ਮਾਪਿਆਂ ਨੂੰ ਦੇਣਾ ਚਾਹੀਦੈ ਆਪਣੇ ਬੱਚਿਆਂ ਨੂੰ ਪੂਰਾ ਸਮਾਂ (Parents)
ਅੱਜ ਦੇ ਸਮੇਂ ਵਿਚ ਚੰਗੀ ਪਰਵਰਿਸ਼ ਕਰਨਾ ਬਹੁਤ ਵੱਡਾ ਚੈਲੇਂਜ ਹੋ ਗਿਆ ਹੈ, ਕਿਉਂਕਿ ਬੱਚਿਆਂ ਨੂੰ ਖੁਸ਼ ਰੱਖਣਾ ਹੀ ਪਰਵਰਿਸ਼ ਨਹੀਂ ਹੈ ਸਗੋਂ ਬੱਚਿਆਂ ਨੂੰ ਭਾਵਨਾਤਮਕ ਰੂਪ ਨਾਲ ਮਜ਼ਬੂਤ ਬਣਾਓ, ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਸਰੀਰਕ, ਮਾਨਸਿਕ ਸਮੱਸਿਆ ਦਾ ਸਾਹਮਣਾ ਕਰ ਸਕਣ। ਤੁਹਾਡੇ ਬੱਚੇ ਸਿਰਫ਼ ਸਿਖਾਉਣ ਨਾਲ ਹੀ ਨਹੀਂ ਸਿੱਖਦੇ ਸਗੋਂ ਤੁਹਾਨੂੰ ਦੇਖ ਕੇ ਜ਼ਿਆਦਾ ਸਿੱਖਦੇ ਹਨ ਕਿਉਂਕਿ ਬੱਚੇ ਦਿਨ ਭਰ ਤੁਹਾਨੂੰ ਦੇਖ ਕੇ ਤੁਹਾਨੂੰ ਅਬਜ਼ਰਵ ਕਰਦੇ ਹਨ ਕਿ ਤੁਸੀਂ ਕੀ ਕਰਦੇ ਹੋ ਤੇ ਕਿਉਂ ਕਰਦੇ ਹੋ? ਤੁਹਾਡਾ ਵਿਹਾਰ ਦੂਸਰੇ ਲੋਕਾਂ ਨਾਲ ਕਿਹੋ-ਜਿਹਾ ਹੈ। ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਵੀ ਤੁਹਾਡੇ ਵਰਗਾ ਬਣੇ ਤਾਂ ਤੁਹਾਨੂੰ ਉਨ੍ਹਾਂ ਦੇ ਸਾਹਮਣੇ ਉਹੋ-ਜਿਹਾ ਹੀ ਵਿਹਾਰ ਕਰਨਾ ਹੋਏਗਾ, ਫਿਰ ਹੀ ਉਹ ਤੁਹਾਡੇ ਤੋਂ ਸਿੱਖਣਗੇ। (Parents)
ਤੁਸੀਂ ਆਪਣੇ ਬੱਚਿਆਂ ਨਾਲ ਹਮੇਸ਼ਾ ਇੱਜਤ ਅਤੇ ਸ਼ਾਂਤ ਸੁਭਾਅ ਨਾਲ ਪੇਸ਼ ਆਓ। ਕਈ ਵਾਰ ਸਾਨੂੰ ਲੱਗਦਾ ਹੈ ਕਿ ਇਹ ਤਾਂ ਬੱਚਾ ਹੈ ਇਸ ਨੂੰ ਜੇਕਰ ਡਾਂਟ ਦਿਆਂਗੇ ਤਾਂ ਕੀ ਫ਼ਰਕ ਪਏਗਾ ਪਰ ਇਹ ਅਸਲੀਅਤ ਹੈ ਕਿ ਬੱਚੇ ਕੁਝ ਬੋਲ ਨਹੀਂ ਸਕਦੇ ਜਿਸ ਨਾਲ ਕਿ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋਣ ਲੱਗਦੇ ਹਨ, ਇੱਥੋਂ ਬੱਚਿਆਂ ਵਿਚ ਤਣਾਅ ਦੀ ਸ਼ੁਰੂਆਤ ਹੁੰਦੀ ਹੈ, ਕਈ ਵਾਰ ਤਾਂ ਵੱਡੀ ਉਮਰ ਵਿਚ ਵੀ ਇਹ ਤਣਾਅ ਤੋਂ ਮੁਕਤ ਨਹੀਂ ਹੋ ਸਕਦੇ ਹਨ।
