ਸੌਖਾ ਨਹੀਂ ਹੋਵੇਗਾ ਇਰਾਨ ’ਚ ਬਦਲਾਅ ਦਾ ਰਾਹ

Iran

ਇਰਾਨ ਦੀਆਂ ਰਾਸ਼ਟਰਪਤੀ ਚੋਣਾਂ ’ਚ ਸੁਧਾਰਵਾਦੀ ਨੇਤਾ ਡਾ. ਮਸੂਦ ਪੇਜੇਸ਼ਕੀਅਨ ਚੁਣੇ ਗਏ ਹਨ ਪੇਜ਼ੇਸ਼ਨੀਕਅਨ ਦਾ ਮੁਕਾਬਲਾ ਸਾਬਕਾ ਪਰਮਾਣੂ ਨਿਗੋਸ਼ੀਏਟਰ ਕੱਟੜਪੰਥੀ ਆਗੂ ਸਈਦ ਜਲੀਲੀ ਨਾਲ ਸੀ ਇਰਾਨ ਦੀ ਸੱਤਾ ’ਚ ਇਹ ਬਦਲਾਅ ਅਜਿਹੇ ਸਮੇਂ ਹੋਇਆ ਹੈ ਜਦੋਂ ਮੱਧ ਏਸ਼ੀਆ ਤਣਾਅ ਦੇ ਅਜਿਹੇ ਹਾਲਾਤਾਂ ’ਚੋਂ ਲੰਘ ਰਿਹਾ ਹੈ, ਜਿੱਥੇ ਕਦੇ ਵੀ ਵੱਡੀ ਜੰਗ ਦੀ ਸਥਿਤੀ ਬਣ ਸਕਦੀ ਹੈ ਚੋਣਾਂ ਜਿੱਤਣ ਤੋਂ ਬਾਅਦ ਪੇਜੇਸ਼ਕੀਅਨ ਨੇ ਕਿਹਾ ਕਿ ਉਹ ਦੇਸ਼ ’ਚ ਲਾਗੂ ਹਿਜ਼ਾਬ ਕਾਨੂੰਨ ਨੂੰ ਸਰਲ ਬਣਾਉਣਗੇ ਤੇ ਇਸਲਾਮੀ ਗਣਰਾਜ ’ਤੇ ਲੱਗੀਆਂ ਆਰਥਿਕ ਪਾਬੰਦੀਆਂ ਲਈ ਪੱਛਮੀ ਦੇਸ਼ਾਂ ਨਾਲ ਸਬੰਧ ਵਧਾਉਣਗੇ ਤੇਹਰਾਨ ਦੇ ਚੋਣ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਡਾ. ਪੇਜੇਸ਼ਕੀਅਨ ਨੂੰ 16.3 ਮਿਲੀਅਨ ਵੋਟਾਂ ਮਿਲੀਆਂ। Iran

Read This : New Criminal Laws: ਨਵੇਂ ਅਪਰਾਧਿਕ ਕਾਨੂੰਨਾਂ ਦਾ ਸਰੂਪ ਤੇ ਪ੍ਰਾਸੰਗਿਕਤਾ

ਜਦੋਂਕਿ ਜਲੀਲੀ ਨੂੰ 13.5 ਮਿਲੀਅਨ ਵੋਟਾਂ ’ਤੇ ਸੰਤੁਸ਼ਟ ਹੋਣਾ ਪਿਆ ਉਦਾਰਵਾਦੀ ਮੌਲਵੀ ਤੇ 2013 ਤੋਂ 2021 ਤੱਕ ਰਾਸ਼ਟਰਪਤੀ ਰਹੇ ਹਸਨ ਰੂਹਾਨੀ ਦੇ ਸਮੱਰਥਨ ਨਾਲ ਸੱਤਾ ’ਚ ਆਏ ਪੇਜੇਸ਼ਕੀਅਨ ਨੇ ਚੋਣਾਂ ’ਚ ਆਪਣੀ ਵੱਖਰੀ ਰਣਨੀਤੀ ਅਪਣਾਈ ਉਨ੍ਹਾਂ ਨੇ ਆਪਣੀ ਪੂਰੀ ਚੋਣ ਅਮਰੀਕਾ ਦੇ ਨਾਲ ਦਹਾਕਿਆਂ ਪੁਰਾਣੇ ਟਕਰਾਅ ਨੂੰ ਖ਼ਤਮ ਕਰਕੇ ਇਰਾਨ ਨੂੰ ਮੁੜ ਪੱਛਮੀ ਦੇਸ਼ਾਂ ਨਾਲ ਜੋੜਨ ਤੇ ਹਿਜ਼ਾਬ ਨਾਲ ਜੁੜੇ ਕਾਨੂੰਨ ’ਚ ਸੁਧਾਰ ਕਰਨ ਦੇ ਮੁੱਦੇ ’ਤੇ ਲੜੀ ਸੀ ਆਪਣੇ ਚੋਣ ਕੈਂਪੇਨ ’ਚ ਉਨ੍ਹਾਂ ਨੇ 2015 ’ਚ ਪਰਮਾਣੂ ਸਮਝੌਤੇ ਨੂੰ ਮੁੜ-ਸੁਰਜੀਤ ਕਰਨ ਲਈ ਪੱਛਮੀ ਦੇਸ਼ਾਂ ਨਾਲ ਦੁਬਾਰਾ ਗੱਲਬਾਤ ਸ਼ੁਰੂ ਕਰਨ ਦਾ ਵੀ ਵਾਅਦਾ ਕੀਤਾ ਸੀ। Iran

