Papa Ki Rasoi: ਨਵੀਆਂ ਪੈੜਾਂ, ਬਿਨਾਂ ਤਲੇ ਖੱਟੇ-ਮਿੱਠੇ ਸਮੋਸੇ ਅਤੇ ਛੋਲੇ-ਪੂਰੀ

Papa Ki Rasoi
Papa Ki Rasoi: ਨਵੀਆਂ ਪੈੜਾਂ, ਬਿਨਾਂ ਤਲੇ ਖੱਟੇ-ਮਿੱਠੇ ਸਮੋਸੇ ਅਤੇ ਛੋਲੇ-ਪੂਰੀ

ਸਿਹਤਮੰਦ ਅਤੇ ਸੁਆਦੀ ਖੁਰਾਕ ਦਾ ਖਜ਼ਾਨਾ ‘ਪਾਪਾ ਕੀ ਰਸੋਈ ਸੇ’

  • ਪੂਜਨੀਕ ਗੁਰੂ ਜੀ ਨੇ ਖੁਦ ਤਿਆਰ ਕੀਤੀਆਂ ਹਨ ਇਸ ਵਿਲੱਖਣ ਰੈਸਟੋਰੈਂਟ ’ਚ ਬਣਨ ਵਾਲੇ ਸਾਰੇ ਪਕਵਾਨਾਂ ਦੀਆਂ ਰੈਸੇਪੀਆਂ
  • ਸੁਆਦ ਅਤੇ ਸਿਹਤ ਨਾਲ ਭਰਪੂਰ, ਬਿਨਾਂ ਰਿਫਾਇੰਡ ਤੇਲ ਅਤੇ ਤੜਕੇ ਦੇ ਤਿਆਰ ਪਕਵਾਨ, ਖੰਡ ਅਤੇ ਆਮ ਨਮਕ ਦੀ ਵੀ ਨਹੀਂ ਕੀਤੀ ਜਾਂਦੀ ਵਰਤੋਂ | Papa Ki Rasoi

Papa Ki Rasoi: ਸਰਸਾ (ਸੱਚ ਕਹੂੰ ਨਿਊਜ਼)। ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਪਾਪਾ ਕੀ ਰਸੋਈ ਸੇ’ ਨਾਮਕ ਰੈਸਟੋਰੈਂਟ ਬਣਾ ਕੇ ਆਮ ਲੋਕਾਂ ਨੂੰ ਸੁਆਦੀ ਪਕਵਾਨਾਂ ਦਾ ਅਨਮੋਲ ਤੋਹਫ਼ਾ ਦਿੱਤਾ ਹੈ, ਜੋ ਨਾ ਸਿਰਫ਼ ਸੁਆਦੀ ਹਨ ਸਗੋਂ ਸਿਹਤ ਲਈ ਵੀ ਲਾਭਦਾਇਕ ਹਨ। ਫਾਸਟ ਫੂਡ ਅਤੇ ਜੰਕ ਫੂਡ ਦੇ ਯੁੱਗ ਵਿੱਚ ਛੋਟੇ ਬੱਚੇ ਅਤੇ ਆਮ ਲੋਕ ਊੁਟ-ਪਟਾਂਗ ਖਾ ਕੇ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਮੋਟਾਪਾ, ਬੀਪੀ, ਸ਼ੂਗਰ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਦੋਂ ਕਿ ਪੂਜਨੀਕ ਗੁਰੂ ਜੀ ਵੱਲੋਂ ਦੱਸੀਆਂ ਗਈਆਂ ਰੈਸੇਪੀਆਂ ਅਨੁਸਾਰ ਬਣਾਏ ਗਏ ਪਕਵਾਨ ਲਾਜਵਾਬ ਹਨ। ਇਨ੍ਹਾਂ ਵਿੱਚ ਮੋਟੇ ਅਨਾਜ ਭਾਵ ਬਾਜ਼ਰੇ ਦੀ ਵਰਤੋਂ ਕੀਤੀ ਗਈ ਹੈ ਜੋ ਸਿਹਤ ਲਈ ਫਾਇਦੇਮੰਦ ਹਨ। Papa Ki Rasoi

ਇਹ ਖਬਰ ਵੀ ਪੜ੍ਹੋ : Water Crisis: ਰਵਾਇਤੀ ਤੇ ਆਧੁਨਿਕ ਤਕਨਾਲੋਜੀ ਦਾ ਸੰਗਮ ਪਾਣੀ ਸੰਕਟ ਦਾ ਹੱਲ