ਬੱਚਿਆਂ ਨਾਲ ਅਜਿਹਾ ਵਿਹਾਰ ਕਰੋ ਕਿ ਉਹ ਤੁਹਾਡੇ ਨਾਲ ਹਰ ਗੱਲ ਖੁੱਲ੍ਹ ਕੇ ਕਰਨ
ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਘਰ ਵਿਚ ਬੱਚਿਆਂ ਨੂੰ ਪੂਰਾ ਸਮਾਂ ਦੇਣ ਦਿਨ ਭਰ ਦੀਆਂ ਗਤੀਵਿਧੀਆਂ ਬਾਰੇ ਉਨ੍ਹਾਂ ਨਾਲ ਗੱਲਬਾਤ ਕਰਨ ਸਕੂਲ ਵਿਚ ਸਮਾਂ ਕਿਹੋ-ਜਿਹਾ ਬੀਤਿਆ ਤੇ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਦੀ ਵੀ ਜਾਣਕਾਰੀ ਲੈਣ ਬੱਚਿਆਂ ਨਾਲ ਅਜਿਹਾ ਵਿਹਾਰ ਕਰੋ ਕਿ ਉਹ ਤੁਹਾਡੇ ਨਾਲ ਹਰ ਗੱਲ ਖੁੱਲ੍ਹ ਕੇ ਕਰਨ। ਇਸ ਤੋਂ ਇਲਾਵਾ ਬੱਚਿਆਂ ਵਿਚ ਜਿੰਮੇਵਾਰੀ ਦੇ ਗੁਣ ਵੀ ਪੈਦਾ ਕਰੋ, ਤਾਂ ਕਿ ਉਹ ਛੋਟੀਆਂ-ਮੋਟੀਆਂ ਸਮੱਸਿਆਵਾਂ ਨਾਲ ਲੜ ਸਕਣ ਇਨ੍ਹਾਂ ਨੂੰ ਇੰਨਾ ਮਜ਼ਬੂਤ ਬਣਾਓ ਕਿ ਉਹ ਛੋਟੀ ਉਮਰ ਵਿਚ ਹੀ ਉਲਝਣਾਂ ਤੋਂ ਬਾਹਰ ਨਿੱਕਲਣਾ ਸਿੱਖਣ ਉਨ੍ਹਾਂ ਨੂੰ ਅਜਿਹਾ ਬਣਾਓ ਕਿ ਉਹ ਵੱਡੇ ਹੋ ਕੇ ਵੀ ਕਿਸੇ ਵੀ ਉਲਝੇ ਹੋਏ ਕੰਮ ਨੂੰ ਦਿਮਾਗ ’ਤੇ ਬੋਝ ਨਾ ਸਮਝਣ ਤੇ ਸ਼ਾਂਤ ਸੁਭਾਅ ਨਾਲ ਉਨ੍ਹਾਂ ਦਾ ਹੱਲ ਕਰਨ ਬੱਚਿਆਂ ਦੇ ਨਾਲ ਹਮੇਸ਼ਾ ਦੋਸਤ ਵਾਂਗ ਵਿਹਾਰ ਕਰੋ।
ਪਰੇਸ਼ਾਨੀਆਂ ਨੂੰ ਬੱਚਿਆਂ ਦੇ ਸਾਹਮਣੇ ਉਜਾਗਰ ਨਾ ਹੋਣ ਦਿਓ (Parents)
ਘਰ ਵਿਚ ਜੇਕਰ ਕੋਈ ਵੀ ਵਿਵਾਦ ਹੁੰਦਾ ਹੈ ਤਾਂ ਤੁਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਬੱਚਿਆਂ ਦੇ ਸਾਹਮਣੇ ਉਜਾਗਰ ਨਾ ਹੋਣ ਦਿਓ, ਕਿਉਂਕਿ ਬੱਚੇ ਸਭ ਕੁਝ ਸਮਝਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਘਰ ਵਿਚ ਕੋਈ ਪਰੇਸ਼ਾਨੀ ਹੈ ਤਾਂ ਉਨ੍ਹਾਂ ਨੂੰ ਮਹਿਸੂਸ ਨਾ ਹੋਣ ਦਿਓ ਕਈ ਵਾਰ ਘਰ ਵਿਚ ਸਮੱਸਿਆਵਾਂ ਨੂੰ ਭਾਂਪ ਬੱਚੇ ਚਿੰਤਾ ਕਰਨ ਲੱਗਦੇ ਹਨ, ਜਿਸ ਨਾਲ ਉਨ੍ਹਾਂ ਨੂੰ ਤਣਾਅ ਹੋ ਸਕਦਾ ਹੈ।