ਜਿਸ ਨੂੰ 2018 ’ਚ ਵਾਸ਼ਿੰਗਟਨ ਨੇ ਇੱਕਤਰਫਾ ਤੌਰ ’ਤੇ ਤੋੜ ਦਿੱਤਾ ਸੀ

ਜਿਸ ਨੂੰ 2018 ’ਚ ਵਾਸ਼ਿੰਗਟਨ ਨੇ ਇੱਕਤਰਫਾ ਤੌਰ ’ਤੇ ਤੋੜ ਦਿੱਤਾ ਸੀ ਇਰਾਨ ਦੇ ਨਾਗਰਿਕਾਂ ਨੇ ਪੇਜੇਕਸ਼ੀਅਨ ਦੇ ਵਾਅਦੇ ’ਤੇ ਵਿਸ਼ਵਾਸ ਕੀਤਾ ਤੇ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ ’ਚ ਜਿੱਤ ਦਿਵਾ ਦਿੱਤੀ ਪਰ ਹਾਲ-ਫਿਲਹਾਲ ਮੱਧ ਪੂਰਬ ਦੇ ਜੋ ਸਿਆਸੀ ਹਾਲਾਤ ਬਣੇ ਹੋਏ ਹਨ ਉਨ੍ਹਾਂ ਨੂੰ ਦੇਖਦਿਆਂ ਲੱਗਦਾ ਹੈ ਕਿ ਪੇਜ਼ੇਸ਼ਕੀਅਨ ਦਾ ਰਾਹ ਸੌਖਾ ਨਹੀਂ ਹੈ ਦੂਜਾ, ਇਰਾਨ ਦੇ ਸਿਆਸੀ ਢਾਂਚੇ ਤੇ ਉਸ ਦੀ ਸੰਸਥਾਗਤ ਵਿਵਸਥਾ ਨੂੰ ਦੇਖਦਿਆਂ ਵੀ ਇਹ ਕਿਹਾ ਜਾ ਸਕਦਾ ਹੈ ਕਿ ਡਾ. ਪੇਜੇਸ਼ਕੀਅਨ ਇਰਾਨੀ ਜਨਤਾ ਦੇ ਨਾਲ ਕੀਤੇ ਗਏ ਆਪਣੇ ਵਾਅਦਿਆਂ ਨੂੰ ਪੂਰਾ ਕਰ ਸਕਣਗੇ ਜਾਂ ਇਰਾਨ ਦੀ ਸਮਾਜਿਕ ਅਤੇ ਰਾਜਨੀਤਿਕ ਵਿਵਸਥਾ ’ਚ ਕੋਈ ਬਦਲਾਅ ਹੋਵੇਗਾ। Iran