ਤੇਜ਼ ਮਸਾਲਿਆਂ ਅਤੇ ਤੜਕੇ ਤੋਂ ਦੂਰ ਇਨ੍ਹਾਂ ਪਕਵਾਨਾਂ ’ਚ ਸ਼ੁੱਧ ਮਸਾਲਿਆਂ ਦੀ ਵਰਤੋਂ ਕਰਦੇ ਹਨ ਅਤੇ ਤੇਲ ਜਾਂ ਘਿਓ ਵਿੱਚ ਤਲੇ ਨਹੀਂ ਜਾਂਦੇ। ਇਸ ਰੈਸਟੋਰੈਂਟ ਵਿੱਚ ਤਿਆਰ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਵਿੱਚ ਵੀ ਕਿਸੇ ਤਰ੍ਹਾਂ ਦਾ ਤੜਕਾ ਨਹੀਂ ਲਾਇਆ ਜਾਂਦਾ, ਪਰ ਸੁਆਦ ਵਿੱਚ ਇਹ ਦੂਜੇ ਹੋਟਲਾਂ ਦੀਆਂ ਸਬਜ਼ੀਆਂ ’ਤੇ ਭਾਰੀ ਪੈਂਦੀਆਂ ਹਨ ‘ਪਾਪਾ ਕੀ ਰਸੋਈ ਸੇ’ ਵਿੱਚ ਤਿਆਰ ਕੀਤੇ ਗਏ ਸਾਰੇ ਪਕਵਾਨ ਏਅਰ ਫਰਾਇਰ ਵਿੱਚ ਬਣਾਏ ਜਾਂਦੇ ਹਨ। ਮਿੱਠੇ ਪਕਵਾਨਾਂ ਵਿੱਚ ਖੰਡ ਨਹੀਂ ਪਾਈ ਜਾਂਦੀ, ਪਰ ਗੁੜ, ਸ਼ਹਿਦ ਜਾਂ ਖਜੂਰ ਆਦਿ ਵਰਗੇ ਸੁੱਕੇ ਮੇਵੇ ਪਾਏ ਜਾਂਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇੱਥੇ ਲਾਲ ਮਿਰਚ ਦੀ ਬਜਾਏ ਕਾਲੀ ਮਿਰਚ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਆਮ ਨਮਕ ਦੀ ਜਗ੍ਹਾ ਸੇਂਧਾ ਨਮਕ ਵਰਤਿਆ ਜਾਂਦਾ ਹੈ। Papa Ki Rasoi

ਸਬਜ਼ੀਆਂ ਵਿੱਚ ਵਰਤੇ ਜਾਣ ਵਾਲੇ ਮਸਾਲੇ ਇੱਥੇ ਤਿਆਰ ਕੀਤੇ ਜਾਂਦੇ ਹਨ ਅਤੇ ਪਨੀਰ ਆਦਿ ਵੀ ਖੁਦ ਬਣਾਇਆ ਜਾਂਦਾ ਹੈ ਰੈਸਟੋਰੈਂਟ ਮੈਨੇਜ਼ਰ ਜੀਐੱਸਐੱਮ ਕ੍ਰਿਸ਼ਨ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਦੱਸੀਆਂ ਗਈਆਂ ਰੈਸੇਪੀਆਂ ਅਨੁਸਾਰ ਪਕਵਾਨ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਸਨੈਕਸ, ਚਾਟ, ਸਲਾਦ, ਡੇਜ਼ਰਟ, ਸਵੀਟਸ, ਮੇਨ ਕੋਰਸ ਅਤੇ ਰੋਟੀ ਸ਼ਾਮਲ ਹੈ। ਸਾਰੀਆਂ ਚੀਜ਼ਾਂ ਇੱਕ-ਦੂਜੇ ਨਾਲੋਂ ਵਧੀਆ ਹਨ ਅਤੇ ਖਾਸ ਗੱਲ ਇਹ ਹੈ ਕਿ ਕੋਈ ਵੀ ਪਕਵਾਨ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲਾ ਨਹੀਂ ਹੈ। ਗੁਣਵੱਤਾ ਵੱਲ ਪੂਰਾ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਕਵਾਨਾਂ ਦੀ ਬਹੁਤ ਮੰਗ ਹੈ ਅਤੇ ਵਿਦੇਸ਼ਾਂ ਤੋਂ ਵੀ ਆਰਡਰ ਆ ਰਹੇ ਹਨ।