ਅਜਿਹਾ ਦੇਖਿਆ ਜਾਂਦਾ ਹੈ ਕਿ ਤਣਾਅ ਕਾਰਨ ਕਈ ਲੋਕ ਤਰ੍ਹਾਂ-ਤਰ੍ਹਾਂ ਦੀਆਂ ਟੈਨਸ਼ਨ ਦੀਆਂ ਦਵਾਈਆਂ ਲੈਂਦੇ ਹਨ ਕਈ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਕਈ ਲੋਕ ਆਪਣਾ ਆਤਮ-ਵਿਸ਼ਵਾਸ ਗੁਆਚ ਜਾਣ ਕਾਰਨ ਵੀ ਚਿੰਤਾ ਕਰਨ ਲੱਗਦੇ ਹਨ ਅੰਤ ਵਿਚ ਇਹੀ ਪਤਾ ਲੱਗਦਾ ਹੈ ਕਿ ਉਹ ਬਚਪਨ ਤੋਂ ਹੀ ਤਣਾਅ ਦਾ ਸ਼ਿਕਾਰ ਹੋਏ ਹਨ ਇਸ ਲਈ ਬਚਪਨ ਤੋਂ ਹੀ ਬੱਚਿਆਂ ਨੂੰ ਖੁਸ਼-ਮਿਜ਼ਾਜ ਜੀਵਨ ਬਤੀਤ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਵਿਚ ਨਹੀਂ ਪਾਉਣਾ ਚਾਹੀਦਾ ਮਾਤਾ-ਪਿਤਾ ਨੂੰ ਧਿਆਨਪੂਰਵਕ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ’ਤੇ ਧਿਆਨ ਰੱਖਣਾ ਚਾਹੀਦਾ ਹੈ ਮਾਤਾ-ਪਿਤਾ ਨੂੰ ਕਦੇ ਵੀ ਬੱਚਿਆਂ ’ਤੇ ਗੁੱਸਾ ਨਹੀਂ ਕੱਢਣਾ ਚਾਹੀਦਾ ਇਸ ਲਈ ਬੱਚਿਆਂ ਦੇ ਨਾਲ ਤਾਲਮੇਲ ਬਣਾਉਂਦੇ ਹੋਏ ਉਨ੍ਹਾਂ ਨੂੰ ਦੋਸਤ ਵਾਂਗ ਟਰੀਟ ਕੀਤਾ ਜਾਣਾ ਚਾਹੀਦਾ ਹੈ।
ਟਿਪਸ:
ਬੱਚਿਆਂ ਨੂੰ ਘਰ ਵਿਚ ਪੂਰਾ ਸਮਾਂ ਦਿਓ ਉਨ੍ਹਾਂ ਦੇ ਸਾਹਮਣੇ ਕਿਸੇ ਨਾਲ ਵੀ ਦੁਰਵਿਹਾਰ ਨਾ ਕਰੋ ਬੱਚਿਆਂ ਨੂੰ ਜ਼ਿੰਮੇਵਾਰ ਬਣਾਓ ਤੇ ਉਨ੍ਹਾਂ ਨੂੰ ਕਦੇ ਵੀ ਇਗਨੋਰ ਨਾ ਕਰੋ ਇਸ ਤੋਂ ਇਲਾਵਾ ਉਨ੍ਹਾਂ ਦੀ ਪੂਰੀ ਇੱਜਤ ਵੀ ਕਰੋ।
ਵਿਜੈ ਗਰਗ,
ਰਿਟਾਇਰਡ ਪ੍ਰਿੰਸੀਪਲ, ਮਲੋਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