ਠਾਣੇ ‘ਚ ਆਕਸੀਜਨ ਦੀ ਕਮੀ, 12 ਮਰੀਜ਼ਾਂ ਨੂੰ ਦੂਜੇ ਹਸਪਤਾਲ ’ਚ ਦਾਖਲ ਕਰਵਾਇਆ

ਠਾਣੇ ‘ਚ ਆਕਸੀਜਨ ਦੀ ਕਮੀ, 12 ਮਰੀਜ਼ਾਂ ਨੂੰ ਦੂਜੇ ਹਸਪਤਾਲ ’ਚ ਦਾਖਲ ਕਰਵਾਇਆ

ਏਜੰਸੀ, ਠਾਣੇ। ਮਹਾਰਾਸ਼ਟਰ ਦੇ ਠਾਣੇ ਸਥਿਤ ਇੱਕ ਹਸਪਤਾਲ ’ਚ ਆਕਸੀਜਨ ਖਤਮ ਹੋਣ ਨਾਲ ਆਈਸੀਯੂ ਦਾਖਲ ਕੋਰੋਨਾ ਵਾਇਰਸ (ਕੋਵਿਡ-19) ਨਾਲ ਗ੍ਰਸਤ 12 ਮਰੀਜ਼ਾਂ ਨੂੰ ਦੂਜੇ ਹਸਪਤਾਲ ’ਚ ਜਾਣਾ ਪਿਆ। ਸੂਤਰਾਂ ਨੇ ਦੱਸਿਆ ਕਿ ਇੱਥੇ ਸਥਿਤ ਇੱਕ ਹਸਪਤਾਲ ’ਚ ਆਕਸੀਜਨ ਖਤਮ ਹੋ ਗਈ ਸੀ, ਜਿਸ ਕਾਰਨ ਹਸਪਤਾਲ ਦੇ ਆਈਸੀਯੂ ’ਚ ਦਾਖਲ 12 ਮਰੀਜ਼ਾਂ ਨੂੰ ਦੂਜੇ ਹਸਪਤਾਲ ’ਚ ਜਾਣਾ ਪਿਆ। ਸੂਤਰਾਂ ਅਨੁਸਾਰ ਇਸ ਹਸਪਤਾਲ ’ਚ 42 ਕਰੋਵਿਡ ਮਰੀਜ਼ ਦਾਖਲ ਹੋਏ ਸਨ, ਜਿਨ੍ਹਾਂ ’ਚੋਂ 12 ਆਈਸੀਯੂ ’ਚ ਸਨ।

ਇਸ ਦਰਮਿਆਨ ਜਿਲ੍ਹੇ ਦੇ ਨਿਗਰਾਨ ਮੰਤਰੀ ਏਕਨਾਥ ਸ਼ਿੰਦੇ ਨੇ ਜਿਲ੍ਹੇ ’ਚ ਮਹਾਂਮਾਰੀ ਦੀ ਸਥਿਤੀ, ਸਰਕਾਰੀ ਤੇ ਨਿੱਜੀ ਹਸਪਤਾਲਾਂ ’ਚ ਆਕਸੀਜਨ ਤੇ ਰੇਮਡੇਸਿਵਿਰ ਇਜੈਕਸ਼ਨ ਦੀ ਉਪਲੱਬਧਾ ਦਾ ਜਾਇਜਾ ਦਾ ਲਿਆ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲਾਂ ਨੂੰ ਅੱਗ ਬੁਝਾਉ ਯੰਤਰ, ਆਕਸੀਜਨ ਆਦਿ ਦੇ ਆਡਿਟ ਤੀਜੇ ਧਿਰਾਂ ਤੋਂ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੋੋਰੋਨਾ ਨਾਲ ਗ੍ਰਸਤ ਤੇ ਕੋਵਿਡ ਹਸਪਤਾਲਾਂ ’ਚ ਦਾਖਲ ਮਹਿਲਾ ਮਰੀਜਾਂ ਦੀ ਸੁਰੱਖਿਆ ’ਤੇ ਵਿਸ਼ੇਸ਼ ਧਿਆਨ ਦੇਣ ਦ ਨਿਰਦੇਸ਼ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।