ਇਰਾਨ ਦੀ ਸਰਕਾਰ ਦਾ ਸੰਚਾਲਨ ਹਾਲੇ ਵੀ ਵੱਡੇ ਪੈਮਾਨੇ ’ਤੇ ਕੱਟੜਪੰਥੀਆਂ ਦੇ ਹੱਥ ’ਚ ਹੋਵੇਗਾ

ਇਸ ਦੀ ਉਮੀਦ ਘੱਟ ਹੀ ਹੈ ਇਸ ਦੀ ਇੱਕ ਵੱਡੀ ਵਜ੍ਹਾ ਇਹ ਹੈ ਕਿ ਇਰਾਨ ਦੀ ਸਰਕਾਰ ਦਾ ਸੰਚਾਲਨ ਹਾਲੇ ਵੀ ਵੱਡੇ ਪੈਮਾਨੇ ’ਤੇ ਕੱਟੜਪੰਥੀਆਂ ਦੇ ਹੱਥ ’ਚ ਹੋਵੇਗਾ ਸਰਕਾਰ ਦੇ ਕਈ ਵੱਡੇ ਵਿਭਾਗ ‘ਪ੍ਰਿੰਸੀਪਲਿਸਟਾਂ’ ਅਰਥਾਤ ਰੂੜੀਵਾਦੀਆਂ ਦੇ ਕੰਟਰੋਲ ’ਚ ਹੈ ਦੂਜੀ ਵਜ੍ਹਾ, ਇਰਾਨ ਦੀ ਘਰੇਲੂ ਅਤੇ ਵਿਦੇਸ਼ ਨੀਤੀ ਦੀ ਕਮਾਨ ਸਰਵਉੱਚ ਆਗੂ ਅਲੀ ਖਮੇਨੇਈ ਦੇ ਹੱਥ ’ਚ ਹੁੰਦੀ ਹੈ ਨੀਤੀ ਨਿਰਮਾਣ ਦੇ ਮਾਮਲੇ ’ਚ ਖਮੇਨੇਈ ਦਾ ਫੈਸਲਾ ਆਖਰੀ ਹੁੰਦਾ ਹੈ ਅਜਿਹੇ ’ਚ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਉਦਾਰਵਾਦੀ ਪੇਜੇਸ਼ਕੀਅਨ ਦੇ ਸੱਤਾ ’ਚ ਆਉਣ ਤੋਂ ਬਾਅਦ ਇਰਾਨ ਦੀ ਹਾਲਤ ’ਚ ਕੋਈ ਮੌਲਿਕ ਬਦਲਾਅ ਆਉਣਗੇ ਸ਼ੱਕ ਦੀ ਆਖਰੀ ਅਤੇ ਇੱਕ ਅਹਿਮ ਵਜ੍ਹਾ ਇਹ ਵੀ ਹੈ ਕਿ ਚੋਣ ਕੈਂਪੇਨ ਦੌਰਾਨ ਪੇਜੇਸ਼ਕੀਅਨ ਖੁਦ ਇਹ ਵਾਅਦਾ ਕਰ ਚੁੱਕੇ ਹਨ। Iran

ਇਰਾਨ ਦੇ 6.1 ਕਰੋੜ ਵੋਟਰਾਂ ’ਚ ਅੱਧੇ ਤੋਂ ਜ਼ਿਆਦਾ ਔਰਤਾਂ ਹਨ

ਕਿ ਉਨ੍ਹਾਂ ਦੇ ਕਾਰਜਕਾਲ ’ਚ ਦੇਸ਼ ਦੇ ਸ਼ੀਆ ਧਰਮ ਤੰਤਰ ’ਚ ਕੋਈ ਮਾੜਾ-ਮੋਟਾ ਵੀ ਬਦਲਾਅ ਨਹੀਂ ਕੀਤਾ ਜਾਵੇਗਾ ਹਿਜ਼ਾਬ ਲੰਮੇ ਸਮੇਂ ਤੋਂ ਧਾਰਮਿਕ ਪਛਾਣ ਦਾ ਪ੍ਰਤੀਕ ਰਿਹਾ ਹੈ ਪਰ ਇਰਾਨ ’ਚ ਇਹ ਇੱਕ ਸਿਆਸੀ ਹਥਿਆਰ ਵੀ ਰਿਹਾ ਹੈ ਇਰਾਨ ਦੇ 6.1 ਕਰੋੜ ਵੋਟਰਾਂ ’ਚ ਅੱਧੇ ਤੋਂ ਜ਼ਿਆਦਾ ਔਰਤਾਂ ਹਨ ਚੋਣ ਕੈਂਪੇਨ ’ਚ ਡਾ. ਪੇਜੇਸ਼ਕੀਅਨ ਹਿਜ਼ਾਬ ਦਾ ਵਿਰੋਧ ਕਰ ਚੁੱਕੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਮੋਰਲ ਪੁਲਿਸਿੰਗ ਦਾ ਹੱਕ ਨਹੀਂ ਹੈ ਚੋਣਾਂ ਤੋਂ ਪਹਿਲਾਂ ਵੀ ਆਪਣੇ ਸਿਆਸੀ ਭਾਸ਼ਣਾਂ ਦੌਰਾਨ ਪੇਜੇਸ਼ਕੀਅਨ ਹਿਜ਼ਾਬ ਦੀ ਖਿਲਾਫਤ ਕਰ ਚੁੱਕੇ ਸਨ ਮਹਿਸਾ ਅਮੀਨੀ ਦੀ ਹਿਜ਼ਾਬ ਦਾ ਵਿਰੋਧ ਕਰਨ ’ਤੇ ਜੇਲ੍ਹ ’ਚ ਹੋਈ ਮੌਤ ਤੋਂ ਬਾਅਦ ਦੇਸ਼ ਭਰ ’ਚ ਭੜਕੇ ਹਿਜ਼ਾਬ ਵਿਰੋਧੀ ਅੰਦੋਲਨ ’ਚ ਵੀ ਪੇਜੇਸ਼ਕੀਅਨ ਨੇ ਇਸ ਕਾਨੂੰਨ ਨੂੰ ਸਰਲ ਬਣਾਉਣ ਦੀ ਗੱਲ ਕਹੀ ਸੀ। Iran

