Straw: ਸੰਸਦੀ ਕਮੇਟੀ ਵੱਲੋਂ ਪਰਾਲੀ ਸਾੜਨ ਦੇ ਮਾਮਲੇ ਦਾ ਹੱਲ ਕੱਢਣ ਲਈ ਕੁਝ ਸਿਫਾਰਸ਼ਾਂ ਕੀਤੀਆਂ ਗਈਆਂ ਜੋ ਵਿਗਿਆਨਕ, ਕਿਸਾਨ ਤੇ ਵਾਤਾਵਰਨ ਪੱਖੀ ਹਨ ਕਮੇਟੀ ਨੇ ਇਸ ਗੱਲ ’ਤੇ ਜੋਰ ਦਿੱਤਾ ਹੈ ਕਿ ਪਰਾਲੀ ਦਾ ਘੱਟੋ-ਘੱਟ ਭਾਅ ਤੈਅ ਕੀਤਾ ਜਾਵੇ ਇਹ ਚੰਗਾ ਸੁਝਾਅ ਹੈ ਕਿ ਜੇਕਰ ਪਰਾਲੀ ਵਿਕੇਗੀ ਅਤੇ ਕਿਸਾਨ ਨੂੰ ਪੈਸਾ ਮਿਲੇਗਾ ਤਾਂ ਕਿਸਾਨ ਪਰਾਲੀ ਸਾੜਨ ਦੀ ਬਜਾਇ ਪਰਲੀ ਵੇਚਣ ਨੂੰ ਹੀ ਤਰਜੀਹ ਦੇਵੇਗਾ ਪਰ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਪਰਾਲੀ ਖਰੀਦੇਗਾ ਕੌਣ? ਸਰਕਾਰ ਖਰੀਦੇਗੀ ਜਾਂ ਬਿਜਲੀ ਬਣਾਉਣ ਤੇ ਹੋਰ ਪ੍ਰਾਜੈਕਟ ਲਾਏ ਜਾਣਗੇ ਜਿਨ੍ਹਾਂ ਵਾਸਤੇ ਪਰਾਲੀ ਖਰੀਦੀ ਜਾਵੇਗੀ ਹਾਲ ਦੀ ਘੜੀ ਕਿਸਾਨ ਪਰਾਲੀ ਮੁਫਤ ’ਚ ਦੇ ਰਹੇ ਹਨ ਕਮੇਟੀ ਦੀ ਦੂਜੀ ਸਿਫਾਰਸ਼ ਇਹ ਵੀ ਚੰਗੀ ਹੈ ਕਿ ਜੇਕਰ ਕਿਸਾਨ ਦੂਜੀ ਵਾਰ ਪਰਾਲੀ ਨਹੀਂ ਸਾੜਦਾ ਹੈ। Straw
ਇਹ ਖਬਰ ਵੀ ਪੜ੍ਹੋ : Farmer Sad News: ਖਨੌਰੀ ਬਾਰਡਰ ’ਤੇ ਡਟੇ ਪਿੰਡ ਆਲਮਪੁਰ ਦੇ ਕਿਸਾਨ ਦੀ ਮੌਤ
ਤਾਂ ਉਸ ਨੂੰ ਰੈਂਡ ਐਂਟਰੀ ਤੋਂ ਬਾਹਰ ਕੀਤਾ ਜਾਵੇ ਇਸ ਦੇ ਨਾਲ ਜਿਹੜਾ ਕਿਸਾਨ ਰੈੱਡ ਐਂਟਰੀ ਤੋਂ ਬਾਅਦ ਪਰਾਲੀ ਨਾ ਸਾੜਨ ਦਾ ਕੋਈ ਪ੍ਰਬੰਧ ਕਰਦਾ ਹੈ ਤਾਂ ਉਹ ਖੁਦ ਵੀ ਰੈੱਡ ਐਂਟਰੀ ਤੋਂ ਬਾਹਰ ਆਉਣ ਦੀ ਮੰਗ ਕਰ ਸਕਦਾ ਹੈ ਇਹ ਸਿਫਾਰਸ਼ ਕਿਸਾਨਾਂ ਦੇ ਹੱਕ ਵਿੱਚ ਤਾਂ ਹੈ ਪਰ ਰੈੱਡ ਐਂਟਰੀ ਹਟਾਉਣ ਦੀ ਜ਼ਿੰਮੇਵਾਰੀ ਸਿਰਫ ਕਿਸਾਨ ਸਿਰ ਹੀ ਪਾਉਂਦੀ ਹੈ ਅਸਲ ’ਚ ਕਮੇਟੀ ਨੇ ਤਕਨੀਕ ਵਾਲੇ ਪਹਿਲੂ ਨੂੰ ਨਹੀਂ ਛੂਹਿਆਂ ਚੰਗਾ ਹੁੰਦਾ ਜੇ ਕਮੇਟੀ ਇਸ ਪਹਿਲੂ ’ਤੇ ਵੀ ਵਿਚਾਰ ਕਰਦੀ ਹੈ ਕਿ ਪਰਾਲੀ ਮਾਮਲੇ ਦਾ ਸਭ ਤੋਂ ਕਾਰਗਰ ਹੱਲ ਝੋਨੇ ਦੀ ਬਿਜਾਈ ਘਟਾਉਣ ਲਈ ਬਦਲਵੀਆਂ (ਵਿਕਲਪਿਕ) ਫਸਲਾਂ ਦੀ ਖੇਤੀ ’ਤੇ ਜੋਰ ਦੇਣ ਲਈ ਢਾਚਾਂ ਬਣਾਇਆ ਜਾਵੇ ਜੇਕਰ ਬਦਲਵੀਆਂ ਫਸਲਾਂ ਲਈ ਮੰਡੀਕਰਨ ਦਾ ਸੁਚੱਜਾ ਪ੍ਰਬੰਧ ਹੋਵੇਗਾ ਤਾਂ ਕਿਸਾਨ ਝੋਨੇ ਦੀ ਖੇਤੀ ਦਾ ਖਹਿੜਾ ਖੁਦ ਹੀ ਛੱਡ ਦੇਵੇਗਾ।