮਜ਼ੋਰ ਵਿਅਕਤੀਆਂ ਨੂੰ ਅਥਾਹ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮਨੁੱਖੀ ਸਹਾਇਤਾ ਮੁਲਾਜ਼ਮ ਇਨ੍ਹਾਂ ਆਫ਼ਤ ਪ੍ਰਭਾਵਿਤ ਭਾਈਚਾਰਿਆਂ ਅਤੇ ਲੋਕਾਂ ਨੂੰ ਰਾਸ਼ਟਰੀਅਤਾ, ਸਮਾਜਿਕ ਸਮੂਹ, ਧਰਮ, Çਲੰਗ, ਜਾਤੀ ਜਾਂ ਕਿਸੇ ਹੋਰ ਕਾਰਨ ਦੇ ਆਧਾਰ ’ਤੇ ਭੇਦਭਾਵ ਦੇ ਬਿਨਾਂ ਜੀਵਨ ਬਚਾਉਣ ’ਚ ਸਹਾਇਤਾ ਅਤੇ ਦੀਰਘਕਾਲੀ ਮੁੜ-ਵਸੇਬਾ ਪ੍ਰਦਾਨ ਕਰਨ ਦਾ ਯਤਨ ਕਰਦੇ ਹਨ ਉਹ ਸਾਰੀਆਂ ਸੰਸਕ੍ਰਿਤੀਆਂ, ਵਿਚਾਰਧਾਰਾਵਾਂ ਤੇ ਪਿੱਠਭੂਮੀ ਨੂੰ ਦਰਸ਼ਾਉਂਦੇ ਹਨ ਅਤੇ ਮਨੁੱਖਤਾਵਾਦ ਪ੍ਰਤੀ ਆਪਣੀ ਵਚਨਬੱਧਤਾ ਨਾਲ ਉਹ ਇੱਕਜੁਟ ਹੋ ਜਾਂਦੇ ਹਨ
ਇਸ ਤਰ੍ਹਾਂ ਦੀ ਮਨੁੱਖਤਾਵਾਦੀ ਸਹਾਇਤਾ ਮਨੁੱਖਤਾ, ਨਿਰਪੱਖਤਾ, ਨਿਰਲੇਪਤਾ ਅਤੇ ਅਜ਼ਾਦੀ ਸਮੇਤ ਕਈ ਸੰਸਥਾਪਕ ਸਿਧਾਂਤਾਂ ’ਤੇ ਆਧਾਰਿਤ ਹੈ ਮਾਰਟਿਨ ਲੂਥਰ ਕਿੰਗ ਨੇ ਇਸ ਦੀ ਉਪਯੋਗਿਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਪਿਆਰ ਅਤੇ ਸਨੇਹ ਹੈ, ਜੋ ਸਾਡੀ ਦੁਨੀਆ ਤੇ ਸਾਡੀ ਸੱਭਿਅਤਾ ਨੂੰ ਬਚਾਏਗਾ ਅੱਜ ਸਮੁੱਚੀ ਦੁਨੀਆ ’ਚ ਮਨੁੱਖੀ ਚੇਤਨਾ ਦੇ ਨਾਲ ਖਿਲਵਾੜ ਕਰਨ ਵਾਲੇ ਤ੍ਰਾਸਦੀਪੂਰਨ ਅਤੇ ਬਿਡੰਬਨਾਪੂਰਨ ਹਾਲਾਤ ਚਾਰੇ ਪਾਸੇ ਫੈਲੇ ਹਨ-ਜਿਨ੍ਹਾਂ ’ਚ ਅੱਤਵਾਦ ਸਭ ਤੋਂ ਮੁੱਖ ਹੈ