ਭਾਰਤ-ਇਰਾਨ ਸਬੰਧਾਂ ਦੀ ਇਰਾਨ ਦੇ ਨਾਲ ਭਾਰਤ ਦੇ ਸਬੰਧ ਹਮੇਸ਼ਾ ਤੋਂ ਹੀ ਚੰਗੇ ਰਹੇ ਹਨ

ਹੁਣ ਰਹੀ ਗੱਲ ਭਾਰਤ-ਇਰਾਨ ਸਬੰਧਾਂ ਦੀ ਇਰਾਨ ਦੇ ਨਾਲ ਭਾਰਤ ਦੇ ਸਬੰਧ ਹਮੇਸ਼ਾ ਤੋਂ ਹੀ ਚੰਗੇ ਰਹੇ ਹਨ 15 ਮਾਰਚ, 1950 ਤੋਂ ਹੀ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਿਕ ਸਬੰਧ ਹਨ 1956 ’ਚ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਦੇ ਭਾਰਤ ਦੌਰੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਯਾਤਰਾਵਾਂ ਦਾ ਦੌਰ ਸ਼ੁਰੂ ਹੋਇਆ 1959 ’ਚ ਪੰ. ਜਵਾਹਰ ਲਾਲ ਨਹਿਰੂ ਅਤੇ 1982 ’ਚ ਇੰਦਰਾ ਗਾਂਧੀ ਨੇ ਇਰਾਨ ਦੀ ਯਾਤਰਾ ਕੀਤੀ 1983 ’ਚ ਭਾਰਤ ਇਰਾਨ ਜੁਆਇੰਟ ਕਮਿਸ਼ਨ ਦੀ ਸਥਾਪਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਸਬੰਧੀ ਅਤੇ ਰੱਖਿਆ ਸਹਿਯੋਗ ਦੀ ਨੀਂਹ ਰੱਖੀ ਗਈ 2001 ’ਚ ਅਟਲ ਬਿਹਾਰੀ ਵਾਜਪੇਈ ਨੇ ਇਰਾਨ ਦੀ ਯਾਤਰਾ ਕੀਤੀ ਇਸ ਯਾਤਰਾ ਦੌਰਾਨ ਭਾਰਤ ਇਰਾਨ ਨਾਲ ਕੌਮਾਂਤਰੀ ਅੱਤਵਾਦ ਰੋਕਣ ਲਈ ਸਾਂਝੀ ਰਣਨੀਤੀ ਤਿਆਰ ਕਰਨ ’ਚ ਕਾਮਯਾਬ ਹੋਇਆ। Iran

ਇਰਾਨ ਨਾ ਸਿਰਫ਼ ਸਾਡੀਆਂ ਤੇਲ, ਗੈਸ ਜ਼ਰੂਰਤਾਂ ਪੂਰੀਆਂ ਕਰਦਾ ਹੈ ਸਗੋਂ ਮੱਧ ਏਸ਼ੀਆ ’ਚ ਕਨੈਕਟੀਵਿਟੀ ’ਚ ਭਾਰਤ ਦਾ ਮੱਦਦਗਾਰ ਹੈ

