Agriculture News Punjab: ਯੂਨੀਵਰਸਿਟੀ ਦੇ ਕਦਮ ਸਮਾਰਟ ਖੇਤੀ ਦੀ ਸਿਰਜਣਾ ਤੋਂ ਇਲਾਵਾ ਉਤਪਾਦਕਤਾ, ਸ਼ੁੱਧਤਾ ਅਤੇ ਮੁਨਾਫ਼ੇ ਨੂੰ ਅੱਗੇ ਵਧਾਉਣਗੇ: ਡਾ. ਗੋਸਲ
Agriculture News Punjab: ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੀਏਯੂ ਨੂੰ ਭਾਰਤ ਦੀ ਹਰੀ ਕ੍ਰਾਂਤੀ ਦਾ ਪੰਘੂੜਾ ਮੰਨਿਆ ਜਾਂਦਾ ਹੈ। ਜਿਸ ਨੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ, ਉੱਚ-ਪ੍ਰਦਰਸ਼ਨ ਵਾਲੀ ਕੰਪਿਊਟਿੰਗ, ਰੋਬੋਟਿਕਸ, ਓਮਿਕਸ ਵਿਗਿਆਨ ਅਤੇ ਭੂ- ਸਥਾਨਕ ਤਕਨਾਲੋਜੀਆਂ ਆਦਿ ਵੱਲ ਕਦਮ ਵਧਾਏ ਹਨ।ਯੂਨੀਵਰਸਿਟੀ ਦੇ ਡਿਜੀਟਲ ਕਦਮਾਂ ਨੂੰ ਹਾਲ ਹੀ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦੌਰੇ ਦੌਰਾਨ ਪ੍ਰਦਰਸ਼ਿਤ ਕੀਤਾ।
Read Also : Punjab Farmers News: ਤੂੜੀ ਦੇ ਭਾਅ ਮੰਦੇ, ਹੁਣ ਤੱਕ 1052 ਥਾਵਾਂ ’ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਲੱਗੀਆਂ ਅੱਗਾਂ
ਇਸ ਦੌਰਾਨ ਨਵੀਆਂ ਐਗਰੋ-ਪ੍ਰੋਸੈਸਿੰਗ ਅਤੇ ਬਾਇਓਤਕਨਾਲੋਜੀ ਸਹੂਲਤਾਂ ਦਾ ਉਦਘਾਟਨ ਕੀਤਾ ਗਿਆ। ਪੀਏਯੂ ਦੇ ਵਾਈਸ- ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਮੁਤਾਬਕ ਦ੍ਰਿਸ਼ਟੀਕੋਣ ਦਾ ਕੇਂਦਰ ਇੱਕ ਸਮਾਰਟ ਖੇਤੀ ਵਾਤਾਵਰਨ ਦੀ ਸਿਰਜਣਾ ਹੈ ਜਿੱਥੇ ਸੰਚਾਰਿਤ ਅੰਕੜੇ ਨਾ ਸਿਰਫ਼ ਖੇਤੀ ਸੰਬੰਧੀ ਫੈਸਲੇ ਕਰਨ ਵਿਚ ਸਹਾਈ ਹੋਣਗੇ ਬਲਕਿ ਉਤਪਾਦਕਤਾ, ਸ਼ੁੱਧਤਾ ਅਤੇ ਮੁਨਾਫ਼ੇ ਨੂੰ ਅੱਗੇ ਵਧਾਉਣ ਦਾ ਰਾਹ ਰੌਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ’ਚ ਅਤਿ- ਆਧੁਨਿਕ ਔਜ਼ਾਰਾਂ ਜਿਵੇਂ ਕਿ ਏਆਈ, ਡਰੋਨ, ਆਈਓਟੀ ਸੈਂਸਰ, ਰੋਬੋਟਿਕਸ, ਸਪੈਕਟ੍ਰੋਸਕੋਪੀ ਅਤੇ ਜੀਆਈਐਸ ਨੂੰ ਸ਼ਾਮਿਲ ਕੀਤਾ ਹੈ। Agriculture News Punjab