‘ਪਾਪਾ ਕੀ ਰਸੋਈ ਸੇ’ ’ਚ ਬਹੁਤ ਕੁਝ ਵਿਲੱਖਣ : ਤੁਸੀਂ ਬਹੁਤ ਸਾਰੇ ਪਕਵਾਨ ਖਾਧੇ ਹੋਣਗੇ ਪਰ ਹੋ ਸਕਦਾ ਹੈ ਕਿ ਤੁਸੀਂ ਸਰਸਾ ਵਿੱਚ ਸਥਿਤ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਵਿੱਚ ਉਪਲਬਧ ਪਕਵਾਨ ਨਾ ਖਾਧੇ ਹੋਣ। ਇੱਥੇ ਉਪਲਬਧ ਪਕਵਾਨਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਨੂੰ ਬਣਾਉਣ ਦੀਆਂ ਰੈਸੇਪੀਆਂ ਖੁਦ ਪੂਜਨੀਕ ਗੁਰੂ ਜੀ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਭਾਵ ਪਕਵਾਨ ਵਿੱਚ ਪਾਉਣ ਵਾਲੀਆਂ ਚੀਜ਼ਾਂ ਤੋਂ ਲੈ ਕੇ ਇਸ ਨੂੰ ਤਿਆਰ ਕਰਨ ਦੇ ਢੰਗ ਤੱਕ ਸਭ ਕੁਝ ਪੂਜਨੀਕ ਗੁਰੂ ਜੀ ਵੱਲੋਂ ਦੱਸਿਆ ਗਿਆ ਹੈ। ਜੇਕਰ ਅਸੀਂ ਇੱਥੇ ਛੋਲੇ-ਪੁੂਰੀਆਂ ਬਾਰੇ ਗੱਲ ਕਰੀਏ। Papa Ki Rasoi

ਤਾਂ ਇਹ ਬਿਨਾਂ ਤਲੇ ਏਅਰ ਫਰਾਈਡ ਤਕਨੀਕ ਦੀ ਵਰਤੋਂ ਕਰਕੇ ਤਿਆਰ ਕੀਤੀ ਜਾਂਦੀ ਹੈ। ਇੱਥੇ ਸੁੱਕੇ ਮੇਵੇ ਦੀ ਪਿੰਨੀ ਵਿੱਚ ਮਿਠਾਸ ਲਈ ਖੰਡ ਨਹੀਂ ਪਾਈ ਗਈ, ਸਗੋਂ ਸ਼ਹਿਦ ਜਾਂ ਖਜ਼ੂਰ ਆਦਿ ਪਾਏ ਗਏ ਹਨ। ਠੰਡਾ ਠਾਰ ਲੱਡੂ ਵਿੱਚ, ਖੀਰੇ ਆਦਿ ਦੇ ਗੁੱਦੇ ਦੇ ਨਾਲ ਗੁਲਾਬ ਦੀਆਂ ਪੱਤੀਆਂ ਪਾਈਆਂ ਗਈਆਂ ਹਨ, ਜਿਨ੍ਹਾਂ ਦਾ ਠੰਢਾ ਪ੍ਰਭਾਵ ਹੁੰਦਾ ਹੈ ਜਦੋਂ ਕਿ ਜਵਾਰ ਦੇ ਲੱਡੂ ਅਤੇ ਬਾਜਰੇ ਦਾ ਲੱਡੂ ਵੀ ਸੁਆਦ ਅਤੇ ਸਿਹਤ ਨਾਲ ਭਰਪੂਰ ਹੁੰਦੇ ਹਨ। ਡਰਾਈ ਫਰੂਟ ਸਾਬੂਦਾਣੇ ਦੀ ਖੀਰ ਵਿੱਚ ਚੌਲ ਨਹੀਂ ਵਰਤੇ ਜਾਂਦੇ ਸਗੋਂ ਸਾਬੂਦਾਣੇ ਅਤੇ ਸੁੱਕੇ ਮੇਵੇ ਵਰਤੇ ਜਾਂਦੇ ਹਨ। ਕੁਲਹੜ ਵਿੱਚ ਪਰੋਸਿਆ ਜਾਣ ਵਾਲਾ ਕੇਸਰ ਵਾਲਾ ਦੁੱਧ ਵੀ ਸ਼ਾਨਦਾਰ ਹੈ ਅਤੇ ਨਿੰਬੂ ਸ਼ਿੰਕਜਵੀ ਵੀ ਕਮਾਨ ਦੀ ਹੈ। ਵਾਟਰ ਮੇਲਨ ਜੂਸ ਵਿੱਚ ਨਕਲੀ ਰੰਗ ਅਤੇ ਐਸੈਂਸ ਦੀ ਬਜਾਏ ਸਿਰਫ਼ ਤਰਬੂਜ਼ ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਹਨ ‘ਪਾਪਾ ਕੀ ਰਸੋਈ ਸੇ’ ’ਚ ਮਿਲਣ ਵਾਲੇ ਪਕਵਾਨ | Papa Ki Rasoi