ਇਰਾਨ ਨਾ ਸਿਰਫ਼ ਸਾਡੀਆਂ ਤੇਲ, ਗੈਸ ਜ਼ਰੂਰਤਾਂ ਪੂਰੀਆਂ ਕਰਦਾ ਹੈ ਸਗੋਂ ਮੱਧ ਏਸ਼ੀਆ ’ਚ ਕਨੈਕਟੀਵਿਟੀ ’ਚ ਭਾਰਤ ਦਾ ਮੱਦਦਗਾਰ ਹੈ ਹਾਲ ਹੀ ’ਚ ਦੋਵਾਂ ਦੇਸ਼ਾਂ ਵਿਚਕਾਰ ਚਾਬਹਾਰ ਬੰਦਰਗਾਹ ਸਬੰਧੀ ਮਹੱਤਵਪੂਰਨ ਡੀਲ ਹੋਈ ਹੈ ਮਹੱਤਵਪੂਰਨ ਚਾਬਹਾਰ ਬੰਦਰਗਾਹ ਇਰਾਨ ਨੇ ਅਗਲੇ ਦਸ ਸਾਲਾਂ ਲਈ ਭਾਰਤ ਨੂੰ ਸੌਂਪ ਦਿੱਤੀ ਹੈ ਚਾਬਹਾਰ ਦੇ ਵਿਕਾਸ ਅਤੇ ਸੰਚਾਲਨ ਲਈ ਭਾਰਤ ਤੇ ਇਰਾਨ ਵਿਚਕਾਰ ਹੋਏ ਇਸ ਦੀਰਘਕਾਲੀ ਸਮਝੌਤੇ ਤੋਂ ਬਾਅਦ ਭਾਰਤ ਦੀ ਕਨੈਕਟੀਵਿਟੀ ਸਮਰੱਥਾ ਕਾਫੀ ਵਧ ਜਾਵੇਗੀ ਰੂੜੀਵਾਦੀ ਇਬ੍ਰਾਇਮ ਰਈਸੀ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਤੋਂ ਬਾਅਦ ਆਰਥਿਕ ਸੰਕਟਾਂ ਤੇ ਸਮਾਜਿਕ ਤਣਾਵਾਂ ਨਾਲ ਤ੍ਰਸਦ ਇਸਲਾਮੀ ਗਣਰਾਜ ’ਚ ਹੋਈਆਂ ਚੋਣਾਂ ’ਚ ਕਈ ਦਹਾਕਿਆਂ ਬਾਅਦ ਅਜਿਹਾ ਹੋਇਆ ਹੈ ਜਦੋਂ ਪੱਛਮੀ ਇਰਾਨ ਦਾ ਕੋਈ ਆਗੂ ਰਾਸ਼ਟਰਪਤੀ ਚੁਣਿਆ ਗਿਆ ਹੈ। Iran

ਅਜਿਹੇ ’ਚ ਇਰਾਨ ਅੰਦਰ ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਪੱਛਮ ਦਾ ਨਜ਼ਰੀਆ ਇਰਾਨ ਪ੍ਰਤੀ ਬਦਲਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਪੱਛਮੀ ਇਰਾਨ ਦੇ ਲੋਕ ਜਾਤੀ ਤੇ ਧਾਰਮਿਕ ਵਿਭਿੰਨਤਾ ਕਾਰਨ ਜ਼ਿਆਦਾ ਸਹਿਣਸ਼ੀਲਤਾ ਵਾਲੇ ਮੰਨੇ ਜਾਂਦੇ ਹਨ ਅਜਿਹੇ ’ਚ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਸ਼ੀਆ ਪਾਦਰੀਆਂ ਵੱਲੋਂ ਸਖ਼ਤੀ ਨਾਲ ਕੰਟਰੋਲ ਪ੍ਰਣਾਲੀ ’ਚ ਡਾ. ਪੇਜੇਸ਼ਕੀਅਨ ਕਿੰਨੀ ਦੂਰ ਤੱਕ ਜਾ ਸਕਦੇ ਹਨ ਸਥਿਤੀ ਚਾਹੇ ਹੋ ਵੀ ਹੋਵੇ ਪਰ ਜਿਸ ਮਜ਼ਬੂਤ ਫਤਵੇ ਨਾਲ ਉਹ ਸੱਤਾ ’ਚ ਆਏ ਹਨ ਉਸ ’ਚ ਪੇਜੇਸ਼ਕੀਅਨ ਨੂੰ ਇਰਾਨ ’ਚ ਬਦਲਾਅ ਦੇ ਆਪਣੇ ਏਜੰਡੇ ’ਤੇ ਕੰਮ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ Iran

ਡਾ. ਐਨ. ਕੇ. ਸੋਮਾਨੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)