ਉਨ੍ਹਾਂ ਨੇ ਦੱਸਿਆ ਕਿ ਜੀਨ ਵਿਗਿਆਨ, ਟਰਾਂਸਕ੍ਰਿਪਟੋਮਿਕਸ, ਮੈਟਾਬੋਲੌਮਿਕਸ, ਅਤੇ ਫੀਨੋਮਿਕਸ ਨੂੰ ਏਆਈ ਨਾਲ ਮਿਲਾਇਆ ਹੈ ਤਾਂ ਜੋ ਤਣਾਅ ਪ੍ਰਤੀ ਪੌਦਿਆਂ ਦੀ ਪ੍ਰਤੀਕਿਰਿਆ ਨੂੰ ਜਾਚਿਆ ਜਾ ਸਕੇ। ਇਹ ਓਮਿਕਸ- ਸੰਚਾਲਿਤ ਸੂਝ ਵਾਤਾਵਰਨ ਪੱਖੀ, ਉੱਚ- ਉਪਜ ਦੇਣ ਵਾਲੀਆਂ ਕਿਸਮਾਂ ਦੇ ਪ੍ਰਜਣਨ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗੀ। ਇਸ ਨਾਲ ਸਥਿਰ ਆਮਦਨ, ਰਸਾਇਣਾਂ ਦੀ ਢੁਕਵੀਂ ਵਰਤੋਂ ਅਤੇ ਕੀੜਿਆਂ ਦੀਆਂ ਸਮੱਸਿਆਵਾਂ ਦੇ ਹੱਲ ਸਾਹਮਣੇ ਆ ਸਕਣਗੇ। ਉਨ੍ਹਾਂ ਦੱਸਿਆ ਕਿ ਪੀਏਯੂ ਨੇ 5 ਕਰੋੜ ਰੁਪਏ ਨਾਲ ਇੱਕ ਨਵਾਂ ਸਕੂਲ ਆਫ਼ ਡਿਜੀਟਲ ਇਨੋਵੇਸ਼ਨਜ਼ ਫਾਰ ਸਮਾਰਟ ਐਗਰੀਕਲਚਰ ਸ਼ੁਰੂ ਕੀਤਾ ਹੈ, ਜਿਸ ਦਾ ਅੱਧਾ ਫੰਡ ਪੰਜਾਬ ਸਰਕਾਰ ਦੁਆਰਾ ਦਿੱਤਾ ਗਿਆ ਹੈ।
Agriculture News Punjab
ਇਹ ਸਕੂਲ ਏਆਈ, ਰੋਬੋਟਿਕਸ, ਜੀਆਈਐਸ ਅਤੇ ਦੀਰਘ ਅੰਕੜਿਆਂ ’ਤੇ ਕੇਂਦਰਿਤ ਹੋਵੇਗਾ। ਇਸ ਵਿਚ ਆਉਂਦੀ ਜੁਲਾਈ ਤੋਂ ਦੋ ਪ੍ਰੋਗਰਾਮਾਂ ਸ਼ੁਰੂ ਹੋਣਗੇ। ਮੇਕਾਟਰੋਨਿਕਸ ਵਿੱਚ ਇੱਕ ਪੋਸਟ ਗ੍ਰੈਜੂਏਟ ਡਿਪਲੋਮਾ ਅਤੇ ਖੇਤੀਬਾੜੀ ਵਿੱਚ ਏਆਈ ਅਤੇ ਡੇਟਾ ਸਾਇੰਸ ਵਿੱਚ ਇੱਕ ਐਮ.ਟੈਕ, ਆਈਆਈਟੀ, ਬੀਆਈਟੀਐਸ ਪਿਲਾਨੀ ਅਤੇ ਪ੍ਰਸਿੱਧ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਗੱਠਜੋੜ ਅਤਿ- ਆਧੁਨਿਕ ਸਹਿਯੋਗ ਅਤੇ ਪਾਠਕ੍ਰਮ ਵਿਕਾਸ ਨੂੰ ਹੁਲਾਰਾ ਦੇਵੇਗਾ। ਇਸ ਤੋਂ ਇਲਾਵਾ ਪੀਏਯੂ ਜੀਨ ਬੈਂਕ, ਉੱਚ ਪੱਧਰੀ ਜੀਨੋਮਿਕਸ ਅਤੇ ਫੀਨੋਮਿਕਸ ਸਹੂਲਤਾਂ, ਜੈਵਿਕ ਅਤੇ ਮੁੜ ਨਵਿਆਉਣਯੋਗ ਊਰਜਾ, ਐਗਰੀ-ਬਿਜ਼ਨਸ ਇਨਕਿਊਬੇਸ਼ਨ ਹੱਬ, ਅਤੇ ਮਾਰਕੀਟ ਇੰਟੈਲੀਜੈਂਸ ਸੈੱਲ ਸਮੇਤ ਉੱਤਮਤਾ ਕੇਂਦਰਾਂ ਦਾ ਨਿਰਮਾਣ ਕਰ ਰਿਹਾ ਹੈ।