  • ਸਨੈਕਸ : ਵੈਜ ਸਾੱਤੇ, ਹਨੀ ਚਿੱਲੀ ਕਾਲੀਫਲਾਵਰ, ਕੌਰਨ ਫਲੇਕਸ ਪਨੀਰ, ਹੰਸਤਾ ਪਨੀਰ, ਖੱਟਾ-ਮਿੱਠਾ ਸਮੋਸਾ
  • ਚਾਟ : ਲੋਬੀਆ ਚਾਟ, ਆਲੂ ਚਾਟ
  • ਸਲਾਦ : ਵੈਜੀ ਪਾਵਰ ਸਲਾਦ, ਭੁੰਨਿਆ ‘ਰੇ’ ਪਾਈਨ ਐਪਲ ਸਲਾਦ
  • ਡ੍ਰਿੰਕਸ : ਵਾਟਰ ਮੇਲਨ ਜੂਸ, ਨਿੰਬੂ ਸ਼ਿਕੰਜੀ, ਕੇਸਰ ਦੁੱਧ
  • ਡਿਜਰਟ : ਡਰਾਈ ਫਰੂਟ ਸਾਬੂਦਾਣਾ ਖੀਰ
  • ਸਵੀਟਸ : ਡਰਾਈ ਫਰੂਟ ਪਿੰਨੀ, ਠੰਢੇ ਠਾਰ ਲੱਡੂ, ਜਵਾਰ ਦੇ ਲੱਡੂ, ਬਾਜਰੇ ਦੇ ਲੱਡੂ
  • ਮੇਨ ਕੋਰਸ : ਛੋਲੇ ਪੁੂਰੀ, ਮਸਾਲਾ ਦਮ ਅਰਬੀ, ਬੇਸਨ ਰੋਲ, ਮਾਰਵਾੜੀ ਗੁਆਰ ਫਲੀ, ਅੰਗੂਰੀ ਮਖਾਨਾ, ਦਹੀ ਆਲੂ ਭਰਤਾ, ਵੈਜ ਪਨੀਰ ਵਾਲਸ ਕਰੀ, ਵੈਜ ਦੀਵਾਨੀ ਹਾਂਡੀ, ਵੈਜ ਕੋਫਤਾ, ਮਾਵਾ ਮਲਾਈ ਚਾਪ, ਪਨੀਰ ਬਾਲਸ, ਪਨੀਰ ਮਖਮਲੀ, ਹੈਦਰਾਬਾਦੀ ਨਰਮਦਾ ਪਨੀਰ
  • ਰੋਟੀ : ਹੈਲਥੀ ਰਾਗੀ ਰੋਟੀ, ਮਿਕਸ ਮਿਲਟ ਰੋਟੀ, ਬਾਜਰੇ ਦੀ ਰੋਟੀ, ਗ੍ਰੀਨ ਲੀਫੀ ਵੈਜ ਮੱਕੀ ਰੋਟੀ।

ਇਨ੍ਹਾਂ ਤੋਂ ਇਲਾਵਾ ਹੈਲਦੀ ਡਾਈਟ ਮਿਕਸਚਰ, ਰੋਸਟੇਡ ਛੋਲੇ, ਪਿੰਟਸ ਡਰਾਈ ਚਟਨੀ ਪ੍ਰੀਮਿਕਸ, ਕੜੀ ਪੱਤਾ ਡਰਾਈ ਚਟਨੀ ਆਦਿ ਦੀ ਬਹੁਤ ਮੰਗ ਹੈ।