ਪੈਰਾ ਏਸ਼ੀਅਨ ਮੈਡਲਿਸਟ ਤੀਰਅੰਦਾਜ਼ ਹਰਵਿੰਦਰ ਧੰਜੂ ਦਾ ਨਿੱਘਾ ਸਵਾਗਤ

Para Asian, Medalist,   Harvinder Thanjoo,  Warmly

ਖੁਸ਼ਵੀਰ ਸਿੰਘ ਤੂਰ/ਪਟਿਆਲਾ । ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਨੇ ਪੈਰਾ ਏਸ਼ੀਅਨ ਆਰਚਰੀ ਚੈਂਪੀਨਸ਼ਿਪ ਵਿੱਚ ਬਰੌਂਜ ਮੈਡਲ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। 19 ਤੋਂ 26 ਅਕਤੂਬਰ ਦੌਰਾਨ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਖੇ ਹੋਈ ਉਕਤ ਚੈਂਪੀਅਨਸ਼ਿਪ ਦੇ ਟੀਮ ਰਿਕਰਵ ਈਵੈਂਟ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਹਰਵਿੰਦਰ ਸਿੰਘ ਧੰਜੂ ਨੇ ਬਰੌਂਜ ਮੈਡਲ ਪ੍ਰਾਪਤ ਕਰਨ ਦੇ ਨਾਲ ਹੀ 2020 ਵਿੱਚ ਟੋਕੀਓ ਵਿਖੇ ਹੋਣ ਵਾਲੇ ਪੈਰਾ ਓਲੰਪਿਕ ਮੁਕਾਬਲਿਆਂ ਲਈ ਵੀ ਕੁਆਲੀਫਾਈ ਕਰ ਲਿਆ ਹੈ। Harvinder Thanjoo

ਆਰਚਰੀ ਕੋਚ ਗੌਰਵ ਸ਼ਰਮਾ ਦਾ ਸ਼ਗਿਰਦ ਹਰਵਿੰਦਰ ਸਿੰਘ ਧੰਜੂ ਕੈਥਲ ਜ਼ਿਲ੍ਹੇ ਦਾ ਜੰਮ-ਪਲ ਹੈ। ਇਹ ਪੰਜਾਬੀ ਯੂਨੀਵਰਸਿਟੀ ਵਿਖੇ ਆਪਣੀ ਪੀ.ਐਚ.ਡੀ. ਦੀ ਪੜ੍ਹਾਈ ਕਰ ਰਿਹਾ ਹੈ। ਖਿਡਾਰੀ ਦੇ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ‘ਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ. ਘੁੰਮਣ, ਖੇਡ ਨਿਰਦੇਸ਼ਕ ਡਾ. ਗੁਰਦੀਪ ਕੌਰ, ਸਹਾਇਕ ਖੇਡ ਨਿਰਦੇਸ਼ਕ ਸ਼੍ਰੀਮਤੀ ਮਹਿੰਦਰਪਾਲ ਕੌਰ ਅਤੇ ਡਾ. ਦਲਬੀਰ ਸਿੰਘ ਰੰਧਾਵਾ ਅਤੇ ਅਥਾਰਟੀ ਦੇ ਹੋਰ ਨੁਮਾਇੰਦਿਆਂ ਵੱਲੋਂ ਖਿਡਾਰੀ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਭਵਿੱਖ ‘ਚ ਹੋਰ ਉੱਚੀਆਂ ਪੁਲਾਘਾਂ ਪੁੱਟਣ ਦਾ ਅਸ਼ੀਰਵਾਦ ਦਿੱਤਾ। ਸਾਰਿਆਂ ਵੱਲੋਂ ਆਰਚਰੀ ਕੋਚ ਗੌਰਵ ਸ਼ਰਮਾ ਅਤੇ ਸੁਰਿੰਦਰ ਸਿੰਘ ਨੂੰ ਵੀ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।