ਜਾਤੀਵਾਦ, ਛੂਤ-ਛਾਤ, ਫਿਰਕੂਵਾਦ, ਮਹਿੰਗਾਈ, ਗਰੀਬੀ ਭੀਖਮੰਗਣੀ, ਅਨੁਸ਼ਾਸਨਹੀਣਤਾ, ਅਹੁਦੇ ਦਾ ਮਾਣ, ਲਾਲਚ, ਸ਼ੋਸ਼ਣ ਅਤੇ ਚਰਿੱਤਰਹੀਣਤਾ ਆਦਿ ਕਈ ਹਾਲਾਤਾਂ ਨਾਲ ਮਨੁੱਖਤਾ ਪੀੜਤ ਅਤੇ ਪ੍ਰਭਾਵਿਤ ਹੈ ਉਕਤ ਸਮੱਸਿਆਵਾਂ ਕਿਸੇ ਯੁੱਗ ’ਚ ਵੱਖ-ਵੱਖ ਸਮੇਂ ’ਚ ਪ੍ਰਭਾਵਸ਼ਾਲੀ ਰਹੀਆਂ ਹੋਣਗੀਆਂ, ਇਸ ਯੁੱਗ ’ਚ ਇਨ੍ਹਾਂ ਦਾ ਹਮਲਾ ਤਿੱਖਾ ਹੋ ਰਿਹਾ ਹੈ ਹਮਲਾ ਜਦੋਂ ਤਿੱਖਾ ਹੁੰਦਾ ਹੈ ਤਾਂ ਉਸ ਦਾ ਹੱਲ ਵੀ ਤੇਜ਼ੀ ਨਾਲ ਹੀ ਲੱਭਣਾ ਪੈਂਦਾ ਹੈ ਹਿੰਸਕ ਹਾਲਾਤ ਜਿਸ ਸਮੇਂ ਪ੍ਰਬਲ ਹੋਣ, ਅਹਿੰਸਾ ਦਾ ਮੁੁੱਲ ਖੁਦ ਵਧ ਜਾਂਦਾ ਹੈ ਮਹਾਤਮਾ ਗਾਂਧੀ ਜੀ ਨੇ ਕਿਹਾ ਹੈ ਕਿ ਤੁਹਾਨੂੰ ਮਨੁੱਖਤਾ ’ਚ ਵਿਸ਼ਵਾਸ ਗੁਆਉਣਾ ਨਹੀਂ ਚਾਹੀਦਾ ਮਨੁੱਖਤਾ ਇੱਕ ਮਹਾਂਸਾਗਰ ਹੈ ਜੇਕਰ ਮਹਾਂਸਾਗਰ ਦੀਆਂ ਕੁਝ ਬੂੰਦਾਂ ਗੰਦੀਆਂ ਹਨ, ਤਾਂ ਵੀ ਮਹਾਂਸਾਗਰ ਗੰਦਾ ਨਹੀਂ ਹੁੰਦਾ ਹੈ ਅਜਿਹੇ ਵਿਸ਼ਵਾਸ ਨੂੰ ਜਗਾਉਣ ਲਈ ਹੀ ਵਿਸ਼ਵ ਮਨੁੱਖਤਾ ਦਿਵਸ ਦੀ ਕਲਪਨਾ ਕੀਤੀ ਗਈ ਹੈ
ਹਿੰਸਾ, ਅੱਤਵਾਦ, ਅਪ੍ਰਮਾਣਿਕਤਾ, ਸੰਗ੍ਰਹਿ, ਸਵਾਰਥ, ਸ਼ੋਸ਼ਣ ਅਤੇ ਕਰੂਰਤਾ ਆਦਿ ਦਾ ਡੰਗ ਮਨੁੱਖਤਾ ਨੂੰ ਬੇਹੋਸ਼ ਕਰ ਰਹੇ ਹਨ ਇਸ ਬੇਹੋਸ਼ੀ ਨੂੰ ਤੋੜਨ ਲਈ ਅਹਿੰਸਾ ਅਤੇ ਸਹਿ-ਹੋਂਦ ਦਾ ਮੁੱਲ ਵਧਾਉਣਾ ਹੋਵੇਗਾ ਅਤੇ ਸਹਿਯੋਗ ਅਤੇ ਹਮਦਰਦੀ ਦੀ ਪਿੱਠਭੂਮੀ ’ਤੇ ਸਿਹਤਮੰਦ ਸਮਾਜਿਕ ਢਾਂਚੇ ਦੀ ਕਲਪਨਾ ਨੂੰ ਆਕਾਰ ਦੇਣਾ ਹੋਵੇਗਾ ਦੂਜਿਆਂ ਦੀ ਹੋਂਦ ਪ੍ਰਤੀ ਸੰਵੇਦਨਸ਼ੀਲਤਾ ਮਨੁੱਖਤਾ ਦਾ ਆਧਾਰ ਤੱਤ ਹੈ ਜਦੋਂ ਤੱਕ ਵਿਅਕਤੀ ਆਪਣੀ ਹੋਂਦ ਵਾਂਗ ਦੂਜਿਆਂ ਦੀ ਹੋਂਦ ਨੂੰ ਆਪਣੀ ਸਹਿਮਤੀ ਨਹੀਂ ਦੇਵੇਗਾ, ਉਦੋਂ ਤੱਕ ਉਹ ਉਸ ਪ੍ਰਤੀ ਸੰਵੇਦਨਸ਼ੀਲ ਨਹੀਂ ਬਣ ਸਕੇਗਾ ਜਿਸ ਦੇਸ਼ ਅਤੇ ਸੰਸਕ੍ਰਿਤੀ ’ਚ ਸੰਵੇਦਨਸ਼ੀਲਤਾ ਦਾ ਸਰੋਤ ਸੁੱਕ ਜਾਂਦਾ ਹੈ,
ਉੱਥੇ ਮਨੁੱਖੀ ਰਿਸ਼ਤਿਆਂ ’ਚ ਕੜਵਾਹਟ ਆਉਣ ਲੱਗਦੀ ਹੈ ਆਪਣੇ ਅੰਗ-ਪ੍ਰਤੰਗ ’ਤੇ ਕਿਤੇ ਵਾਰ ਹੁੰਦਾ ਹੈ ਤਾਂ ਆਤਮਾ ਦੁਖੀ ਹੁੰਦੀ ਹੈ ਪਰ ਦੂਜਿਆਂ ਨਾਲ ਅਜਿਹੀ ਘਟਨਾ ਵਾਪਰਨ ’ਤੇ ਮਨ ਦਾ ਇੱਕ ਕੋਨਾ ਵੀ ਪ੍ਰਭਾਵਿਤ ਨਹੀਂ ਹੁੰਦਾ ਇਹ ਸੰਵੇਦਨਸ਼ੀਲਤਾ ਦੀ ਕਮੀ ਹੈ ਇਸ ਸੰਵੇਦਨਹੀਣ ਮਨ ਦੀ ਇੱਕ ਵਜ੍ਹਾ ਸਹਿ-ਹੋਂਦ ਦੀ ਘਾਟ ਵੀ ਹੈ ਸਾਨੂੰ ਸਿਰਫ਼ ਖੁਦ ਨੂੰ ਬਚਾਉਣ ਦੀ ਚਿੰਤਾ ਹੈ ਤਾਂ ਹੀ ਹੋਰਾਂ ਦਾ ਸ਼ੋਸ਼ਣ ਕਰਦੇ ਨਹੀਂ ਝਕਦੇ ਸਾਨੂੰ ਹਮਦਰਦੀ ਨੂੰ ਜਗਾਉਣਾ ਪਵੇਗਾ ਤਾਂ ਹੀ ਜੇ. ਕੇ. ਰਾਉÇਲੰਗ ਨੇ ਕਿਹਾ ਵੀ ਹੈ ਕਿ ਸਾਨੂੰ ਦੁਨੀਆਂ ਨੂੰ ਬਦਲਣ ਲਈ ਜਾਦੂ ਦੀ ਲੋੜ ਨਹੀਂ ਹੈ ਅਸੀਂ ਬੱਸ ਮਨੁੱਖਤਾ ਦਾ ਸੇਵਾ ਕਰਕੇ ਅਜਿਹਾ ਅਸਾਨੀ ਨਾਲ ਕਰ ਸਕਦੇ ਹਾਂ
ਕਤਲ, ਅਗਵਾ, ਡਕੈਤੀ, ਕੁੱਟ-ਮਾਰ, ਜਬਰ ਜਿਨਾਹ ਆਦਿ ਜਿੰਨੀਆਂ ਅਣਮਨੁੱਖੀ ਘਟਨਾਵਾਂ ਹੁੰਦੀਆਂ ਹਨ, ਉਨ੍ਹਾਂ ਦਾ ਸਬੰਧ ਕਰੂਰਤਾ ਨਾਲ ਹੈ ਕਰੂਰ ਵਿਅਕਤੀ ਕਦੇ ਸੰਵੇਦਨਸ਼ੀਲ ਨਹੀਂ ਹੋ ਸਕਦਾ ਸੰਵੇਦਨਾ ਦੀ ਘਾਟ ਵਿਚÇ ਕਿਸੇ ਦੇ ਸੁਖ-ਦੁੱਖ ਵਿਚ ਦੂਸਰੇ ਦੀ ਭਾਈਵਾਲੀ ਨਹੀਂ ਹੋ ਸਕਦੀ ਇਹ ਤਾਂ ਹੀ ਸੰਭਵ ਹੈ, ਜਦੋਂ ਆਪਣੇ ਤਜ਼ਰਬੇ ਦੇ ਸ਼ੀਸ਼ੇ ’ਤੇ ਦੂਸਰਿਆਂ ਦੇ ਸੁਖ-ਦੁੱਖ ਦਾ ਪਰਛਾਵਾਂ ਹੋਵੇ ਸੰਵੇਦਨਸ਼ੀਲ ਵਿਅਕਤੀ ਦੁਆਰਾ ਕਿਸੇ ਨੂੰ ਦੁੱਖ ਪਹੁੰਚਾਉਣ ਦੀ ਗੱਲ ਤਾਂ ਦੂਰ, ਉਹ ਸਹਿਜ਼ ਪੀੜ ਨੂੰ ਦੇਖ ਕੇ ਹੀ ਪਿਘਲ ਜਾਂਦਾ ਹੈ ਮਨੁੱਖਤਾ ਨੂੰ ਨਜ਼ਰਅੰਦਾਜ਼ੀ ਦਾ ਡੰਗ ਝੱਲਣਾ ਪਿਆ ਤਾਂ ਉਸ ਨੂੰ ਬੇਹੋਸ਼ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਹੈ, ਆਸਥਾਹੀਣਤਾ ਨੈਤਿਕਤਾ ਦੇ ਆਧਾਰ ’ਤੇ ਜੀਵਨ ਨਹੀਂ ਚੱਲ ਸਕਦਾ, ਇਸ ਧਾਰਨਾ ਦਾ ਹਮਲਾ ਇੰਨਾ ਤੇਜ਼ ਹੈ ਕਿ ਦਿੱਗਜ ਲੋਕਾਂ ਦਾ ਮਨ ਵੀ ਡਾਵਾਂਡੋਲ ਹੋ ਰਿਹਾ ਹੈ ਆਸਥਾ ਇੱਕ ਭਾਵ ਹੈ
ਇਹ ਰੌਸ਼ਨ ਜੀਵਨ ਜੀਣ ਲਈ ਰਸਤਾ ਹੀ ਨਹੀਂ ਬਣਾਉਂਦੀ ਹੈ ਸਗੋਂ ਪ੍ਰਾਣਾਂ ਵਿਚ ਨਵੇਂ ਉਤਸ਼ਾਹ ਦਾ ਸੰਚਾਰ ਕਰ ਦਿੰਦੀ ਹੈ ਅੱਜ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਦੇਸ਼ ਅਤੇ ਦੁਨੀਆਂ ਵਿਕਾਰਾਂ ਦੀ ਸੂਲੀ ’ਤੇ ਚੜ੍ਹੀ ਹੈ ਨੈਤਿਕ ਮੁੱਲਾਂ ਦੇ ਆਧਾਰ ’ਤੇ ਹੀ ਮਨੁੱਖ ਉੱਚਤਾ ਦਾ ਅਹਿਸਾਸ ਕਰ ਸਕਦਾ ਹੈ ਅਤੇ ਮਨੁੱਖੀ ਚਾਨਣ ਪਾ ਸਕਦਾ ਹੈ ਮਨੁੱਖਤਾ ਦਾ ਚਾਨਣ ਸਰਵਕਾਲੀ, ਸਰਵਦੇਸ਼ੀ ਅਤੇ ਸਰਵਜਨਿਕ ਹੈ ਇਸ ਚਾਨਣ ਦਾ ਜਿੰਨੀ ਵਿਆਪਕਤਾ ਨਾਲ ਵਿਸਥਾਰ ਹੋਵੇਗਾ, ਮਨੁੱਖੀ ਸਮਾਜ ਦਾ ਓਨਾ ਹੀ ਭਲਾ ਹੋਏਗਾ ਇਸ ਲਈ ਤੱਤਕਾਲੀ ਅਤੇ ਬਹੁਕਾਲੀ ਯੋਜਨਾਵਾਂ ਦਾ ਨਿਰਮਾਣ ਕਰਕੇ ਉਨ੍ਹਾਂ ਦੀ ਸ਼ੁਰੂਆਤ ਨਾਲ ਵਚਨਬੱਧ ਰਹਿਣਾ ਜ਼ਰੂਰੀ ਹੈ ਇਹੀ ਵਿਸ਼ਵ ਮਨੁੱਖਤਾ ਦਿਵਸ ਮਨਾਉਣ ਨੂੰ ਸਾਰਥਿਕ ਬਣਾ ਸਕਦਾ ਹੈ
ਲਲਿਤ ਗਰਗ